ਨੂਰੁੱਦੀਨ ਸਲੀਮ ਜਹਾਂਗੀਰ, ਸ਼ਾਹੀ ਦਾ ਨਾਮ ਜਹਾਂਗੀਰ (30 ਅਗਸਤ 1569 - 7 ਨਵੰਬਰ 1627), ਚੌਥਾ ਮੁਗ਼ਲ ਸਮਰਾਟ ਸੀ, ਜਿਸ ਨੇ 1605 ਤੋਂ 1627 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ।

ਨੂਰੁੱਦੀਨ ਸਲੀਮ ਜਹਾਂਗੀਰ
Jahangircrop.jpeg
Fictional flag of the Mughal Empire.svg ਚੌਥਾ ਮੁਗ਼ਲ ਸਮਰਾਟ
ਸ਼ਾਸਨ ਕਾਲ 15 ਅਕਤੂਬਰ 1605 - 7 ਨਵੰਬਰ 1627
(22 ਸਾਲ, 24 ਦਿਨ)
ਤਾਜਪੋਸ਼ੀ 24 ਅਕ੍ਟੂਬਰ 1605, ਆਗਰਾ
ਪੂਰਵ-ਅਧਿਕਾਰੀ ਅਕਬਰ
ਵਾਰਸ ਸ਼ਾਹਜਹਾਂ
Spouse ਮਨਭਾਵਤੀ ਬਾਈ
ਤਾਜ ਬੀਬੀ ਬਿਲਕ਼ਿਸ ਮਕਾਨੀ
ਨੂਰ ਜਹਾਂ
ਔਲਾਦ ਨਿਸਾਰ ਬੇਗਮ
ਖੁਸਰੌ ਮਿਰਜ਼ਾ
ਪਰਵੇਜ਼
ਬਹਾਰ ਬਨੂ ਬਗੁਮ
ਸ਼ਾਹ ਜਹਾਂ
ਸ਼ਹਿਰਯਾਰ
ਜਹਾਂਦਾਰ
ਘਰਾਣਾ ਤੈਮੂਰ
ਪਿਤਾ ਅਕਬਰ
ਮਾਂ ਮਰਿਯਮ ਉਜ਼-ਜ਼ਮਾਨੀ
ਜਨਮ 20 ਸਤੰਬਰ 1569
ਫ਼ਤੇਹਪੁਰ ਸੀਕਰੀ
ਮੌਤ 8 ਨਵੰਬਰ 1627(1627-11-08) (ਉਮਰ 58)
ਚਿੰਗਾਰੀ ਸਿਰੀ
ਦਫ਼ਨ ਜਹਾਂਗੀਰ ਦਾ ਮਕਬਰਾ
ਧਰਮ ਇਸਲਾਮ[1]
Sufism
Bichitr - Jahangir preferring a sufi sheikh to kings.jpg

ਨੂਰੁੱਦੀਨ ਸਲੀਮ ਜਹਾਂਗੀਰ ਦਾ ਜਨਮ ਫਤਿਹਪੁਰ ਸੀਕਰੀ ਵਿੱਚ ਸਥਿਤ ‘ਸ਼ੇਖ ਸਲੀਮ ਚਿਸ਼ਤੀ’ ਦੀ ਕੁਟੀਆ ਵਿੱਚ ਰਾਜਾ ਭਾਰਮਲ ਦੀ ਧੀ ਮਰਿਅਮ ਜਮਾਨੀ ਦੀ ਕੁੱਖ ਤੋਂ 30 ਅਗਸਤ 1569 ਨੂੰ ਹੋਇਆ ਸੀ। ਅਕਬਰ ਦੇ ਤਿੰਨ ਮੁੰਡੇ ਸਨ। ਸਲੀਮ, ਮੁਰਾਦ ਅਤੇ ਦਾਨਯਾਲ (ਮੁਗ਼ਲ ਖ਼ਾਨਦਾਨ)। ਮੁਰਾਦ ਅਤੇ ਦਾਨਯਾਲ ਬਾਪ ਦੀ ਜਿੰਦਗੀ ਹੀ ਵਿੱਚ ਸ਼ਰਾਬਨੋਸ਼ੀ ਦੀ ਵਜ੍ਹਾ ਨਾਲ ਮਰ ਚੁੱਕੇ ਸਨ, ਇਕੱਲਾ ਸਲੀਮ ਹੀ ਬਚਿਆ। ਅਕਬਰ ਸਲੀਮ ਨੂੰ ‘ਸ਼ੇਖੂ ਬਾਬਾ’ ਕਿਹਾ ਕਰਦਾ ਸੀ। ਸਲੀਮ ਦਾ ਮੁੱਖ ਉਸਤਾਦ ਅਬਦੁੱਰਹੀਮ ਖਾਨਖਾਨਾ ਸੀ। ਆਪਣੇ ਆਰੰਭਕ ਜੀਵਨ ਵਿੱਚ ਜਹਾਂਗੀਰ ਸ਼ਰਾਬੀ ਅਤੇ ਅਵਾਰਾ ਸ਼ਾਹਜਾਦੇ ਵਜੋਂ ਬਦਨਾਮ ਸੀ। ਉਸਦੇ ਪਿਤਾ ਸਮਰਾਟ ਅਕਬਰ ਨੇ ਉਸਦੀਆਂ ਬੁਰੀਆਂ ਆਦਤਾਂ ਛਡਾਉਣ ਦੀ ਬੜੀ ਕੋਸ਼ਸ਼ ਕੀਤੀ, ਪਰ ਉਸਨੂੰ ਸਫਲਤਾ ਨਹੀਂ ਮਿਲੀ। ਇਸ ਲਈ ਕੁਲ ਸੁੱਖਾਂ ਦੇ ਹੁੰਦੇ ਹੋਏ ਵੀ ਉਹ ਆਪਣੇ ਵਿਗੜੇ ਹੋਏ ਬੇਟੇ ਦੇ ਕਾਰਨ ਜੀਵਨਭਰ ਦੁਖੀ ਰਿਹਾ। ਅੰਤ ਵੇਲੇ ਅਕਬਰ ਦੀ ਮੌਤ ਦੇ ਬਾਦ ਜਹਾਂਗੀਰ ਹੀ ਮੁਗ਼ਲ ਸਮਰਾਟ ਬਣਿਆ। ਉਸ ਸਮੇਂ ਉਸਦੀ ਉਮਰ 36 ਸਾਲ ਦੀ ਸੀ। ਅਜਿਹੇ ਬਦਨਾਮ ਵਿਅਕਤੀ ਦੇ ਗੱਦੀਨਸ਼ੀਨ ਹੋਣ ਤੇ ਜਨਤਾ ਵਿੱਚ ਅਸੰਤੋਸ਼ ਅਤੇ ਬੇਚੈਨੀ ਸੀ। ਮਲਿਕਾ ਨੂਰ ਜਹਾਂ ਜਹਾਂਗੀਰ ਦੀ ਬੇਗਮ ਸੀ। ਜਹਾਂਗੀਰ ਦੇ ਰਾਜ ਸਮੇਂ ਹੀ 1613 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੂਰਤ ਦੇ ਸ਼ਹਿਰ ਵਿੱਚ, ਇੱਕ ਵਪਾਰ ਪਦ(ਪੋਸਟ) ਸਥਾਪਿਤ ਕਰਨ ਲਈ ਇਜਾਜ਼ਤ ਦੇ ਦਿੱਤੀ ਗਈ ਸੀ।

ਹਵਾਲੇਸੋਧੋ