ਜੈਸਮੀਨ ਸੈਂਡਲਸ
ਜੈਸਮੀਨ ਸੈਂਡਲਸ ਇੱਕ ਪੰਜਾਬੀ ਗਾਇਕਾ ਹੈ।
Jasmine Sandlas | |
---|---|
ਜੈਸਮੀਨ ਸੈਂਡਲਸ | |
ਜਨਮ | |
ਪੇਸ਼ਾ |
|
ਸਰਗਰਮੀ ਦੇ ਸਾਲ | 2008–ਵਰਤਮਾਨ |
ਸੰਗੀਤਕ ਕਰੀਅਰ | |
ਸਾਜ਼ | ਵੋਕਲ |
ਲੇਬਲ | ਸੋਨੀ ਮਿਊਜ਼ਿਕ ਇੰਡੀਆ ਯੂਨਿਵਰਸਲ ਮਿਊਜ਼ਿਕ ਇੰਡੀਆ[1] |
ਵੈੱਬਸਾਈਟ | Official Facebook |
ਸੈਂਡਲਸ, ਜਲੰਧਰ, ਪੰਜਾਬ ਵਿੱਚ ਪੈਦਾ ਹੋਈ ਸੀ ਅਤੇ ਸਟਾਕਟਨ, ਕੈਲੀਫੋਰਨੀਆ ਵਿੱਚ ਉਹ ਵੱਡੀ ਹੋਈ ਸੀ। ਸੈਂਡਲਸ ਦਾ ਪਹਿਲਾ ਗੀਤ "ਮੁਸਕਾਨ" (2008) ਇੱਕ ਹਿੱਟ ਬਣ ਗਿਆ। 2014 ਵਿੱਚ, ਉਸਨੇ ਫ਼ਿਲਮ 'ਕਿਕ' ਲਈ ਗੀਤ 'ਯਾਰ ਨਾ ਮਿਲੇ' ਦੇ ਨਾਲ ਆਪਣੀ ਬਾਲੀਵੁੱਡ ਪਲੇਬੈਕ ਗਾਉਣ ਦਾ ਕਰੀਅਰ ਸ਼ੁਰੂ ਕੀਤਾ। ਇਸਦੇ ਰਿਲੀਜ਼ ਉੱਤੇ 'ਯਾਰ ਨਾ ਮਿਲੇ' ਵਾਇਰਲ ਹੋ ਗਿਆ ਅਤੇ ਚਾਰਟ ਵਿੱਚ ਚੋਟੀ ਤੇ ਗਿਆ।
ਸ਼ੁਰੂਆਤੀ ਜੀਵਨ ਅਤੇ ਪਿਛੋਕੜ
ਸੋਧੋਜੈਸਮੀਨ ਕੌਰ ਸੈਂਡਲਸ ਦਾ ਜਨਮ ਜਲੰਧਰ, ਪੰਜਾਬ, ਭਾਰਤ ਵਿੱਚ ਇੱਕ ਲਬਾਣਾ, ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਦੀ ਮਾਂ ਹੀ ਉਹ ਹੈ ਜਿਸਨੇ ਉਸਨੂੰ ਛੋਟੀ ਉਮਰ ਵਿੱਚ ਗਾਉਣ ਲਈ ਸਟੇਜ 'ਤੇ ਬਿਠਾਇਆ, ਸਕੂਲੀ ਦਿਨਾਂ ਦੌਰਾਨ ਉਸਨੇ ਕਈ ਗੀਤ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਫਿਰ ਇਹ ਉਹ ਸਮਾਂ ਸੀ ਜਦੋਂ ਉਹ ਬਹੁਤ ਸਾਰੇ ਪੰਜਾਬੀ ਲੋਕ ਗਾਇਕਾਂ ਤੋਂ ਪ੍ਰਭਾਵਿਤ ਹੋਈ। 13 ਸਾਲ ਦੀ ਉਮਰ ਵਿੱਚ, ਉਹ ਆਪਣੇ ਪਰਿਵਾਰ ਨਾਲ, ਕੈਲੀਫੋਰਨੀਆ ਆ ਗਈ ਅਤੇ ਵੈਸਟ ਕੋਸਟ ਸੰਗੀਤ ਤੋਂ ਪ੍ਰੇਰਿਤ ਹੋਈ। ਉਹ ਸਿਰਫ਼ 16 ਸਾਲ ਦੀ ਸੀ ਜਦੋਂ ਉਸਨੇ ਗੀਤ ਲਿਖਣੇ ਸ਼ੁਰੂ ਕੀਤੇ।
ਸੰਗੀਤ ਕੈਰੀਅਰ
ਸੋਧੋਲਾਲੀ ਗਿੱਲ ਦੁਆਰਾ ਲਿਖੀ ਐਲਬਮ 'ਦਿ ਡਾਇਮੰਡ' ਤੋਂ ਉਸਦਾ ਪਹਿਲਾ ਗੀਤ 'ਮੁਸਕਾਨ', ਦੁਨੀਆ ਭਰ ਵਿੱਚ ਬਹੁਤ ਕਾਮਯਾਬ ਰਿਹਾ। 2012 ਵਿੱਚ, ਉਸਨੇ ਰੈਪਰ ਬੋਹੇਮੀਆ ਨਾਲ 'ਗੁਲਾਬੀ' ਨਾਮੀ ਇੱਕ ਐਲਬਮ ਕੀਤੀ। "ਗੁਲਾਬੀ" ਐਲਬਮ ਦੀ ਸ਼ੁਰੂਆਤ ਤੋਂ ਬਾਅਦ, ਉਸਨੂੰ ਮੁੱਖ ਧਾਰਾ ਪੰਜਾਬੀ ਸੰਗੀਤ ਉਦਯੋਗ ਤੋਂ ਮਾਨਤਾ ਮਿਲਣੀ ਸ਼ੁਰੂ ਹੋ ਗਈ। 2015 ਵਿੱਚ, ਜੈਸਮੀਨ ਸੈਂਡਲਸ ਸਿੰਗਲ ਪੰਜਾਬ ਦੇ ਜਵਾਕ ਨਾਲ ਬਾਹਰ ਹੋਈ ਸੀ। ਜੈਸਮੀਨ ਦਾ ਕੈਰੀਅਰ 2008 ਵਿੱਚ ਅੰਡਰਗਰਾਊਂਡ ਐਲਬਮ 'ਦਿ ਡਾਇਮੰਡ' ਨਾਲ ਸ਼ੁਰੂ ਹੋਇਆ। ਉਸ ਦਾ ਬਾਲੀਵੁੱਡ ਪਲੇਬੈਕ ਗਾਇਕੀ ਕੈਰੀਅਰ ਕਿੱਕ ਨਾਲ ਸ਼ੁਰੂ ਹੋਇਆ, ਜਿਸ ਲਈ ਉਸਨੇ ਯੋ ਯੋ ਹਨੀ ਸਿੰਘ ਨਾਲ "ਡੈਵਿਲ-ਯਾਰ ਨਾ ਮਿਲੀ" ਗੀਤ ਕੀਤਾ।
2012:ਗੁਲਾਬੀ
ਸੋਧੋ2012 ਵਿੱਚ, ਗੁਲਾਬੀ ਐਲਬਮ ਸੋਨੀ ਮਿਊਜ਼ਿਕ ਕੰਪਨੀ ਦੁਆਰਾ ਲਾਂਚ ਕੀਤੀ ਗਈ ਸੀ।
2014:ਬਾਲੀਵੁੱਡ ਵਿੱਚ ਐਂਟਰੀ
ਸੋਧੋ2014 ਵਿੱਚ ਉਸਨੇ ਯੋ ਯੋ ਹਨੀ ਸਿੰਘ ਦੇ ਨਾਲ ਫਿਲਮ ਕਿੱਕ ਵਿੱਚ ਪਲੇਬੈਕ ਗਾਇਕਾ ਵਜੋਂ ਬਾਲੀਵੁੱਡ ਵਿੱਚ ਡੈਬਿਊ ਕੀਤਾ।
2016
ਸੋਧੋਜੈਸਮੀਨ ਨੇ ਵਨ ਨਾਈਟ ਸਟੈਂਡ ਅਤੇ ਜ਼ੋਰਾਵਰ ਫਿਲਮਾਂ ਲਈ ਕ੍ਰਮਵਾਰ ਦੋ ਸਿੰਗਲ "ਇਸ਼ਕ ਦਾ ਸੂਟਾ" ਅਤੇ "ਰਾਤ ਜਸ਼ਨ ਦੀ" ਦਿੱਤੇ ਹਨ। ਜੈਸਮੀਨ ਐਮਟੀਵੀ ਇੰਡੀਆ ਦੁਆਰਾ ਏਂਜਲਸ ਆਫ਼ ਰੌਕ, ਨਾਮਕ ਮਹਿਲਾ-ਸਸ਼ਕਤੀਕਰਨ ਉੱਤੇ ਟੀਵੀ ਸੀਰੀਜ਼ ੳਦਾ ਵੀ ਹਿੱਸਾ ਹੈ। ਜੈਸਮੀਨ ਦੇ ਨਾਲ ਤਿੰਨ ਹੋਰ ਕਲਾਕਾਰਾਂ ਨੇ ਮੁੰਬਈ ਤੋਂ ਵਾਹਗਾ ਬਾਰਡਰ ਤੱਕ ਸਾਈਕਲ ਚਲਾਇਆ (ਰਾਹ ਵਿੱਚ ਗੁਜਰਾਤ, ਰਾਜਸਥਾਨ, ਯੂਪੀ, ਪੰਜਾਬ ਦਾ ਸਫ਼ਰ ਕੀਤਾ), ਪੇਂਡੂ ਅਤੇ ਸ਼ਹਿਰੀ ਭਾਰਤ ਵਿੱਚ ਸਥਾਨਾਂ ਨੂੰ ਕਵਰ ਕੀਤਾ। ਰਸਤੇ ਵਿੱਚ, ਉਹ ਕੁਝ ਪ੍ਰੇਰਨਾਦਾਇਕ ਔਰਤਾਂ ਨੂੰ ਮਿਲੇ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਸਫਲਤਾ ਦੀਆਂ ਕਹਾਣੀਆਂ ਲਿਖੀਆਂ ਹਨ ਅਤੇ ਉਹਨਾਂ ਮੁੱਦਿਆਂ ਨੂੰ ਬੋਲਣ ਅਤੇ ਚਰਚਾ ਕਰਨ ਲਈ ਆਪਣੀ ਆਵਾਜ਼ ਦੀ ਵਰਤੋਂ ਕਰ ਰਹੀਆਂ ਹਨ ਜਿਨ੍ਹਾਂ 'ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ। ਹਰ ਐਪੀਸੋਡ ਦਾ ਅੰਤ ਵੀ ਇੱਕ ਵਿਸ਼ੇਸ਼ ਗੀਤ ਨਾਲ ਹੋਵੇਗਾ। ਸੀਜ਼ਨ 1 ਦਾ ਪਹਿਲਾ ਐਪੀਸੋਡ, 31 ਜੁਲਾਈ 2016 ਨੂੰ ਪ੍ਰਸਾਰਿਤ ਹੋਇਆ।
2020: ਇੱਕ ਨਾਮ ਵਿੱਚ ਕੀ ਹੈ
ਸੋਧੋ2020 ਵਿੱਚ, ਜੈਸਮੀਨ ਸੈਂਡਲਸ ਦੇ ਆਪਣੇ ਯੂਟਿਊਬ ਚੈਨਲ 'ਤੇ ਤੀਜੀ ਐਲਬਮ What's In A Name ਲਾਂਚ ਕੀਤੀ ਗਈ ਸੀ। ਐਲਬਮ “What’s In A Name” ਵਿੱਚ 8 ਗੀਤ ਹਨ। ਸੰਗੀਤ ਇੰਟੈਂਸ ਅਤੇ ਹਾਰਕ ਦੁਆਰਾ ਤਿਆਰ ਕੀਤਾ ਗਿਆ ਹੈ। ਜੈਸਮੀਨ ਸੈਂਡਲਸ ਨੇ ਇਸ ਐਲਬਮ ਦੀ ਪੂਰੀ ਤਰ੍ਹਾਂ ਯੋਜਨਾ ਬਣਾਈ ਹੈ। ਉਸਦੇ ਪ੍ਰਸ਼ੰਸਕਾਂ ਨੂੰ ਪਹਿਲਾਂ ਹੀ ਉਸਦੇ Instagram ਪ੍ਰੋਫਾਈਲ ਦੁਆਰਾ ਐਲਬਮ ਬਾਰੇ ਪਤਾ ਸੀ ਉਸਨੇ ਆਰਟ ਅਤੇ ਐਨੀਮੇਸ਼ਨ ਦੇ ਨਾਲ ਇੰਸਟਾਗ੍ਰਾਮ ਥੀਮ ਬਣਾਈ। ਉਸ ਦੀ ਟੀਮ ਵੱਲੋਂ ਵੀ ਕਾਫੀ ਮਿਹਨਤ ਕੀਤੀ ਗਈ ਹੈ। ਦ੍ਰਿਸ਼ਟੀਕੋਣ ਦੀਕਸ਼ਾ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ ਅਤੇ ਐਨੀਮੇਸ਼ਨ VFX ਕਲਾਕਾਰ ਦੁਆਰਾ ਕੀਤੀ ਗਈ ਹੈ।
ਹਵਾਲੇ
ਸੋਧੋ- ↑ "Jasmine Sandlas released ਤੇਰੇ ਵਾਂਗੂ". The Times of India. 4 ਦਿਸੰਬਰ 2015. Retrieved 25 May 2016.
{{cite web}}
: Check date values in:|date=
(help)