ਟੋਰਾਂਟੋ ਯੂਨੀਵਰਸਿਟੀ

ਯੂਨੀਵਰਸਿਟੀ ਆਫ਼ ਟੋਰਾਂਟੋ (ਯੂ ਆਫ਼ ਟੀ, ਯੂ ਟੋਰਾਂਟੋ, ਜਾਂ ਟੋਰੰਟੋ)ਜਾਂ  ਟੋਰਾਂਟੋ ਯੂਨੀਵਰਸਿਟੀ ਟੋਰਾਂਟੋ, ਓਨਟਾਰੀਓ, ਕੈਨੇਡਾ ਵਿੱਚ ਕੁਈਨਜ਼ ਪਾਰਕ ਦੇ ਆਲੇ ਦੁਆਲੇ ਦੇ ਮੈਦਾਨਾਂ ਤੇ ਇੱਕ ਜਨਤਕ ਖੋਜ ਦੀ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ ਕਿੰਗਜ਼ ਕਾਲਜ ਦੇ ਰੂਪ ਵਿੱਚ 1827 ਵਿੱਚ ਸ਼ਾਹੀ ਚਾਰਟਰ ਦੁਆਰਾ ਕੀਤੀ ਗਈ ਸੀ, ਜੋ ਉੱਤਰੀ ਕੈਨੇਡਾ ਦੀ ਬਸਤੀ ਵਿੱਚ ਉੱਚ ਸਿਖਲਾਈ ਦੀ ਪਹਿਲੀ ਸੰਸਥਾ ਸੀ। ਮੂਲ ਰੂਪ ਵਿੱਚ ਇਸਦਾ ਕੰਟ੍ਰੋਲ ਚਰਚ ਆਫ਼ ਇੰਗਲੈਂਡ ਦੇ ਹਥ ਵਿੱਚ ਸੀ। ਯੂਨੀਵਰਸਿਟੀ ਨੂੰ ਮੌਜੂਦਾ ਨਾਮ 1850 ਵਿੱਚ ਇੱਕ ਧਰਮਨਿਰਪੱਖ ਸੰਸਥਾ ਬਣਨ ਤੋਂ ਬਾਅਦ ਦਿੱਤਾ ਗਿਆ। ਇੱਕ ਕਾਲਜੀਏਟ ਯੂਨੀਵਰਸਿਟੀ ਦੇ ਰੂਪ ਵਿੱਚ, ਇਸ ਵਿੱਚ ਗਿਆਰਾਂ ਕਾਲਜ ਹਨ, ਜੋ ਕਿ ਚਰਿਤਰ ਅਤੇ ਇਤਿਹਾਸ ਪੱਖੋ ਵੱਖ ਵੱਖ ਹਨ, ਹਰੇਕ ਦੀ ਵਿੱਤੀ ਅਤੇ ਸੰਸਥਾਗਤ ਮਾਮਲਿਆਂ ਬਾਰੇ ਮਹੱਤਵਪੂਰਨ ਖ਼ੁਦਮੁਖ਼ਤਿਆਰੀ ਹੈ। ਸਕਾਰਬਰੋ ਅਤੇ ਮਿਸੀਸੌਗਾ ਵਿੱਚ ਇਸਦੇ ਦੋ ਸੈਟੇਲਾਈਟ ਕੰਪਸ ਹਨ। 

ਟੋਰਾਂਟੋ ਯੂਨੀਵਰਸਿਟੀ
ਲਾਤੀਨੀ: [Universitas Torontonensis] Error: {{Lang}}: text has italic markup (help)
ਪੁਰਾਣਾ ਨਾਮ
ਕਿੰਗ'ਜ ਕਾਲਜ (1827–1849)
ਮਾਟੋਲਾਤੀਨੀ: [Velut arbor ævo] Error: {{Lang}}: text has italic markup (help)
ਅੰਗ੍ਰੇਜ਼ੀ ਵਿੱਚ ਮਾਟੋ
ਯੁੱਗਾਂ ਤੋਂ ਇੱਕ ਰੁੱਖ ਦੇ ਰੂਪ ਵਿੱਚ[1]
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ15 ਮਾਰਚ 1827; 197 ਸਾਲ ਪਹਿਲਾਂ (1827-03-15)
ਮਾਨਤਾਏਏਯੂ, ਏਸੀਯੂ, ਏਯੂਸੀਸੀ, U15, ਯੂਆਰਏ
Endowment
  • C$2.38 ਬਿਲੀਅਨ (excl. colleges)[2]
  • C$2.84 ਬਿਲੀਅਨ (incl. colleges)[2]
ਚਾਂਸਲਰMichael Wilson[3]
ਪ੍ਰਧਾਨMeric Gertler[3]
ਵਿੱਦਿਅਕ ਅਮਲਾ
2,547[4]
ਵਿਦਿਆਰਥੀ60,595[5]
ਅੰਡਰਗ੍ਰੈਜੂਏਟ]]43,523[5]
ਪੋਸਟ ਗ੍ਰੈਜੂਏਟ]]17,072[5]
ਟਿਕਾਣਾ,
ਓਨਟਾਰੀਓ, ਕੈਨੇਡਾ
,
ਕੈਨੇਡਾ

43°39′42″N 79°23′42″W / 43.66167°N 79.39500°W / 43.66167; -79.39500
ਕੈਂਪਸUrban, 71 hectares (180 acres)[4]
ਰੰਗਫਰਮਾ:Scarf ਫਰਮਾ:Cellਫਰਮਾ:Cellਫਰਮਾ:Scarf
ਛੋਟਾ ਨਾਮਵਰਸਿਟੀ ਬਲਿਊਜ਼
ਮਾਸਕੋਟTrue Blue (the Beaver)
ਵੈੱਬਸਾਈਟutoronto.ca

ਅਕਾਦਮਿਕ ਤੌਰ 'ਤੇ, ਟੋਰਾਂਟੋ ਯੂਨੀਵਰਸਿਟੀ ਨੂੰ ਸਾਹਿਤਕ ਆਲੋਚਨਾ ਅਤੇ ਸੰਚਾਰ ਥਿਊਰੀ ਵਿੱਚ ਪ੍ਰਭਾਵਸ਼ਾਲੀ ਅੰਦੋਲਨ ਅਤੇ ਪਾਠਕ੍ਰਮ ਲਈ ਜਾਣਿਆ ਜਾਂਦਾ ਹੈ, ਇਨ੍ਹਾਂ ਦੋਨਾਂ ਨੂੰ ਇਕੱਠਿਆਂ ਤੌਰ 'ਤੇ ਟੋਰਾਂਟੋ ਸਕੂਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਇਨਸੁਲਿਨ ਅਤੇ ਸਟੈਮ ਸੈੱਲ ਖੋਜ ਦਾ ਜਨਮ ਅਸਥਾਨ ਸੀ, ਅਤੇ ਇਹ ਪਹਿਲੇ ਅਮਲੀ ਇਲੈਕਟ੍ਰਾਨ ਮਾਈਕਰੋਸਕੋਪ, ਮਲਟੀ-ਟਚ ਤਕਨਾਲੋਜੀ ਦੇ ਵਿਕਾਸ, ਪਹਿਲੇ ਕਾਲਾ ਛੇਕ ਸਾਇਗਨਸ ਐਕਸ -1 ਦੀ ਸ਼ਨਾਖਤ ਅਤੇ NP- ਕੰਪਲੀਟਨੈਸ ਥਿਊਰੀ ਦੇ ਵਿਕਾਸ ਦਾ ਸਥਾਨ ਹੈ। ਮਹੱਤਵਪੂਰਨ ਮਾਰਜਨ ਸਹਿਤ, ਇਹ ਕਿਸੇ ਵੀ ਕੈਨੇਡੀਅਨ ਯੂਨੀਵਰਸਿਟੀ ਦੀ ਸਭ ਤੋਂ ਵੱਧ ਸਾਲਾਨਾ ਵਿਗਿਆਨਕ ਖੋਜ ਫੰਡ ਪ੍ਰਾਪਤ ਕਰਨ ਵਾਲੀ ਯੂਨੀਵਰਸਿਟੀ ਹੈ। ਇਹ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਅਮਰੀਕੀ ਯੂਨੀਵਰਸਿਟੀਆਂ ਦੀ ਐਸੋਸੀਏਸ਼ਨ ਦੇ ਦੋ ਮੈਂਬਰਾਂ ਵਿਚੋਂ ਇੱਕ ਹੈ, ਦੂਜਾ ਮੋਂਨਟਰੀਅਲ, ਕਿਊਬੇਕ ਵਿੱਚ ਮੈਕਗਿਲ ਯੂਨੀਵਰਸਿਟੀ ਹੈ। [6]

ਵਰਸਿਟੀ ਬਲਿਊਜ਼ ਐਥਲੈਟਿਕ ਟੀਮਾਂ ਹਨ ਜੋ ਅੰਤਰ ਕਾਲਜੀਏਟ ਲੀਗ ਮੈਚਾਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੀਆਂ ਹਨ, ਜਿਹਨਾਂ ਦੀਆਂ ਗਰਿੱਡਿਰੌਨ ਫੁਟਬਾਲ ਅਤੇ ਆਈਸ ਹਾਕੀ ਦੇ ਲੰਬੇ ਅਤੇ ਫਸਵੇਂ ਮੈਚਾਂ ਦੀਆਂ ਕਹਾਣੀਆਂ ਹਨ। ਯੂਨੀਵਰਸਿਟੀ ਦੇ ਹਾ`ਟ ਹਾਊਸ ਨਾਰਥ ਅਮਰੀਕਨ ਵਿਦਿਆਰਥੀ ਸੈਂਟਰ ਦੀ ਇੱਕ ਸ਼ੁਰੂਆਤੀ ਉਦਾਹਰਣ ਹੈ, ਜੋ ਆਪਣੇ ਵੱਡੇ ਗੌਥਿਕ-ਰਿਵਾਈਵਲ ਕੰਪਲੈਕਸ ਦੇ ਅੰਦਰ ਇੱਕੋ ਸਮੇਂ ਸੱਭਿਆਚਾਰਕ, ਬੌਧਿਕ ਅਤੇ ਮਨੋਰੰਜਕ ਰੁਚੀਆਂ ਦੀ ਪ੍ਰਦਾਨ ਕਰਦਾ ਹੈ। 

ਟੋਰਾਂਟੋ ਯੂਨੀਵਰਸਿਟੀ ਤੋਂ ਕੈਨੇਡਾ ਦੇ ਤਿੰਨ ਗਵਰਨਰ-ਜਨਰਲ ਅਤੇ ਕੈਨੇਡਾ ਦੇ ਚਾਰ ਪ੍ਰਧਾਨ ਮੰਤਰੀ, ਚਾਰ ਵਿਦੇਸ਼ੀ ਆਗੂ ਅਤੇ ਸੁਪਰੀਮ ਕੋਰਟ ਦੇ ਚੌਦਾਂ ਜੱਜਾਂ ਨੂੰ ਪੜ੍ਹਾਈ ਕੀਤੀ ਹੈ। 2018 ਤਕ, 10 ਨੋਬਲ ਪੁਰਸਕਾਰ ਜੇਤੂ, 3 ਟਿਉਰਿੰਗ ਐਵਾਰਡ ਜੇਤੂ, 94 ਰੋਡੇਸ ਸਕਾਲਰ ਅਤੇ 1 ਫੀਲਡਜ ਮੈਡਲਿਸਟ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ। 

ਹਵਾਲੇ

ਸੋਧੋ
  1. Originates from Horace Odes, book I, ode 12, line 45: "crescit occulto velut arbor ævo fama Marcelli" ("The fame of Marcellus grows like a tree over time unseen").
  2. 2.0 2.1 Endowment figure does not include separate endowment funds maintained by individual colleges. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
  3. 3.0 3.1 "University Governance and Administration". Archived from the original on ਜੁਲਾਈ 18, 2012. Retrieved July 26, 2012. {{cite web}}: Unknown parameter |dead-url= ignored (|url-status= suggested) (help)
  4. 4.0 4.1 4.2 Main campus FTE figures. For data on Scarborough and Mississauga, refer to the respective articles. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
  5. 5.0 5.1 5.2 "Quick Facts". University of Toronto. Retrieved 2017-07-04.
  6. "Association of American Universities". Aau.edu. Archived from the original on January 14, 2013. Retrieved 2012-11-05. {{cite web}}: Unknown parameter |dead-url= ignored (|url-status= suggested) (help)
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.