ਝੁਨੀਰ
ਮਾਨਸਾ ਜ਼ਿਲ੍ਹੇ ਦਾ ਕਸਬਾ
ਝੁਨੀਰ (Jhunir, جھنیر) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ (ਕਸਬਾ) ਹੈ।[1] 2001 ਵਿੱਚ ਝੁਨੀਰ ਦੀ ਅਬਾਦੀ 6289 ਸੀ। ਇਸ ਦਾ ਖੇਤਰਫ਼ਲ 20.42 ਕਿ. ਮੀ. ਵਰਗ ਹੈ। ਇਹ ਇੱਕ ਸਬ-ਤਹਿਸੀਲ ਹੈ ਜੋ ਮਾਨਸਾ-ਸਰਸਾ ਰੋਡ ਤੇ ਮਾਨਸਾ ਤੋਂ 23 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਝੁਨੀਰ | |
---|---|
ਗੁਣਕ: 29°48′29″N 75°20′44″E / 29.808°N 75.3455°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਾਨਸਾ |
ਤਹਿਸੀਲ | ਸਰਦੂਲਗੜ੍ਹ |
ਖੇਤਰ | |
• ਖੇਤਰਫਲ | 20.42 km2 (7.88 sq mi) |
ਆਬਾਦੀ (2019) | |
• ਕੁੱਲ | 7,159 |
ਭਾਸ਼ਾ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਡਾਕ ਕੋਡ | 151506 |
ਵਾਹਨ ਰਜਿਸਟ੍ਰੇਸ਼ਨ | PB51 |
ਪਿਛੋਕੜ
ਸੋਧੋਇਹ ਪਿੰਡ 'ਝੁਨੀ' ਨਾਂ ਦੇ ਵਿਅਕਤੀ ਨੇ ਤਕਰੀਬਨ 400 ਸਾਲ ਪਹਿਲਾਂ 'ਕਿਲੇ ਵਾਲੀ ਢਾਬ' ਦੇ ਕੋਲ ਵਸਾਇਆ। ਉਸ ਦੇ ਨਾਮ ਤੋਂ ਹੀ ਇਸ ਪਿੰਡ ਦਾ ਨਾਮ ਝੁਨੀਰ ਹੈ। ਇਸ ਪਿੰਡ ਵਿੱਚ ਬਾਬਾ ਧਿਆਨ ਦਾਸ ਦਾ 'ਤਿੰਨ ਦਿਨਾਂ' ਮੇਲਾ ਲਗਦਾ ਹੈ। ਬਾਬਾ ਧਿਆਨ ਦਾਸ ਬਾਰੇ ਇੱਕ ਕਥਾ ਪ੍ਰਚਲਿੱਤ ਹੈ ਕਿ ਬਾਬਾ ਜੀ ਨੇ ਇੱਕਲਿਆਂ ਨੇ ਹੀ ਖੂਹ ਪੁੱਟ ਲਿਆ ਸੀ। ਚੇਤ ਦੀ ਚੌਦਸ ਨੂੰ ਧਰਤੀ ਤੇ ਲੇਟ ਕੇ ਇੱਕ ਪਾਲੀ ਤੋਂ ਆਪਣੇ ਉੱਪਰ ਮਿੱਟੀ ਦੇ ਡਲੇ ਚਿਣਵਾ ਲਏ ਪਰ ਜਦੋਂ ਉਸ ਪਾਲੀ ਨੇ ਡਲੇ ਚੁੱਕੇ ਤਾਂ ਬਾਬਾ ਅਲੋਪ ਹੋ ਗਿਆ। ਉਸ ਦਿਨ ਤੋਂ ਹੀ ਹਰ ਸਾਲ ਚੇਤ ਵਦੀ ਚੌਦਸ ਨੂੰ ਪਿੰਡ ਵਿੱਚ ਭਾਰੀ ਮੇਲਾ ਲਗਦਾ ਹੈ।
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |