ਫ਼ਰੈਂਕ ਲੌਇਡ
ਫ਼ਰੈਂਕ ਵਿਲਿਅਮ ਜੌਰਜ ਲੌਇਡ (2 ਫ਼ਰਵਰੀ 1886 – 10 ਅਗਸਤ 1960) ਇੱਕ ਬ੍ਰਿਟੇਨ ਵਿੱਚ ਜਨਮਿਆ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕ੍ਰਿਪਟ-ਲੇਖਕ, ਨਿਰਮਾਤਾ ਅਤੇ ਅਦਾਕਾਰ ਸੀ। ਉਹ ਅਕੈਡਮੀ ਔਫ਼ ਮੋਸ਼ਨ ਪਿਕਚਰਸ ਆਰਟਸ ਐਂਡ ਸਾਇੰਸਿਜ਼ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।[2] ਅਤੇ 1934 ਤੋਂ 1935 ਵਿੱਚ ਇਸ ਸੰਸਥਾ ਦਾ ਮੁਖੀ ਵੀ ਰਿਹਾ ਸੀ।
ਫ਼ਰੈਂਕ ਲੌਇਡ | |
---|---|
ਜਨਮ | ਫ਼ਰੈਂਕ ਵਿਲਿਅਮ ਜੌਰਜ ਲੌਇਡ[1] 2 ਫ਼ਰਵਰੀ 1886 |
ਮੌਤ | 10 ਅਗਸਤ 1960 (ਉਮਰ 74 ਸਾਲ) ਸੈਂਟਾ ਮੌਨਿਕਾ, ਕੈਲੇਫ਼ੋਰਨੀਆ, ਸੰਯੁਕਤ ਰਾਜ ਅਮਰੀਕਾ |
ਕਬਰ | ਫ਼ੌਰੈਸਟ ਲਾਨ ਮੈਮੋਰੀਅਲ ਪਾਰਕ (ਗਲੈਨਡੇਲ) |
ਪੇਸ਼ਾ | ਫ਼ਿਲਮ ਨਿਰਦੇਸ਼ਕ, ਸਕ੍ਰਿਪਟ-ਲੇਖਕ ਅਤੇ ਨਿਰਮਾਤਾ |
ਸਰਗਰਮੀ ਦੇ ਸਾਲ | 1913-1955 |
ਜੀਵਨ
ਸੋਧੋਲੌਇਡ ਦਾ ਜਨਮ ਗਲਾਸਗੋ, ਸਕਾਟਲੈਂਡ ਵਿੱਚ ਹੋਇਆ ਸੀ। ਉਸਦੀ ਮਾਂ ਜੇਨ ਸਕੌਟਿਸ਼ ਸੀ ਅਤੇ ਉਸਦਾ ਪਿਤਾ ਐਡਮੰਡ ਇੱਕ ਵੈਲਸ਼ ਸੀ। ਲੌਇਡ ਨੇ ਆਪਣਾ ਕੈਰੀਅਰ ਸਟੇਜ ਅਦਾਕਾਰ ਅਤੇ ਗਾਇਕ ਦੇ ਤੌਰ 'ਤੇ ਲੰਡਨ ਵਿੱਚ ਸ਼ੁਰੂ ਕੀਤਾ ਸੀ।[1] ਉਹ ਅਕਾਦਮੀ ਇਨਾਮ ਜਿੱਤਣ ਵਾਲਾ ਸਕਾਟਲੈਂਡ ਦਾ ਪਹਿਲਾ ਵਿਅਕਤੀ ਹੈ ਅਤੇ ਫ਼ਿਲਮ ਇਤਿਹਾਸ ਵਿੱੱਚ ਉਸਦੀ ਵੱਖਰੀ ਪਛਾਣ ਹੈ। ਉਸਨੂੰ ਆਸਕਰ ਅਵਾਰਡਾਂ ਵਿੱਚ 3 ਵਾਰ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਉਸਦੀਆਂ ਫ਼ਿਲਮਾਂ ਵਿੱਚ ਇੱਕ ਮੌਨ ਫ਼ਿਲਮ ਦ ਡਿਵਾਈਨ ਲੇਡੀ ਅਤੇ ਵੀਅਰੀ ਰਿਵਰ ਅਤੇ ਡਰੈਗ ਸ਼ਾਮਿਲ ਸਨ। ਦ ਡਿਵਾਈਨ ਲੇਡੀ ਲਈ ਉਸਨੂੰ ਆਸਕਰ ਇਨਾਮ ਮਿਲਿਆ ਸੀ। ਇਸ ਤੋਂ ਇਲਾਵਾ 1933 ਵਿੱਚ ਉਸਨੂੰ ਨੋਇਲ ਕੋਵਾਰਡ ਦੀ ਲਿਖਤ ਦੀ ਰੂਪਾਤਰਨ ਕੈਵਲਕੇਡ ਲਈ ਵੀ ਆਸਕਰ ਇਨਾਮ ਮਿਲਿਆ ਸੀ। ਅੱਗੇ ਜਾ ਕੇ ਉਸਨੂੰ 1935 ਵਿੱਚ ਉਸਦੀ ਸਭ ਤੋਂ ਕਾਮਯਾਬ ਫ਼ਿਲਮ ਮਿਊਟਿਨੀ ਔਨ ਦ ਬਾਊਂਟੀ ਲਈ ਵੀ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ਆਸਕਰ ਇਨਾਮ ਲਈ ਨਾਮਜ਼ਦਗੀ ਮਿਲੀ ਸੀ।
ਅਦਾਕਾਰ ਦੇ ਤੌਰ 'ਤੇ ਉਸਦੀ ਪਹਿਲੀ ਫ਼ਿਲਮ 1915 ਵਿੱਚ ਆਈ ਦ ਬਲੈਕ ਬੌਕਸ ਸੀ। ਉਸਦੀਆਂ ਹੋਰ ਫ਼ਿਲਮਾਂ ਵਿੱਚ ਮੁੱਖ ਤੌਰ 'ਤੇ ਇਹ ਫ਼ਿਲਮਾਂ ਸ਼ਾਮਲਿ ਸਨ, ਦ ਜੈਂਟਲਮੈਨ ਫ਼ਰੌਮ ਇੰਡੀਆਨਾ (1915), ਦ ਰਿਫ਼ੌਰਮ ਕੈਂਡੀਡੇਟ (1915), ਦ ਟੰਗਜ਼ ਔਫ਼ ਮੈਨ (1916), ਡੇਵਿਡ ਗੈਰਿਕ (1916), ਦ ਕੋਡ ਔਫ਼ ਮਾਰਸ਼ੀਆ ਗ੍ਰੇ (1916), ਦ ਕਾਲ ਔਫ਼ ਦ ਕੰਬਰਲੈਂਡਸ (1916), ਦ ਮੇਕਿੰਗ ਔਫ਼ ਮੈਡੇਲੀਨਾ (1916), ਐਨ ਇੰਟਰਨੈਸ਼ਨਲ ਮੈਰਿਜ (1916), ਏ ਟੇਲ ਔਫ਼ ਟੂ ਸਿਟੀਜ਼ (1917), ਦ ਵਰਲਡ ਐਂਡ ਦ ਵੂਮਨ (1916), ਦ ਸਟਰੌਂਗਰ ਲਵ (1916), ਮਦਾਮ ਲਾ ਪ੍ਰੈਸੀਦੈਂਤੇ (1916), ਦ ਇੰਟ੍ਰੀਗ (1916)।
1957 ਵਿੱਚ ਉਸਨੂੰ ਫ਼ਿਲਮਾਂ ਦੇ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਲਈ ਜੌਰਜ ਈਸਟਮੈਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।[3]
8 ਫ਼ਰਵਰੀ, 1960 ਨੂੰ ਲੌਇਡ ਨੂੰ ਮੋਸ਼ਨ ਫ਼ਿਲਮਾਂ ਵਿੱਚ ਉਸਦੇ ਯੋਗਦਾਨ ਲਈ 6667 ਹੌਲੀਵੁੱਡ ਬੂਲੇਵਾਰਡ ਵਿਖੇ ਹੌਲੀਵੁੱਡ ਵਾਕ ਔਫ਼ ਫ਼ੇਮ ਦਾ ਸਟਾਰ ਦਿੱਤਾ ਗਿਆ ਸੀ।[4][5]
ਮੌਤ
ਸੋਧੋਲੌਇਡ ਦੀ ਮੌਤ 10 ਅਗਸਤ 1960 ਨੂੰ ਹੋਈ ਸੀ ਅਤੇ ਉਹ ਗਲੈਨਡੇਲ, ਕੈਲੇਫ਼ੋਰਨੀਆ ਵਿਖੇ ਦਫ਼ਨ ਹੈ।[6]
ਚੋਣਵੀਂ ਫ਼ਿਲਮੋਗ੍ਰਾਫ਼ੀ
ਸੋਧੋ- ਦ ਬਲੈਕ ਬੌਕਸ (1915) (ਅਦਾਕਾਰ)
- ਦ ਜੈਂਟਲਮੈਨ ਫ਼ਰੌਮ ਇੰਡੀਆਨਾ (1915)
- ਜੇਨ (1915)
- ਦ ਰਿਫ਼ੌਰਮ ਕੈਂਡੀਡੇਟ (1915)
- ਚੂ ਰਿਡੀਮ ਏ ਵੈਲਯੂ (1915)
- 10,000 ਡੌਲਰਜ਼ (1915)
- ਦ ਟੰਗਜ਼ ਔਫ਼ ਮੈਨ (1916)
- ਦ ਕੋਡ ਔਫ਼ ਮਾਰਸ਼ੀਆ ਗ੍ਰੇ (1916)
- ਦ ਇੰਟ੍ਰੀਗ (1916)
- ਡੇਵਿਡ ਗੈਰਿਕ (1916)
- ਦ ਕਾਲ ਔਫ਼ ਦ ਕੰਬਰਲੈਂਡਸ (1916)
- ਮਦਾਮ ਲਾ ਪ੍ਰੈਸੀਦੈਂਤੇ (1916)
- ਦ ਮੇਕਿੰਗ ਔਫ਼ ਮੈਡੇਲੀਨਾ (1916)
- ਐਨ ਇੰਟਰਨੈਸ਼ਨਲ ਮੈਰਿਜ (1916)
- ਦ ਸਟਰੌਂਗਰ ਲਵ (1916)
- ਸਿਨਸ ਔਫ਼ ਹਰ ਪੇਰੈਂਟ (1916)
- ਦ ਵਰਲਡ ਐਂਡ ਦ ਵੂਮਨ (1916)
- ਏ ਟੇਲ ਔਫ਼ ਟੂ ਸਿਟੀਜ਼ (1917)
- ਦ ਕਿੰਗਡਮ ਔਫ਼ ਲਵ (1917)
- ਦ ਹਾਰਟ ਔਫ਼ ਏ ਲਾਇਨ (1917)
- ਲੈਸ ਮਿਜ਼ਰੇਬਲਸ (1917)
- ਵ੍ਹੈਨ ਏ ਮੈਨ ਸੀਜ਼ ਰੈੱਡ (1917)
- ਅਮੈਰੀਕਨ ਮੈਥਡਸ (1917)
- ਦ ਪ੍ਰਿੰਸ ਔਫ਼ ਸਾਈਲੈਂਸ (1917)
- ਦ ਰੇਨਬੋ ਟ੍ਰੇਲ (1918)
- ਫ਼ੌਰ ਫ਼ਰੀਡਮ (1918)
- ਟਰੂ ਬਲੂ (1918)
- ਰਾਈਡਰਸ ਔਫ਼ ਦ ਪਰਪਲ ਸੇਜ (1918)
- ਦ ਬਲਾਈਂਡਨੈਸ ਔਫ਼ ਡਾਈਵੋਰਸ (1918)
- ਦ ਲਵਸ ਔਫ਼ ਲੈਟੀ (1919)
- ਦ ਵਰਲਡ ਐਂਡ ਇਟਜ਼ ਵੂਮੈਨ (1919)
- ਪਿਟਫ਼ਾਲਸ ਔਫ਼ ਏ ਬਿਗ ਸਿਟੀ (1919)
- The Man Hunter (1919)
- ਮਦਾਮ ਐਕਸ (1920)
- ਦ ਸਿਲਵਰ ਹੋਰਡ (1920)
- ਦ ਵੂਮੈਨ ਇਨ ਰੂਮ 13 (1920)
- ਦ ਗਰੇਟ ਲਵਰ (1920)
- ਦ ਇਨਵਿਸੀਬਲ ਪਾਵਰ (1921)
- ਦ ਗ੍ਰਿਮ ਕੌਮੇਡੀਅਨ (1921)
- ਦ ਮੈਨ ਫ਼ਰੌਮ ਲੌਸਟ ਰਿਵਰ (1921)
- ਰੋਡਸ ਔਫ਼ ਡੈਸਟਿਨੀ (1921)
ਹਵਾਲੇ
ਸੋਧੋ- ↑ 1.0 1.1 Pawlak, Debra Ann (12 January 2012). "Bringing Up Oscar: The Story of the Men and Women Who Founded the Academy". Pegasus Books. Retrieved 13 April 2018 – via Google Books.
- ↑ Pawlak, Debra. "The Story of the First Academy Awards". The Mediadrome. Archived from the original on 30 ਦਸੰਬਰ 2006. Retrieved 23 ਅਪਰੈਲ 2007.
{{cite web}}
: Unknown parameter|deadurl=
ignored (|url-status=
suggested) (help) - ↑ The George Eastman Award Archived 15 April 2012 at the Wayback Machine.
- ↑ "Frank Lloyd | Hollywood Walk of Fame". www.walkoffame.com. Retrieved 2016-06-27.
- ↑ "Frank Lloyd". latimes.com. Retrieved 2016-06-27.
- ↑ Frank r Loyd ਫਾਈਂਡ ਅ ਗ੍ਰੇਵ 'ਤੇ
ਬਾਹਰਲੇ ਲਿੰਕ
ਸੋਧੋ- Frank Lloyd, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Frank Lloyd Films website, includes additional biographical information