ਜੀ.ਬੀ.ਸਿੰਘ (18 ਫਰਵਰੀ 1877- 30 ਜਨਵਰੀ 1950) ਇੱਕ ਪੰਜਾਬੀ ਵਾਰਤਕਕਾਰ ਹੈ।[1]

ਜੀ.ਬੀ.ਸਿੰਘ (ਗੁਰਬਖਸ਼ ਸਿੰਘ)
ਜਨਮ(1877-02-18)18 ਫਰਵਰੀ 1877
ਪਿੰਡ ਗਜਿਆਨਾ , ਗੁੱਜਰਾਂਵਾਲ਼ਾ ਪਾਕਿਸਤਾਨ
ਮੌਤ30 ਜਨਵਰੀ 1950(1950-01-30) (ਉਮਰ 72)
ਕਿੱਤਾਟੈਲੀਗਰਾਫ ਇੰਜੀਅਨਰ, ਖੋਜੀ ਲੇਖਕ, ਨਿਬੰਧ ਲੇਖਕ,ਫਲਸਫਾ ਲੇਖਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤ
ਸਿੱਖਿਆਬੀ.ਏ. ਸਰਟੀਫ਼ਿਕੇਟ ਇੰਨ ਟੈਲੀਗ੍ਰਾਫ ਇੰਜੀਨਰੀ
ਅਲਮਾ ਮਾਤਰਥਾਮਸਨ ਇੰਜੀਅਨਰਿੰਗ ਕਾਲਜ ਰੁੜਕੀ
ਕਾਲ1896
ਪ੍ਰਮੁੱਖ ਕੰਮਵੈਸ਼ਨਵ ਧਰਮ"(1913), ਗੁਰਮੁਖੀ ਦੇ ਜਨਮ ਪਰ ਵਿਚਾਰ (1914), ਯੋਗ ਤੇ ਯੋਗੀ(1915),ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ (1945),"ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ"(1949)
ਰਿਸ਼ਤੇਦਾਰਹਰਬੰਸ ਸਿੰਘ ਕਪੂਰ ( ਪੁੱਤਰ), ਤੇਜਾ ਸਿੰਘ ਕਪੂਰ ( ਪਿਤਾ)


ਜੀਵਨ

ਸੋਧੋ

ਜੀ.ਬੀ ਸਿੰਘ ਦਾ ਜਨਮ 18 ਫਰਵਰੀ 1877 ਨੂੰ ਗਜਿਆਨਾ ਜ਼ਿਲ੍ਹਾ ਗੁਜ਼ਰਾਵਾਲਾ ਵਿੱਚ ਸ. ਤੇਜਾ ਸਿੰਘ ਕਪੂਰ ਦੇ ਘਰ ਹੋਇਆ। 1947 ਵਿੱਚ ਦੇਸ਼ ਵੰਡ ਤੋਂ ਬਾਅਦ ਆਪ ਆਪਣੇ ਪੁੱਤਰ ਡਾ. ਹਰਬੰਸ ਸਿੰਘ ਕਪੂਰ ਕੋਲ ਇੰਗਲੈਡ ਚਲੇ ਗਏ। ਉੱਥੇ ਜਾ ਕੇ 30 ਜਨਵਰੀ 1950 ਨੂੰ ਆਪ ਦੀ ਮੌਤ ਹੋ ਗਈ।

ਸਿੱਖਿਆ

ਸੋਧੋ

ਬੀ.ਏ ਕਰਨ ਪਿੱਛੋ ਆਪ ਨੇ ਟਾਮਸਨ ਇੰਜਨੀਅਰਿੰਗ ਕਾਲਜ ਰੁੜਕੀ ਤੋਂ ਕੋਰਸ ਪਾਸ ਕੀਤਾ। ਫਿਰ ਭਾਰਤ ਸਰਕਾਰ ਦੇ ਮਹਿਕਮਾ ਤਾਰ ਵਿੱਚ ਇੰਜਨੀਅਰ ਲੱਗ ਗਏ। 1932 ਈ. ਵਿੱਚ ਆਪ ਰਿਟਾਇਰ ਹੋ ਕੇ ਮਾਡਲ ਟਾਊਨ ਲਾਹੌਰ ਵਿੱਚ ਰਹਿਣ ਲੱਗ ਪਏ। ਖੋਜ ਅਤੇ ਵਿਚਾਰ ਦਾ ਸ਼ੌਕ ਆਪ ਨੂੰ ਸ਼ੁਰੂ ਤੋ ਹੀ ਸੀ। ਇੱਥੇ ਆ ਕੇ ਆਪ ਨੇ ਕਾਫੀ ਲੇਖ ਲਿਖੇ।

ਰਚਨਾਵਾਂ

ਸੋਧੋ
  • ਵੈਸ਼ਨਵ ਧਰਮ(1913)
  • ਗੁਰਮੁਖੀ ਦਾ ਜਨਮ ਪੁਰ ਵਿਚਾਰ (1914)
  • ਯੋਗ ਤੇ ਯੋਗੀ(1915)
  • ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆ ਪ੍ਰਾਚੀਨ ਬੀੜਾ ( 1945)
  • ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ(1949) ਹਨ।
  • ਭਗਤ ਨਾਮ ਦੇਵ ਜੀਵਨੀ ਅੰਗਰੇਜ਼ੀ ਵਿੱਚ

ਕਾਰਜ

ਸੋਧੋ

ਆਪ ਨੇ ਪੰਜਾਬੀ ਵਿੱਚ ਪਹਿਲੀ ਵਾਰ ਵਿਗਿਆਨਕ ਲੀਹਾ ਉੱਤੇ ਖੋਜ ਕੀਤੀ। ਆਪ ਨੇ ਗੁਰਮੁਖੀ ਲਿਪੀ ਨੂੰ ਸਿੱਖਾਂ ਦੇ ਫਿਰਕਾਪ੍ਰਸਤੀ ਤੋਂ ਅਜ਼ਾਦ ਕਰਵਾਇਆ ਅਤੇ ਇਹ ਸਿੱਧ ਕੀਤਾ ਕਿ ਗੁਰੂ ਨਾਨਕ ਦੇਵ ਤੋਂ ਦੋ ਤਿੰਨ ਸੌ ਸਾਲ ਪਹਿਲਾਂ ਵੀ ਗੁਰਮੁਖੀ ਲਿਪੀ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਪ੍ਰਚਲਿਤ ਸੀ। ਵਾਰਤਾਕਾਰ ਵਜੋਂ ਆਪ ਦਾ ਸਥਾਨ ਉਚੇਰੇ ਵਿਦਵਾਨਾਂ ਵਿੱਚ ਹੈ।[2]

ਹਵਾਲੇ

ਸੋਧੋ
  1. "ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ | Gurumukhi Lipi Da Janak Te Vikas". ਭਾਰਤਵਾਣੀ (Punjabi) (in ਅੰਗਰੇਜ਼ੀ (ਅਮਰੀਕੀ)). Archived from the original on 2021-04-04. Retrieved 2021-04-04. {{cite web}}: Unknown parameter |dead-url= ignored (|url-status= suggested) (help)
  2. ਪੰਜਾਬੀ ਲਿਖਾਰੀ ਕੋਸ਼,ਜੋਗਿੰਦਰ ਸਿੰਘ ਰਮਦੇਵ,ਜਲੰਧਰ ਨਿਊ ਬੁੱਕ ਕੰਪਨੀ,ਪੰਨਾ ਨੰ.159