ਜਮਨਾਲਾਲ ਬਜਾਜ ਅਵਾਰਡ

ਜਮਨਾਲਾਲ ਬਜਾਜ ਅਵਾਰਡ ਇੱਕ ਭਾਰਤੀ ਪੁਰਸਕਾਰ ਹੈ, ਜੋ ਗਾਂਧੀਵਾਦੀ ਕਦਰਾਂ ਕੀਮਤਾਂ, ਸਮਾਜ ਸੇਵਾ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਥਾਪਿਆ ਗਿਆ ਹੈ।[1] ਬਜਾਜ ਸਮੂਹ ਦੀ ਜਮਨਾਲਾਲ ਬਜਾਜ ਫਾਊਂਡੇਸ਼ਨ ਦੁਆਰਾ 1978 ਵਿੱਚ ਸਥਾਪਿਤ, ਇਹ ਪੁਰਸਕਾਰ ਹਰ ਸਾਲ ਚਾਰ ਸ਼੍ਰੇਣੀਆਂ ਵਿੱਚ ਦਿੱਤਾ ਜਾਂਦਾ ਹੈ, ਅਤੇ ਆਮ ਤੌਰ ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਭਾਰਤ ਦੇ ਪ੍ਰਧਾਨ ਮੰਤਰੀ ਜਾਂ ਕਿਸੇ ਪ੍ਰਮੁੱਖ ਹਸਤੀ ਦੁਆਰਾ ਭੇਂਟ ਕੀਤਾ ਜਾਂਦਾ ਹੈ।[2] ਵਰਤਮਾਨ ਸਮੇਂ ਰਾਹੁਲ ਬਜਾਜ ਦੀ ਅਗਵਾਈ ਵਾਲੀ ਇਸ ਫਾਊਂਡੇਸ਼ਨ ਦੀ ਸਿਰਜਣਾ 1977 ਵਿੱਚ ਬਜਾਜ ਸਮੂਹ ਦੇ ਬਾਨੀ, ਪਰਉਪਕਾਰੀ ਅਤੇ ਮਹਾਤਮਾ ਗਾਂਧੀ ਦੇ ਨਜ਼ਦੀਕੀ ਸਹਿਯੋਗੀ, ਜਮਨਾਲਾਲ ਬਜਾਜ ਦੀ ਯਾਦ ਵਿੱਚ ਬਣਾਈ ਗਈ ਸੀ[3][4] ਪੁਰਸਕਾਰ ਸਮਾਰੋਹ 4 ਨਵੰਬਰ ਨੂੰ ਉਸਦੀ ਜਨਮ ਵਰ੍ਹੇਗੰਢ 'ਤੇ ਹੁੰਦਾ ਹੈ।[5][6]

ਜਮਨਾਲਾਲ ਬਜਾਜ ਅਵਾਰਡ
ਮਿਤੀ1978
ਦੇਸ਼ਭਾਰਤ
ਵੱਲੋਂ ਪੇਸ਼ ਕੀਤਾਜਮਨਾਲਾਲ ਬਜਾਜ ਫਾਊਂਡੇਸ਼ਨ

ਪੁਰਸਕਾਰ

ਸੋਧੋ

ਪੁਰਸਕਾਰ ਵਿੱਚ ਪ੍ਰਸ਼ੰਸਾ ਪੱਤਰ, ਟਰਾਫੀ ਅਤੇ ਦਸ ਲੱਖ ਰੁਪਏ ਦਾ ਚੈੱਕ ਸ਼ਾਮਲ ਹੈ।[7] ਇਹ ਚਾਰ ਸ਼੍ਰੇਣੀਆਂ ਵਿੱਚ ਦਿੱਤਾ ਜਾਂਦਾ ਹੈ, [8] ਅਰਥਾਤ:

  1. ਰਚਨਾਤਮਕ ਕਾਰਜ, 1978 ਵਿੱਚ ਸਥਾਪਿਤ।
  2. ਪੇਂਡੂ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋਂ, 1978 ਵਿੱਚ ਸਥਾਪਿਤ।
  3. ਔਰਤਾਂ ਅਤੇ ਬੱਚਿਆਂ ਦੇ ਵਿਕਾਸ ਅਤੇ ਭਲਾਈ ਲਈ ਸ਼ਾਨਦਾਰ ਯੋਗਦਾਨ, 1980 ਵਿੱਚ ਜਾਨਕੀ ਦੇਵੀ ਬਜਾਜ ਦੀ ਯਾਦ ਵਿੱਚ ਸਥਾਪਤ ਕੀਤਾ ਗਿਆ।
  4. ਭਾਰਤ ਤੋਂ ਬਾਹਰ ਗਾਂਧੀਵਾਦੀ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਲਈ ਅੰਤਰਰਾਸ਼ਟਰੀ ਪੁਰਸਕਾਰ, ਜੋ ਕਿ ਵਿਦੇਸ਼ੀ ਕੌਮੀਅਤ ਵਾਲੇ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਜੋ ਕਿ 1988 ਵਿੱਚ ਜਮਨਾਲਾਲ ਬਜਾਜ ਦੀ ਜਨਮ ਸ਼ਤਾਬਦੀ 'ਤੇ ਸਥਾਪਿਤ ਕੀਤਾ ਗਿਆ ਸੀ।

ਸ਼੍ਰੀ ਜਮਨਲਾਲ ਬਜਾਜ ਦੀ ਜਨਮ ਸ਼ਤਾਬਦੀ ਮਨਾਉਣ ਲਈ, ਫਾਊਂਡੇਸ਼ਨ ਨੇ 1990 ਵਿੱਚ ਡਾ: ਨੈਲਸਨ ਮੰਡੇਲਾ ਨੂੰ ਇੱਕ ਵਿਸ਼ੇਸ਼ ਪੁਰਸਕਾਰ ਦਿੱਤਾ।[9]

ਹਵਾਲੇ

ਸੋਧੋ
  1. Varma, p. 87
  2. "Nonagenarians among four Jamnalal Bajaj awardees". The Hindu. October 29, 2010.
  3. "Jamnalal Bajaj Award". Jamnalal Bajaj Foundation. Archived from the original on 2012-03-29.
  4. "The Gandhian spirit". Financial Express. January 2, 2000.
  5. "Vice President presents Jamnalal Bajaj Awards". Indian Express. Nov 5, 2008.
  6. "Jamnalal Bajaj Awards presented". Mint. November 15, 2007.
  7. "Jamnalal Bajaj Awards website". Archived from the original on 2012-03-29. Retrieved 2012-04-07.
  8. "About the Awards". Jamnalal Bajaj Foundation. Archived from the original on 2012-03-29.
  9. Special Award to Dr. Nelson Mandela