ਭਾਰਤੀ ਪੰਜਾਬ ਦਾ ਪਿੰਡ ਜੀਆ ਸਹੋਤਾ ਕਲਾਂ, ਹੁਸ਼ਿਆਰਪੁਰ ਜਿਲ੍ਹੇ ਦੇ ਬਲਾਕ ਭੂੰਗਾ ਅਤੇ ਤਹਿਸੀਲ ਦਸੂਹਾ ਅੰਦਰ ਆਉਂਦਾ ਹੈ ਜੋ ਕਿ ਸਮੁੱਚੇ ਤੌਰ ਤੇ ਕਸਬਾ ਗੜ੍ਹਦੀਵਾਲਾ ਦਾ ਹੀ ਇੱਕ ਬਾਹਰੀ ਹਿੱਸਾ ਹੈ ਕਿਉਂਕੀ ਇਸ ਪਿੰਡ ਦੀ ਜਾਇਦਾਦ ਅੱਧੀ ਇਸ ਪਿੰਡ ਅਤੇ ਅੱਧੀ ਗੜ੍ਹਦੀਵਾਲਾ ਅਧੀਨ ਆਉਂਦੀ ਹੈ। ਇੱਥੇ ਦੇ ਲੋਕਾਂ ਦੇ ਅਨੁਸਾਰ ਪੁਰਾਤਨ ਸਮੇਂ ਵਿੱਚ ਲੋਕਾਂ ਨੇ ਆਪਣੀਆਂ ਜ਼ਮੀਨਾਂ ਅੰਦਰ ਹੀ ਘਰ ਬਣਾ ਲਏ ਤਾਂ ਜੋ ਉੰਨਤ ਖੇਤੀ ਕੀਤੀ ਜਾ ਸਕੇ ਅਤੇ ਸਮਾਂ ਪਾ ਕੇ ਇਸਨੇ ਇੱਕ ਪਿੰਡ ਦਾ ਰੂਪ ਧਾਰ ਲਿਆ। ਇੱਥੋਂ ਦੇ ਵਸਨੀਕਾਂ ਦਾ ਪਿਛੋਕੜ ਮੂਲ ਰੂਪ ਵਿੱਚ ਬਘੇਲੇ ਸਰਦਾਰਾਂ ਨਾਲ ਸੰਬੰਧ ਰੱਖਦਾ ਹੈ ਕਿਉਂਕੀ ਇਨ੍ਹਾਂ ਨੇ ਕਿਸੇ ਜ਼ਮਾਨੇ ਵਿੱਚ ਦਿੱਲੀ ਫ਼ਤਿਹ ਕੀਤੀ ਅਤੇ ਉੱਥੇ ਕਬਜਾ ਵੀ ਕੀਤਾ ਸੀ ਜਿਸਦੇ ਪੁਰਾਤਨ ਅਵਸ਼ੇਸ਼ਾਂ ਵਿੱਚੋਂ ਗੜ੍ਹਦੀਵਾਲਾ ਦੇ ਉੱਤਰ ਵੱਲ ਬਘੇਲੇ ਸਰਦਾਰ ਦੀ ਇੱਕ ਯਾਦਗਾਰ ਵਜੋਂ ਸਮਾਧ ਅਜੇ ਵੀ ਮੌਜੂਦ ਹੈ। ਇਸ ਪਿੰਡ ਦੇ ਦੱਖਣ ਵੱਲ ਟਾਂਡਾ ਵਾਲੀ ਸੜਕ ਤੇ ਬਾਬਾ ਕੇਸਰ ਦਾਸ ਜੀ ਦੀ ਯਾਦ ਵਿੱਚ ਗੁਰੁਸੁਆਰਾ ਸਥਿਤ ਹੈ ਜਿਨ੍ਹਾਂ ਨੇ ਇਸ ਪਿੰਡ ਤੇ ਕਾਫੀ ਕੁਝ ਕੀਤਾ ਜਿਵੇਂ ਕਿ ਇੱਥੇ ਦੇ ਵਾਸੀਆਂ ਨੂੰ ਪੰਜਾਬੀ ਪੜ੍ਹਾਈ ਅਤੇ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਕਈ ਘਰਾਂ ਦੇ ਚਿਰਾਗ ਰੌਸ਼ਨ ਹੋਏ। ਅੱਜ ਵੀ ਆਲੇ ਦੁਆਲੇ ਦੇ ਪਿੰਡਾਂ ਤੋਂ ਲੋਕ ਇੱਥੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਦੀ ਆਸ ਲਈ ਕੇ ਇੱਥੇ ਆਉਂਦੇ ਹਨ ਅਤੇ ਮੰਨਤ ਦੇ ਪੂਰੇ ਹੋਣ ਤੇ ਹਰ ਸਾਲ 25 ਤੋਂ 27 ਜਨਵਰੀ ਤੱਕ ਇੱਥੇ ਅਖੰਡ ਪਾਠ ਕਰਵਾਉਂਦੇ ਹਨ। ਆਮ ਤੌਰ ਤੇ ਇਨ੍ਹਾਂ ਪਾਠਾਂ ਦੀ ਗਿਣਤੀ 20 ਤੋਂ 50 ਤੱਕ ਹੁੰਦੀ ਹੈ। ਇੱਥੋਂ ਦੀ ਮਸ਼ਹੂਰ ਸ਼ਖਸ਼ੀਅਤ ਵਿੱਚ ਸਿੱਖ ਰੈਜੀਮੰਟ ਦੇ ਕਰਨਲ ਭਾਗ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਅਤੇ ਹਰ ਘਰ ਵਿੱਚੋਂ ਅਫ਼ਸਰ ਜਿਨ੍ਹਾਂ ਵਿੱਚ ਮੇਜਰ ਜਨਰਲ ਤੋਂ ਲੈ ਕੇ ਪੰਜਾਬ ਸਰਕਾਰ ਦੇ ਅਨੇਕਾਂ ਅਧਿਕਾਰੀ ਵੀ ਸ਼ਾਮਿਲ ਹਨ।

ਜੀਆ ਸਹੋਤਾ ਕਲਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਬਲਾਕਭੂੰਗਾ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਦਸੂਹਾ