ਜੈੇਮੀ ਚੁਆ
ਜੈਮੀ ਚੂਆ (ਜਨਮ 24 ਅਕਤੂਬਰ, 1973) ਇੱਕ ਸਿੰਗਾਪੁਰ ਦੀ ਸੋਸ਼ਲਾਈਟ ਅਤੇ ਵਪਾਰੀ ਔਰਤ ਹੈ।
ਜੈਮੀ ਚੂਆ | |
---|---|
ਜਨਮ | ਅਕਤੂਬਰ 24, 1973 |
ਰਾਸ਼ਟਰੀਅਤਾ | ਸਿੰਗਾਪੁਰੀ |
ਸਿੱਖਿਆ | ਕਾਨਵੈਂਟ ਆਫ਼ ਦੀ ਹੋਲੀ ਇਨਫੈਂਟ ਜੀਜਸ ਸੈਕੰਡਰੀ ਸਕੂਲ |
ਪੇਸ਼ਾ | ਸੋਸ਼ਲਾਈਟ ਵਪਾਰੀ ਔਰਤ |
ਜੀਵਨ ਸਾਥੀ | ਨੁਰਦਿਅਨ ਕੁਆਕਾ (ਤਲਾਕ) |
ਬੱਚੇ | 2 |
ਮੁੱਢਲਾ ਜੀਵਨ
ਸੋਧੋਉਹ ਟੋਆ ਪਉਹ ਵਿੱਚ ਇੱਕ ਕੈਥੋਲਿਕ ਸਕੂਲ ਕਾਨਵੈਂਟ ਆਫ਼ ਦੀ ਹੋਲੀ ਇਨਫੈਂਟ ਜੀਜਸ ਸੈਕੰਡਰੀ ਸਕੂਲ ਵਿੱਚ ਪੜ੍ਹੀ।[1]
ਕੈਰੀਅਰ
ਸੋਧੋਚੂਆ ਨੇ ਸਿੰਗਾਪੁਰ ਏਅਰਲਾਈਨਜ਼ ਲਈ ਇੱਕ ਉਡਾਣ ਸੇਵਾਦਾਰ ਦੇ ਤੌਰ 'ਤੇ ਕੰਮ ਕੀਤਾ ਹੈ। ਵਿਆਹ ਦੇ ਬਾਅਦ, ਉਹ ਏਅਰਲਾਈਨ ਵਿੱਚ ਕੰਮ ਛੱਡ ਕੇ ਉਸ ਦੇ ਪਤੀ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਈ। ਉਹ ਅਤੇ ਉਸਦਾ ਪਤੀਕਲੋਡ 9 ਲਾਈਫਸਟਾਈਲ ਨਾਮਕ ਇੱਕ ਸ਼ੋਅ ਕੰਪਨੀ ਦੀ ਮਾਲਕੀ ਹੈ।[2] 2007 ਵਿੱਚ ਚੁਆ ਨੇ ਹਿਲਟਨ ਹੋਟਲ ਵਿੱਚ ਦੱਖਣੀ-ਪੂਰਬੀ ਏਸ਼ੀਆ ਵਿੱਚ ਪਹਿਲੇ ਮਾਨੋਲੋ ਬਲਾਹਨਿਕ ਸ਼ੂਅ ਬੈਟਿਕ ਖੋਲ੍ਹਿਆ। ਉਸਨੇ 2010 ਵਿੱਚ ਮਰੀਨਾ ਬੇ ਸੈਂਡਸ ਵਿਖੇ ਦੂਜਾ ਸਟੋਰ ਖੋਲ੍ਹਿਆ।[3]
ਚੂਆ ਲੂਮੀਨਸ1 ਨਾਮਕ ਕੰਪਨੀ ਦੀ ਮਾਲਕ ਹੈ[4][5], ਜੋ 2015 ਵਿੱਚ ਸ਼ੁਰੂ ਕੀਤੀ ਗਈ ਸੀ।[6][7] ਉਸ ਕੋਲ ਕਲੋਸੈਟ ਰਾਈਡਰ, ਇੱਕ ਲਗਜ਼ਰੀ ਮਾਲ ਵੇਚਣ ਦਾ ਕਾਰੋਬਾਰ ਦੀ ਮਾਲਕੀ ਵੀ ਹੈ।[8] ਉਹ ਕੈਮਬ੍ਰਿਜ ਥੈਰੇਪੋਟਿਕਸ ਦੀ ਬ੍ਰਾਂਡ ਅੰਬੈਸਡਰ ਹੈ।[9]
ਨਿੱਜੀ ਜ਼ਿੰਦਗੀ
ਸੋਧੋਜਦੋਂ ਚੂਆ 20 ਸਾਲ ਦੀ ਸੀ ਤਾਂ ਉਹ ਇੰਡੋਨੇਸ਼ੀਆ ਦੇ ਇੱਕ ਵਪਾਰੀ ਨੁਰਦਿਅਨ ਕੁਆਕਾ ਨੂੰ ਮਿਲੀ, ਉਦੋਂ ਉਹ ਇੱਕ ਹਵਾਈ ਸੇਵਾਦਾਰ ਵਜੋਂ ਕੰਮ ਕਰਦੀ ਸੀ। ਬਾਅਦ ਵਿੱਚ ਉਹਨਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਕੈਲੀਸਟਾ ਅਤੇ ਕਲੀਵਲੈਂਡ ਨਾਮ ਦੇ ਦੋ ਬੱਚੇ ਸਨ।[10][11] ਉਸਦਾ ਪਤੀ ਬਿਜ਼ਨੈਸ ਉਦਮਾਂ ਅਤੇ ਰੀਅਲ ਐਸਟੇਟ ਨਿਵੇਸ਼ਾਂ ਤੋਂ ਅਮੀਰ ਹੋ ਗਿਆ।[12] ਵਿਆਹ ਦੇ ਪੰਦਰਾਂ ਸਾਲ ਬਾਅਦ, ਚੂਆ ਨੇ ਫਰਵਰੀ 2010 ਵਿੱਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ ਕਿਉਂਕਿ ਕੁਵਾਕਾ ਕਿਸੇ ਨਾਲ ਸਬੰਧ ਵਿੱਚ ਸੀ। ਚੁਆ 450,000 ਡਾਲਰ ਮਾਸਿਕ ਗੁਜਾਰਾ ਪ੍ਰਾਪਤ ਕਰਨ ਲਈ ਲੜੀ।[13] 2011 ਵਿੱਚ ਉਹਨਾਂ ਦਾ ਨਿਬੇੜਾ ਹੋ ਗਿਆ ਅਤੇ ਚੂਆ ਨੇ ਆਪਣੇ ਪਤੀ ਦੀ ਜਾਇਦਾਦ ਅਤੇ ਰਾਸ਼ੀ ਪ੍ਰਾਪਤ ਕੀਤੀ।
2017 ਵਿੱਚ ਚੁਆ ਨੇ ਆਪਣੇ ਸਾਬਕਾ ਕਾਰੋਬਾਰੀ ਸਾਥੀ ਸ਼ੈਰਨ ਤੈਂਗ ਦੇ ਖਿਲਾਫ ਇੱਕ ਵਿਰੋਧੀ-ਉਤਪੀੜਨ ਕਰਨ ਦਾ ਮੁਕੱਦਮਾ ਵਾਪਸ ਲੈ ਲਿਆ।
ਮਾਰਚ 2018 ਵਿੱਚ ਚੁਆ ਇਨਸਾਈਡਰ ਇੰਕ ਦੀਆਂ ਵੈੱਬ ਸੀਰੀਜ਼ ਬੋਨਕਰਜ਼ ਕਲੋਸੈਟਸ ਉੱਤੇ ਪ੍ਰਦਰਸ਼ਿਤ ਹੋਈ, ਜਿੱਥੇ ਉਸਨੇ ਆਪਣੇ 700 ਵਰਗ ਫੁੱਟ ਦੀ ਕੋਠੜੀ ਦਾ ਦੌਰਾ ਕੀਤਾ।[14][15][16][17] ਉਹ ਨੇ ਸੰਸਾਰ ਵਿੱਚ ਸਭ ਤੋਂ ਵੱਡੇ ਹਰਮੇਸ ਬਿਰਕੀਨ ਬੈਗ ਦੇ ਭੰਡਾਰ ਦੀ ਮਾਲਕਣ ਹੈ[18][19][20]
ਇੰਸਟਾਗਰਾਮ ਤੇ 806,000 ਤੋਂ ਵੱਧ ਫਾਲੋਅਰਾਂ ਨਾਲ ਉਸ ਕੋਲ ਵੱਡੀ ਮਾਤਰਾ ਵਿੱਚ ਅਨਲਾਈਨਫਾਲੋਅਰ ਹਨ।[21]
ਹਵਾਲੇ
ਸੋਧੋ- ↑ Why socialite Jamie Chua needed S$450,000/mth in... | Yahoo Singapore on Tumblr
- ↑ Jamie Chua / Cuaca - Low-Down on High-Profile Divorce case
- ↑ Socialite Jamie Chua withdraws anti-harassment suit against business partner, Courts & Crime News & Top Stories - The Straits Times
- ↑ BAZAAR Social Qs: What Socialite Jamie Chua Does For The 'Gram Will Surprise You
- ↑ 10 Jamie Chua Facts That Will Make You Green With Envy
- ↑ This woman’s closet turned me into a revolutionary | The Outline
- ↑ How a Flight Attendant Hustled Her Way to Become Singapore's 'Queen of Instagram'
- ↑ The Chic Clique: Jamie Chua And Calista Cuaca, The Queen & Her Princess
- ↑ The Freeman Journal
- ↑ This Is The $300K Heirloom Jamie Chua Will Give Daughter Calista - The Singapore Women's Weekly
- ↑ Before the film, meet the real-life Instagram-blogging ‘Crazy Rich Asians’ | Style Magazine | South China Morning Post
- ↑ Singapore socialite Jamie Chua cried during interview with Indonesian media
- ↑ 8 Jamie Chua Facts That Will Truly Blow Your Mind!
- ↑ Socialite Jamie Chua Has the Most Insane Closet Ever
- ↑ Bonkers Closet: The 700-square-foot closet of a Singaporean socialite - INSIDER
- ↑ Bonkers Closet: The 700-square-foot closet of a Singaporean socialite - Business Insider
- ↑ Jamie Chua Closet Tour — Rich Kids of Instagram Wardrobe Video
- ↑ Meet the Insta-famous socialite with a 700-square-foot closet protected by fingerprint access | The Independent
- ↑ "10 things that surprised us about Jamie Chua's beauty philosophy". Archived from the original on 2019-02-01. Retrieved 2018-11-03.
- ↑ https://mothership.sg/2018/02/jamie-chua-bags/
- ↑ ♡ ᒍᗩᗰIE ᑕᕼᑌᗩ ♡ 蔡欣颖 (@ec24m) • Instagram photos and videos