ਜੀਤ ਤਈਲ (ਜਨਮ 13 ਅਕਤੂਬਰ 1959) ਇੱਕ ਭਾਰਤੀ ਕਵੀ,[1] ਨਾਵਲਕਾਰ, ਸਾਹਿਤਕਾਰ ਅਤੇ ਸੰਗੀਤਕਾਰ ਹੈ। ਉਹ ਮੁੱਖ ਤੌਰ ਤੇ ਇੱਕ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਅਤੇ ਚਾਰ ਸੰਗ੍ਰਹਿਆਂ ਦਾ ਲੇਖਕ ਹੈ: ਇਹ ਗਲਤੀਆਂ ਸਹੀ ਹਨ (These Errors Are Correct, ਟ੍ਰਾਂਕਬਾਰ, 2008), ਇੰਗਲਿਸ਼ (English - 2004, ਪੇਂਗੁਇਨ ਇੰਡੀਆ, ਰਟਾਪਲੈਕਸ ਪ੍ਰੈਸ, ਨਿਊਯਾਰਕ, 2004), ਅਪੋਕਲੈਪਸੋ (Apocalypso - ਆਰਕ, 1997) ਅਤੇ ਜੈਮਿਨੀ (Gemini - ਵਾਈਕਿੰਗ ਪੇਂਗੁਇਨ, 1992)। ਉਸ ਦਾ ਪਹਿਲਾ ਨਾਵਲ, ਨਾਰਕੋਪੋਲਿਸ, (Narcopolisਫੈਬਰ ਐਂਡ ਫੈਬਰ, 2012) ਹੈ, ਜਿਸਨੇ ਦੱਖਣੀ ਏਸ਼ੀਆਈ ਸਾਹਿਤ ਦਾ ਡੀਐਸਸੀ ਪੁਰਸਕਾਰ ਜਿੱਤਿਆ,[2] 2012 ਦੇ ਮੈਨ ਬੁੱਕਰ ਪੁਰਸਕਾਰ[3] ਅਤੇ ਹਿੰਦੂ ਸਾਹਿਤ ਪੁਰਸਕਾਰ ਲਈ ਸ਼ਾਰਟਲਿਸਟ ਵੀ ਕੀਤਾ ਗਿਆ ਸੀ।[4][5]

ਸ਼ੁਰੂਆਤੀ ਜ਼ਿੰਦਗੀ ਅਤੇ ਕੈਰੀਅਰ ਸੋਧੋ

ਕੇਰਲ ਵਿੱਚ ਪੈਦਾ ਹੋਇਆ, ਤਈਲ ਲੇਖਕ ਅਤੇ ਸੰਪਾਦਕ ਟੀ ਜੇ ਐਸ ਜਾਰਜ ਦਾ ਬੇਟਾ ਹੈ, ਜੋ ਆਪਣੀ ਜ਼ਿੰਦਗੀ ਵਿੱਚ ਭਾਰਤ, ਹਾਂਗ ਕਾਂਗ ਅਤੇ ਨਿਊਯਾਰਕ ਵਿੱਚ ਅਨੇਕ ਥਾਵਾਂ ਤੇ ਤਾਇਨਾਤ ਰਿਹਾ। ਤਈਲ ਨੇ ਜ਼ਿਆਦਾਤਰ ਵਿਦੇਸ਼ਾਂ ਵਿੱਚ ਪੜ੍ਹਾਈ ਕੀਤੀ। ਉਸਨੇ ਸਾਰਾਹ ਲਾਰੈਂਸ ਕਾਲਜ (ਨਿਊਯਾਰਕ) ਤੋਂ ਫਾਈਨ ਆਰਟਸ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ, ਅਤੇ ਨਿਊਯਾਰਕ ਫਾਊਂਡੇਸ਼ਨ ਆਫ਼ ਆਰਟਸ, ਸਵਿਸ ਆਰਟਸ ਕੌਂਸਲ, ਬ੍ਰਿਟਿਸ਼ ਕੌਂਸਲ ਅਤੇ ਰੌਕਫੈਲਰ ਫਾਉਂਡੇਸ਼ਨ ਤੋਂ ਗ੍ਰਾਂਟਾਂ ਅਤੇ ਪੁਰਸਕਾਰ ਪ੍ਰਾਪਤ ਕੀਤੇ।

ਉਸਦਾ ਪਹਿਲਾ ਨਾਵਲ, ਨਾਰਕੋਪੋਲਿਸ ਮੁੱਖ ਕਰਕੇ 1970 ਅਤੇ 1980 ਦੇ ਦਹਾਕਿਆਂ ਦੇ ਬੰਬੇ ਵਿੱਚ ਸਥਾਪਤ ਕੀਤਾ ਗਿਆ ਹੈ, ਅਤੇ ਸ਼ਹਿਰ ਦੇ ਗੁਪਤ ਇਤਿਹਾਸ ਨੂੰ ਦੱਸਦਾ ਹੈ, ਜਦੋਂ ਅਫੀਮ ਨੇ ਨਵੀਂ ਸਸਤੀ ਹੈਰੋਇਨ ਨੂੰ ਰਾਹ ਦਿੱਤਾ ਸੀ। ਤਈਲ ਨੇ ਕਿਹਾ ਹੈ ਕਿ ਉਸਨੇ ਇਹ ਨਾਵਲ, “ਇੱਕ ਕਿਸਮ ਦੀ ਯਾਦਗਾਰ ਬਣਾਉਣ ਲਈ, ਪੱਥਰ ਵਿੱਚ ਕੁਝ ਨਾਮ ਉਕਰਨ ਲਈ" ਲਿਖਿਆ ਸੀ। "ਜਿਵੇਂ ਕਿ [ਨਾਰਕੋਪੋਲਿਸ ਵਿੱਚ ] ਇੱਕ ਪਾਤਰ ਕਹਿੰਦਾ ਹੈ, ਮਰੇ ਹੋਏ ਲੋਕਾਂ ਦੇ ਨਾਮ ਦੁਹਰਾਉਣ ਨਾਲ ਹੀ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਮੈਂ ਉਨ੍ਹਾਂ ਲੋਕਾਂ ਦਾ ਸਨਮਾਨ ਕਰਨਾ ਚਾਹੁੰਦਾ ਸੀ ਜਿਨ੍ਹਾਂ ਨੂੰ ਮੈਂ ਅਫੀਮ ਦੇ ਘੁਰਨਿਆਂ ਵਿੱਚ, ਹਾਸ਼ੀਏ 'ਤੇ, ਨਸ਼ਿਆਂ ਦੇ ਆਦੀ ਅਤੇ ਉਖੜੇ ਹੋਏ ਲੋਕਾਂ ਨੂੰ ਜਾਣਦਾ ਸੀ, ਜਿਨ੍ਹਾਂ ਨੂੰ ਆਮ ਤੌਰ ਤੇ ਨੀਚਾਂ ਵਿੱਚੋਂ ਸਭ ਤੋਂ ਨੀਚ ਕਿਹਾ ਜਾਂਦਾ ਹੈ; ਅਤੇ ਮੈਂ ਇੱਕ ਅਜਿਹੀ ਦੁਨੀਆ ਦਾ ਰਿਕਾਰਡ ਬਣਾਉਣਾ ਚਾਹੁੰਦਾ ਸੀ ਜੋ ਇੱਕ ਕਿਤਾਬ ਦੇ ਪੰਨਿਆਂ ਨੂੰ ਛੱਡ ਕੇ ਹੁਣ ਹੋਰ ਕੀਤੇ ਮੌਜੂਦ ਨਹੀਂ ਹੈ।"[6]

ਹਵਾਲੇ ਸੋਧੋ

  1. "Sahitya Akademi: Who's Who of Indian Wiriters". Sahitya Akademi. Sahitya Akademi. Retrieved 27 October 2015.
  2. Richard Lea (25 January 2013). "Jeet Thayil becomes first Indian winner of South Asian literature prize". The Guardian. Retrieved 26 January 2013.
  3. "Jeet Thayil on Man Booker Prize short-list". The Hindu. 10 September 2012.
  4. Staff writer (17 February 2013). "The Hindu Literary Prize goes to Jerry Pinto". The Hindu. Retrieved 18 February 2013.
  5. "Jeet Thayil - Literature". literature.britishcouncil.org.
  6. Ratnam, Dhamini (15 January 2012). "The history of Mumbai no one told you". Mid-Day. Retrieved 27 January 2012.