ਜ਼ਿੰਦਾ ਕੌਲ
ਜ਼ਿੰਦਾ ਕੌਲ (1884–1965) ਇੱਕ ਪ੍ਰਸਿੱਧ ਭਾਰਤੀ ਕਵੀ, ਲੇਖਕ ਅਤੇ ਅਧਿਆਪਕ ਸੀ। ਉਸਨੇ ਫ਼ਾਰਸੀ, ਹਿੰਦੀ, ਉਰਦੂ ਅਤੇ ਕਸ਼ਮੀਰੀ ਵਿੱਚ ਰਚਨਾ ਕੀਤੀ।[1] ਕੌਲ ਨੇ ਕਸ਼ਮੀਰੀ ਦੀਆਂ ਰਚਨਾਵਾਂ ਦਾ ਅੰਗਰੇਜ਼ੀ, ਫ਼ਾਰਸੀ ਅਤੇ ਦੇਵਨਾਗਰੀ ਵਿੱਚ ਅਨੁਵਾਦ ਵੀ ਕੀਤਾ।
ਨਿੱਜੀ ਜ਼ਿੰਦਗੀ
ਸੋਧੋਜ਼ਿੰਦਾ ਕੌਲ ਨੂੰ ਉਸਦੇ ਵਿਦਿਆਰਥੀਆਂ ਅਤੇ ਦੋਸਤਾਂ ਦੁਆਰਾ ਮਾਸਟਰਜੀ[2] ਵੀ ਕਿਹਾ ਜਾਂਦਾ ਸੀ। ਉਸਨੂੰ 'ਮਾਸਟਰ ਜੀ' ਇਸ ਲਈ ਕਿਹਾ ਜਾਣ ਲੱਗਾ ਸੀ ਕਿਉਂਕਿ ਉਹ ਸਕੂਲ ਦੇ ਨਾਲ-ਨਾਲ ਬਹੁਤ ਸਾਰੇ ਕਸ਼ਮੀਰੀਆਂ ਨੂੰ ਘਰ ਵੀ ਪੜ੍ਹਾਉਂਦਾ ਹੁੰਦਾ ਸੀ।
ਕੌਲ ਦਾ ਜਨਮ ਅਗਸਤ 1884 ਨੂੰ ਸ੍ਰੀਨਗਰ ਦੇ ਇੱਕ ਸ਼ਹਿਰ ਹੱਬਾ ਕਦਾਲ ਵਿੱਚ ਇੱਕ ਕਸ਼ਮੀਰੀ ਪੰਡਤ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਲਕਸ਼ਮਣ ਪੰਡਿਤ ਆਪਣੀ ਰਸਮੀ ਸਿੱਖਿਆ ਪ੍ਰਤੀ ਲਾਪਰਵਾਹ ਸਨ ਅਤੇ ਕੌਲ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਲੰਬੇ ਸਮੇਂ ਤੱਕ ਸਕੂਲ ਅਧਿਆਪਕ ਰਿਹਾ। ਉਸ ਤੋਂ ਬਾਅਦ, ਉਸ ਨੇ ਕਲਰਕ ਵਜੋਂ ਕੰਮ ਕੀਤਾ।1939 ਵਿੱਚ ਕੌਲ ਕਸ਼ਮੀਰ ਦੇ ਪਬਲੀਸਿਟੀ ਦਫ਼ਤਰ ਤੋਂ ਅਨੁਵਾਦਕ ਵਜੋਂ ਸੇਵਾ ਮੁਕਤ ਹੋਇਆ।[2][3] 1965 ਦੀ ਸਰਦੀਆਂ ਵਿੱਚ ਜੰਮੂ ਵਿੱਚ ਉਸ ਦੀ ਮੌਤ ਹੋ ਗਈ।
ਸਾਹਿਤਕ ਕੰਮ
ਸੋਧੋਜ਼ਿੰਦਾ ਕੌਲ 1956 ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਜਿੱਤਣ ਵਾਲੀ ਪਹਿਲਾ ਕਸ਼ਮੀਰੀ ਕਵੀ ਸੀ। ਇਹ ਉਸਦੀ ਕਾਵਿ ਸੰਗ੍ਰਹਿ ਦੀ ਪੁਸਤਕ ਸੁਮੇਲ ਹੈ ਲਈ ਮਿਲਿਆ ਸੀ।[4] ਇਹ ਪਹਿਲਾਂ ਦੇਵਨਾਗਰੀ ਵਿੱਚ ਪ੍ਰਕਾਸ਼ਤ ਹੋਇਆ ਸੀ ਅਤੇ ਬਾਅਦ ਵਿੱਚ ਸਰਕਾਰ ਨੇ ਇਸਨੂੰ ਪਰਸੀ-ਅਰਬੀ ਲਿਪੀ ਵਿੱਚ ਛਾਪਿਆ ਸੀ। ਭਾਰਤ ਦੀ ਸਾਹਿਤ ਅਕਾਦਮੀ ਨੇ ਕੌਲ ਨੂੰ ਇਸ ਕਿਤਾਬ ਲਈ ਪੰਜ ਹਜ਼ਾਰ ਰੁਪਏ ਦਾ ਪੁਰਸਕਾਰ ਦਿੱਤਾ।
ਕੌਲ ਨੇ ਸ਼ੁਰੂ ਵਿੱਚ ਫ਼ਾਰਸੀ, ਹਿੰਦੀ ਅਤੇ ਉਰਦੂ ਵਿੱਚ ਲਿਖਿਆ ਸੀ। ਉਸ ਦੀ ਪਹਿਲੀ ਕਵਿਤਾ ਏਕਤਾ ਅਤੇ ਹਮਦਰਦੀ ਸੀ, ਜੋ 1896 ਵਿੱਚ ਲਿਖੀ ਗਈ ਸੀ ਅਤੇ ਸ੍ਰੀਨਗਰ ਵਿੱਚ ਸਨਾਤਨ ਧਰਮ ਸਭਾ ਦੀ ਬੈਠਕ ਵਿੱਚ ਇਸ ਦਾ ਪਾਠ ਕੀਤਾ ਗਿਆ ਸੀ।[5] ਮਾਸਟਰ ਜੀ ਨੇ 1942 ਵਿੱਚ ਕਸ਼ਮੀਰੀ ਵਿੱਚ ਲਿਖਣਾ ਅਰੰਭ ਕੀਤਾ।[2] ਆਪਣੀ ਕਸ਼ਮੀਰੀ ਕਵਿਤਾ ਵਿੱਚ, ਉਸਨੇ ਮੁੱਖ ਤੌਰ ਤੇ ਸ਼ਰਧਾ, ਦਰਸ਼ਨ ਅਤੇ ਸ਼ਾਂਤੀ ਬਾਰੇ ਲਿਖਿਆ ਹੈ।[6] ਮਾਸਟਰ ਜੀ ਦੀ ਕਵਿਤਾ ਇਨ੍ਹਾਂ ਚਾਰਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਤ ਹੋਈ ਹੈ। ਐਪਰ, ਉਸਨੇ ਕਸ਼ਮੀਰੀ ਵਿੱਚ ਲਿਖ ਕੇ ਆਪਣਾ ਨਾਮ ਬਣਾਇਆ।
ਉਸਦੀ ਕਵਿਤਾ ਲਾਲ ਡੇਡ ਅਤੇ ਪਰਮਾਨੰਦ ਤੋਂ ਬਹੁਤ ਪ੍ਰਭਾਵਿਤ ਹੋਈ। ਉਸ ਦੀ ਲਿਖਣ ਦੀ ਸ਼ੈਲੀ ਰਹੱਸਵਾਦੀ ਹੈ ਅਤੇ ਭਗਤੀ ਪਰੰਪਰਾ ਤੋਂ ਪ੍ਰਭਾਵਿਤ ਹੈ।
ਕੌਲ ਨੇ ਆਪਣੀ ਖ਼ੁਸ਼ੀ ਲਈ ਹੀ ਕਾਵਿ ਰਚਨਾ ਕੀਤੀ। ਆਲੋਚਕ ਕਹਿੰਦੇ ਹਨ ਕਿ ਕਸ਼ਮੀਰੀ ਵਿੱਚ ਉਸ ਦੀਆਂ ਕਵਿਤਾਵਾਂ ਹਿੰਦੀ ਅਤੇ ਉਰਦੂ[7] ਨਾਲੋਂ ਵਧੀਆ ਸਨ।
ਅਨੁਵਾਦ
ਸੋਧੋਜ਼ਿੰਦਾ ਕੌਲ ਨੇ ਰਹੱਸਵਾਦੀ ਕਸ਼ਮੀਰੀ ਲੇਖਕ ਅਤੇ ਕਵੀ ਨੰਦ ਰਾਮ ਪਰਮਾਨੰਦ ਦੀਆਂ ਰਚਨਾਵਾਂ ਦਾ ਤਿੰਨ ਖੰਡਾਂ ਵਿੱਚ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।[8]
ਨੋਟ ਅਤੇ ਹਵਾਲੇ
ਸੋਧੋ- ↑ "Zinda Kaul". kunear.com. Archived from the original on 14 ਅਗਸਤ 2012. Retrieved 7 July 2012.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 "community - prominent kashmiris". Kashmir Education, Culture & Science society (KECSS). Archived from the original on 13 ਦਸੰਬਰ 2013. Retrieved 7 July 2012.
{{cite web}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Nazam, lisindia.net. "Kashmir LIterature". CIIL. Archived from the original on 17 ਜੁਲਾਈ 2010. Retrieved 7 July 2012.
{{cite web}}
: Unknown parameter|dead-url=
ignored (|url-status=
suggested) (help) - ↑ https://www.youtube.com/watch?v=pc81BYDW7Qk
- ↑ "Welcome to Kashmir (Valley of Saints)". khirbhawani.org. Archived from the original on 23 ਮਾਰਚ 2015. Retrieved 6 September 2012.
{{cite web}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.