ਜਾਹਨ ਕੀਟਸ
ਜਾਹਨ ਕੀਟਸ ਇੱਕ ਤਰਾਂ ਨਾਲ ਸਾਰੇ ਅੰਗਰੇਜੀ ਕਵੀਆਂ ਵਿੱਚੋਂ ਸਭ ਤੋਂ ਜਿਆਦਾ ਪ੍ਤਿਭਾਸ਼ਾਲੀ ਸੀ ਕਿਉ਼ਕਿ ਉਸਨੇ 21ਵਰਿਆਂ ਦੀ ਉਮਰ ਦਾ ਹੋਣ ਤੱਕ ਗੰਭੀਰਤਾ ਨਾਲ ਕਵਿਤਾ ਲਿਖਣ ਦਾ ਕੰਮ ਸ਼ੁਰੂ ਨਹੀਂ ਕੀਤਾ ਸੀ ਅਤੇ ਉਸਦੀ ਮੌਤ ਹੋ ਗਈ ਜਦੋਂ ਉਹ 26ਸਾਲ ਦਾ ਸੀ ਇਸ ਤਰਾਂ ਉਸਨੇ ਸਿਰਫ ਪੰਜ ਸਾਲਾਂ ਵਿੱਚ ਅੰਗਰੇਜੀ ਭਾਸ਼ਾ ਦੀਆਂ ਸਭ ਤੋਂ ਜਿਆਦਾ ਪੑਸਿੱਧ ਕਵਿਤਾਵਾਂ ਲਿੱਖ ਦਿੱਤੀਆਂ ਸਨ ਉਹਨਾਂ ਵਿੱਚੋਂ ਸਭ ਤੋਂ ਜਿਆਦਾ ਸੁੰਦਰ ਕਾਵਿ-ਗੀਤ ਹਨ, ਜਿਹਨਾਂ ਵਿੱਚੋਂ 'To a Nightingale', 'On a Grecian Urn'ਅਤੇ 'To Autumn' ਹਨ
ਜਾਹਨ ਕੀਟਸ | |
---|---|
ਜਨਮ | ਲੰਡਨ,ਇੰਗਲੈਂਡ | 31 ਅਕਤੂਬਰ 1795
ਮੌਤ | 23 ਫਰਵਰੀ 1821 ਰੋਮ | (ਉਮਰ 25)
ਕਿੱਤਾ | ਕਵੀ |
ਭਾਸ਼ਾ | ਅੰਗਰੇਜ਼ੀ |
ਸਾਹਿਤਕ ਲਹਿਰ | ਰੋਮਾਂਸਵਾਦ |
ਘਰ-ਬਾਰ
ਸੋਧੋਜਾਹਨ ਕੀਟਸ ਦੀ ਇੱਕ ਭੈਣ ਅਤੇ ਦੋ ਭਰਾ ਸਨ। ਉਸਦੇ ਪਿਤਾ ਦੀ ਲੰਡਨ ਸ਼ਹਿਰ ਵਿੱਚ ਇੱਕ ਘੁੜਸਵਾਰੀ ਵਾਲੀ ਘੁੜਸ਼ਾਲਾ ਸੀ ਅਤੇ ਹਾਲਾਂਕਿ ਉਹ ਆਪ ਜਿਆਦਾ ਪੜਿਆ ਲਿਖਿਆ ਨਹੀਂ ਸੀ ਫਿਰ ਵੀ ਉਸਨੇ ਜਾਹਨ ਨੂੰ ਹਰਟਫੋਰਡਸ਼ਾਇਰ ਵਿੱਚ ਏਨਫੀਲਡ ਦੇ ਪ੍ਸਿੱਧ ਸਕੂਲ ਵਿੱਚ ਸਿੱਖਿਆ ਦੇ ਲਈ ਭੇਜ ਦਿੱਤਾ ਅਤੇ ਆਖਿਰ ਵਿੱਚ ਪਰਿਵਾਰ ਵੀ ਏਨਫੀਲਡ ਦੇ ਨੇੜੇ ਏਡਮਨਟਨ ਵਿੱਚ ਆਪਣੀ ਦਾਦੀ ਦੇ ਨਾਲ ਰਹਿਣ ਦੇ ਲਈ ਚਲਾ ਗਿਆ।
ਕੰਮ
ਸੋਧੋਕੀਟਸ ਨੇ 15ਸਾਲ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਅਤੇ ਇੱਕ ਸਰਜਨ ਦੇ ਕੋਲ ਸ਼ਾਗਿਰਦੀ ਕਰਨ ਲੱਗੇ ਇਸਦੇ ਚਾਰ ਸਾਲ ਬਾਅਦ ਉਹ ਇੱਕ ਮੈਡੀਕਲ ਸਟੂਡੇਂਟ ਬਣਨ ਦੇ ਲਈ ਲੰਡਨ ਚਲਾ ਗਿਆ। ਉਸਨੇ ਡਾਕਟਰ ਬਣਨ ਦੇ ਲਈ ਬਹੁਤ ਮਿਹਨਤ ਕੀਤੀ ਅਤੇ ਆਪਣੀਆਂ ਸਾਰੀਆਂ ਪਰੀਖਿਆਵਾਂ ਪਾਸ ਕਰ ਲਈਆਂ ਪਰੰਤੂ ਇਸੇ ਦੌਰਾਨ ਉਹ ਕਵਿਤਾਵਾਂ ਲਿਖਣ ਲੱਗ ਪਿਆ ਸੀ ਅਤੇ ਜਲਦੀ ਹੀ ਉਹ ਇਹ ਮਹਿਸੂਸ ਕਰਨ ਲੱਗਾ ਕਿ ਇੱਕ ਕਵੀ ਬਣਨ ਦੇ ਲਈ ਉਹ ਆਪਣਾ ਪੂਰਾ ਜੀਵਨ ਲਗਾ ਦੇਣਾ ਚਾਹੁੰਦਾ ਸੀ।ਇਸ ਲਈ ਉਸਨੇ ਡਾਕਟਰੀ ਛੱਡ ਦਿੱਤੀ ਅਤੇ ਜਲਦੀ ਹੀ ਉਸਨੇ 'Endymion' ਨਾਮਕ ਇੱਕ ਲੰਬੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ।
ਪਿਆਰ
ਸੋਧੋਸਾਲ 1818 ਵਿੱਚ ਉਸਦਾ ਭਰਾ ਟੀ-ਬੀ ਨਾਲ ਮਰ ਰਿਹਾ ਸੀ ਅਤੇ ਜਿਸ ਦੌਰਾਨ ਉਹ ਅੰਤ ਤਕ ਉਸਦੀ ਸੇਵਾ ਕਰਦਾ ਰਿਹਾ। ਉਸਨੂੰ ਖੁਦ ਨੂੰ ਵੀ ਉਹ ਬੀਮਾਰੀ ਲਗ ਗਈ। ਉਸਦੀ ਮਾਂ ਦੀ ਮੌਤ ਵੀ ਇਸੇ ਬੀਮਾਰੀ ਕਾਰਣ ਹੋਈ ਸੀ। ਉਸੀ ਸਮੇਂ ਉਹ ਫੈਨੀ ਬਰਾਨ ਨਾਂ ਦੀ ਇੱਕ ਕੁੜੀ ਨਾਲ ਆਪਣੇ ਪੂਰੇ ਦਿਲ ਨਾਲ ਪਿਆਰ ਕਰਨ ਲੱਗਾ ਪਰੰਤੂ ਇੱਸ ਇਸ ਪਿਆਰ ਸੰਬੰਧ ਨਾਲ ਉਸਨੂੰ ਖੁਸ਼ੀ ਦੀ ਬਜਾਏ ਪੀੜਾ ਜਿਆਦਾ ਮਿਲੀ।ਫਿਰ ਵੀ ਇਹਨਾਂ ਤਕਲੀਫਾ-ਭਰੀ ਜਿੰਦਗੀ ਦੇ ਵਿੱਚ ਕੀਟਸ ਨੇ ਆਪਣੀਆਂ ਸਭ ਤੋਂ ਜਿਆਦਾ ਅਦਭੁਤ ਕਵਿਤਾਵਾਂ ਲਿਖੀਆਂ।
ਮੌਤ
ਸੋਧੋ1821 ਵਿੱਚ ਉਹ ਇਹਨਾਂ ਬੀਮਾਰ ਹੋ ਗਿਆ ਕਿ ਹੁਣ ਲਿਖਣਾ ਉਸਦੇ ਵੱਸ ਦੀ ਗੱਲ ਨਹੀਂ ਰਹੀ ਸੀ ਅਤੇ ਉਸਦੇ ਦੋਸਤਾਂ ਨੇ ਉਸਨੂੰ ਇਸ ਉਮੀਦ ਦੇ ਨਾਲ ਰੋਮ ਭੇਜ ਦਿੱਤਾ ਕਿ ਉਸਦੀ ਹਾਲਤ ਵਿੱਚ ਕੁੱਝ ਸੁਧਾਰ ਆ ਜਾਵੇਗਾ ਪਰੰਤੂ ਉੱਥੇ ਕੁੱਝ ਹਫਤਿਆਂ ਬਾਅਦ ਜਿਹੜੇ ਕਿ ਬਹੁਤ ਦੁੱਖਦਾਈ ਸਨ ਉਸਦੀ ਮੌਤ ਹੋ ਗਈ।