ਜਾਰਜ ਬਰਨਾਰਡ ਸ਼ਾਅ (26 ਜੁਲਾਈ 1856 – 2 ਨਵੰਬਰ 1950) ਇੱਕ ਆਇਰਿਸ਼ ਨਾਟਕਕਾਰ ਅਤੇ ਲੰਦਨ ਸਕੂਲ ਆਫ਼ ਇਕਨੋਮਿਕਸ ਦੇ ਬਾਨੀਆਂ ਵਿੱਚੋਂ ਇੱਕ ਸੀ। ਭਾਵੇਂ ਉਸ ਦੀਆਂ ਪਹਿਲੀਆਂ ਲਾਹੇਵੰਦ ਰਚਨਾਵਾਂ ਸੰਗੀਤ ਅਤੇ ਸਾਹਿਤ ਆਲੋਚਨਾ ਨਾਲ ਸੰਬੰਧਿਤ ਸਨ, ਅਤੇ ਇਸ ਖੇਤਰ ਵਿੱਚ ਉਸ ਨੇ ਜਰਨਲਿਜ਼ਮ ਦੇ ਅਨੇਕ ਕਮਾਲ ਦਿਖਾਏ, ਉਸ ਦੀ ਮੁੱਖ ਕਲਾ ਨਾਟਕਾਂ ਲਈ ਸੀ, ਅਤੇ ਉਸ ਨੇ 60 ਤੋਂ ਵੱਧ ਨਾਟਕ ਲਿਖੇ। ਇਸ ਤੋਂ ਇਲਾਵਾ ਉਹ ਨਿਬੰਧਕਾਰ, ਨਾਵਲਕਾਰ ਅਤੇ ਕਹਾਣੀਕਾਰ ਵੀ ਸੀ। ਉਸ ਦੀਆਂ ਲਗਪਗ ਸਾਰੀਆਂ ਲਿਖਤਾਂ ਸਮਾਜੀ ਮਸਲਿਆਂ ਨੂੰ ਮੁਖਾਤਿਬ ਹਨ, ਅਤੇ ਇਹਨਾਂ ਵਿੱਚ ਇੱਕ ਹਾਸਰਸੀ ਰਗ ਹੈ ਜਿਹੜੀ ਉਸਦੇ ਦੇ ਗੰਭੀਰ ਥੀਮਾਂ ਨੂੰ ਹੋਰ ਵੀ ਸਵਾਦਲਾ ਬਣਾ ਦਿੰਦੀ ਹੈ।

ਜਾਰਜ ਬਰਨਾਰਡ ਸ਼ਾਅ
ਬਰਨਾਰਡ ਸ਼ਾਅ, 1936
ਜਨਮ26 ਜੁਲਾਈ 1856
ਡਬਲਿਨ, ਆਇਰਲੈਂਡ
ਮੌਤ2 ਨਵੰਬਰ 1950
ਰਾਸ਼ਟਰੀਅਤਾਆਇਰਿਸ਼
ਅਲਮਾ ਮਾਤਰਵੈਸਲੇ ਕਾਲਜ, ਡਬਲਿਨ
ਪੇਸ਼ਾਨਾਟਕਕਾਰ, ਨਿਬੰਧਕਾਰ, ਨਾਵਲਕਾਰ, ਆਲੋਚਕ ਅਤੇ ਕਹਾਣੀਕਾਰ
ਲਹਿਰਇਬਸਨਵਾਦ, ਪ੍ਰਕਿਰਤੀਵਾਦ
ਪੁਰਸਕਾਰਸਾਹਿਤ ਦਾ ਨੋਬਲ ਇਨਾਮ
192]] 1938ਪਿਗਮੇਲੀਅਨ
ਦਸਤਖ਼ਤ

ਜੀਵਨ

ਸੋਧੋ
 
ਬਰਨਾਰਡ ਸ਼ਾਅ ਦਾ ਜਨਮਸਥਾਨ, ਡਬਲਿਨ

ਮੁਢਲੇ ਸਾਲ ਅਤੇ ਪਰਿਵਾਰ

ਸੋਧੋ

ਬਰਨਾਰਡ ਸ਼ਾਅ ਦਾ ਜਨਮ 26 ਜੁਲਾਈ 1856 ਨੂੰ ਆਇਰਲੈਂਡ ਵਿੱਚ ਸਿੰਜ ਸਟ੍ਰੀਟ ਡਬਲਿਨ ਵਿਖੇ ਹੋਇਆ ਸੀ।[1] ਉਸ ਦਾ ਪਿਤਾ ਜਾਰਜ ਕਾਰ ਸ਼ਾਅ (1814–85),ਇੱਕ ਨਾਕਾਮ ਅਨਾਜ ਵਪਾਰੀ ਸੀ ਅਤੇ ਕੁਝ ਸਮਾਂ ਸਿਵਲ ਸੇਵਾ ਵਿੱਚ ਵੀ ਰਿਹਾ ਸੀ। ਅਤੇ ਉਸ ਦੀ ਮਾਂ (1830–1913) ਇੱਕ ਪੇਸ਼ਾਵਰ ਗਾਇਕ ਤੇ ਪਿਆਨੋਵਾਦਕ ਸੀ। ਸ਼ਾਅ ਅਜੇ ਬੱਚਾ ਹੀ ਸੀ ਜਦੋਂ ਉਸ ਦੀ ਮਾਂ ਉਸ ਦੇ ਪਿਤਾ ਨਾਲੋਂ ਵੱਖ ਹੋ ਗਈ।

ਪੜ੍ਹਾਈ

ਸੋਧੋ

ਸ਼ਾਅ ਕੁਝ ਚਿਰ ਇੱਕ ਗਰਾਮਰ ਸਕੂਲ ਵੈਸਲੇ ਕਾਲਜ, ਡਬਲਿਨ ਵਿੱਚ ਪੜ੍ਹਿਆ ਅਤੇ ਫਿਰ ਡਾਲਕੇ ਕੋਲ ਇੱਕ ਪ੍ਰਾਈਵੇਟ ਸਕੂਲ ਵਿੱਚ ਚਲਾ ਗਿਆ। ਅਤੇ ਅੱਗੇ ਡਬਲਿਨ ਦੇ ਸੈਂਟਰਲ ਮਾਡਲ ਸਕੂਲ ਵਿੱਚ, ਤੇ ਅਖੀਰ ਨੂੰ ਡਬਲਿਨ ਦੇ ਇੰਗਲਿਸ਼ ਸਾਇੰਟੇਫ਼ਿਕ ਅਤੇ ਕਮਰਸ਼ੀਅਲ ਡੇ ਸਕੂਲ ਨਾਲ ਰਸਮੀ ਵਿਦਿਆ ਨੂੰ ਅਲਵਿਦਾ ਕਹਿ ਦਿੱਤਾ। ਸਕੂਲਾਂ ਅਤੇ ਅਧਿਆਪਕਾਂ ਨਾਲ ਉਸ ਦੀ ਜੀਵਨਭਰ ਦੁਸ਼ਮਣੀ ਬਣੀ ਰਹੀ। ਉਸ ਦਾ ਕਹਿਣਾ ਸੀ ਕਿ "ਸਕੂਲ ਅਤੇ ਸਕੂਲਮਾਸਟਰ, ਸਿੱਖਿਆ ਅਤੇ ਸਿਖਿਅਕਾਂ ਦੇ ਸਥਾਨਾਂ ਦੇ ਰੂਪ ਵਿੱਚ ਲੋਕਪਸੰਦ ਨਹੀਂ ਹਨ, ਸਗੋਂ ਬੱਚੇ ਆਪਣੇ ਮਾਤਾ-ਪਿਤਾ ਨੂੰ ਪਰੇਸ਼ਾਨ ਨਾ ਕਰ ਸਕਣ ਇਸ ਲਈ ਉਹਨਾਂ ਨੂੰ ਡੱਕ ਕੇ ਰੱਖਣ ਲਈ ਜੇਲਾਂ ਅਤੇ ਟਰਨਕੀ (ਆਰਡਰ ਦੇ ਅਨੁਸਾਰ ਤਿਆਰ ਮੰਡੀ ਦਾ ਮਾਲ) ਹਨ"।[2]

ਨਾਟਕ

ਸੋਧੋ
  • ਅਨਸੁਖਾਵੇਂ ਨਾਟਕ (ਪ੍ਰਕਾਸ਼ਿਤ 1898):
  • (ਸੁਖਾਵੇਂ ਨਾਟਕ (ਪ੍ਰਕਾਸ਼ਿਤ 1898):
    • ਆਰਮਜ ਐਂਡ ਦ ਮੈਨ (Arms and the Man) (1894)
    • ਕੈਨਡੀਡਾ (Candida) (1894)
    • ਮੈਨ ਆਫ਼ ਡੈਸਟਨੀ (The Man of Destiny (1895)
    • ਯੂ ਕੈਨ ਨੈਵਰ ਟੈਲ (You Never Can Tell) (1897)
  • ਥ੍ਰੀ ਪਲੇਜ ਫਾਰ ਪੁਰੀਟਾਨਜ (Three Plays for Puritans) (ਪ੍ਰਕਾਸ਼ਿਤ1901)
    • ਡੈਵਲ'ਜ ਡਿਸਿਪਲ (The Devil's Disciple) (1897)
    • ਸੀਜਰ ਐਂਡ ਕਲੀਓਪਾਤਰਾ (Caesar and Cleopatra) (1898)
    • ਕੈਪਟਨ ਬਰਾਸਬਾਊਂਡ'ਜ ਕਨਵਰਸੇਸ਼ਨ (Captain Brassbound's Conversion)(1899)
  • ਐਡਮੀਰੇਬਲ ਬੈਸਵਿਲੇ (The Admirable Bashville) (1901)
  • ਮੈਨ ਐਂਡ ਸੁਪਰਮੈਨ (Man and Superman) (1902–03)
  • ਜਾਨ ਬੁਲ'ਜ ਅਦਰ ਆਈਲੈਂਡ (John Bull's Other Island) (1904)
  • ਹਾਓ ਹੀ ਲਾਈਡ ਟੂ ਹਰ ਹਸਬੈਂਡ (How He Lied to Her Husband) (1904)
  • ਮੇਜਰ ਬਾਰਬਰਾ (Major Barbara) (1905)
  • ਡਾਕਟਰ'ਜ ਡਾਈਲੈਮਾ (The Doctor's Dilemma) (1906)
  • ਗੈੱਟਿੰਗ ਮੈਰੀਡ (Getting Married) (1908)
  • ਦ ਗਲਿੰਪਸ ਆਫ਼ ਰੀਅਲਟੀ (The Glimpse of Reality) (1909)
  • ਦ ਫੈਸਕੀਨੇਟਿੰਗ ਫ਼ਾਊਂਡਲਿੰਗ (The Fascinating Foundling) (1909)
  • ਪ੍ਰੈੱਸ ਕੱਟਿੰਗਜ (Press Cuttings) (1909)
  • ਮਿੱਸਾਲੀਐਂਸ (Misalliance) (1910)
  • ਅੰਨਾਜਾਨਸਕਾ, ਦ ਬਾਲਸ਼ਵਿਕ ਐਮਪਰੈੱਸ(Annajanska, the Bolshevik Empress) (1917)
  • ਦ ਡਾਰਕ ਲੇਡੀ ਆਫ਼ ਦ ਸੋਨੇਟਸ (The Dark Lady of the Sonnets) (1910)
  • ਫੈਨੀ'ਜ ਫਸਟ ਪਲੇ (Fanny's First Play) (1911)
  • ਓਵਰਰੂਲਡ (Overruled) (1912)
  • ਐਂਡਰੋਕਲੀਜ ਐਂਡ ਦ ਲਾਇਨ (Androcles and the Lion) (1912)
  • ਪਿਗਮੇਲੀਅਨ (Pygmalion) (1912–13)
  • ਦ ਗ੍ਰੇਟ ਕੈਥਰੀਨ (The Great Catherine) (1913)
  • ਦ ਇਨਕਾ ਆਫ਼ ਪੇਰੂਸਲੇਮ (The Inca of Perusalem) (1915)
  • ਓ'ਫਲਾਹੇਰਟੀ ਵੀਸੀ (O'Flaherty VC) (1915)
  • ਆਗਸਤਸ ਦਜ ਹਿਜ ਬਿਟ (Augustus Does His Bit) (1916)
  • ਹਰਟਬ੍ਰੇਕ ਹਾਊਸ (Heartbreak House) (1919)
  • ਬੈਕ ਟੂ ਮੇਥੁਸੇਲਾਹ (Back to Methuselah) (1921)
    • ਇਨ ਦ ਬਿਗਿਨਿੰਗ (In the Beginning)
    • ਦ ਗਾਸਪਲ ਆਫ਼ ਦ ਬਰਦਰਜ ਬਾਰਨਾਬਸ (The Gospel of the Brothers Barnabas)
    • ਦ ਥਿੰਗ ਹੈਪਨਜ (The Thing Happens)
    • ਟਰੈਜਡੀ ਆਫ਼ ਐਨ ਐਲਡਰਲੀ ਜੈਂਟਲਮੈਨ (Tragedy of an Elderly Gentleman)
    • ਐਜ ਫਾਰ ਐਜ ਥਾਟ ਕੈਨ ਰੀਚ (As Far as Thought Can Reach)
  • ਸੇਂਟ ਜਾੱਨ (Saint Joan) (1923)
  • ਐਪਲ ਕਾਰਟ (The Apple Cart) (1929)
  • ਟੂਅ ਟ੍ਰੂ ਟੂ ਬੀ ਗੁਡ(Too True To Be Good) (1931)
  • ਆਨ ਦ ਰੌਕਸ (On the Rocks) (1933)
  • ਦ ਸਿਕਸ਼ ਆਫ਼ ਕਾਲੈਸ (The Six of Calais) (1934)
  • ਦ ਸਿਮਪਲਟਨ ਆਫ਼ ਦ ਅਨਐਕਸਪੈਕਟਡ ਆਈਜਲਜ (The Simpleton of the Unexpected Isles)) (1934)
  • ਦ ਸੀਊਇੰਗ ਅਪ ਆਫ਼ ਬਲੈਨਕੋ ਪੋਜਨੇਟ (The Shewing Up of Blanco Posnet) (1909)
  • ਦ ਮਿਲੀਅਨਏਅਰੈੱਸ (The Millionairess) (1936)
  • (ਜਨੇਵਾ) (1938)
  • ਇਨ ਗੁਡ ਕਿੰਗ ਚਾਰਲਸ'ਜ ਗੋਲਡਨ ਡੇਜ (In Good King Charles's Golden Days) (1939)
  • ਬੂਓਐਂਟ ਬਿਲੀਅਨਜ (Buoyant Billions) (1947)
  • ਸ਼ੇਕਸ ਵਰਸੇਸ ਸ਼ਾਅ (Shakes versus Sha) (1949)

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
  2. George Bernard Shaw (1856–1950), Anglo-Irish playwright, critic. Letter, 7 August 1919, to Thomas Demetrius O'Bolger. Sixteen Self Sketches: Biographers' Blunders Corrected, pp. 89–90. Constable and Co., London (1949)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.