ਜੇਮਸ ਬ੍ਰਿਜਸ
ਜੇਮਸ ਬ੍ਰਿਜਸ (3 ਫਰਵਰੀ, 1936 – ਜੂਨ 6, 1993) ਇੱਕ ਅਮਰੀਕੀ ਪਟਕਥਾ ਲੇਖਕ, ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਅਦਾਕਾਰ ਸੀ।
ਜੇਮਸ ਬ੍ਰਿਜਸ
| |
---|---|
ਜਨਮ | ਲਿਟਲ ਰੌਕ, ਅਰਕਨਸਾਸ
| ਫਰਵਰੀ 3, 1936
ਮੌਤ | ਜੂਨ 6, 1993 | (aged 57)
ਕਿੱਤਾ |
|
ਸਾਥੀ | ਜੈਕ ਲਾਰਸਨ (1958—1993) (ਬ੍ਰਿਜਸ ਦੀ ਮੌਤ) |
ਜੀਵਨ ਅਤੇ ਕਰੀਅਰ
ਸੋਧੋਬ੍ਰਿਜਸ ਦਾ ਜਨਮ 3 ਫਰਵਰੀ, 1936 ਲਿਟਲ ਰੌਕ, ਅਰਕਨਸਾਸ ਵਿੱਚ ਹੋਇਆ ਸੀ ਅਤੇ ਪੈਰਿਸ, ਅਰਕਨਸਾਸ ਵਿੱਚ ਉਸਦੀ ਪਰਵਰਿਸ਼ ਹੋਈ।[1] ਉਸਦੀ ਮਾਂ ਸੇਲੇਸਟੀਨ ਵਿਗਿੰਸ ਸੀ, ਉਸਦੀ ਭੈਣ ਮੈਰੀ ਐਨ ਵਿਗਿੰਸ ਸੀ ਅਤੇ 1958 ਤੋਂ ਉਸਦੀ ਮੌਤ ਤੱਕ ਉਸਦਾ ਜੀਵਨ ਸਾਥਣ ਅਦਾਕਾਰ, ਲਿਬਰੇਟਿਸਟ, ਪਟਕਥਾ ਲੇਖਕ ਅਤੇ ਨਿਰਮਾਤਾ ਜੈਕ ਲਾਰਸਨ ਸੀ। ਬ੍ਰਿਜਸ ਨੇ ਲੜੀ ਦੇ ਇੱਕ ਨਿਰਮਾਤਾ, ਨੌਰਮਨ ਲੋਇਡ ਦਾ ਧਿਆਨ ਖਿੱਚਣ ਤੋਂ ਬਾਅਦ ਐਲਫ੍ਰੇਡ ਹਿਚਕੌਕ ਪ੍ਰੈਜ਼ੈਂਟਸ ਲਈ ਇੱਕ ਲੇਖਕ ਵਜੋਂ ਆਪਣੀ ਸ਼ੁਰੂਆਤ ਕੀਤੀ।[2] ਉਸਦੇ ਇੱਕ ਐਪੀਸੋਡ, "ਐਨ ਅਨਲੌਕਡ ਵਿੰਡੋ" ਕਰਕੇ ਉਸਨੇ ਇੱਕ ਟੀਵੀ ਸੀਰੀਜ਼ ਵਿੱਚ ਸਭ ਤੋਂ ਵਧੀਆ ਐਪੀਸੋਡ ਲਈ 'ਮਿਸਟਰੀ ਰਾਇਟਰ ਆਫ ਅਮੇਰਿਕਾ' ਤੋਂ 1966 ਦਾ ਐਡਗਰ ਅਵਾਰਡ ਹਾਸਲ ਕੀਤਾ।
ਬ੍ਰਿਜਸ ਨੇ ਦ ਬੇਬੀ ਮੇਕਰ ਸਮੇਤ ਕਈ ਮਸ਼ਹੂਰ ਫ਼ਿਲਮਾਂ ਲਿਖੀਆਂ ਅਤੇ ਨਿਰਦੇਸ਼ਿਤ ਕੀਤੀਆਂ; ਦ ਬੇਬੀ ਮੇਕਰ ; ਸਤੰਬਰ 30, 1955 ; ਚੀਨ ਸਿੰਡਰੋਮ ; ਅਰਬਨ ਕਾਉਬੁਆਏ ; ਮਾਈਕ'ਜ ਮਰਡਰ ; ਪ੍ਰਫੈਕਟ ; ਅਤੇ ਬ੍ਰਾਈਟ ਲਾਈਟਸ, ਬਿਗ ਸਿਟੀ ਆਦਿ। ਬ੍ਰਿਜਸ ਅਭਿਨੇਤਰੀ ਡੇਬਰਾ ਵਿੰਗਰ ਲਈ ਇੱਕ ਸਲਾਹਕਾਰ ਸੀ।
ਮੌਤ
ਸੋਧੋ1990 ਵਿੱਚ, ਬ੍ਰਿਜਸ ਨੂੰ ਅੰਤੜੀਆਂ ਦੇ ਕੈਂਸਰ ਦਾ ਪਤਾ ਲੱਗਿਆ। 6 ਜੂਨ, 1993 ਨੂੰ 57 ਸਾਲ ਦੀ ਉਮਰ ਵਿੱਚ ਯੂ.ਸੀ.ਐਲ.ਏ. ਮੈਡੀਕਲ ਸੈਂਟਰ ਵਿੱਚ ਗੁਰਦੇ ਫੇਲ੍ਹ ਹੋਣ ਕਾਰਨ ਉਸਦੀ ਮੌਤ ਹੋ ਗਈ। ਉਸਨੂੰ ਉਸਦੇ ਜੱਦੀ ਸ਼ਹਿਰ ਪੈਰਿਸ, ਅਰਕਨਸਾਸ ਵਿੱਚ ਓਕਵੁੱਡ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਸੀ।[3][4] [5]
ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਵਿਖੇ ਜੇਮਸ ਬ੍ਰਿਜਸ ਥੀਏਟਰ ਦਾ ਨਾਮ ਨਵੰਬਰ 1999 ਵਿੱਚ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ।[6] ਬ੍ਰਿਜ ਆਪਣੇ ਕਰੀਅਰ ਦੇ ਸ਼ੁਰੂ ਵਿੱਚ ਉੱਥੇ ਇੱਕ ਫੈਕਲਟੀ ਮੈਂਬਰ ਸੀ।
ਹਵਾਲੇ
ਸੋਧੋ- ↑ "New York Times obituary". nytimes.com. June 8, 1993. Retrieved August 29, 2015.
- ↑ King, Susan (July 6, 2011). "Adventures with Bridges". Los Angeles Times. Archived from the original on April 14, 2011. Retrieved April 3, 2021.
{{cite web}}
:|archive-date=
/|archive-url=
timestamp mismatch; ਅਪਰੈਲ 14, 2012 suggested (help) - ↑ "New York Times obituary". nytimes.com. June 8, 1993. Retrieved August 29, 2015."New York Times obituary". nytimes.com. June 8, 1993. Retrieved August 29, 2015.
- ↑ "Encyclopedia of Arkansas History and Culture". encyclopediaofarkansas.net. Retrieved 29 August 2015.
- ↑ "Variety obituary". variety.com. June 7, 1993. Retrieved August 29, 2015.
- ↑ "James Bridges Theater". UCLA School of Theater, Film & Television. Archived from the original on ਫ਼ਰਵਰੀ 28, 2021. Retrieved April 3, 2021.
ਬਾਹਰੀ ਲਿੰਕ
ਸੋਧੋ- ਜੇਮਸ ਬ੍ਰਿਜਸ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਜੇਮਸ ਬ੍ਰਿਜਸ ਆਲਮੂਵੀ 'ਤੇ
- ਜੇਮਸ ਬ੍ਰਿਜਸ ਫਾਈਂਡ ਅ ਗ੍ਰੇਵ 'ਤੇ