ਲੈਫਟੀਨੈਂਟ ਜਨਰਲ ਜ਼ਮੀਰ-ਉਦ-ਦੀਨ ਸ਼ਾਹ(ਰਿਟਾ) ਭਾਰਤੀ ਫੌਜ ਦਾ ਇੱਕ ਸੀਨੀਅਰ ਸੇਵਾ ਮੁਕਤ ਅਧਿਕਾਰੀ ਹੈ। ਉਸ ਨੇ ਆਖਰ ਵਿੱਚ ਆਰਮੀ ਸਟਾਫ਼ ਦੇ ਡਿਪਟੀ ਚੀਫ਼ (ਪ੍ਰਸੋਨਲ ਅਤੇ ਸਿਸਟਮ), ਭਾਰਤੀ ਫੌਜ ਦੇ ਤੌਰ 'ਤੇ ਸੇਵਾ ਕੀਤੀ। ਉਸ ਨੇ, ਰਿਟਾਇਰਮਟ ਦੇ ਬਾਅਦ ਆਰਮਡ ਫੋਰਸਿਜ਼ ਟ੍ਰਿਬਿਊਨਲ ਦੀ ਅਦਾਲਤ ਵਿਖੇ ਇੱਕ ਪ੍ਰਬੰਧਕੀ ਮੈਂਬਰ ਸੀ। ਉਹ ਇਸ ਵੇਲੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ ਕੁਲਪਤੀ ਹੈ।


ਜ਼ਮੀਰ-ਉਦ-ਦੀਨ ਸ਼ਾਹ
ਜਨਮ ਨਾਮਜ਼ਮੀਰ
ਜਨਮ15 ਅਗਸਤ 1948
ਮੇਰਠ
ਵਫ਼ਾਦਾਰੀ ਭਾਰਤ
ਸੇਵਾ/ਬ੍ਰਾਂਚ ਭਾਰਤੀ ਫੌਜ
ਸੇਵਾ ਦੇ ਸਾਲ1968-2008
ਰੈਂਕ ਲੈਫਟੀਨੈਂਟ ਜਨਰਲ
ਯੂਨਿਟBengal Engineer Group

ਮਿਲਟਰੀ ਕੈਰੀਅਰ

ਸੋਧੋ

ਜਨਰਲ ਸ਼ਾਹ ਨੇ ਰਾਸ਼ਟਰੀ ਰੱਖਿਆ ਅਕੈਡਮੀ (ਭਾਰਤ), ਖੜਕਵਾਸਲਾ, ਪੁਣੇ ਤੋਂ ਸਿਖਲਾਈ ਲਈ। ਉਸ ਨੂੰ  9 ਜੂਨ1968 ਨੂੰ ਭਾਰਤੀ 185 ਲਾਈਟ ਰੈਜੀਮੈਂਟ ਦੇ ਨਾਲ ਕਮਿਸ਼ਨ ਗਿਆ ਸੀ।[1] ਉਸ ਨੇ 1971 ਦੇ ਭਾਰਤ-ਪਾਕਿਸਤਾਨ ਦੇ ਯੁੱਧ ਵਿੱਚ ਜੈਸਲਮੇਰ ਖੇਤਰ ਵਿੱਚ ਲੋਂਗੇਵਾਲਾ ਦੀ ਲੜਾਈ ਵਿੱਚ ਹਿੱਸਾ ਲਿਆ। ਜਨਰਲ ਸ਼ਾਹ ਭਾਰਤੀ ਫੌਜ ਦੇ The ਗ੍ਰਨੇਡੀਅਰਜ਼ ਰੇਜਿਮੇੰਟ ਦੇ ਕਰਨਲ ਕਮਾਨ ਅਫ਼ਸਰ ਸੀ। ਉਹ ਸਾਊਦੀ ਅਰੇਬੀਆ ਨੂੰ ਇੰਡੀਅਨ ਮਿਲਟਰੀ ਅਟੈਚੀ ਵੀ ਸੀ।[1]

ਉਸ ਨੇ ਸਾਲ 2002 ਵਿੱਚ ਗੁਜਰਾਤ ਦੰਗਿਆਂ ਦੌਰਾਨ ਫੌਜ ਦੀ ਅਗਵਾਈ ਕੀਤੀ ਹੈ।[2]

ਅਰੰਭਕ ਜੀਵਨ ਅਤੇ ਸਿੱਖਿਆ

ਸੋਧੋ

ਉਹ ਉੱਤਰ ਪ੍ਰਦੇਸ਼, ਭਾਰਤ ਦੇ ਮੇਰਠ ਜ਼ਿਲ੍ਹੇ ਦੇ ਸਰਧਾਨਾ ਸ਼ਹਿਰ ਵਿੱਚ 15 ਅਗਸਤ 1948 ਨੂੰ ਪੈਦਾ ਹੋਇਆ ਸੀ। ਉਹ ਸੇਂਟ ਜੋਸਿਫ਼ ਕਾਲਜ, ਨੈਨੀਤਾਲ ਦਾ ਇੱਕ ਅਲੂਮਨਸ ਹੈ। ਉਹ ਪ੍ਰਸਿੱਧ ਭਾਰਤੀ ਅਭਿਨੇਤਾ [[ਨਸੀਰੂਦੀਨ ਸ਼ਾਹ]] ਦਾ ਭਰਾ ਹੈ। ਜਨਰਲ ਸ਼ਾਹ ਨੇ ਮਦਰਾਸ ਯੂਨੀਵਰਸਿਟੀ ਤੋਂ ਰੱਖਿਆ ਸਾਇੰਸ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਅਤੇ ਦੇਵੀ ਅਹਲਿਆ ਵਿਸ਼ਵਵਿਦਿਆਲਿਆ ਯੂਨੀਵਰਸਿਟੀ, ਇੰਦੌਰ ਤੋਂ ਮਾਸਟਰ ਆਫ਼ ਫਿਲਾਸਫੀ ਦੀ ਡਿਗਰੀ ਲਈ ਹੈ। [3]

ਹਵਾਲੇ

ਸੋਧੋ