ਜੌਂ
ਜੌ ਘਾਹ ਦੀ ਕਿਸਮ ਦਾ ਪੌਦਾ ਹੈ ਜੋ ਮੁੱਖ ਅਨਾਜ ਹੈ। ਇਸ ਦੀ ਵਰਤੋਂ ਜਾਨਵਰਾਂ ਦੇ ਭੋਜਨ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਬੀਅਰ, ਬਰੈਡ, ਸਿਹਤ ਵਾਲੇ ਭੋਜਨ ਪਦਾਰਥ, ਸੂਪ ਬਣਾਏ ਜਾਂਦੇ ਹੈ। ਦੁਨੀਆ ਵਿੱਚ ਇਸ ਦੀ ਖੇਤੀ ਲਗਭਗ 566,000 km² ਖੇਤਰ ਵਿੱਚ ਕੀਤੀ ਜਾਂਦੀ ਹੈ ਅਤੇ 136 ਮਿਲੀਅਨ ਟਨ ਜੌ ਪੈਦਾ ਹੁੰਦਾ ਹੈ
ਜੌ | |
---|---|
ਜੌ ਦੀ ਤਸਵੀਰ | |
Scientific classification | |
Kingdom: | ਪਲਾਟੇ
|
(unranked): | ਐਂਜ਼ੀਓਸਪਰਮਜ
|
(unranked): | ਮੋਨੋਕੋਟਸ
|
(unranked): | ਕੋਮਲਿਨਿਡਸ
|
Order: | ਪੋਅਲਸ
|
Family: | ਪੋਅਸੇਈਆ
|
Subfamily: | ਪੂਈਡਾਅਈ
|
Tribe: | ਟਰੀਟੀਸੀਅਈ
|
Genus: | ਹੋਰਦੀਅਮ
|
Species: | ਐਚ.. ਵੁਲਗਾਰੇ
|
Binomial name | |
ਹੋਰਦੀਅਮ ਵੁਲਗਾਰੇ ਕੇਰੋਲਸ ਲਿਨਾਈਅਸ
|
ਕਣਕ ਵਰਗੇ ਇਕ ਅਨਾਜ ਨੂੰ ਜੌਂ ਕਹਿੰਦੇ ਹਨ। ਜੌਂ ਦੇ ਬੂਟੇ ਦੇ ਉਤਲੇ ਸਿਰੇ ਉਪਰ ਦਾਣਿਆਂ ਦਾ ਸਿੱਟਾ ਲੱਗਿਆ ਹੁੰਦਾ ਹੈ। ਇਸ ਸਿੱਟੇ ਉਪਰ ਬਰੀਕ ਬਰੀਕ ਤਿੱਖੀਆਂ ਤਾਰਾਂ ਨਿਕਲੀਆਂ ਹੁੰਦੀਆਂ ਹਨ। ਇਨ੍ਹਾਂ ਤਾਰਾਂ ਨੂੰ ਕਸੀਰ ਕਹਿੰਦੇ ਹਨ।
ਜਿਥੇ ਕਣਕ ਦਾ ਦਾਣਾ ਮੁਲਾਇਮ ਹੁੰਦਾ ਹੈ, ਉਥੇ ਜੌਆਂ ਦਾ ਦਾਣਾ ਖੁਰਦਰਾ ਹੁੰਦਾ ਹੈ। ਜਿਥੇ ਕਣਕ ਨੂੰ ਉੱਤਮ ਅੰਨ ਮੰਨਿਆ ਜਾਂਦਾ ਹੈ,ਉਥੇ ਜੌਆਂ ਨੂੰ ਹੌਲੀ ਕਿਸਮ ਦਾ ਅੰਨ ਮੰਨਿਆ ਜਾਂਦਾਹੈ। ਜੌਂ ਹਾੜੀ ਦੀ ਫ਼ਸਲ ਹੈ। ਜੌਂ ਹਲਕੀ, ਮਾੜੀ ਤੇ ਮਾਰੂ ਜ਼ਮੀਨ ਵਿਚ ਵੀ ਹੋ ਜਾਂਦੇ ਹਨ। ਜੌਆਂ ਦੀ ਜ਼ਿਆਦਾ ਵਰਤੋਂ ਪਸ਼ੂਆਂ ਦੇ ਦਾਣੇ ਵਜੋਂ ਕੀਤੀ ਜਾਂਦੀ ਹੈ। ਜੌਆਂ ਤੋਂ ਬੀਅਰ (ਸ਼ਰਾਬ) ਵੀ ਬਣਦੀ ਹੈ। ਜੌਆਂ ਤੋਂ ਸੱਤੂ ਵੀ ਬਣਾਏ ਜਾਂਦੇ ਹਨ। ਜੌਆਂ ਨੂੰ ਭੁੰਨਾ ਕੇ, ਉੱਖਲੀ ਵਿਚ ਕੁੱਟਕੇ, ਛਿਲਕਾ ਲਾਹ ਕੇ ਉਨ੍ਹਾਂ ਦਾ ਆਟਾ ਪਿਆਹਿਆ ਜਾਂਦਾ ਹੈ। ਫੇਰ ਆਟੇ ਵਿਚ ਲੂਣ, ਮਿਰਚ ਪਾ ਕੇ ਜਾਂ ਸ਼ੱਕਰ ਪਾ ਕੇ ਘੋਲ ਕੇ ਪੀਤਾ ਜਾਂਦਾ ਹੈ। ਇਸ ਨੂੰ ਸੱਤੂ ਕਹਿੰਦੇ ਹਨ। ਸੱਤੂ ਦੀ ਤਾਸੀਰ ਠੰਢੀ ਹੁੰਦੀ ਹੈ।
ਦੁਸਹਿਰੇ ਵਾਲੇ ਦਿਨ ਜੌਂ ਦੇ ਪੌਦਿਆਂ ਨਾਲ ਜੌਂ ਟੰਗਾਈ ਦਾ ਇਕ ਤਿਉਹਾਰ ਮਨਾਇਆ ਜਾਂਦਾ ਹੈ। ਪਹਿਲੇ ਨਰਾਤੇ ਵਾਲੇ ਦਿਨ ਮਿੱਟੀ ਦੇ ਬਰਤਨਾਂ ਵਿਚ ਜੌ ਬੀਜੇ ਜਾਂਦੇ ਹਨ। ਪਾਣੀ ਦੇ ਕੇ ਤਿਆਰ ਕੀਤੇ ਜਾਂਦੇ ਹਨ। ਦੁਸਹਿਰੇ ਵਾਲੇ ਦਿਨ ਭੈਣਾਂ ਜੌਂ ਆਪਣੇ ਵੀਰਾਂ ਦੇ ਸਿਰ ਉਪਰ ਟੰਗਦੀਆਂ ਹਨ। ਵੀਰ ਆਪਣੀਆਂ ਭੈਣਾਂ ਨੂੰ ਜੌਂ ਟੰਗਾਈ ਲਈ ਸ਼ਗਨ ਦਿੰਦੇ ਹਨ।
ਹੁਣ ਖੇਤੀ ਵਪਾਰਕ ਦ੍ਰਿਸ਼ਟੀਕੋਣ ਅਨੁਸਾਰ ਕੀਤੀ ਜਾਂਦੀ ਹੈ। ਇਸ ਲਈ ਹੁਣ ਜੌਂ ਬੀਜਣੇ ਲਾਹੇਵੰਦ ਨਹੀਂ ਰਹੇ। ਬਹੁਤ ਹੀ ਹਲਕੀ ਜ਼ਮੀਨ ਵਾਲਾ ਹੀ ਜਿਮੀਂਦਾਰ ਹੁਣ ਜੌਂ ਦੀ ਫ਼ਸਲ ਬੀਜਦਾ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਉਤਪਾਦਨ
ਸੋਧੋਰੈਕ | ਦੇਸ਼ | 2009 | 2010 | 2011 |
---|---|---|---|---|
01 | ਰੂਸ | 17.8 | 8.3 | 16.9 |
02 | ਯੁਕਰੇਨ | 11.8 | 8.4 | 9.1 |
03 | ਫਰਾਂਸ | 12.8 | 10.1 | 8.8 |
04 | ਜਰਮਨੀ | 12.2 | 10.4 | 8.7 |
05 | ਆਸਟਰੇਲੀਆ | 7.9 | 7.2 | 7.9 |
06 | ਕਨੇਡਾ | 9.5 | 7.6 | 7.7 |
07 | ਤੁਰਕੀ | 7.3 | 7.2 | 7.6 |
08 | ਯੂਨਾਈਟਿਡ ਕਿੰਗਡਮ | 6.6 | 5.2 | 5.4 |
09 | ਅਰਜਨਟੀਨਾ | 1.3 | 2.9 | 4.0 |
10 | ਸੰਯੁਕਤ ਰਾਜ | 4.9 | 3.9 | 3.3 |
— | ਸੰਸਾਰ | 151.8 | 123.7 | 134.3 |
ਸ੍ਰੋਤ: ਖਾਧ ਅਤੇ ਖੇਤੀਬਾੜੀ ਸੰਸਥਾਂ[2] |
ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਉੱਨਤ ਕਿਸਮਾਂ
ਸੋਧੋ- ਪੀ ਐਲ 807
- ਡੀ ਡਬਲਯੂ ਆਰ ਯੂ ਬੀ 52
- ਪੀ ਐਲ 426
ਗੁਣ
ਸੋਧੋ- ਇਸ ਨਾਲ ਪੇਟ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ।
- ਮੋਟਾਪਾ ਘਟਦਾ ਹੈ।
- ਅੰਤੜੀਆਂ ਸਾਫ਼ ਹੁੰਦੀਆਂ ਹਨ।
- ਚਿਹਰਾ ਸਾਫ਼ ਹੁੰਦਾ ਹੈ।
- ਰੰਗ ਵਿੱਚ ਨਿਖ਼ਾਰ ਆਉਂਦਾ ਹੈ।
- ਕਾਲੇ ਘੇਰੇ ਅਤੇ ਫਿਨਸੀਆਂ ਠੀਕ ਹੁੰਦੀਆਂ ਹਨ।
- ਗੁਰਦੇ ਦੀ ਪੱਥਰੀ ਵਿੱਚ ਬਹੁਤ ਲਾਭਕਾਰੀ ਹੈ।
- ਪਿੱਤੇ ਲਈ ਵੀ ਵਧੀਆ ਹੈ।
- ਗੋਡਿਆਂ ਲਈ ਲਾਭਕਾਰੀ ਹੈ।
- ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ।
- ਇਸਦੀ ਬੀਅਰ ਗਰਮੀ ਦੂਰ ਕਰਦੀ ਹੈ।
- ਸ਼ੂਗਰ ਰੋਗ ’ਚ ਵਰਦਾਨ ਹੈ।
- ਕਬਜ਼ ਦੂਰ ਕਰਦਾ ਹੈ।
- ਤੇਜ਼ਾਬ ਅਤੇ ਗੈਸ ਨੂੰ ਦੂਰ ਕਰਦਾ ਹੈ।
- ਪਾਚਨ ਕਿਰਿਆ ਠੀਕ ਹੋ ਜਾਂਦੀ ਹੈ।
- ਜੇਕਰ ਇਸ ਪਾਣੀ ਵਿੱਚ ਅਦਰਕ ਨੂੰ ਉਬਾਲ ਕੇ ਪੀਤਾ ਜਾਵੇ ਤਾਂ ਇਸ ਨਾਲ ਗਲਾ, ਨੱਕ ਅਤੇ ਖਾਂਸੀ ਵੀ ਠੀਕ ਹੋ ਜਾਂਦੀ ਹੈ।
- ਦਿਲ ਦੇ ਰੋਗਾਂ ਲਈ ਲਾਭਕਾਰੀ ਹੈ।
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
- ↑ "FAOSTAT". Archived from the original on 2012-06-19. Retrieved 2013-10-15.