ਜੌਰਜ ਕਿਊਕਰ
ਜੌਰਜ ਡਿਊਈ ਕਿਊਕਰ (/ˈkjuːkər/; 7 ਜੁਲਾਈ, 1899 – 24 ਜਨਵਰੀ, 1983) ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ ਸੀ।[1] ਉਸਦਾ ਜ਼ਿਆਦਾਤਰ ਕੰਮ ਕੌਮੇਡੀ ਅਤੇ ਸਾਹਿਤਿਕ ਰੂਪਾਂਤਰਨ ਉੱਪਰ ਆਧਾਰਿਤ ਹੈ। ਉਸਦੇ ਕੈਰੀਅਰ ਦਾ ਚੜ੍ਹਾਅ ਆਰਕੇਓ (RKO) ਵਿਖੇ ਹੋਇਆ ਜਿੱਥੇ ਡੇਵਿਡ ਓ. ਸੈਲਜ਼ਨਿਕ (ਜਿਹੜਾ ਕਿ ਨਿਰਮਾਣ ਕੰਮਾਂ ਦਾ ਮੁਖੀ ਸੀ) ਨੇ ਉਸਨੂੰ ਆਰਕੇਓ ਦੀਆਂ ਕੁਝ ਮੁੱਖ ਫ਼ਿਲਮਾਂ ਨਿਰਦੇਸ਼ਿਤ ਕਰਨ ਲਈ ਚੁਣਿਆ, ਜਿਸ ਵਿੱਚ ਵ੍ਹਾਟ ਪ੍ਰਾਈਸ ਹੌਲੀਵੁੱਡ? (1932), ਏ ਬਿੱਲ ਔਫ਼ ਡਾਈਵੋਰਸਮੈਂਟ (1932), ਅਵਰ ਬੈਟਰਸ (1933), ਅਤੇ ਲਿਟਲ ਵੁਮਨ (1933) ਜਿਹੀਆਂ ਫ਼ਿਲਮਾਂ ਸ਼ਾਮਿਲ ਸਨ। ਜਦੋਂ ਸੈਲਜ਼ਨਿਕ 1933 ਵਿੱਚ ਐਮਜੀਐਮ (MGM) ਆ ਗਿਆ ਤਾਂ ਕਿਊਕਰ ਵੀ ਉਸਦੇ ਪਿੱਛੇ ਆ ਗਿਆ ਅਤੇ ਉਸਨੇ ਸੈਲਜ਼ਨਿਕ ਲਈ ਦੋ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ਡਿਨਰ ਐਟ ਏਟ (1933) ਅਤੇ ਡੇਵਿਡ ਕੌਪਰਫ਼ੀਲਡ (1935) ਸ਼ਾਮਿਲ ਸਨ ਅਤੇ ਇਰਵਿੰਗ ਥਾਲਬਰਗ ਦੇ ਲਈ ਉਸਨੇ ਦੋ ਫ਼ਿਲਮਾਂ ਰੋਮੀਓ ਐਂਡ ਜੂਲੀਅਟ (1936) ਅਤੇ ਕਾਮਿੱਲੇ (1936) ਨੂੰ ਨਿਰਦੇਸ਼ਿਤ ਕੀਤਾ।
ਜੌਰਜ ਕਿਊਕਰ | |
---|---|
ਜਨਮ | ਜੌਰਜ ਡਿਊਈ ਕਿਊਕਰ ਜੁਲਾਈ 7, 1899 ਮੈਨਹੈਟਨ,ਨਿਊਯਾਰਕ ਸ਼ਹਿਰ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ |
ਮੌਤ | ਜਨਵਰੀ 24, 1983 ਲੌਸ ਏਂਜਲਸ, ਕੈਲੇਫ਼ੋਰਨੀਆ, ਸੰਯੁਕਤ ਰਾਜ ਅਮਰੀਕਾ | (ਉਮਰ 83)
ਮੌਤ ਦਾ ਕਾਰਨ | ਦਿਲ ਦਾ ਦੌਰਾ |
ਪੇਸ਼ਾ | ਫ਼ਿਲਮ ਨਿਰਦੇਸ਼ਕ |
ਸਰਗਰਮੀ ਦੇ ਸਾਲ | 1930–81 |
ਉਸਨੂੰ ਨਿਰਦੇਸ਼ਕ ਦੇ ਤੌਰ 'ਤੇ ਗੌਨ ਵਿਦ ਦ ਵਿੰਡ (1939) ਫ਼ਿਲਮ ਵਿੱਚੋਂ ਹਟਾ ਦਿੱਤਾ ਗਿਆ ਸੀ, ਪਰ ਉਸਨੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਜਿਸ ਵਿੱਚ ਦ ਫਿਲਾਡੈਲਫੀਆ ਸਟੋਰੀ (1940), ਗੈਸਲਾਈਟ (1944), ਐਡਮਸ ਰਿਬ (1949), ਬੌਰਨ ਯੈਸਟਰਡੇ (1950), ਏ ਸਟਾਰ ਇਜ਼ ਬੌਰਨ (1954), ਭੋਵਾਨੀ ਜੰਕਸ਼ਨ (1956), ਅਤੇ ਮਾਈ ਫ਼ੇਅਰ ਲੇਡੀ (1964) ਜਿਹੀਆ ਫ਼ਿਲਮਾਂ ਸ਼ਾਮਿਲ ਹਨ। ਉਹ 1980 ਦੇ ਦਹਾਕੇ ਤੱਕ ਫ਼ਿਲਮ ਨਿਰਦੇਸ਼ਨ ਦਾ ਕੰਮ ਕਰਦਾ ਰਿਹਾ ਸੀ।
ਮੁੱਢਲਾ ਜੀਵਨ
ਸੋਧੋਕਿਊਕਰ ਦਾ ਜਨਮ ਨਿਊਯਾਰਕ ਵਿੱਚ ਮੈਨਹੈਟਨ ਦੇੇ ਲੋਅਰ ਈਸਟ ਸਾਈਡ ਵਿੱਚ ਹੋਇਆ ਸੀ। ਉਹ ਹੰਗੇਰੀਆਈ-ਯਹੂਦੀ ਪਰਵਾਸੀਆਂ ਵਿਕਟਰ ਅਤੇ ਹੈਲਨ ਇਲੋਨਾ ਗਰੌਸ ਦਾ ਇੱਕਲੌਤਾ ਪੁੱਤਰ ਸੀ। ਉਸਦਾ ਪਿਤਾ ਜ਼ਿਲ੍ਹਾ ਅਟਾਰਨੀ ਵਿੱਚ ਸਹਾਇਕ ਦੇ ਤੌਰ 'ਤੇ ਕੰਮ ਕਰਦਾ ਸੀ। ਉਸਦੇ ਮਾਂ-ਪਿਓ ਨੇ ਉਸਦਾ ਵਿਚਕਾਰਲਾ ਨਾਮ ਸਪੇਨੀ-ਅਮਰੀਕੀ ਜੰਗ ਦੇ ਹੀਰੋ ਜੌਰਜ ਡਿਊਈ ਦੇ ਸਨਮਾਨ ਵਿੱਚ ਰੱਖਿਆ ਸੀ। ਉਸਦਾ ਪਰਿਵਾਰ ਬਹੁਤਾ ਧਾਰਮਿਕ ਨਹੀਂ ਸੀ ਅਤੇ ਜਦੋਂ ਉਸਨੇ ਬਚਪਨ ਵਿੱਚ ਗਿਰਜਾਘਰ ਜਾਣਾ ਸ਼ੁਰੂ ਕੀਤਾ ਤਾਂ ਉਸਨੇ ਧੁਨੀਆਤਮਕ ਤੌਰ 'ਤੇ ਹੀਬਰੂ ਭਾਸ਼ਾ ਸਿੱਖੀ ਜਿਸ ਵਿੱਚ ਉਸਨੂੰ ਸ਼ਬਦਾਂ ਦੇ ਅਰਥਾਂ ਦਾ ਕੋਈ ਪਤਾ ਨਹੀਂ ਹੁੰਦਾ ਸੀ, ਜਿਸ ਕਰਕੇ ਉਸਨੂੰ ਉਸਦੇ ਵਿਸ਼ਵਾਸ ਵਿੱਚ ਦੁਬਿਧਾ ਸੀ ਅਤੇ ਉਸਨੇ ਬਚਪਨ ਤੋਂ ਹੀ ਪੁਰਾਣੇ ਦੁਨੀਆਵੀਂ ਰੀਤੀ ਰਿਵਾਜਾਂ ਨੂੰ ਤਿਆਗ ਦਿੱਤਾ ਸੀ, ਵੱਡੇ ਹੋ ਕੇ ਉਹ ਆਪਣੀਆਂ ਜੜ੍ਹਾਂ ਤੋਂ ਬਿਲਕੁਲ ਟੁੱਟਣ ਲਈ ਐਂਗਲੋਫਾਈਲ ਬਣ ਗਿਆ ਸੀ।[2]
ਬਚਪਨ ਵਿੱਚ ਕਿਊਕਰ ਬਹੁਤ ਸਾਰੇ ਨਾਟਕਾਂ ਵਿੱਚ ਨਜ਼ਰ ਆਇਆ ਅਤੇ ਉਸਨੇ ਨਾਚ ਦੇ ਪਾਠ ਵੀ ਲਏ। 7 ਸਾਲ ਦੀ ਉਮਰ ਵਿੱਚ ਉਸਨੇ ਡੇਵਿਡ ਓ. ਸੈਲਜ਼ਨਿਕ ਨਾਲ ਕੰਮ ਕੀਤਾ ਜਿਹੜਾ ਮਗਰੋਂ ਉਸਦਾ ਉਸਤਾਦ ਅਤੇ ਦੋਸਤ ਬਣ ਗਿਆ ਸੀ।[3]
ਇਨਾਮ ਅਤੇ ਨਾਮਜ਼ਦਗੀਆਂ
ਸੋਧੋਅਕਾਦਮੀ ਇਨਾਮ
ਸੋਧੋਸਾਲ | ਸ਼੍ਰੇਣੀ | ਫ਼ਿਲਮ | ਨਤੀਜਾ | ਨੂੰ ਹਾਰਿਆ |
---|---|---|---|---|
ਛੇਵੇਂ ਅਕਾਦਮੀ ਅਵਾਰਡ (1932-33) | ਸਭ ਤੋਂ ਵਧੀਆ ਨਿਰਦੇਸ਼ਕ | ਲਿਟਲ ਵੂਮਨ | ਨਾਮਜ਼ਦ | ਫ਼ਰੈਂਕ ਲੌਇਡ, ਕੈਵਲਕੇਡ ਲਈ |
13ਵੇਂ ਅਕਾਦਮੀ ਅਵਾਰਡ (1940) | ਸਭ ਤੋਂ ਵਧੀਆ ਨਿਰਦੇਸ਼ਕ | ਦ ਫਿਲਾਡੈਲਫੀਆ ਸਟੋਰੀ | ਨਾਮਜ਼ਦ | ਜੌਨ ਫ਼ੋਰਡ, ਦ ਗਰੇਪਸ ਔਫ਼ ਰੈਥ ਲਈ |
20ਵੇਂ ਅਕਾਦਮੀ ਅਵਾਰਡ (1947) | ਸਭ ਤੋਂ ਵਧੀਆ ਨਿਰਦੇਸ਼ਕ | ਏ ਡਬਲ ਲਾਈਫ਼ | ਨਾਮਜ਼ਦ | ਏਲੀਆ ਕਾਜ਼ਾਨ, ਜੈਂਟਲਮੈਨਸ ਐਗਰੀਮੈਂਟ ਲਈ |
23ਵੇਂ ਅਕਾਦਮੀ ਅਵਾਰਡ (1950) | ਸਭ ਤੋਂ ਵਧੀਆ ਨਿਰਦੇਸ਼ਕ | ਬੌਰਨ ਯੈਸਟਰਡੇ | ਨਾਮਜ਼ਦ | ਜੋਸਫ਼ ਐਲ. ਮਾਂਕੀਵਿਚ, ਆਲ ਅਬਾਊਟ ਈਵ ਲਈ |
37ਵੇਂ ਅਕਾਦਮੀ ਅਵਾਰਡ (1964) | ਸਭ ਤੋਂ ਵਧੀਆ ਨਿਰਦੇਸ਼ਕ | ਮਾਈ ਫ਼ੇਅਰ ਲੇਡੀ | ਜੇਤੂ | ਕੋਈ ਨਹੀਂ |
ਗੋਲਡਨ ਗਲੋਬ ਅਵਾਰਡ
ਸੋਧੋਸਾਲ | ਸ਼੍ਰੇਣੀ | ਫ਼ਿਲਮ | ਨਤੀਜਾ | ਨੂੰ ਹਾਰਿਆ |
---|---|---|---|---|
8ਵੇਂ ਗੋਲਡਲ ਗਲੋਬ ਅਵਾਰਡ (1950) | ਸਭ ਤੋਂ ਵਧੀਆ ਨਿਰਦੇਸ਼ਕ | ਬੌਰਨ ਯੈਸਟਰਡੇ | ਨਾਮਜ਼ਦ | ਬਿਲੀ ਵਾਈਲਡਰ, ਸਨਸੈੱਟ ਬੂਲੇਵਾਰਡ |
20ਵੇਂ ਗੋਲਡਲ ਗਲੋਬ ਅਵਾਰਡ (1962) | ਸਭ ਤੋਂ ਵਧੀਆ ਨਿਰਦੇਸ਼ਕ | ਦ ਚੈਪਮੈਨ ਰਿਪੋਰਟ | ਨਾਮਜ਼ਦ | ਡੇਵਿਡ ਲੀਨ, ਲਾਰੈਂਸ ਔਫ਼ ਅਰੇਬੀਆ |
22ਵੇਂ ਗੋਲਡਲ ਗਲੋਬ ਅਵਾਰਡ (1964) | ਸਭ ਤੋਂ ਵਧੀਆ ਨਿਰਦੇਸ਼ਕ | ਮਾਈ ਫ਼ੇਅਰ ਲੇਡੀ | ਜੇਤੂ | ਕੋਈ ਨਹੀਂ |
ਹਵਾਲੇ
ਸੋਧੋਸਰੋਤ
ਸੋਧੋ- Hillstrom, Laurie Collier, International Dictionary of Films and Filmmakers. Detroit: St. James Press, 1997. ISBN 1-55862-302-7.
- Katz, Ephraim, The Film Encyclopedia. New York: HarperCollins, 2001. ISBN 0-06-273755-4.
- McGilligan, Patrick, George Cukor: A Double Life. New York: St. Martin's Press 1991. ISBN 0-312-05419-X
- Myrick, Susan, White Columns in Hollywood: Reports from the GWTW Sets. Macon, Georgia: Mercer University Press, 1982 ISBN 0-86554-044-6.
- Wakeman, John, World Film Directors. New York: H. W. Wilson Company 1987. ISBN 0-8242-0757-2.
ਬਾਹਰਲੇ ਲਿੰਕ
ਸੋਧੋ- ਜੌਰਜ ਕਿਊਕਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਫਰਮਾ:IBDB name
- ਜੌਰਜ ਕਿਊਕਰ ਟੀ.ਸੀ.ਐੱਮ. ਫ਼ਿਲਮ ਅਧਾਰ ਵਿਖੇ
- Cukor bibliography at UC Berkeley Media Resources Center
- Senses of Cinema: Great Directors Critical Database
- Literature on George Cukor
- George Cukor papers, Margaret Herrick Library, Academy of Motion Picture Arts and Sciences