ਜਵਾਹਰ ਨਵੋਦਿਆ ਵਿਦਿਆਲਿਆ, ਜਾਫਰਪੁਰ ਕਲਾਂ

ਜਵਾਹਰ ਨਵੋਦਿਆ ਵਿਦਿਆਲਿਆ, ਜਾਫ਼ਰਪੁਰ ਕਲਾਂ ਜਾਂ ਸਥਾਨਕ ਤੌਰ 'ਤੇ ਜੇਐਨਵੀ ਜਾਫ਼ਰਪੁਰ ਕਲਾਂ ਵੀ ਕਿਹਾ ਜਾਂਦਾ ਹੈ,ਜੋ ਭਾਰਤ ਵਿੱਚ ਦਿੱਲੀ ਦੇ ਦੱਖਣੀ ਪੱਛਮੀ ਜ਼ਿਲ੍ਹੇ ਵਿੱਚ ਸਥਿਤ ਇੱਕ ਬੋਰਡਿੰਗ, ਸਹਿ-ਵਿਦਿਅਕ ਸਕੂਲ ਹੈ। ਨਵੋਦਿਆ ਵਿਦਿਆਲਿਆ ਨੂੰ ਭਾਰਤੀ ਸਿੱਖਿਆ ਮੰਤਰਾਲੇ ਤੋਂ ਫੰਡ ਮਿਲ਼ਦਾ ਹੈ ਅਤੇ ਨਵੋਦਿਆ ਵਿਦਿਆਲਿਆ ਸਮਿਤੀ , ਜੋ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ, ਇਸਦਾ ਪ੍ਰਬੰਧ ਚਲਾਉਂਦੀ ਹੈ। [1]

ਇਤਿਹਾਸ

ਸੋਧੋ

ਸਕੂਲ ਦੀ ਸਥਾਪਨਾ 1991 ਵਿੱਚ ਕੀਤੀ ਗਈ ਸੀ, ਅਤੇ ਇਹ ਜਵਾਹਰ ਨਵੋਦਿਆ ਵਿਦਿਆਲਿਆ ਸਕੂਲਾਂ ਦਾ ਇੱਕ ਹਿੱਸਾ ਹੈ, ਜੋ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਬੋਰਡਿੰਗ ਅਤੇ ਸਿੱਖਿਆ ਪ੍ਰਦਾਨ ਕਰਦੇ ਹਨ। ਇਸ ਸਕੂਲ ਦਾ ਸੰਚਾਲਨ ਅਤੇ ਨਿਗਰਾਨੀ ਨਵੋਦਿਆ ਵਿਦਿਆਲਿਆ ਸਮਿਤੀ ਦਾ ਜੈਪੁਰ ਖੇਤਰੀ ਦਫ਼ਤਰ ਕਰਦਾ ਹੈ। [2]

ਦਾਖਲਾ

ਸੋਧੋ

JNV ਜਾਫਰਪੁਰ ਕਲਾਂ ਵਿੱਚ ਛੇਵੀਂ ਜਮਾਤ ਦੇ ਪੱਧਰ 'ਤੇ ਦਾਖਲਾ ਨਵੋਦਿਆ ਵਿਦਿਆਲਿਆ ਸਮਿਤੀ ਦੁਆਰਾ ਕਰਵਾਏ ਗਏ ਚੋਣ ਟੈਸਟ (JNVST) ਦੁਆਰਾ ਕੀਤਾ ਜਾਂਦਾ ਹੈ। ਨਵੋਦਿਆ ਵਿਦਿਆਲਿਆ ਸਮਿਤੀ ਦੁਆਰਾ ਨੌਵੀਂ ਜਮਾਤ ਦੇ ਪੱਧਰ 'ਤੇ ਜੇਐਨਵੀ ਜਾਫਰਪੁਰ ਕਲਾਂ ਵਿੱਚ ਦਾਖਲਾ ਕਰਵਾਇਆ ਜਾਂਦਾ ਹੈ।

ਟਿਕਾਣਾ

ਸੋਧੋ

ਇਹ ਨਵੀਂ ਦਿੱਲੀ ਵਿੱਚ ਇੱਕ ਦੂਰ-ਦੁਰਾਡੇ ਪਿੰਡ ਜਾਫਰਪੁਰ ਕਲਾਂ ਵਿੱਚ ਸਥਿਤ ਹੈ। ਇਹ ਪਿੰਡ ਦਿੱਲੀ ਦੇ ਪਹਿਲੇ ਮੁੱਖ ਮੰਤਰੀ ਚੌਧਰੀ ਬ੍ਰਹਮਪ੍ਰਕਾਸ਼ ਦੇ ਘਰ ਲਈ ਵੀ ਮਸ਼ਹੂਰ ਹੈ।

  1. "Navodaya Vidyalaya Smiti". Navodaya Vidyalaya Smiti. Retrieved 3 Jan 2019.[permanent dead link]
  2. "NVS RO Jaipur - JNVs in Jaipur". NVS Jaipur. Archived from the original on 12 ਅਕਤੂਬਰ 2018. Retrieved 3 Jan 2019.