ਜਪਾਨ ਮਹਿਲਾ ਕ੍ਰਿਕਟ ਟੀਮ
ਜਪਾਨ ਮਹਿਲਾ ਕ੍ਰਿਕਟ ਟੀਮ ਇੱਕ ਮਹਿਲਾ ਕ੍ਰਿਕਟ ਟੀਮ ਹੈ, ਜੋ ਕਿ ਜਪਾਨ ਦੇਸ਼ ਵੱਲੋਂ ਖੇਡਦੀ ਹੈ।
ਮਹਿਲਾ ਅੰਤਰਰਾਸ਼ਟਰੀ ਕ੍ਰਿਕਟ | |
---|---|
ਪਹਿਲਾ ਅੰਤਰਰਾਸ਼ਟਰੀ | ਬਨਾਮ ਪਾਕਿਸਤਾਨ (ਅਮਸਤਰਦਮ ਵਿਖੇ, ਨੀਦਰਲੈਂਡ ;21 ਜੁਲਾਈ 2003) |
20 ਸਤੰਬਰ 2006 ਤੱਕ |
ਇਤਿਹਾਸ
ਸੋਧੋਇਸ ਟੀਮ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਕ੍ਰਿਕਟ ਮੈਚ 2003 ਆਈ.ਡਬਲਿਊ.ਸੀ.ਸੀ. ਟਰਾਫ਼ੀ ਸਮੇਂ ਨੀਦਰਲੈਂਡ ਵਿੱਚ ਖੇਡਿਆ ਸੀ। ਇਹ ਕਿਸੇ ਵੀ ਜਪਾਨੀ ਟੀਮ ਦੁਆਰਾ ਖੇਡੇ ਗਏ ਪਹਿਲੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਸਨ। ਪਰੰਤੂ ਜਪਾਨ ਦੀ ਟੀਮ ਇਹ ਮੈਚ ਬਹੁਤ ਬੁਰੀ ਤਰ੍ਹਾਂ ਹਾਰ ਗਈ ਸੀ ਅਤੇ ਉਹ ਪੰਜ ਦੇ ਪੰਜ ਮੈਚ ਹੀ ਗੁਆ ਚੁੱਕੀ ਸੀ। ਨੀਦਰਲੈਂਡ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਇੱਕ ਮੈਚ ਖੇਡਦੇ ਹੋਏ ਜਪਾਨ ਦੀ ਇਸ ਮਹਿਲਾ ਟੀਮ ਨੇ 104 ਵਾਧੂ ਦੌੜਾਂ ਦਿੱਤੀਆਂ ਸਨ। ਇਸ ਤੋਂ ਬਾਅਦ ਪਾਕਿਸਤਾਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਇਹ ਟੀਮ 28 ਦੌੜਾਂ ਤੇ ਹੀ ਢੇਰ ਹੋ ਗਈ ਸੀ, ਜਿਸਦੇ ਵਿੱਚੋਂ 20 ਦੌੜਾਂ ਵਾਧੂ (ਐਕਸਟਰਾ) ਸਨ ਅਤੇ 8 ਦੌੜਾਂ ਟੀਮ ਨੇ ਬੱਲੇ ਦੁਆਰਾ ਬਣਾਈਆਂ ਸਨ।[1]
ਇਸ ਤੋਂ ਬਾਅਦ ਦੇ ਆਈ.ਡਬਲਿਊ.ਸੀ.ਸੀ. ਟਰਾਫ਼ੀ ਦੇ ਮੈਚਾਂ ਵਿੱਚ ਇਸ ਟੀਮ ਨੇ ਕਾਫ਼ੀ ਸੁਧਾਰ ਕੀਤੇ ਪਰ ਇਹ ਟੀਮ ਜਿੱਤ ਦਰਜ ਨਹੀਂ ਕਰ ਪਾਈ।
ਟੂਰਨਾਮੈਂਟ ਇਤਿਹਾਸ
ਸੋਧੋਮੌਜੂਦਾ ਟੀਮ
ਸੋਧੋ- ਮਿਹੋ ਕੰਨੋ
- ਐਰਿਕਾ ਇਦਾ
- ਸ਼ਿਜੂਕਾ ਕੁਬੋਤਾ
- ਅਯਾਕੋ ਨਾਕਾਯਾਮਾ
- ਯੁਕਾ ਯੋਸ਼ੀਦਾ
- ਯੁਕੋ ਸਾਏਤੋ
- ਕੁਰੂਮੀ ਓਤਾ
- ਅਤਸੁਕੋ ਸੁਦਾ
- ਅਯਾਕੋ ਇਵਾਸਾਕੀ
- ਸ਼ਿਜੂਕਾ ਮਿਆਜੀ
- ਮਾਰੀਕੋ ਯਾਮਾਮੋਟੋ
- ਐਮਾ ਕੁਰੀਬਯਾਸ਼ੀ
- ਐਰੀਨਾ ਕੇਨਕੋ
- ਫੁਯੂਕੀ ਕਾਵਇ
- ਯੁਕੋ ਕੁਨਿਕੀ
ਹਵਾਲੇ
ਸੋਧੋ- ↑ "Japan vs Pakistan". cricket archive. Retrieved 12 August 2016.
ਬਾਹਰੀ ਕੜੀਆਂ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |