ਜਸਟਿਨ ਲੀ ਲੇਂਜਰ ਏ.ਐਮ. (ਜਨਮ 21 ਨਵੰਬਰ 1970) ਆਸਟਰੇਲੀਆ ਦਾ ਕ੍ਰਿਕਟ ਕੋਚ ਅਤੇ ਸਾਬਕਾ ਕ੍ਰਿਕਟ ਖਿਡਾਰੀ ਹੈ। ਉਹ ਮਈ 2018 ਤੋਂ ਆਸਟਰੇਲੀਆਈ ਕ੍ਰਿਕਟ ਟੀਮ ਦਾ ਕੋਚ ਹੈ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ, ਜਿਸਨੂੰ 2000 ਦੇ ਦਹਾਕੇ ਦੇ ਦੌਰਾਨ ਮੈਥਿਊ ਹੇਡਨ ਦੇ ਨਾਲ ਟੈਸਟ ਕ੍ਰਿਕਟ ਵਿੱਚ ਉਸਦੀਆਂ ਸਾਂਝੇਦਾਰੀਆਂ ਲਈ ਜਾਣਿਆ ਜਾਂਦਾ ਹੈ। ਉਹ ਆਸਟਰੇਲੀਆ ਦੇ ਸਭ ਤੋਂ ਸਫਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਘਰੇਲੂ ਤੌਰ 'ਤੇ ਲੈਂਗਰ ਪੱਛਮੀ ਆਸਟਰੇਲੀਆ ਵੱਲੋਂ ਖੇਡਦਾ ਸੀ। ਇਸ ਤੋਂ ਇਲਾਵਾ ਉਹ ਮਿਡਲਸੈਕਸ ਅਤੇ ਸੋਮਰਸੈਟ ਲਈ ਇੰਗਲਿਸ਼ ਕਾਉਂਟੀ ਕ੍ਰਿਕਟ ਖੇਡਿਆ, ਅਤੇ ਕਿਸੇ ਆਸਟਰੇਲਿਆਈ ਖਿਡਾਰੀ ਦੁਆਰਾ ਪਹਿਲੀ ਸ਼੍ਰੇਣੀ ਦੇ ਪੱਧਰ 'ਤੇ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਉਸਦੇ ਨਾਮ ਹੇਠ ਦਰਜ ਹੈ।

ਕੈਰੀਅਰ ਦੇ ਸਭ ਤੋਂ ਵਧੀਆ ਪ੍ਰਦਰਸ਼ਨ

ਸੋਧੋ
ਬੈਟਿੰਗ
ਸਕੋਰ ਸਥਿਰਤਾ ਸਥਾਨ ਸੀਜ਼ਨ
ਟੈਸਟ 250 ਆਸਟ੍ਰੇਲੀਆ ਬਨਾਮ ਇੰਗਲੈਂਡ ਐਮਸੀਜੀ, ਮੈਲਬਰਨ 2002[1]
ਵਨਡੇ 36 ਆਸਟ੍ਰੇਲੀਆ ਬਨਾਮ ਭਾਰਤ ਸ਼ਾਰਜਾਹ ਕ੍ਰਿਕਟ ਸਟੇਡੀਅਮ 1994[2]
ਐਫਸੀ 342 ਸਰੀ ਬਨਾਮ ਸੋਮਰਸੈਟ ਸਪੋਰਟਸ ਗਰਾਊਂਡ, ਵੁਡਬ੍ਰਿਜ ਰੋਡ, ਗਿਲਡਫੋਰਡ 2006[3]
ਏ ਦਰਜਾ 146 ਵੈਸਟਰਨ ਆਸਟਰੇਲੀਆ ਬਨਾਮ ਸਾਊਥ ਆਸਟਰੇਲੀਆ ਵਾਕਾ, ਪਰਥ 2000[4]
ਟੀ 20 97 ਸੋਮਰਸੈਟ ਬਨਾਮ ਨੌਰਥੈਂਪਟਨਸ਼ਾਇਰ ਕਾਉਂਟੀ ਗਰਾਉਂਡ, ਟਾਊਂਟਨ 2006[5]

ਹਵਾਲੇ

ਸੋਧੋ
  1. "England tour of Australia, 2002/03 - Australia v England Scorecard". ESPNcricinfo. 30 December 2002. Retrieved 6 January 2016.
  2. "Pepsi Austral-Asia Cup 1993/94, 1st SF - Australia v India Scorecard". ESPNcricinfo. 19 April 1994. Retrieved 6 January 2016.
  3. "County Championship Division Two, 2006 - Surrey v Somerset Scorecard". ESPNcricinfo. 22 July 2006. Retrieved 6 January 2016.
  4. "Mercantile Mutual Cup, 1999/00 - WA v SA Scorecard". ESPNcricinfo. 12 January 2000. Retrieved 6 January 2016.
  5. "Twenty20 Cup, 2006 - Somerset v Northamptonshire Scorecard". ESPNcricinfo. 5 July 2006. Retrieved 6 January 2016.