ਜੋਗੇਸ਼ ਚੰਦਰ ਚੈਟਰਜੀ
ਜੋਗੇਸ਼ ਚੰਦਰ ਚੈਟਰਜੀ (1895 – 2 ਅਪ੍ਰੈਲ 1960) ਇੱਕ ਭਾਰਤੀ ਸੁਤੰਤਰਤਾ ਸੈਨਾਨੀ, ਕ੍ਰਾਂਤੀਕਾਰੀ ਅਤੇ ਰਾਜ ਸਭਾ ਦਾ ਮੈਂਬਰ ਸੀ।
ਜੀਵਨੀ
ਸੋਧੋਜੋਗੇਸ਼ ਚੰਦਰ ਅਨੁਸ਼ੀਲਨ ਸਮਿਤੀ ਦਾ ਮੈਂਬਰ ਬਣਿਆ। ਉਹ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ (ਐਚ.ਆਰ.ਏ.1924 ਵਿੱਚ) ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ, ਜੋ ਬਾਅਦ ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣ ਗਿਆ।[1] ਕ੍ਰਾਂਤੀਕਾਰੀ ਸਰਗਰਮੀਆਂ ਦੇ ਚਲਦਿਆਂ ਉਸ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ। ਉਸ 'ਤੇ 1926 ਵਿਚ ਕਾਕੋਰੀ ਸਾਜ਼ਿਸ਼ ਕੇਸ ਵਿਚ ਮੁਕੱਦਮਾ ਚਲਾਇਆ ਗਿਆ ਅਤੇ ਉਮਰ ਕੈਦ ਦੀ ਸਜ਼ਾ ਹੋਈ।
ਉਸਨੇ ਦੋ ਕਿਤਾਬਾਂ ਲਿਖੀਆਂ, ਪਹਿਲੀ ਕਾਨਫਰੰਸ ਵਿੱਚ 'ਇੰਡੀਅਨ ਰੇਵੋਲਿਉਸ਼ਨਰੀ' ਅਤੇ ਦੂਜੀ 'ਸਰਚ ਆਫ ਫ੍ਰੀਡਮ' ਵਿੱਚ (ਜੀਵਨੀ ਵਜੋਂ)
1937 ਵਿਚ ਜੋਗੇਸ਼ ਚੰਦਰ ਕਾਂਗਰਸ ਸੋਸ਼ਲਿਸਟ ਪਾਰਟੀ ਵਿਚ ਸ਼ਾਮਲ ਹੋ ਗਿਆ, ਪਰ ਬਹੁਤ ਜਲਦੀ ਹੀ ਇਸ ਨੂੰ ਛੱਡ ਦਿੱਤਾ ਅਤੇ 1940 ਵਿਚ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਨਾਂ ਨਾਲ ਇਕ ਨਵੀਂ ਪਾਰਟੀ ਬਣਾਈ, ਜਿਸ ਦਾ ਉਹ 1940 ਤੋਂ 1953 ਤੱਕ ਜਨਰਲ ਸਕੱਤਰ ਰਿਹਾ। ਉਹ 1949 ਤੋਂ 1953 ਤੱਕ ਯੂਨਾਈਟਿਡ ਟਰੇਡਜ਼ ਯੂਨੀਅਨ ਕਾਂਗਰਸ ( ਆਰ.ਐਸ.ਪੀ. ਦਾ ਟਰੇਡ ਯੂਨੀਅਨ ਵਿੰਗ) ਅਤੇ ਸਾਲ 1949 ਲਈ ਯੂਨਾਈਟਿਡ ਸੋਸ਼ਲਿਸਟ ਆਰਗੇਨਾਈਜ਼ੇਸ਼ਨ ਦਾ ਉਪ-ਪ੍ਰਧਾਨ ਸੀ।[2]
ਆਜ਼ਾਦੀ ਤੋਂ ਬਾਅਦ ਹਾਲਾਂਕਿ, ਉਹ ਕਾਂਗਰਸ ਵਿੱਚ ਵਾਪਸ ਆ ਗਿਆ ਅਤੇ 1956 ਵਿੱਚ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ ਬਣਿਆ ਅਤੇ 2 ਅਪ੍ਰੈਲ 1960 ਨੂੰ ਆਪਣੀ ਮੌਤ ਤੱਕ ਇਸਦੇ ਮੈਂਬਰ ਰਿਹਾ।[3]
ਹਵਾਲੇ
ਸੋਧੋ- ↑ "Gateway of India article". Archived from the original on 2012-06-29. Retrieved 2022-12-21.
- ↑ "Rajyasabha Who's Who". Archived from the original on 10 June 2003. Retrieved 5 March 2006.
- ↑ "List of Rajyasabha members". Archived from the original on 18 April 2006. Retrieved 5 March 2006.