ਜਲਗਾਓਂ ਜੰਕਸ਼ਨ ਰੇਲਵੇ ਸਟੇਸ਼ਨ
ਜਲਗਾਓਂ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਮਹਾਰਾਸ਼ਟਰ ਸੂਬੇ ਦੇ ਜਲਗਾਓਂ ਜ਼ਿਲ੍ਹੇ ਵਿੱਚ ਜਲਗਾਓਂ ਸ਼ਹਿਰ ਅਤੇ ਇਲਾਕੇ ਨੂੰ ਰੇਲ ਸੇਵਾ ਪ੍ਰਦਾਨ ਕਰਦਾ ਹੈ।
ਇਤਿਹਾਸ
ਸੋਧੋਭਾਰਤ ਦੀ ਪਹਿਲੀ ਰੇਲਗੱਡੀ 16 ਅਪ੍ਰੈਲ 1853 ਨੂੰ ਮੁੰਬਈ ਤੋਂ ਠਾਣੇ ਤੱਕ ਗਈ ਸੀ। ਮਈ 1854 ਤੱਕ, ਗ੍ਰੇਟ ਇੰਡੀਅਨ ਪੈਨੀਨਸੁਲਾ ਰੇਲਵੇ ਦੀ ਬੰਬਈ-ਠਾਣੇ ਲਾਈਨ ਨੂੰ ਕਲਿਆਣ ਰੇਲਵੇ ਸਟੇਸ਼ਨ ਤੱਕ ਵਧਾ ਦਿੱਤਾ ਗਿਆ ਸੀ ਅਤੇ ਭੁਸਾਵਲ ਤੱਕ ਰੇਲ ਸੇਵਾ ਸਾਲ 1860 ਵਿੱਚ ਸ਼ੁਰੂ ਕੀਤੀ ਗਈ ਸੀ।[1][2]
ਬਿਜਲੀਕਰਨ
ਸੋਧੋਜਲਗਾਓਂ-ਭੁਸਾਵਲ ਸੈਕਸ਼ਨ ਦਾ ਬਿਜਲੀਕਰਨ ਦਾ ਕੰਮ ਸਾਲ 1968-69 ਦੇ ਵਿੱਚ ਕੀਤਾ ਗਿਆ ਸੀ।[3]
ਸਹੂਲਤਾਂ
ਸੋਧੋਜਲਗਾਓਂ ਰੇਲਵੇ ਸਟੇਸ਼ਨ 'ਤੇ ਸਹੂਲਤਾਂ ਵਿੱਚ ਕੰਪਿਊਟਰਾਈਜ਼ਡ ਰਿਜ਼ਰਵੇਸ਼ਨ ਦਫ਼ਤਰ, ਏ. ਟੀ. ਐੱਮ. ਮਸ਼ੀਨ, ਆਟੋ ਸਟੈਂਡ, ਰਿਟਾਇਰਿੰਗ ਰੂਮ ਅਤੇ ਐਲੀਵੇਟਰ, ਐਸਕੇਲੇਟਰ, ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣਾ ਰਿਫਰੈਸ਼ਮੈਂਟ ਅਤੇ ਇੱਕ ਕਿਤਾਬ ਘਰ ਸ਼ਾਮਲ ਹਨ। [4]
ਹੋਰ
ਸੋਧੋਅਜੰਤਾ ਗੁਫਾਵਾਂ ਜਲਗਾਓਂ ਤੋਂ 50 ਕਿਲੋਮੀਟਰ (31 ਮੀਲ) ਦੂਰੀ ਤੇ ਹਨ। ਅਜੰਤਾ ਜਾਣ ਲਈ ਜਲਗਾਓਂ ਤੋਂ ਬੱਸਾਂ ਅਤੇ ਟੈਕਸੀਆਂ ਉਪਲਬਧ ਹਨ।[5][6]
ਹਵਾਲੇ
ਸੋਧੋ- ↑ "IR History: Early Days – I : Chronology of railways in India, Part 2 (1832–1865)". IFCA. Retrieved 2012-11-20.
- ↑ "Historical Milestones". Central Railway. Archived from the original on 3 December 2013. Retrieved 2013-03-24.
- ↑ "History of Electrification". IRFCA. Retrieved 2013-03-18.
- ↑ "Jalgaon to Nagpur trains". makemytrip. Retrieved 2013-03-27.
- ↑ "Ajanta: Getting there and around". Lonely Planet. Archived from the original on 9 April 2014. Retrieved 2013-03-27.
- ↑ "Distance between Ajanta and Jalgaon". Distance between info. Retrieved 2013-03-27.
ਬਾਹਰੀ ਲਿੰਕ
ਸੋਧੋ- ਜਲਗਾਓਂ ਵਿਖੇ ਰੇਲ ਗੱਡੀਆਂ
- Jalgaon travel guide from Wikivoyage