ਪਿੰਡ ਜਲਾਲਾਬਾਦ ਪੂਰਬੀ, ਮੋਗਾ ਤੋਂ 12 ਕਿਲੋਮੀਟਰ ਦੂਰ-ਜਲੰਧਰ ਰੋਡ ਉੱਤੇ ਵਸਿਆ ਹੋਇਆ ਹੈ। ਇਹ ਧਰਮਕੋਟ ਵਿਧਾਨ ਸਭਾ ਹਲਕੇ ਦਾ ਪਿੰਡ ਹੈ।[1]

ਗੋਪਾਲਪੁਰ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਧਰਮਕੋਟ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
142042
ਨੇੜੇ ਦਾ ਸ਼ਹਿਰਧਰਮਕੋਟ

ਪਿੰਡ ਦਾ ਇਤਿਹਾਸ

ਸੋਧੋ

ਸੰਨ 1606 ਈ. ਨੂੰ ਜਲਾਲ ਖਾਂ ਨੇ ਇਸ ਪਿੰਡ ਦੀ ਮੋੜੀ ਗੱਡੀ ਸੀ। ਉਸ ਦੇ ਨਾਂ ਉੱਤੇ ਹੀ ਇਹ ਪਿੰਡ ਜਲਾਲਾਬਾਦ ਪੂਰਬੀ ਬਣਿਆ।

ਪਿੰਡ ਦਾ ਭੂਗੋਲ

ਸੋਧੋ

ਪਿੰਡ ਦੀ ਤਕਰੀਬਨ 9 ਹਜ਼ਾਰ ਆਬਾਦੀ ਹੈੇ। ਪਿੰਡ ਦੇ 4700 ਸੌ ਏਕੜ ਖੇਤੀਬਾੜੀ ਵਿੱਚੋਂ ਲਗਪਗ 600 ਸੌ ਏਕੜ ਵਿੱਚ ਭੱਠਾ ਸਨਅਤ ਅਤੇ ਰਿਹਾਇਸ਼ੀ ਇਲਾਕਾ ਹੈ। ਪਿੰਡ ਵਿਚਲਾ ਚੌਕ ਮੁੱਖ ਸ਼ਹਿਰਾਂ ਜਗਰਾਓਂ-ਕੋਟ ਈਸੇ ਖਾਂ, ਧਰਮਕੋਟ-ਮੋਗਾ ਨਾਲ ਜੁੜਿਆ ਹੋਇਆ ਹੈ। 50 ਭੱਠੇ ਇਸ ਪਿੰਡ ਵਿੱਚ ਹਨ। ਪਿੰਡ ਦੀ ਸੈਂਕੜੇ ਏਕੜ ਜ਼ਮੀਨ ਵਿੱਚ ਕਿੰਨੂ, ਸੰਤਰਾ, ਅੰਗੂਰ, ਮਾਲਟਾ ਤੇ ਅਮਰੂਦਾਂ ਦੇ ਬਾਗ ਹਨ। ਪਿੰਡ ਵਿੱਚ ਪਿੰਡ ਦੇ ਫੋਕਲ ਪੁਆਇੰਟ,ਅਨਾਜ ਮੰਡੀ, ਪਸ਼ੂਆਂ ਦੇ ਹਸਪਤਾਲ ਵੀ ਹੈ।

ਹਵਾਲੇ

ਸੋਧੋ
  1. "ਭੱਠਿਆਂ ਦੇ ਧੂੰਏਂ ਨਾਲ ਪਲੀਤ ਹੋਇਆ ਜਲਾਲਾਬਾਦ ਪੂਰਬੀ". ਪੰਜਾਬੀ ਟ੍ਰਿਬਿਊਨ. 7 ਜਨਵਰੀ 2015. Retrieved 29 ਫ਼ਰਵਰੀ 2016.

ਪਿੰਡ ਜਲਾਲਾਬਾਦ ਪੂਰਬੀ ਦੇ ਹਲਾਤ ਕੁਝ ਜਿਆਦਾ ਚੰਗੇ ਨਹੀਂ। ਪਿੰਡ ਵਿੱਚ ਭੱਠਿਆਂ ਕਰਕੇ ਪ੍ਰਦੂਸ਼ਨ ਹੱਦ ਤੋਂ ਵੱਧ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਸ ਮਾਮਲੇ ਵਿੱਚ ਕੋਈ ਬਹੁਤਾ ਯੋਗਦਾਨ ਨਹੀਂ ਪਾ ਰਿਹਾ।