ਟੈਰੈਂਸ ਵਿੰਕਲੈੱਸ ਇੱਕ ਅਮਰੀਕੀ ਅਦਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਨਿਰਮਾਤਾ ਅਤੇ ਨਿਰਦੇਸ਼ਕ ਹੈ।[1] 

ਮੁਢਲਾ ਜੀਵਨ

ਸੋਧੋ

ਵਿੰਕਲੈੱਸ ਦਾ ਜਨਮ ਸਪ੍ਰਿੰਗਫ਼ੀਲਡ, ਮੈਸਾਚੂਸਟਸ ਵਿਖੇ ਹੋਇਆ। ਉਸਨੇ ਮੁਢਲੀ ਸਿੱਖਿਆ ਇਲੀਨਾਏ ਵਿਖੇ ਪ੍ਰਾਪਤ ਕੀਤੀ ਅਤੇ ਫ਼ਿਰ ਯੂ.ਐੱਸ,ਸੀ ਸਿਨੇਮਾ ਸਕੂਲ ਅਤੇ ਏ.ਐਫ਼.ਆਈ ਕਨਜ਼ਰਵੇਟਰੀ ਵਿਖੇ ਗਿਆ। 

ਵਿੰਕਲੈੱਸ ਨੇ ਸ਼ੁਰੂਆਤ 1971 ਵਿੱਚ ਫ਼ੌਸਟਰਜ਼ ਰਿਲੀਜ਼ ਨਾਂਅ ਦੀ ਫ਼ਿਲਮ ਦਾ ਨਿਰਦੇਸ਼ਨ ਕਰਕੇ ਕੀਤੀ ਜੋ ਕਈ ਫ਼ਿਲਮ ਮੇਲਿਆਂ ਵਿੱਚ ਦਿਖਾਈ ਗਈ। ਇਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਪੰਜਾਬੀ ਫ਼ਿਲਮ ਗੋਰਿਆਂ ਨੂੰ ਦਫ਼ਾ ਕਰੋ ਵਿੱਚ ਅਦਾਕਾਰੀ ਵੀ ਕੀਤੀ।

ਹਵਾਲੇ

ਸੋਧੋ