ਟਾਂਡਾ (ਪਾਕਿਸਤਾਨ)
ਟਾਂਡਾ ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਇੱਕ ਯੂਨੀਅਨ ਕਾਉਂਸਲ ਅਤੇ ਸਬ ਤਹਿਸੀਲ ਹੈ।[1] ਸ਼ੇਰੋ ਚੱਕ, ਬੀਡੋ ਭੱਟੀ, ਠੱਟੀ, ਮੋਤਾ, ਕੱਕੀਆਂਵਾਲਾ ਇਸ ਦੇ ਗੁਆਂਡੀ ਕਸਬੇ ਅਤੇ ਸ਼ਹਿਰ ਹਨ।
ਟਾਂਡਾ ਮੋਟਾ | |
---|---|
ਗੁਣਕ: 32°42′07″N 74°22′05″E / 32.702°N 74.368°E | |
ਦੇਸ਼ | ਪਾਕਿਸਤਾਨ |
ਖੇਤਰ | |
• ਕੁੱਲ | 5 km2 (2 sq mi) |
ਆਬਾਦੀ | |
• ਕੁੱਲ | 10,000 |
ਸਮਾਂ ਖੇਤਰ | ਯੂਟੀਸੀ+5 (ਪਾਕਿਸਤਾਨ ਮਿਆਰੀ ਸਮਾਂ) |
ਕਾਲਿੰਗ ਕੋਡ | 053 |
ਇਤਿਹਾਸ
ਸੋਧੋਸ਼ਬਦ 'ਟਾਂਡਾ' ਦਾ ਲਾਬਣੀ ਭਾਸ਼ਾ ਵਿੱਚ ਅਰਥ ਹੈ "ਸਫ਼ਰ ਕਰਨ ਵਾਲਾ"। 1947 ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਸ਼ਹਿਰ ਵਿਚ ਲੁਬਾਣਾ ਸਿੱਖਾਂ ਦੀ ਇੱਕ ਵੱਡੀ ਆਬਾਦੀ ਸੀ। ਲੁਬਾਣਿਆਂ ਨੇ ਟਾਂਡਾ ਵਿੱਚ ਇੱਕ ਕਮਿਊਨਿਟੀ ਸਕੂਲ ਸਥਾਪਤ ਕੀਤਾ। ਉਹਨਾਂ ਦੇ ਗੋਤ ਨੇ ਫ਼ੈਸਲਾ ਕੀਤਾ ਕਿ ਕੋਈ ਵੀ ਔਰਤ ਗਹਿਣਾ ਨਹੀਂ ਪਹਿਨੇਗੀ ਅਤੇ ਸਾਰੇ ਗਹਿਣੇ ਸਕੂਲ ਦੀ ਸਥਾਪਨਾ ਲਈ ਜਮ੍ਹਾਂ ਕਰਵਾਏ ਜਾਣਗੇ। ਬੋਰਡਿੰਗ ਹਾਊਸ ਦੇ ਨਾਲ ਇਸ ਸਕੂਲ ਨੇ ਬਹੁਤ ਛੇਤੀ ਆਪਣਾ ਮਿਆਰ ਕਾਇਮ ਕੀਤਾ ਅਤੇ ਵੰਡ ਤੋਂ ਪਹਿਲਾਂ ਇਹ ਸਕੂਲ ਜ਼ੋਨ ਦੇ ਵਧੀਆ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਵੰਡ ਤੋਂ ਬਾਅਦ ਉਹ ਲੋਕ ਪੂਰਬੀ ਪੰਜਾਬ ਚਲੇ ਗਏ। ਇਸ ਦੇ ਉਲਟ ਜੰਮੂ ਅਤੇ ਕਸ਼ਮੀਰ ਦੇ ਗੁੱਜਰ ਗੋਤਾਂ ਨੇ ਉਸੇ ਸਮੇਂ ਟਾਂਡਾ ਖੇਤਰ ਵਿੱਚ ਆਵਾਸ ਕੀਤਾ।
ਭੂਗੋਲ
ਸੋਧੋਟਾਂਡਾ 32.702 ° N 74.368 ° E ਵਿੱਚ ਸਥਿਤ ਹੈ। ਟਾਂਡਾ ਤੋਂ 5 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਬਰੀਲਾ ਸ਼ਰੀਫ ਸਥਿਤ ਹੈ ਜੋ ਸੰਤ ਅਤੇ ਕਬਰਾਂ ਲਈ ਪ੍ਰਸਿੱਧ ਹੈ। ਇੱਥੇ ਕਨਬੀਤ ਦੀ ਇੱਕ ਮਸ਼ਹੂਰ ਕਬਰ ਹੈ ਜਿਸਦੀ ਲੰਬਾਈ 70 ਗਜ਼ ਹੈ।
ਜਲਵਾਯੂ
ਸੋਧੋਇਸ ਸ਼ਹਿਰ ਦਾ ਜਲਵਾਯੂ ਸਧਾਰਨ ਹੈ। ਗਰਮੀਆਂ ਦੇ ਸਿਖਰ ਦੌਰਾਨ, ਦਿਨ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਜਾਂਦਾ ਹੈ। ਸਰਦੀਆਂ ਦੇ ਦੌਰਾਨ ਘੱਟੋ ਘੱਟ ਤਾਪਮਾਨ 2 ਡਿਗਰੀ ਸੈਂਟੀਗਰੇਡ ਤੋਂ ਘੱਟ ਹੋ ਸਕਦਾ ਹੈ। ਔਸਤਨ ਮੀਂਹ 67 ਸੈ.ਮੀ. ਪੈਂਦਾ ਹੈ।
ਭਾਸ਼ਾ
ਸੋਧੋਲਗਭਗ ਸਾਰੇ ਲੋਕ ਪੰਜਾਬੀ ਬੋਲਣਾ ਜਾਣਦੇ ਹਨ ਪਰ ਜ਼ਿਆਦਾਤਰ ਲੋਕ ਗੋਜਰੀ ਭਾਸ਼ਾ ਬੋਲਦੇ ਹਨ। ਪੜ੍ਹੇ ਲਿਖੇ ਤੇ ਅਮੀਰ ਲੋਕਾਂ ਦੀ ਭਾਸ਼ਾ ਉਰਦੂ ਅਤੇ ਅੰਗਰੇਜ਼ੀ ਹੈ।
ਸਿੱਖਿਆ
ਸੋਧੋਗੁਜਰਾਤ ਜ਼ਿਲ੍ਹੇ ਦੇ ਇਸ ਟਾਂਡਾ ਸ਼ਹਿਰ ਵਿੱਚ ਸੈਕੰਡਰੀ ਸਕੂਲ, ਸਰਕਾਰੀ ਉੱਚ ਸੈਕੰਡਰੀ ਸਕੂਲ ਨੇ ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਸ਼ਾਨਦਾਰ ਵਿਦਿਆਰਥੀ ਪੈਦਾ ਕੀਤੇ ਹਨ ਜੋ ਵੱਡੇ ਪਾਕਿਸਤਾਨੀ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਚੰਗੇ ਅਹੁਦਿਆਂ ਤੇ ਕੰਮ ਕਰ ਰਹੇ ਹਨ। ਨਦੀਮ ਕਾਇਸਰ ਨਾਂ ਦੇ ਖੋਜਾਰਥੀ ਨੇ ਕਾਈਐਸਟ (ਇੱਕ ਉੱਚ ਦਰਜਾ ਪ੍ਰਾਪਤ ਕੋਰੀਆਈ ਯੂਨੀਵਰਸਿਟੀ) ਤੋਂ ਪੀਐਚ.ਡੀ. ਡਿਗਰੀ ਪ੍ਰਾਪਤ ਕੀਤੀ ਹੈ ਅਤੇ ਇਸ ਤੋਂ ਬਾਅਦ ਯੂ.ਈ.ਟੀ. ਤਕਸਿਲਾ ਤੋਂ ਇੰਜਨੀਅਰਿੰਗ ਡਿਗਰੀ ਹੈ ਹਾਸਲ ਕੀਤੀ। ਯੂ ਈ ਟੀ ਤਕਸਿਲਾ 1820 ਈ ਵਿੱਚ ਸਥਾਪਿਤ ਕੀਤਾ ਗਿਆ ਸੀ।
ਹਵਾਲੇ
ਸੋਧੋ- ↑ "Tehsils & Unions in the District of Gujrat - Government of Pakistan". Archived from the original on 2009-02-14. Retrieved 2017-11-30.
{{cite web}}
: Unknown parameter|dead-url=
ignored (|url-status=
suggested) (help)