ਜੋਗਾ ਸਿੰਘ (ਕਵੀ)
ਜੋਗਾ ਸਿੰਘ (25 ਨਵੰਬਰ 1942[1] - 20 ਜਨਵਰੀ 1999)[2] ਪੰਜਾਬੀ ਕਵੀ ਸੀ। ਉਸਨੇ ਸੁਹਜ ਸ਼ਾਸਤਰ ਨਾਲ ਸੰਬੰਧਿਤ ਅਨੁਵਾਦ ਦਾ ਵੀ ਕੁਝ ਕੰਮ ਕੀਤਾ। ਉਹ ਮਾਰਕਸਵਾਦੀ ਦ੍ਰਿਸ਼ਟੀ ਦਾ ਕਾਇਲ ਸੀ।[3] ਉਸਦਾ ਨਾਂ ਨਕਸਲੀ ਲਹਿਰ ਤੋਂ ਪ੍ਰਭਾਵਿਤ ਕਵੀਆਂ ਵਿੱਚ ਗਿਣਿਆ ਜਾਂਦਾ ਹੈ।[4] ਅੰਮ੍ਰਿਤਾ ਪ੍ਰੀਤਮ ਨੇ ਉਸ ਦੇ ਪਟਿਆਲਾ ਨਿਵਾਸ ਬਾਰੇ ਇੱਕ ਕਹਾਣੀ ਜੋਗਾ ਸਿੰਘ ਦਾ ਚੁਬਾਰਾ ਲਿਖੀ ਸੀ।
ਜੀਵਨੀ
ਸੋਧੋਜੋਗਾ ਸਿੰਘ ਦਾ ਜਨਮ ਜ਼ਿਲ੍ਹਾ ਬਰਨਾਲਾ (ਉਸ ਸਮੇਂ ਸੰਗਰੂਰ) ਦੇ ਇੱਕ ਪਿੰਡ ਕਾਹਨੇਕੇ ਚ (1942)[5] ਨੂੰ ਹੋਇਆ।[6] ਉਸਦੀ ਯਾਦ ਵਿੱਚ ਜੋਗਾ ਸਿੰਘ ਕਾਹਨੇਕੇ ਸਿਮਰਤੀ ਕਲੱਬ, ਬਰਨਾਲਾ ਬਣਿਆ ਹੋਇਆ ਹੈ।[7] ਉਸਦੀ ਪਤਨੀ ਦਾ ਨਾਂ ਤਜਿੰਦਰ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਰੇਸ਼ਮਾ ਤੇ ਮਨਜੀਤ ਹਨ।
ਲਿਖਤਾਂ
ਸੋਧੋਜੋਗਾ ਸਿੰਘ ਦੀ ਪਹਿਲੀ ਕਾਵਿ ਪੁਸਤਕ 1964 ਵਿੱਚ ਕਰਕ ਕਲੇਜੇ ਮਾਹਿ ਨਾਮ ਹੇਠ ਛਪੀ। 1970 ਵਿੱਚ ਦੂਜੀ ਕੱਚੀ ਮਿੱਟੀ ਪੱਕੀ ਮਿੱਟੀ ਅਤੇ 1971 ਵਿੱਚ ਨਾਇਕ ਪੱਤਝੜ ਤੇ ਸੂਰਜ ਕਾਵਿ ਪੁਸਤਕਾਂ ਛਪੀਆਂ। 1980 ਚ ਅਲਵਿਦਾ ਖ਼ੁਸ਼ਆਮਦੀਦ ਤੇ 1982 ਚ ਵਿਅਕਤੀ ਚਿਤਰਾਂ ਦੀ ਸਮਰੱਥ ਕਿਤਾਬ ਆਪਣੀ ਮਿੱਟੀ ਛਪੀ। 1987 ਵਿੱਚ ਹੁਣ ਉਹ ਵਕਤ ਨਹੀਂ ਰਹੇ ਛਪੀ। ਸਾਲ 2000 ਚ ਉਨ੍ਹਾਂ ਦੀ ਪੁਸਤਕ ਸਬੂਤੀ ਅਲਵਿਦਾ ਡਾ: ਕੇਸਰ ਸਿੰਘ ਕੇਸਰ ਜੀ ਨੇ ਜੋਗਾ ਸਿੰਘ ਦੇ 20 ਜਨਵਰੀ 1999 ਚ ਹੋਏ ਦੇਹਾਂਤ ਮਗਰੋਂ ਸੰਪਾਦਿਤ ਕਰਕੇ ਛਪਵਾਈ। ਜੋਗਾ ਸਿੰਘ ਦੀ ਸਮੁੱਚੀ ਕਾਵਿ ਰਚਨਾ ਖ਼ੁਦਾ ਹਾਫ਼ਿਜ਼ ਨਾਮ ਅਧੀਨ 2004 ਵਿੱਚ ਛਪੀ।
ਕਾਵਿ-ਸੰਗ੍ਰਹਿ
ਸੋਧੋ- ਕਰਕ ਕਲੇਜੇ ਮਾਹਿ (1964)
- ਕੱਚੀ ਮਿੱਟੀ ਪੱਕੀ ਮਿੱਟੀ (1970)
- ਅਲਵਿਦਾ-ਖੁਸ਼ਆਮਦੀਦ
- ਨਾਇਕ, ਪੱਤਝੜ ਤੇ ਸੂਰਜ (1971)[8]
- ਹੁਣ ਉਹ ਵਕਤ ਨਹੀਂ ਰਹੇ
- ਸਬੂਤੀ ਅਲਵਿਦਾ (2000, ਸੰਪਾਦਕ ਕੇਸਰ ਸਿੰਘ)
- ਖ਼ੁਦਾ ਹਾਫ਼ਿਜ਼ (ਸਮੁੱਚੀ ਕਾਵਿ ਰਚਨਾ, ਸੰਪਾਦਕ ਗੁਰਬਚਨ ਸਿੰਘ ਭੁੱਲਰ, 2004)
ਹੋਰ
ਸੋਧੋ- ਆਪਣੀ ਮਿੱਟੀ (1982)[9] (1982, ਵਿਅਕਤੀ ਚਿਤਰ)
ਇਸਦੇ ਇਲਾਵਾ ਜੋਗਾ ਸਿੰਘ ਨੇ ਆਪਣੇ ਪਿੰਡ ਦੇ ਲੋਕਾਂ ਦੇ ਰੇਖਾ ਚਿੱਤਰ ਲਿਖੇ, ਜੋ ਇੱਕ ਤਰ੍ਹਾਂ ਦੀਆਂ ਗਦਮਈ ਕਵਿਤਾਵਾਂ ਹੀ ਹਨ ਜੋ ਆਪਣੇ ਸਮੇਂ ਦੇ ਰੌਂਅ ਨੂੰ ਅਤੇ ਉਸਦੀਆਂ ਤਰਾਸਦੀਆਂ ਨੂੰ ਚਿਤਰਦੀਆਂ ਹਨ।
ਕਾਵਿ ਨਮੂਨਾ
ਸੋਧੋ‘‘ਕਿੱਥੇ ਮੋਹ ਦੇ ਗਏ ਫਰਿਸ਼ਤੇ?
ਬੰਦਿਆਂ ਵਿਚਲੇ ਪੀਡੇ ਰਿਸ਼ਤੇ?
ਜਿਹੜੇ ਮੇਲ ਤੇ ਮਾਣ ਬੜਾ ਸੀ
ਉਸ ਵਿੱਚ ਕਿਧਰੋਂ ਆਈਆਂ ਵਿੱਥਾਂ!’’
- (ਕਵਿਤਾ ‘ਵਿੱਥਾਂ’ ਵਿੱਚੋਂ[10])
ਹਵਾਲੇ
ਸੋਧੋ- ↑ https://www.punjabi-kavita.com/Joga-Singh.php
- ↑ remained true to Leftist ideology[permanent dead link]
- ↑ ਯਾਦਾਂ ਦੇ ਝਰੋਖੇ ‘ਚੋਂ ਸੰਤ ਰਾਮ ਉਦਾਸੀ[permanent dead link]
- ↑ ਸਾਹਿਤ ਅਤੇ ਸਾਇੰਸ ਦਾ ਸੁਮੇਲ ਡਾ. ਸੁਰਿੰਦਰ ਧੰਜਲ --- ਮੁਲਾਕਾਤੀ: ਸਤਨਾਮ ਢਾਅ[permanent dead link]
- ↑ Modern Punjabi Poetry
- ↑ "ਸਾਹਿਤ ਦਾ ਮੱਕਾ:ਲੇਖਕਾਂ ਦਾ ਸ਼ਹਿਰ ਬਰਨਾਲਾ". Archived from the original on 2016-08-26. Retrieved 2013-12-06.
- ↑ ਲਿਖਾਰੀ ਸੁਰਜੀਤ ਸਿੰਘ ਬਰਾੜ ਦਾ ਸਨਮਾਨ [permanent dead link]
- ↑ https://openlibrary.org/search?author_key=OL1670A&subject_facet=Panjabi+poetry&language=hin
- ↑ http://www.amazon.com/s?ie=UTF8&field-author=Joga%20Singh&page=1&rh=n%3A283155%2Cp_27%3AJoga%20Singh
- ↑ ਮਾਲਵੇ ਦਾ ਦਰਵੇਸ਼ ਸ਼ਾਇਰ