ਜੋਰਜਸ ਅਜ਼ੀ (ਜਨਮ 1979) ਇੱਕ ਲੇਬਨਾਨੀ ਗੈਰ-ਮੁਨਾਫਾ ਸੰਗਠਨ ਹੇਲੈਮ ਦਾ ਸਹਿ-ਬਾਨੀ ਹੈ, ਜੋ ਐਲ.ਜੀ.ਬੀ.ਟੀ ਲੋਕਾਂ ਦੀ ਕਾਨੂੰਨੀ ਅਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਰਿਹਾ ਹੈ ਅਤੇ 'ਅਰਬ ਫਾਊਂਡੇਸ਼ਨ ਫਰੀਡਮਜ਼ ਐਂਡ ਇਕੁਏਲਟੀ' ਦਾ ਕਾਰਜਕਾਰੀ ਨਿਰਦੇਸ਼ਕ ਹੈ।[1][2][3]

ਜੋਰਜਸ ਅਜ਼ੀ
ਸੰਗਠਨਆਜ਼ਾਦੀ ਅਤੇ ਬਰਾਬਰਤਾ ਲਈ ਅਰਬ ਫਾਊਂਡੇਸ਼ਨ

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਅਜ਼ੀ ਇੱਕ ਕੱਟੜ ਇਸਾਈ ਪਰਿਵਾਰ ਵਿੱਚ, ਬੇਰੂਤ, ਲੇਬਨਾਨ ਵਿੱਚ ਘਰੇਲੂ ਯੁੱਧ ਦੌਰਾਨ ਪੈਦਾ ਹੋਇਆ ਜਿਸਨੇ ਬੇਰੂਤ ਨੂੰ ਪੂਰਬੀ (ਮੁੱਖ ਤੌਰ 'ਤੇ ਈਸਾਈ ਪੱਖ) ਅਤੇ ਪੱਛਮ (ਮੁੱਖ ਤੌਰ ਤੇ ਮੁਸਲਮਾਨ ਪੱਖ) ਵਿਚਕਾਰ ਵੰਡ ਦਿੱਤਾ।[3] ਉਹ 2000 ਵਿੱਚ ਪੈਰਿਸ ਚਲਾ ਗਿਆ, ਜਿਥੇ ਉਸਨੇ ਇੰਜੀਨੀਅਰਿੰਗ, ਮਲਟੀਮੀਡੀਆ ਅਤੇ ਸੰਚਾਰ ਵਿੱਚ ਡਿਗਰੀ ਪ੍ਰਾਪਤ ਕੀਤੀ ਅਤੇ ਐਲ.ਜੀ.ਬੀ.ਟੀ.ਕਿਉ. ਸਬੰਧੀ ਸਰਗਰਮੀਆਂ ਵਿੱਚ ਸ਼ਾਮਿਲ ਹੋ ਗਿਆ।[3] ਇੱਕ ਸਮਲਿੰਗੀ ਆਦਮੀ ਵਜੋਂ ਲੇਬਨਾਨ ਵਿੱਚ ਵੱਡਾ ਹੋਇਆ, ਉਹ ਪੈਰਿਸ ਦੇ ਐਲ.ਜੀ.ਬੀ.ਟੀ.ਕਿਉ. ਸੈਂਟਰ ਦੀ ਤਰ੍ਹਾਂ ਬੇਰੂਤ ਵਿੱਚ ਕੇਂਦਰ ਸਥਾਪਤ ਕਰਨਾ ਚਾਹੁੰਦਾ ਸੀ, ਤਾਂ ਜੋ ਐਲ.ਜੀ.ਬੀ.ਟੀ.ਕਿਉ. ਲੋਕਾਂ ਨੂੰ ਉਹ ਅਵਸਰ ਪ੍ਰਦਾਨ ਕਰਨ ਜਿਸਦੀ ਉਸਨੂੰ ਘਾਟ ਮਹਿਸੂਸ ਹੁੰਦੀ ਸੀ।[1] ਉਸਨੇ 2004 ਵਿੱਚ ਹੈਲੇਮ (ਜਿਸਦਾ ਅਰਥ ਅਰਬੀ ਵਿੱਚ “ਸੁਪਨਾ” ਹੈ) ਦੀ ਸਹਿ-ਸਥਾਪਨਾ ਕੀਤੀ।[3]

ਕਰੀਅਰ

ਸੋਧੋ

ਅਜ਼ੀ ਐਮ.ਈ.ਐਨ.ਏ. ਖੇਤਰ ਵਿੱਚ ਸਭ ਤੋਂ ਪਹਿਲਾਂ ਖੁੱਲ੍ਹ ਕੇ ਸਾਹਮਣੇ ਆਉਣ ਵਾਲਾ ਸਮਲਿੰਗੀ ਕਾਰਕੁੰਨ ਸੀ ਅਤੇ ਲੇਬਨੀਜ਼ ਡੇਲੀ ਸਟਾਰ ਦੁਆਰਾ ਉਸਦਾ "ਲੇਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸਜੈਂਡਰ ਅਧਿਕਾਰਾਂ ਲਈ ਪ੍ਰਮੁੱਖ ਕਾਰਕੁੰਨ" ਵਜੋਂ ਵਰਣਨ ਕੀਤਾ ਗਿਆ ਹੈ।[4] 14 ਮਈ, 2018 ਨੂੰ ਅਜ਼ੀ ਨੇ 'ਦ ਅਰਬ ਫਾਊਂਡੇਸ਼ਨ ਫਰੀਡਮਜ਼ ਐਂਡ ਇਕੁਏਲਟੀ' ਦੇ ਨਾਲ ਕੰਮ ਕਰਨ ਲਈ ਆਉਟਰਾਇਟ ਐਕਸ਼ਨ ਇੰਟਰਨੈਸ਼ਨਲ ਦਾ ਫੀਲੀਪਾ ਡੀ ਸੂਜ਼ਾ ਅਵਾਰਡ ਹਾਸਿਲ ਕੀਤਾ।[3][5]

ਇਹ ਵੀ ਵੇਖੋ

ਸੋਧੋ

ਐਲ.ਜੀ.ਬੀ.ਟੀ. ਅਧਿਕਾਰ ਕਾਰਕੁੰਨਾਂ ਦੀ ਸੂਚੀ

ਹਵਾਲੇ

ਸੋਧੋ
  1. 1.0 1.1 Bocci, Dominic (15 July 2013). "LGBTQ Rights in Lebanon: an Interview with Georges Azzi". Muftah. Archived from the original on 24 ਅਕਤੂਬਰ 2020. Retrieved 20 April 2015.
  2. Tracer, Dan (7 March 2014). "Lebanon Court Rules Being Gay Does Not Violate 'Laws Of Nature'". Queerty. Retrieved 20 April 2015.
  3. 3.0 3.1 3.2 3.3 3.4 Teeman, Tim (2018-05-15). "Inside Georges Azzi's Brave Fight for LGBT Rights in the Middle East". The Daily Beast (in ਅੰਗਰੇਜ਼ੀ). Retrieved 2019-11-29.
  4. Rainey, Venetia (5 March 2014). "Landmark ruling rubbishes anti-gay law in Lebanon". The Daily Star. Lebanon. Retrieved 20 April 2015.
  5. "Lebanon blocks Grindr in latest attack on LGBT+ community". Independent. May 28, 2019.

ਹੋਰ ਪੜ੍ਹਨ ਲਈ

ਸੋਧੋ