ਜ਼ੇਬ-ਉਨ-ਨਿਸਾ (ਗਾਇਕਾ)

ਜ਼ੇਬ- ਉਨ-ਨਿਸਾ ( ਸਿੰਧੀ : زيب النساءُ; ਮੌਤ: 19 ਦਸੰਬਰ 2019) ਪਾਕਿਸਤਾਨ ਦੀ ਸਿੰਧੀ ਲੋਕ ਗਾਇਕਾ ਸੀ। ਉਹ 1960 ਤੋਂ 1990 ਦੇ ਦਰਮਿਆਨ ਸਿੰਧ ਦੀਆਂ ਪ੍ਰਮੁੱਖ ਮਹਿਲਾ ਗਾਇਕਾਂ ਵਿਚੋਂ ਸੀ। ਉਸ ਨੇ ਸੈਂਕੜੇ ਸੂਫ਼ੀ ਗੀਤ ਗਾਏ ਸਨ ਜੋ ਰੇਡੀਓ ਪਾਕਿਸਤਾਨ ਹੈਦਰਾਬਾਦ ਦੁਆਰਾ ਰਿਕਾਰਡ ਕੀਤੇ ਗਏ ਸਨ।

ਜ਼ੇਬ-ਉਨ-ਨਿਸਾ
ਜਨਮਨਵਾਬਸ਼ਾਹ
ਮੌਤ19 ਦਸੰਬਰ 2019.
ਨਵਾਬਸ਼ਾਹ, ਸਿੰਧ

ਬਚਪਨ ਸੋਧੋ

ਜ਼ੇਬ-ਉਨ-ਨਿਸਾ ਦਾ ਜਨਮ ਨਵਾਬਸ਼ਾਹ ਸਿੰਧ ਵਿੱਚ ਬਚੂ ਸ਼ੇਖ ਦੇ ਘਰ ਹੋਇਆ ਸੀ।[1] ਉਸ ਦਾ ਅਸਲ ਨਾਮ ਕਾਇਮ ਖਾਤੂਨ ਸੀ। ਉਹ ਗਾਇਕਾਂ ਜਾਂ ਸੰਗੀਤਕਾਰਾਂ ਦੇ ਖਾਸ ਪਰਿਵਾਰ ਨਾਲ ਸਬੰਧਤ ਨਹੀਂ ਸੀ, ਹਾਲਾਂਕਿ, ਉਸ ਦੀ ਮਾਂ ਸਥਾਨਕ ਵਿਆਹ ਸਮਾਰੋਹਾਂ ਅਤੇ ਸਮਾਜਿਕ ਇਕੱਠਾਂ ਵਿੱਚ ਗਾਉਂਦੀ ਸੀ।

ਕੈਰੀਅਰ ਸੋਧੋ

ਜ਼ੇਬ-ਉਨ-ਨਿਸਾ ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ 1958 ਵਿੱਚ ਰੇਡੀਓ ਪਾਕਿਸਤਾਨ ਹੈਦਰਾਬਾਦ ਤੋਂ ਕੀਤੀ ਸੀ। ਉਸ ਨੇ ਪ੍ਰਸਿੱਧ ਸਿੰਧੀ ਗਾਇਕ ਮੁਹੰਮਦ ਜੁਮਨ ਤੋਂ ਸੰਗੀਤ ਦਾ ਪਾਠ ਲਿਆ। ਉਸ ਦੀ ਆਵਾਜ਼ ਖੂਬਸੂਰਤ ਸੀ।[2] ਰੇਡੀਓ ਪਾਕਿਸਤਾਨ ਨੇ ਉਸ ਦੀ ਆਵਾਜ਼ ਵਿੱਚ ਸੂਫੀ ਕਵੀਆਂ ਦੇ ਕਈ ਗਾਣੇ ਰਿਕਾਰਡ ਕੀਤੇ। ਉਨ੍ਹਾਂ ਸੂਫੀ ਕਵੀਆਂ ਵਿੱਚ ਸ਼ਾਹ ਅਬਦੁੱਲ ਲਤੀਫ਼ ਭਟਾਈ, ਸੱਚਲ ਸਰਮਸਤ, ਮਿਸਰੀ ਸ਼ਾਹ, ਮੰਥਰ ਫਕੀਰ, ਬੁਊਲ ਫ਼ਕੀਰ ਅਤੇ ਹੋਰ ਬਹੁਤ ਸਾਰੇ ਸ਼ਾਮਲ ਸਨ। ਉਸ ਦੇ ਦੁਆਰਾ ਗਾਏ ਗਏ ਗੀਤਾਂ ਦਾ ਇੱਕ ਭਰਪੂਰ ਸੰਗ੍ਰਹਿ ਰੇਡੀਓ ਪਾਕਿਸਤਾਨ ਦੀ ਸੰਗੀਤ ਲਾਇਬ੍ਰੇਰੀ ਵਿੱਚ ਉਪਲਬਧ ਹੈ। ਉਹ ਸਿੰਧੀ ਵਿੱਚ “ਸੇਹਰਾ” ਜਾਂ “ਲਾੜਾ” ਨਾਂ ਦੇ ਵਿਆਹ ਵਾਲੇ ਗਾਣਿਆਂ ਲਈ ਵੀ ਪ੍ਰਸਿੱਧ ਸੀ। ਉਸ ਨੇ ਮਸ਼ਹੂਰ ਗਾਇਕਾ ਜ਼ਰੀਨਾ ਬਲੋਚ, ਅਮੀਨਾ ਅਤੇ ਰੁਬੀਨਾ ਕੁਰੈਸ਼ੀ ਨਾਲ ਵਿਆਹ ਦੇ ਗਾਣਿਆਂ ਨੂੰ ਰਿਕਾਰਡ ਕੀਤਾ। ਉਸਤਾਦ ਮੁਹੰਮਦ ਜੁਮਾਨ ਅਤੇ ਉਸਤਾਦ ਮੁਹੰਮਦ ਯੂਸਫ ਨਾਲ ਉਸ ਵੀ ਉਸ ਦੀ ਜੋੜੀ ਬਹੁਤ ਮਸ਼ਹੂਰ ਹਨ। ਪਾਕਿਸਤਾਨ ਟੈਲੀਵਿਜ਼ਨ ਸੈਂਟਰ ਕਰਾਚੀ ਨੇ ਵੀ ਹੋਰ ਮਹਿਲਾ ਗਾਇਕਾਂ ਦੇ ਨਾਲ ਉਸ ਦੀ ਆਵਾਜ਼ ਵਿੱਚ 50 ਤੋਂ ਵੱਧ ਗਾਣੇ ਰਿਕਾਰਡ ਕੀਤੇ।[3]

ਮੌਤ ਸੋਧੋ

ਜ਼ੇਬ-ਉਨ-ਨਿਸਾ ਦੀ ਮੌਤ 19 ਦਸੰਬਰ 2019 ਨੂੰ ਨਵਾਬਸ਼ਾਹ ਵਿੱਚ ਹੋਈ।[4] ਉਸ ਦੀਆਂ ਪੰਜ ਧੀਆਂ ਅਤੇ ਦੋ ਬੇਟੀਆਂ ਵਿਚੋਂ ਇਕੋ ਧੀ ਸਾਮਿਨਾ ਕੰਵਲ ਇੱਕ ਗਾਇਕਾ ਹੈ।[ਹਵਾਲਾ ਲੋੜੀਂਦਾ]

ਹਵਾਲੇ ਸੋਧੋ

  1. Zub-un-Nissa (in Sindhi), Sindhi Wikipedia
  2. زيب النساءِ گمناميءَ ۾ گذاري ويل سھرا لاڏا ڳائيندڙ ھڪ لوڪ گائڪا, Daily Kawish, Hyderabad, 21 December 2019.
  3. ٰمصطفيٰ ملاح: خوبصورت آواز جي مالڪ گائڪا زيب النساء اسان کان وڇڙي وئي، روزاني ڪاوش، 21 ڊسمبر 2019, Daily Kawish, Hyderabad.
  4. لوڪ گيتن جي راڻي زيب النساءِ لاڏاڻو ڪري وئي، روزاني سنڌيار، 20 ڊسمبر 2019, Daily Sindhyar.