ਜੋਖਾਂਗ ਮੰਦਰ
ਜੋਖਾਂਗ ਮੰਦਰ (ਤਿੱਬਤੀ: ཇོ་ཁང།ཇོ་ཁང། , ਚੀਨੀ: 大昭寺) ਜਾਂ ਜੋਖਾਂਗ ਮਠ ਜਾਂ ਜ਼ੁਗਲਾਗਕਾਂਗ (ਤਿੱਬਤੀ: གཙུག་ལག་ཁང༌།, ਵਾਇਲੀ: gtsug-lag-khang, ZYPY: Zuglagkangགཙུག་ལག་ཁང༌།, ਵਾਇਲੀ: gtsug-lag-khang, ZYPY: Zuglagkang or Tsuklakang) ਲਾਸਾ ਵਿਚਲਾ ਇੱਕ ਬੋਧੀ ਮੰਦਰ ਹੈ। ਇਸਨੂੰ ਤਿੱਬਤੀ ਲੋਕ ਆਮ ਤੌਰ ਉੱਤੇ ਤਿੱਬਤ ਦਾ ਸਭ ਤੋਂ ਪਵਿੱਤਰ ਅਤੇ ਪ੍ਰਮੁੱਖ ਮੰਦਰ ਮੰਨਦੇ ਹਨ। ਇਹ ਗੇਲੁਗ ਸੰਪਰਦਾ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ, ਪਰ ਹਰ ਸੰਪਰਦਾ ਦੇ ਬੋਧੀਆਂ ਨੂੰ ਦਾਖ਼ਲਾ ਹਾਸਿਲ ਹੈ। ਇਸ ਮੰਦਰ ਦੀ ਬਣਤਰ ਭਾਰਤੀ ਵਿਹਾਰ, ਤਿੱਬਤੀ ਅਤੇ ਨੇਪਾਲੀ ਵਾਸਤੂ ਕਲਾ ਤੋਂ ਪ੍ਰਭਾਵਿਤ ਹੈ।