ਜੌਹਰ

ਜੀਵਹਰ ਤੋਂ ਬਣਿਆ ਸ਼ਬਦ ਜਿਸਦਾ ਭਾਵ ਜੀਵਾਂ ਦਾ ਨਾਸ ਜਿਹੜਾ ਰਾਜਪੂਤਾਨੇ ਦੀ ਰਸਮ ਲਈ ਵਰਤਿਆ ਜਾਂਦਾ ਸੀ ਜਿਸ ਵਿੱਚ ਵੈਰੀ

ਜੌਹਰ (जौहर) ਪੁਰਾਣੇ ਸਮੇਂ ਵਿੱਚ ਭਾਰਤ ਵਿੱਚ ਰਾਜਪੂਤ ਔਰਤਾਂ ਦੁਆਰਾ ਆਪਣੇ ਸਵੈਮਾਨ ਦੀ ਰਾਖੀ ਲਈ ਕੁਰਬਾਨੀ ਦੀ ਇੱਕ ਕਿਰਿਆ ਹੈ .ਜਦੋਂ ਲੜਾਈ ਵਿੱਚ ਹਾਰ ਨਿਸ਼ਚਿਤ ਹੋ ਜਾਂਦੀ ਸੀ ਤਾਂ ਪੁਰਖ ਲੜਾਈ ਲਈ ਤਿਆਰ ਹੋਕੇ ਵੀਰਗਤੀ ਪ੍ਰਾਪਤ ਕਰਨ ਨਿਕਲ ਜਾਂਦੇ ਸਨ ਅਤੇ ਔਰਤਾਂ ਜੌਹਰ ਲੈ ਲੈਂਦੀਆਂ ਸਨ। ਜੌਹਰ ਕਿਰਿਆ[1] ਵਿੱਚ ਰਾਜਪੂਤ ਔਰਤਾਂ ਕਿਲੇ ਨੂੰ ਅੱਗ ਲਗਾਕੇ ਉਸ ਵਿੱਚ ਆਪ ਦਾ ਕੁਰਬਾਨੀ ਦੇ ਦਿੰਦੀਆਂ ਸਨ. ਜੌਹਰ ਦਾ ਮਤਲਬ ਹੈ ਆਤਮਹੱਤਿਆ। ਜੌਹਰ ਕਿਰਿਆ ਦੀਆਂ ਸਭ ਤੋਂ ਜਿਆਦਾ ਘਟਨਾਵਾਂ ਭਾਰਤ ਵਿੱਚ ਮੁਗਲ ਕਾਲ ਸਮੇਂ ਹੋਈਆਂ।[2]

ਜੌਹਰ ਦੀ ਇੱਕ ਘਟਨਾ 1567
The Burning of the Rajput women, during the siege of Chitor
Sultan Alau'd Din put to Flight; Women of Ranthambhor commit Jauhar Indian, Pahari, about 1825 The Family of Nainsukh, Kangra style, Punjab Hills, Northern India

ਜੌਹਰ

ਸੋਧੋ

ਜੌਹਰ ਸ਼ਬਦ ਕਈ ਵਿਦਵਾਨਾਂ ਨੇ "ਜੀਵ-ਹਰ" ਤੋਂ ਕਲਪਿਆ ਹੈ।[3]

ਘਟਨਾਵਾਂ

ਸੋਧੋ

ਅਕਬਰ ਦੇ ਸਮੇਂ ਵੇਲੇ ਚਿਤੌੜਗੜ੍ਹ ਦਾ ਜੌਹਰ

ਸੋਧੋ

ਅਕਬਰ ਨੇ ਰਾਜ ਭਾਗ ਸੰਭਲਾਣ ਤੋਂ ਬਾਅਦ ਆਪਣੇ ਸੰਬੰਧ ਰਾਜਪੂਤਾਨੇ ਨਾਲ ਜੋੜਨ ਲਈ ਅੰਬਰ ਦੇ ਰਾਜਾ ਬਿਹਾਰੀ ਮੱਲ ਦੀ ਕੰਨਿਆਂ ਨਾਲ ਸ਼ਾਦੀ ਕੀਤੀ। ਕੰਨਿਆਂ ਇੱਕ ਮੁਸਲਮਾਨ ਨੂੰ ਦੇਣ ਕਾਰਨ ਮੇਵਾਰਪਤਿ (ਮੇਵਾਰ ਦਾ ਰਾਜਾ) ਰਾਣਾ ਉਦਯ ਸਿੰਘ ਅੰਬਰ ਦੇ ਰਾਜਾ ਤੋਂ ਘ੍ਰਿਣਾ ਕਰਦਾ ਸੀ। ਇਸ ਕਰਕੇ ਰਾਣਾ ਉਦਯ ਸਿੰਘ ਨੂੰ ਸੁਭਾਵਿਕ ਹੀ ਅਕਬਰ ਦਾ ਵੈਰ ਸਮਝਿਆ ਜਾਂਦਾ ਸੀ। ਅਕਬਰ ਨੇ ਰਾਣੇ ਨੂੰ ਸਜ਼ਾ ਦੇਣ ਵਾਸਤੇ ਸੰਮਤ ੧੬੨੪ (ਈਸਵੀ ਸੰਨ ੧੫੬੭) ਵਿੱਚ ਚਤੌੜਗੜ੍ਹ ਉਤੇ ਹਮਲਾ ਕਰ ਦਿੱਤਾ। ਉਦਯ ਸਿੰਘ ਘਾਇਲ ਹੋ ਕੇ ਭੱਜ ਗਿਆ, ਪਰ ਦੋ ਸੂਰਮੇ ਇਸ ਲੜਾਈ ਵਿੱਚ ਇਸ ਬਹਾਦਰੀ ਨਾਲ ਲੜੇ ਕਿ ਉਹਨਾਂ ਦਾ ਨਾਮ ਇਤਿਹਾਸ ਵਿੱਚ ਸਦਾ ਲਈ ਰੌਸ਼ਨ ਹੋ ਗਿਆ। ਉਹ ਦੋ ਸੂਰਮੇ ਸਨ: ਬੇਦਨੌਰ ਦਾ ਰਈਸ ਜੈਮਲ ਅਤੇ ਕੈਲਵਾਰਾ ਦਾ ਸਰਦਾਰ ਪੱਤੋ (ਫੱਤਾ)। ਇਹਨਾਂ ਦੋਵਾਂ ਸੂਰਮਿਆਂ ਨੂੰ ਜੈਮਲ-ਫੱਤਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਜੈਮਲ-ਫੱਤਾ ਮੇਵਾਰ ਦੇ ੧੬ ਵੱਡੇ ਰਈਸਾਂ ਵਿੱਚੋਂ ਸਨ। ਜੈਮਲ ਅੰਤ ਨੂੰ ਅਕਬਰ ਦੀ ਗੋਲੀ ਨਾਲ ਸ਼ਹੀਦ ਹੋਇਆ ਜਿਸਦਾ ਜਿਕਰ ਅਕਬਰ ਨੇ ਆਪ ਅਤੇ ਜਹਾਂਗੀਰ ਨੇ ਲਿਖਿਆ ਹੈ। ਜੈਮਲ ਦੇ ਮਰਣ ਉਪਰੰਤ ਕਿਲੇ ਅੰਦਰ ਜੌਹਰ ਦੀ ਰਸਮ ਹੋਈ ਜਿਸ ਨਾਲ ਕਿਲੇ ਅੰਦਰ ੯ ਰਾਣੀਆਂ, ੫ ਰਾਜਪੁਤ੍ਰੀਆਂ, ੨ ਰਾਜਕੁਮਾਰ ਅਤੇ ਰਾਜਪੂਤਾਂ ਦੀਆਂ ਬਹੁਤ ਇਸਤ੍ਰੀਆਂ ਅਗਨੀ ਵਿੱਚ ਭਸਮ ਹੋਈਆਂ। ੧੧ ਚੇਤ ਸੰਮਤ ੧੬੨੪ ਦਾ ਇਹ ਸਾਕਾ ਮੇਵਾਰ ਵਿੱਚ ਅੱਜ ਤੱਕ ਘਰ ਘਰ ਮਨਾਇਆ ਜਾਂਦਾ ਹੈ।[4]

ਹਵਾਲੇ

ਸੋਧੋ
  1. https://www.flickr.com/photos/olderock/4848380506
  2. "ਪੁਰਾਲੇਖ ਕੀਤੀ ਕਾਪੀ". Archived from the original on 2015-02-05. Retrieved 2015-08-28. {{cite web}}: Unknown parameter |dead-url= ignored (|url-status= suggested) (help)
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.