ਜਾਸੂਸੀ ਗਲਪ
ਜਾਸੂਸੀ ਗਲਪ ਅਪਰਾਧ ਗਲਪ ਅਤੇ ਰਹੱਸਮਈ ਕਥਾ ਦੀ ਇੱਕ ਉੱਪ-ਵਿਧਾ ਹੈ ਜਿਸ ਵਿੱਚ ਇੱਕ ਜਾਂਚਕਰਤਾ ਜਾਂ ਇੱਕ ਜਾਸੂਸ - ਪੇਸ਼ੇਵਰ, ਸ਼ੌਕੀਆ ਜਾਂ ਰਿਟਾਇਰਡ - ਜਾਂ ਕਿਸੇ ਜੁਰਮ, ਅਕਸਰ ਕਤਲ ਦੀ ਪੈੜ ਕਢਦਾ ਹੈ। ਜਾਸੂਸ ਸ਼ੈਲੀ ਦੀ ਸ਼ੁਰੂਆਤ ਉਨੀਵੀਂ ਸਦੀ ਦੇ ਮੱਧ ਵਿੱਚ ਅਟਕਲਬਾਜ਼ ਗਲਪ ਅਤੇ ਹੋਰ ਵਿਧਾ ਗਲਪ ਵਾਂਗ ਹੀ ਹੋਈ ਸੀ ਅਤੇ ਖ਼ਾਸਕਰ ਨਾਵਲਾਂ ਵਿੱਚ ਇਹ ਬਹੁਤ ਮਸ਼ਹੂਰ ਰਹੀ ਹੈ।[1] ਜਾਸੂਸੀ ਗਲਪ ਦੇ ਸਭ ਤੋਂ ਮਸ਼ਹੂਰ ਨਾਇਕਾਂ ਵਿੱਚ ਸੀ ਔਗਗਸਟ ਡੁਪਿਨ, ਸ਼ੇਰਲੌਕ ਹੋਮਸ ਅਤੇ ਹਰਕੂਲ ਪੋਇਰੋਟ ਸ਼ਾਮਲ ਹਨ। ਹਾਰਡੀ ਬੁਆਏਜ਼, ਨੈਨਸੀ ਡਰਿਊ ਅਤੇ ਦਿ ਬਾਕਸਕਾਰ ਬੱਚੇ ਵਾਲੀਆਂ ਕਿਸ਼ੋਰ ਕਹਾਣੀਆਂ ਵੀ ਕਈ ਦਹਾਕਿਆਂ ਤੋਂ ਛਾਪੀਆਂ ਜਾਂਦੀਆਂ ਰਹੀਆਂ ਹਨ।
ਜਾਸੂਸੀ ਗਲਪ ਦੀ ਸ਼ੁਰੂਆਤ
ਸੋਧੋਪੁਰਾਣੇ ਸਾਹਿਤ ਵਿੱਚ
ਸੋਧੋਕੁਝ ਵਿਦਵਾਨ, ਜਿਵੇਂ ਕਿ ਆਰ ਐੱਚ ਫੀਫਰ, ਨੇ ਸੁਝਾਅ ਦਿੱਤਾ ਹੈ ਕਿ ਕੁਝ ਪ੍ਰਾਚੀਨ ਅਤੇ ਧਾਰਮਿਕ ਗ੍ਰੰਥਾਂ ਵਿੱਚ ਅਜਿਹੀਆਂ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਜਾਸੂਸੀ ਗਲਪ ਕਿਹਾ ਗਿਆ। ਦੇ ਪੁਰਾਣੇ ਨੇਮ ਦੀ ਕਹਾਣੀ ਵਿੱਚ ਸੁਸ਼ੰਨਾ ਅਤੇ ਬਜ਼ੁਰਗ (ਪ੍ਰੋਟੈਸਟੈਂਟ ਬਾਈਬਲ ਦੇ ਅੰਦਰ ਇਹ ਕਹਾਣੀ ਐਪੋਕਰਿਫਾ ਵਿੱਚ ਮਿਲਦੀ ਹੈ) ਦੋ ਗਵਾਹਾਂ ਦੁਆਰਾ ਦੱਸਿਆ ਗਿਆ ਬਿਰਤਾਂਤ ਉਦੋਂ ਬਿਖਰ ਗਿਆ ਜਦੋਂ ਡੈਨੀਅਲ ਉਨ੍ਹਾਂ ਦੀ ਅੱਡ ਅੱਡ ਜਾਂਚ ਕਰਦਾ ਹੈ। ਇਸ ਦੇ ਜਵਾਬ ਵਿੱਚ ਲੇਖਕ ਜੂਲੀਅਨ ਸਾਇਮਨਜ਼ ਨੇ ਦਲੀਲ ਦਿੱਤੀ ਹੈ ਕਿ “ਜਿਹੜੇ ਲੋਕ ਬਾਈਬਲ ਅਤੇ ਹੇਰੋਡੋਟਸ ਵਿੱਚ ਜਾਸੂਸੀ ਦੇ ਟੋਟਿਆਂ ਦੀ ਭਾਲ ਕਰਦੇ ਹਨ, ਉਹ ਸਿਰਫ ਬੁਝਾਰਤਾਂ ਦੀ ਭਾਲ ਕਰਦੇ ਹਨ” ਅਤੇ ਇਹ ਪਹੇਲੀਆਂ ਜਾਸੂਸੀ ਕਹਾਣੀਆਂ ਨਹੀਂ ਹਨ।[2] ਪ੍ਰਾਚੀਨ ਯੂਨਾਨ ਦੇ ਨਾਟਕਕਾਰ ਸੋਫੋਕਲਸ ਦੇ ਨਾਟਕ ਓਡੀਪਸ ਰੇਕਸ ਵਿੱਚ, ਵੱਖ ਵੱਖ ਗਵਾਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਮੁੱਖ ਪਾਤਰ ਆਪਣੇ ਮੂਲ ਬਾਰੇ ਸੱਚਾਈ ਜਾਣਦਾ ਹੈ। ਹਾਲਾਂਕਿ "ਓਡੀਪਸ ਦੀ ਪੜਚੋਲ ਅਲੌਕਿਕ, ਪੂਰਵ-ਤਰਕਸ਼ੀਲ ਢੰਗਾਂ ਤੇ ਅਧਾਰਤ ਹੈ ਜੋ ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀ ਵਿੱਚ ਗਿਆਨਵਾਦ ਦੇ ਵਿਕਾਸ ਤੋਂ ਪਹਿਲਾਂ ਅਪਰਾਧ ਦੇ ਬਹੁਤੇ ਬਿਰਤਾਂਤਾਂ ਵਿੱਚ ਸਪਸ਼ਟ ਮਿਲਦੇ ਹਨ", ਇਸ ਬਿਰਤਾਂਤ ਵਿੱਚ “ ਵਿੱਚ ਇੱਕ ਕਤਲ ਦੇ ਦੁਆਲੇ ਜੁੜਿਆ ਰਹੱਸ, ਸ਼ੱਕੀਆਂ ਦਾ ਇੱਕ ਬੰਦ ਦਾਇਰਾ, ਅਤੇ ਇੱਕ ਲੁਕਵੇਂ ਅਤੀਤ ਦਾ ਹੌਲੀ ਹੌਲੀ ਪਰਦਾਫਾਸ਼ ਹੋਣ ਸਮੇਤ" ਜਾਸੂਸੀ ਕਹਾਣੀ ਦੀਆਂ ਸਾਰੀਆਂ ਕੇਂਦਰੀ ਵਿਸ਼ੇਸ਼ਤਾਈਆਂ ਅਤੇ ਰਸਮੀ ਤੱਤ ਹਨ।[3]
ਮੁਢਲਾ ਅਰਬੀ/ਫ਼ਾਰਸੀ ਜਾਸੂਸੀ ਗਲਪ
ਸੋਧੋਆਲਿਫ਼ ਲੈਲਾ ਵਿੱਚ ਬਹੁਤ ਸਾਰੀਆਂ ਮੁੱਢਲੀਆਂ ਜਾਸੂਸੀ ਕਹਾਣੀਆਂ ਸ਼ਾਮਲ ਹਨ, ਜੋ ਆਧੁਨਿਕ ਜਾਸੂਸੀ ਗਲਪ ਦੀ ਝਲਕ ਮਿਲਦੀ ਹੈ।[4] ਇੱਕ ਜਾਸੂਸੀ ਕਹਾਣੀ ਦੀ ਸਭ ਤੋਂ ਪੁਰਾਣੀ ਜਾਣੀ ਗਈ ਉਦਾਹਰਣ ਸੀ " ਤਿੰਨ ਸੇਬ ", ਜੋ ਸ਼ੀਹਰਜ਼ਾਦ ਦੁਆਰਾ ਇਕ ਹਜ਼ਾਰ ਅਤੇ ਇੱਕ ਰਾਤਾਂ (ਅਰਬ ਦੀਆਂ ਰਾਤਾਂ) ਵਿੱਚ ਕਹੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ। ਇਸ ਕਹਾਣੀ ਵਿਚ, ਇੱਕ ਮਛੇਰੇ ਨੂੰ ਦਜਲਾ ਦਰਿਆ ਨਦੀ ਦੇ ਕੰਢੇ ਇੱਕ ਭਾਰੀ, ਤਾਲਾ ਲੱਗੀ ਪੇਟੀ ਮਿਲੀ, ਜਿਸ ਨੂੰ ਉਹ ਫਿਰ ਅੱਬਾਸਿਦ ਖ਼ਲੀਫ਼ਾ, ਹਾਰੂਨ ਅਲ-ਰਾਸ਼ਿਦ ਨੂੰ ਵੇਚ ਦਿੰਦਾ ਹੈ। ਜਦੋਂ ਹਾਰੂਨ ਉਸ ਨੂੰ ਤੋੜਦਾ ਹੈ, ਤਾਂ ਉਹ ਵਿੱਚ ਇੱਕ ਜਵਾਨ ਔਰਤ ਦੇ ਸਰੀਰ ਨੂੰ ਲੱਭਦਾ ਹੈ ਜਿਸ ਦੇ ਟੁਕੜੇ ਕੀਤੇ ਗਏ ਸਨ। ਫਿਰ ਹਾਰੂਨ ਆਪਣੇ ਵਜ਼ੀਰ, ਜਾਫਰ ਇਬਨ ਯਾਹੀਆ ਨੂੰ ਹੁਕਮ ਦਿੰਦਾ ਹੈ ਕਿ ਉਹ ਜੁਰਮ ਸੁਲਝਾਉਣ ਅਤੇ ਕਾਤਲ ਨੂੰ ਤਿੰਨ ਦਿਨਾਂ ਦੇ ਅੰਦਰ ਲੱਭਣ, ਜਾਂ ਜੇ ਉਹ ਆਪਣੀ ਜ਼ਿੰਮੇਵਾਰੀ ਵਿੱਚ ਅਸਫਲ ਰਹੇ ਤਾਂ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।[5] ਸਸਪੈਂਸ ਅਨੇਕਾਂ ਪਲਾਟ ਮੋੜਾਂ ਘੇੜਾਂ ਦੁਆਰਾ ਉਤਪੰਨ ਹੁੰਦਾ ਹੈ ਜੋ ਕਹਾਣੀ ਦੇ ਅੱਗੇ ਵਧਣ ਨਾਲ ਆਉਂਦੇ ਰਹਿੰਦੇ ਹਨ।[6] ਇਹਨਾਂ ਵਿਸ਼ੇਸ਼ਤਾਵਾਂ ਦੇ ਨਾਲ ਇਹ ਜਾਸੂਸੀ ਗਲਪ ਲਈ ਇੱਕ ਪੁਰਾਤੱਤਮੰਨਿਆ ਜਾ ਸਕਦਾ ਹੈ।[7] ਇਹ ਆਧੁਨਿਕ ਜਾਸੂਸੀ ਗਲਪ ਵਿੱਚ ਉਲਟ ਘਟਨਾ ਲੜੀ ਵਰਤੋਂ ਦੀ ਪਹਿਲੋਂ ਤੋਂ ਤਾਕ ਲਾ ਲੈਂਦਾ ਹੈ, ਜਿਥੇ ਕਹਾਣੀ ਅਤੀਤ ਦੇ ਹੌਲੀ ਹੌਲੀ ਪੁਨਰ ਨਿਰਮਾਣ ਨੂੰ ਪੇਸ਼ ਕਰਨ ਤੋਂ ਪਹਿਲਾਂ ਕਿਸੇ ਜੁਰਮ ਨਾਲ ਸ਼ੁਰੂ ਹੁੰਦੀ ਹੈ।
- ↑ Michael, Cox (1992). Victorian Tales of Mystery and Detection: An Oxford Anthology. Oxford University Press. ISBN 978-0192123084.
- ↑ Scaggs, John (2005). Crime Fiction (The New Critical Idiom). Routledge. p. 8. ISBN 978-0415318259.
- ↑ Scaggs, John (2005). Crime Fiction (The New Critical Idiom). Routledge. pp. 9–11. ISBN 978-0415318259.
- ↑ Gerhardi, Mia I. (1963). The Art of Story-Telling. Brill Archive. pp. 169–170.
- ↑ Pinault, David (1992), Story-Telling Techniques in the Arabian Nights, Brill Publishers, pp. 86–91, ISBN 978-90-04-09530-4
- ↑ Pinault, David (1992), Story-Telling Techniques in the Arabian Nights, Brill Publishers, pp. 93, 95, 97, ISBN 978-90-04-09530-4
- ↑ Pinault, David (1992), Story-Telling Techniques in the Arabian Nights, Brill Publishers, ISBN 978-90-04-09530-4