ਜੇਨ ਐਡਮਜ਼
ਜੇਨ ਐਡਮਜ਼ (6 ਸਤੰਬਰ 1860 – 21 ਮਈ 1935) ਇੱਕ ਆਗੂ ਬੰਦੋਬਸਤ ਵਰਕਰ, ਸ਼ਿਕਾਗੋ ਵਿੱਚ ਹੱਲ ਹਾਉਸ ਦੀ ਸੰਸਥਾਪਕ, ਸਰਵਜਨਿਕ ਦਾਰਸ਼ਨਕ, ਸਮਾਜ-ਸ਼ਾਸਤਰੀ, ਲੇਖਕ ਅਤੇ ਔਰਤਾਂ ਲਈ ਵੋਟ ਦੇ ਹੱਕ ਲਈ ਸੰਘਰਸ਼ ਅਤੇ ਸੰਸਾਰ ਅਮਨ ਲਹਿਰ ਦੀ ਆਗੂ ਸੀ। ਥਿਉਡੋਰ ਰੂਜਵੇਲਟ ਅਤੇ ਵੁਡਰੋ ਵਿਲਸਨ ਵਰਗੇ ਅਮਰੀਕੀ ਰਾਸ਼ਟਰਪਤੀਆਂ ਦੇ ਸਹਿਤ ਉਹ ਪ੍ਰਗਤੀਸ਼ੀਲ ਯੁੱਗ ਦੀ ਸਭ ਤੋਂ ਸਿਰਕੱਢ[1] ਸੁਧਾਰਕ ਸੀ ਅਤੇ ਬੱਚਿਆਂ ਦੀਆਂ ਜਰੂਰਤਾਂ, ਜਨਤਕ ਸਿਹਤ, ਅਤੇ ਸੰਸਾਰ ਸ਼ਾਂਤੀ ਵਰਗੇ ਮਾਤਾਵਾਂ ਲਈ ਚਿੰਤਾ ਦਾ ਵਿਸ਼ਾ ਬਣੇ ਮੁੱਦਿਆਂ ਲਈ ਰਾਸ਼ਟਰ ਦਾ ਧਿਆਨ ਖਿੱਚਣ ਵਿੱਚ ਮਦਦ ਕੀਤੀ। ਉਹਨਾਂ ਨੇ ਕਿਹਾ ਕਿ ਜੇਕਰ ਔਰਤਾਂ ਆਪਣੇ ਸਮੁਦਾਇਆਂ ਦੀ ਸਫਾਈ ਅਤੇ ਉਹਨਾਂ ਨੂੰ ਰਹਿਣਯੋਗ ਬਿਹਤਰ ਸਥਾਨ ਬਣਾਉਣ ਲਈ ਜ਼ਿੰਮੇਦਾਰ ਸਨ ਤਾਂ ਅਜਿਹਾ ਕਰਨ ਵਿੱਚ ਉਹਨਾਂ ਨੂੰ ਪਰਭਾਵੀ ਬਣਾਉਣ ਲਈ ਉਹਨਾਂ ਨੂੰ ਵੋਟ ਦਾ ਹੱਕ ਦੇਣ ਦੀ ਜ਼ਰੂਰਤ ਹੈ। ਆਪਣੇ ਸਮੁਦਾਇਆਂ ਦੀ ਉੱਨਤੀ ਲਈ ਸਵੈ-ਇੱਛਕ ਤੌਰ 'ਤੇ ਸਰਗਰਮੀ ਲਈ ਨਿਤਰੀਆਂ ਮੱਧ ਵਰਗ ਦੀਆਂ ਔਰਤਾਂ ਲਈ ਐਡਮਜ਼ ਇੱਕ ਰੋਲ ਮਾਡਲ ਬਣ ਗਈ। ਦਰਸ਼ਨ ਦੇ ਅਮਰੀਕੀ ਪਰੈਗਮੈਟਿਸਟ ਸਕੂਲ ਦੇ ਇੱਕ ਮੈਂਬਰ ਵਜੋਂ ਉਹਦੀ ਮਾਨਤਾ ਵਧ ਰਹੀ ਹੈ। 1931 ਵਿੱਚ ਉਹ ਪਹਿਲੀ ਅਮਰੀਕੀ ਔਰਤ ਬਣ ਗਈ ਜਿਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਜੇਨ ਐਡਮਜ਼ | |
---|---|
ਜਨਮ | ਸੇਡਰਵਿਲੇ, ਇਲਿਆਸ, ਯੂ.ਐਸ. | 6 ਸਤੰਬਰ 1860
ਮੌਤ | 21 ਮਈ 1935 ਸ਼ਿਕਾਗੋ, ਇਲਿਆਸ, ਯੂ.ਐਸ. | (ਉਮਰ 74)
ਪੇਸ਼ਾ | ਸਮਾਜਿਕ ਅਤੇ ਸਿਆਸੀ ਕਾਰਕੁਨ, ਲੇਖਕ ਅਤੇ ਲੈਕਚਰਾਰ, ਭਾਈਚਾਰੇ ਦੀ ਆਰਗੇਨਾਈਜ਼ਰ, ਜਨਤਕ ਬੁੱਧੀਜੀਵੀ |
Parent(s) | ਜੌਨ ਐਚ ਐਡਮਜ਼ ਸਰਹਾ ਵੈਬਰ (ਐਡਮਜ਼) |
ਪੁਰਸਕਾਰ | ਨੋਬਲ ਅਮਨ ਪੁਰਸਕਾਰ (1931) |
ਦਸਤਖ਼ਤ | |
ਬਾਹਰਲੇ ਲਿੰਕ
ਸੋਧੋ- Twenty Years at Hull House Archived 2019-04-20 at the Wayback Machine. University of Virginia American Studies Hypertext project.
- ਫਰਮਾ:Sep entry Looks at her as "the first woman 'public philosopher' in United States history".
- Jane Addams ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Harvard University Library Open Collections Program. Women Working, 1870–1930. Jane Addams (1860–1935). A full-text searchable online database with complete access to publications written by Jane Addams.
- Works by Jane Addams listed at the Online Books Page
- Jane Addams Hull-House Museum
- The Bitter Cry of Outcast London Archived 2019-03-27 at the Wayback Machine. by Rev. Andrew Mearns
- Online photograph exhibit of Jane Addams from Swarthmore College's Peace Collection
- Gay Great article in Fyne Times magazine
- Taylor Street Archives; Hull House: Bowen Country Club
ਹਵਾਲੇ
ਸੋਧੋ- ↑ http://books.google.co.in/books?id=BzN41pFD-RIC&printsec=frontcover#v=onepage&q&f=false (2008) p. 538; Eyal J. Naveh, Crown of Thorns (1992) p 122