ਜਨਰਲ ਡਾਇਰ
ਰੇਜੀਨਾਲਡ ਐਡਵਰਡ ਹੈਰੀ ਡਾਇਰ (9 ਅਕਤੂਬਰ 1864 – 23 ਜੁਲਾਈ 1927) ਇੱਕ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਸੀ ਜੋ, ਇੱਕ ਆਰਜ਼ੀ ਬ੍ਰਿਗੇਡੀਅਰ ਜਨਰਲ, ਬ੍ਰਿਟਿਸ਼ ਭਾਰਤ ਦੇ (ਪੰਜਾਬ ਸੂਬੇ ਦੇ) ਸ਼ਹਿਰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜ਼ਿੰਮੇਵਾਰ ਸੀ। ਡਾਇਰ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ। ਪਰ ਉਹ ਬਰਤਾਨੀਆ ਵਿੱਚ, ਖਾਸ ਤੌਰ 'ਤੇ ਬ੍ਰਿਟਿਸ਼ ਰਾਜ ਦੇ ਨਾਲ ਜੁੜੇ ਲੋਕਾਂ ਲਈ ਨਾਇਕ ਬਣ ਗਿਆ ਸੀ।[1] ਕੁਝ ਇਤਿਹਾਸਕਾਰ ਇਸ ਘਟਨਾ ਨੂੰ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਅੰਤ ਵੱਲ ਇੱਕ ਨਿਰਣਾਇਕ ਕਦਮ ਕਹਿੰਦੇ ਹਨ।[2]
ਜਨਰਲ ਡਾਇਰ | |
---|---|
![]() ਬ੍ਰਿਗੇਡੀਅਰ-ਜਨਰਲ ਰੇਜੀਨਾਲਡ ਡਾਇਰ | |
ਨਿੱਜੀ ਜਾਣਕਾਰੀ | |
ਜਨਮ | ਰੇਜੀਨਾਲਡ ਐਡਵਰਡ ਹੈਰੀ ਡਾਇਰ 9 ਅਕਤੂਬਰ 1864 ਮੁਰੀ, ਪੰਜਾਬ, ਬ੍ਰਿਟਿਸ਼ ਭਾਰਤ |
ਮੌਤ | 24 ਜੁਲਾਈ 1927 (ਉਮਰ 62) ਲਾਂਗ ਐਸਟਨ, ਸਾਮਰਸੈਟ, ਯੂ ਕੇ |
ਮਿਲਟ੍ਰੀ ਸਰਵਸ | |
ਕੱਚਾ(ੇ) ਨਾਮ | ਅੰਮ੍ਰਿਤਸਰ ਦਾ ਬੁੱਚੜ |
ਸਰਵਸ/ਸ਼ਾਖ | ![]() |
ਸਰਵਸ ਵਾਲੇ ਸਾਲ | 1885–1920 |
ਰੈਂਕ | ਕਰਨਲ (ਆਰਜ਼ੀ ਬ੍ਰਿਗੇਡੀਅਰ-ਜਨਰਲ) |
ਯੂਨਿਟ | ਸੀਸਤਾਨ ਫੋਰਸ |
ਜੰਗਾਂ/ਯੁੱਧ | ਚਿਤਰਾਲ ਦੀ ਚੜ੍ਹਾਈ ਪਹਿਲਾ ਵਿਸ਼ਵ ਯੁੱਧ ਤੀਜੀ ਐਂਗਲੋ-ਬਰਮੀ ਜੰਗ |