ਜਵਾਹਰ ਨਵੋਦਿਆ ਵਿਦਿਆਲਿਆ, ਸੋਲਨ

ਜਵਾਹਰ ਨਵੋਦਿਆ ਵਿਦਿਆਲਿਆ, ਸੋਲਨ ਜਾਂ ਸਥਾਨਕ ਤੌਰ 'ਤੇ ਜੇਐਨਵੀ ਕੁਨਿਹਾਰ ਵਜੋਂ ਜਾਣਿਆ ਜਾਂਦਾ ਹੈ, ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਰਾਜ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਬੋਰਡਿੰਗ, ਸਹਿ-ਵਿਦਿਅਕ ਸਕੂਲ ਹੈ। ਨਵੋਦਿਆ ਵਿਦਿਆਲਿਆਂ ਨੂੰ ਫੰਡ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੋਂ ਮਿਲ਼ਦਾ ਹੈ ਅਤੇ ਨਵੋਦਿਆ ਵਿਦਿਆਲਿਆ ਸਮਿਤੀ ਇਸ ਦਾ ਪ੍ਰਬੰਧ ਕਰਦੀ ਹੈ, ਜੋ ਮੰਤਰਾਲੇ ਦੇ ਅਧੀਨ ਇੱਕ ਖ਼ੁਦਮੁਖ਼ਤਿਆਰ ਸੰਸਥਾ ਹੈ।[1]

ਇਤਿਹਾਸ

ਸੋਧੋ

ਸਕੂਲ ਦੀ ਸਥਾਪਨਾ 1993 ਵਿੱਚ ਕੀਤੀ ਗਈ ਸੀ, ਅਤੇ ਇਹ ਜਵਾਹਰ ਨਵੋਦਿਆ ਵਿਦਿਆਲਿਆ ਸਕੂਲਾਂ ਦਾ ਇੱਕ ਹਿੱਸਾ ਹੈ। ਇਸ ਸਕੂਲ ਦਾ ਸਥਾਈ ਕੈਂਪਸ ਸੋਲਨ ਦੇ ਨੇੜੇ ਕੁਨਿਹਾਰ, ਵਿੱਚ ਹੈ। ਇਸ ਸਕੂਲ ਦਾ ਸੰਚਾਲਨ ਅਤੇ ਨਿਗਰਾਨੀ ਨਵੋਦਿਆ ਵਿਦਿਆਲਿਆ ਸਮਿਤੀ ਦੇ ਚੰਡੀਗੜ੍ਹ ਖੇਤਰੀ ਦਫ਼ਤਰ ਵੱਲੋਂ ਕੀਤਾ ਜਾਂਦਾ ਹੈ।[2]

ਮਾਨਤਾ

ਸੋਧੋ

ਜੇਐਨਵੀ ਸੋਲਨ CBSE ਦੁਆਰਾ ਨਿਰਧਾਰਤ ਪਾਠਕ੍ਰਮ ਦੀ ਪਾਲਣਾ ਕਰਦੇ ਹੋਏ, ਮਾਨਤਾ ਨੰਬਰ 640010 ਨਾਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੈ।[3]

ਇਹ ਵੀ ਵੇਖੋ

ਸੋਧੋ
  • JNV ਸਕੂਲਾਂ ਦੀ ਸੂਚੀ
  • ਜਵਾਹਰ ਨਵੋਦਿਆ ਵਿਦਿਆਲਿਆ, ਸਿਰਮੌਰ
  • ਜਵਾਹਰ ਨਵੋਦਿਆ ਵਿਦਿਆਲਿਆ, ਬਿਲਾਸਪੁਰ
  • ਜਵਾਹਰ ਨਵੋਦਿਆ ਵਿਦਿਆਲਿਆ, ਅਨੰਤਨਾਗ

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
  1. "Navodaya Vidyalaya Smiti". Navodaya Vidyalaya Smiti. Retrieved 4 February 2019.[permanent dead link]
  2. "NVS RO Chandigarh - JNVs under Chandigarh Regional Office". NVS Chandigarh. Archived from the original on 4 February 2019. Retrieved 4 February 2019.
  3. "CBSE affiliation details of JNV Solan". CBSE - Online School Affiliation & Monitoring System. Archived from the original on 4 ਫ਼ਰਵਰੀ 2019. Retrieved 4 February 2019.