ਕਾਕੋਰੀ ਕਾਂਡ
ਕਾਕੋਰੀ ਕਾਂਡ ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸੰਗਠਨ ਕਾਇਮ ਕਰ ਕੇ ਅੰਗਰੇਜ਼ੀ ਸਰਕਾਰ ਵਿਰੁੱਧ ਹਥਿਆਰਬੰਦ ਕਾਰਵਾਈਆਂ ਰਾਹੀਂ ਸੰਘਰਸ਼ ਕੀਤਾ ਜਿਵੇਂ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਨੇ 1936 ਤਕ ਅੰਗਰੇਜ਼ਾਂ ਵਿਰੁੱਧ ਮਹੱਤਵਪੂਰਨ ਕਾਰਵਾਈਆਂ ਕੀਤੀਆਂ ਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਸੰਗਠਨ ਦੀ ਇੱਕ ਮਹੱਤਵਪੂਰਨ ਕਾਰਵਾਈ 9-10 ਅਗਸਤ ਦੀ ਰਾਤ ਨੂੰ ਕਾਕੋਰੀ ਲਾਗੇ ਰੇਲਗੱਡੀ ਰੋਕ ਕੇ ਸਰਕਾਰੀ ਖ਼ਜ਼ਾਨਾ ਲੁੱਟਣ ਦੀ ਸੀ। ਇਸ ਨੂੰ ਇਤਿਹਾਸ ਵਿੱਚ ਕਾਕੋਰੀ ਡਕੈਤੀ ਕਾਂਡ ਕਿਹਾ ਜਾਂਦਾ ਹੈ।
ਘਟਨਾਸੋਧੋ
ਕ੍ਰਾਂਤੀਕਾਰੀਆਂ ਨੂੰ ਆਪਣੇ ਸੰਘਰਸ਼ ਲਈ ਹਥਿਆਰ ਖ਼ਰੀਦਣ ਵਾਸਤੇ ਪੈਸੇ ਦੀ ਲੋੜ ਸੀ। ਇਸ ਕੰਮ ਲਈ ਜਥੇਬੰਦੀ ਵੱਲੋਂ ਸ਼ਾਹੂਕਾਰਾਂ ਜਾਂ ਅਤਿਆਚਾਰੀ ਜ਼ਿਮੀਂਦਾਰਾਂ ਨੂੰ ਲੁੱਟਣ ਦੀ ਥਾਂ ਸਰਕਾਰੀ ਖ਼ਜ਼ਾਨੇ ਲੁੱਟਣ ਨੂੰ ਪਹਿਲ ਦਿੱਤੀ ਜਾਣ ਲੱਗੀ। ਇਸੇ ਯੋਜਨਾ ਤਹਿਤ ਦਸ ਕ੍ਰਾਂਤੀਕਾਰੀ ਨੌਜਵਾਨਾਂ ਨੇ 9 ਅਗਸਤ, 1925 ਦੀ ਰਾਤ ਨੂੰ ਸਹਾਰਨਪੁਰ ਤੋਂ ਲਖਨਊ ਜਾ ਰਹੀ ਰੇਲਗੱਡੀ ਨੂੰ ਕਾਕੋਰੀ ਦੇ ਸਥਾਨ ਉੱਤੇ ਰੋਕ ਕੇ ਇਸ ਵਿੱਚ ਰੱਖਿਆ ਸਰਕਾਰੀ ਖ਼ਜ਼ਾਨਾ ਲੁੱਟ ਲਿਆ। ਇਨ੍ਹਾਂ ਨੌਜਵਾਨਾਂ ਵਿੱਚ ਰਾਜਿੰਦਰ ਲਾਹਿੜੀ[1][2], ਸਚਿੰਦਰ ਨਾਥ ਬਖ਼ਸ਼ੀ, ਚੰਦਰ ਸ਼ੇਖਰ ਆਜ਼ਾਦ, ਕੇਸ਼ਵ ਚਕਰਵਰਤੀ, ਬਨਵਾਰੀ ਲਾਲ ਰਾਏ, ਅਸ਼ਫ਼ਾਕਉਲਾ ਖ਼ਾਨ ਤੇ ਮੁਰਾਰੀ ਲਾਲ ਤੇ ਰਾਮ ਪ੍ਰਸਾਦ ਬਿਸਮਿਲ ਸ਼ਾਮਲ ਸਨ। ਖ਼ਜ਼ਾਨੇ ਵਾਲਾ ਸਦੂੰਕ ਤੋੜ ਕੇ 14000 ਰੁਪਏ ਦੀ ਰਕਮ ਨੂੰ ਤਿੰਨ ਪੰਡਾਂ ਵਿੱਚ ਬੰਨ੍ਹ ਕੇ ਨੌਜਵਾਨ ਬਿਨਾਂ ਰੋਕ ਟੋਕ ਲਖਨਊ ਵੱਲ ਚਲੇ ਗਏ। ਅੰਤ 17 ਦਸੰਬਰ, 1927 ਨੂੰ ਰਾਜਿੰਦਰ ਨਾਥ ਲਹਿਰੀ ਗੌਂਡਾ ਜੇਲ੍ਹ ਵਿੱਚ ਤੇ ਦੋ ਦਿਨ ਬਾਅਦ 19 ਦਸੰਬਰ ਰੋਸ਼ਨ ਸਿੰਘ ਨੈਨੀ (ਅਲਾਹਾਬਾਦ), ਅਸ਼ਫ਼ਾਕਉਲਾ ਖ਼ਾਨ ਫੈਜ਼ਾਬਾਦ ਜੇਲ੍ਹ ਅਤੇ ਰਾਮ ਪ੍ਰਸਾਦ ਬਿਸਮਿਲ ਗੋਰਖਪੁਰ ਜੇਲ੍ਹ ਵਿੱਚ ਹੱਸਦਿਆਂ ਹਸਦਿਆਂ ਫਾਂਸੀ ਚੜ੍ਹ ਗਏ।