ਠੁੱਲੀਵਾਲ
ਠੁੱਲੀਵਾਲ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਪਿੰਡ ਠੁੱਲੀਵਾਲ ਦੇ ਪੰਜ ਦਰਵਾਜ਼ੇ ਨਗਰ ਨਿਵਾਸੀਆਂ ਨੇ ਸਚੁੱਚੇ ਢੰਗ ਨਾਲ ਸੰਭਾਲੇ ਹੋਏ ਹਨ ਇਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ, ਮੱਛੇ ਕਾ ਵਰਵਾਜਾ, ਪਨੈਚ ਦਰਵਾਜ਼ਾ, ਚੂਹੜ ਕਾ ਦਰਵਾਜ਼ਾ, ਬਾਠ ਕਾ ਦਰਵਾਜ਼ਾ, ਪੰਜਵਾਂ ਦਰਵਾਜ਼ਾ ਰਵਿਦਾਸੀਆਂ ਸਿੰਘਾ ਦਾ ਹੈੈ।
ਠੁੱਲੀਵਾਲ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਬਰਨਾਲਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਵੈੱਬਸਾਈਟ | barnala |
ਪਿੰਡ ਠੁੱਲੀਵਾਲ ਸਥਿੱਤੀ
ਸੋਧੋਰਿਆਸਤਾਂ ਸਮੇਂ ਪਿੰਡ ਠੁੱਲੀਵਾਲ ਰਿਆਸਤ ਪਟਿਆਲਾ ਦਾ ਪਿੰਡ ਸੀ। ਇਸ ਦੇ ਚੜ੍ਹਦੇ ਵੱਲ ਰਿਆਸਤ ਮਾਲੇਰਕੋਟਲਾ, ਲਹਿੰਦੇ ਵੱਲ ਅੰਗਰੇਜੀ ਰਾਜ ਹੁੰਦਾ ਸੀ। ਇਹ ਪਿੰਡ ਬਰਨਾਲੇ ਤੋਂ ਪੂਰਬ ਉਤਰ ਵੱਲ ਸੱਤ ਕੋਹ ਅਤੇ ਮਲੇਰਕੋਟਲਾ ਤੋ ਪੱਛਮ ਦੱਖਣ ਵੱਲ ਬਾਰਾਂ ਕੋਹ ਤੇ ਸਥਿੱਤ ਹੈ। ਇਸ ਪਿੰਡ ਦਾ ਧੂਰੀ ਸ਼ਹਿਰ ਤੋਂ ਬਾਰਾਂ ਕੋਹ ਅਤੇ ਰਾਏਕੋਟ ਤੋਂ ਸੱਤ ਕੋਹ ਫਾਸਲਾ ਹੈ। ਦੂਰੀ ਦੀ ਨਵੀਂ ਕਿਲੋਮੀਟਰ ਪ੍ਰਣਾਲੀ ਲਾਗੂ ਹੋਣ ਅਤੇ ਪੰਜਾਬ 'ਚ ਮੁਰੱਬੇਬੰਦੀ ਸਮੇਂ ਰਸਤਿਆਂ ਦੇ ਹੋਂਦ ਵਿੱਚ ਆਉਣ ਕਰਕੇ ਮੌਜੂਦਾ ਸਮੇਂ ਇਹ ਦੂਰੀ ਬਰਨਾਲਾ, ਰਾਏਕੋਟ 20 ਕਿਲੋਮੀਟਰ ਅਤੇ ਧੂਰੀ ਮਲੇਰਕੋਟਲਾ 25 ਕਿਲੋਮੀਟਰ ਬਣਦੀ ਆ। ਪਿੰਡ ਦੇ ਚੜਦੇ ਵੱਲ ਲਸਾੜਾ ਡਰੇਨ, ਲਹਿੰਦੇ ਵੱਲ ਸੂਆ (ਛੋਟੀ ਨਹਿਰ ਵਗਦੀ) ਹੈ। ਬਜੁਰਗਾਂ ਦੱਸਣ ਮੁਤਾਬਕ ਦੋ ਕੋਹ ਦੂਰ ਪਿੰਡ ਖਿਆਲੀ ਅਤੇ ਸਹੌਰ ਅੰਗਰੇਜੀ ਰਾਜ ’ਚ ਪੈਦਾ ਸੀ। ਦਿਲਚਸਪ ਗੱਲ ਇਹ ਇਹ ਦੋ ਕੋਹ ਦੇ ਫਾਸਲੇ ਨਾਲ ਚੀਜਾਂ ਦੀਆਂ ਕੀਮਤ ਚ ਬਹੁਤ ਫਰਕ ਪੈ ਜਾਂਦਾ ਸੀ। ਪਿੰਡ ਦੇ ਕਈ ਆਦਮੀ ‘ਛੋਟੇ ਫਾਸਲੇ ਵੱਡੇ ਮੁਨਾਫੇ’ ਦੀ ਕਹਾਵਤ ਵਾਂਗ ਇੱਧਰੋ ਕਣਕ, ਮੱਕੀ ਆਦਿ ਗਧੀਆਂ ਤੇ ਲੱਦੀ, ਰਾਤੋ ਰਾਤ ਓਧਰ ਵੇਚ ਕੇ ਸਸਤੀ ਚੀਜ ਉਧਰੋਂ ਲੱਦੀ ਇਧਰ ਆ ਵੇਚੀ ਦੂਹਰਾ ਮੁਨਾਫਾ ਕਮਾਉਂਦੇ।
ਇਤਿਹਾਸਕ ਪਿਛੋਕੜ
ਪਿੰਡ ਵਸਣ ਦੇ ਸਮੇਂ ਬਾਰੇ ਸਹੀ ਤਰੀਕ ਤਾਂ ਪਤਾ ਨਹੀਂ। ਪਰ ਬਾਬੇ ਗੁਰਦਿੱਤ ਦੇ ਸਮਕਾਲੀ ਖਲੀਲ, ਅਤੇ ਬਾਬੇ ਗਰਦਿੱਤੇ ਦੀ ਪਿੰਡ ਚ ਅੱਜ ਦਸਵੀਂ ਤੋ ਚੌਦਵੀਂ ਪੀੜੀ ਚਲ ਰਹੀ ਕੋਈ ਟਾਵਾਂ ਟਿੱਲਾ ਨੌਵੀ ਦਾ ਦਾ ਕੋਈ ਨਵਾਂ ਬਾਲ ਪੰਦਰਵੀਂ ਜਾ ਸੋਲਵੀਂ ਦਾ ਵੀ ਹੋ ਸਕਦਾ। ਮਲੇਰਕੋਟਲਾ ਰਿਆਸਤ 1657 ਚ ਹੋਂਦ ’ਚ ਆਉਂਦੀ ਆ। ਇਸ ਅੰਦਾਜ਼ੇ ਮੁਤਾਬਕ ਪਿੰਡ ਸਤਾਰਵੀਂ ਸਦੀ ਦੇ ਅਖੀਰ ਜਾਂ ਅਠਾਰਵੀਂ ਦੇ ਸ਼ੁਰੂ ਚ ਵਸਿਆ ਹੋ ਸਕਦਾ। ਇੱਕ ਦੰਦਕਥਾ ਅਨੁਸਾਰ ਪਿੰਡ ਕਾਗੜ (ਬਠਿੰਡਾ) ਦੇ ਠੁੱਲੀ ਧਾਲੀਵਾਲ ਦੇ ਪੋਤੇ ਗੁਰਦਿੱਤ ਨੇ ਆਪਣੇ ਦਾਦੇ ਦੇ ਨਾਮ ਤੇ ਇਸ ਪਿੰਡ ਦੀ ਮੋਹੜੀ ਗੱਡੀ ਕਹਿੰਦੇ ਬਾਬਾ ਗੁਰਦਿੱਤਾ ਜੋਰਾਵਰ ਅਤੇ ਧਾਕੜ ਸੀ ਚੰਗਾ ਲੱਠਮਾਰ ਦੂਰ ਦੂਰ ਤੱਕ ਧਾੜਾ ਮਾਰਨ ਜਾਂਦੇ। ਬਾਬੇ ਦਾ ਇੱਕ ਦੋਸਤ ਸੀ "ਖਲੀਲ"।(ਖਲੀਲ ਦੇ ਨਾਂ ਤੇ ਹੀ ਪਿੰਡ ਖਲੀਲ ਪੱਤੀ ਬੱਝਿਆ, ਮੌਜੂਦਾ ਸਮੇਂ ਇਹ ਪਿੰਡ ਕਸਬਾ ਸ਼ੇਰਪੁਰ ਦਾ ਭਾਗ ਆ ਅੱਧਾ ਸ਼ੇਰਪੁਰ ਖਲੀਲ ਪੱਤੀ ਈ ਵੱਜਦਾ) ਇੱਕ ਦਿਨ ਖਲੀਲ ਕਹਿੰਦਾ ਯਾਰ ਗੁਰਦਿੱਤਿਆ ਕੀ ਸਾਰੀ ਉਮਰ ਮਾਰਧਾੜ ਈ ਕਰਦਾ ਰਹੇਗਾ? ਮੇਰੀ ਮੰਨ ਆ ਹਮੀਦੀ ਤੇ ਮਾਂਗੇਵਾਲ ਦੇ ਵਿਚਾਲੇ ਇੱਕ ਮੌਜਾ(ਜ਼ਮੀਨ ਦਾ ਟੁਕੜਾ) ਪਿਆ। ਉਥੇ ਵਸ-ਰਸ ਬਣਦੀ ਸਰਦੀ ਮਦਦ ਮੈਂ ਕਰ ਦਿਉਂ (ਖਲੀਲ ਦੀ ਰਿਆਸਤ ਮਾਲੇਰਕੋਟਲਾ ਚ ਚੰਗੀ ਪੁੱਛ ਦੱਸ ਸੀ।) ਜਦੋਂ ਬਾਬਾ ਆਪਣੇ ਸਾਥੀਆਂ ਸਮੇਤ ਅੱਗ (ਉਹਨਾ ਸਮਿਆਂ ’ਚ ਅੱਗ ਮਚਾਉਣ ਲਈ ਤੀਲਾਂ ਵਾਲੀ ਡੱਬੀ ਨੀਂ ਸੀ ਹੁੰਦੀ, ਪਿੰਡ ਵਸਾਉਣ ਲਈ ਅੱਗ ਤੇ ਪਾਣੀ ਜ਼ਰੂਰੀ ਹੁੰਦੇ ਸਨ ਪਾਣੀ ਦਾ ਪਰਬੰਧ ਤਲਾਅ ਪੁੱਟ ਕੇ ਅਤੇ ਅੱਗ ਪਾਥੀਆਂ ਰਾਹੀ ਸੰਭਾਲ ਕੇ ਰੱਖਦੇ) ਲੈ ਕੇ ਪਿੰਡ ਦੀ ਮੋਹੜੀ ਗੱਡਣ ਪਹੁੰਚਿਆ ਉਥੇ ਪਹਿਲਾਂ ਹੀ ਇੱਕ ਹੋਰ ਟੱਬਰੀ ਬੈਠੀ ਸੀ ਜਿਸ ਦਾ ਮੋਢੀ ਪਨੈਚ ਸੀ। ਪਰ ਪਿੰਡ ਦੀ ਮੋਹੜੀ ਨੀ ਸੀ ਗੱਡੀ, ਇਸ ਲਈ ਬਾਬੇ ਨੇ ਖਲੀਲ ਦੀ ਮਦਦ ਨਾਲ ਇਹ ਪਿੰਡ ਵਸਾ ਲਿਆ। ਪਹਿਲਾ ਆਇਆ ਟੱਬਰ ਵੀ ਬੈਠਾ ਰਿਹਾ ਪਰ ਬਾਬੇ ਦੇ ਮਜ਼ਾਰੇ ਦੇ ਤੌਰ ਤੇ ਇਹ ਟੱਬਰ ਅੱਜ ਪਨੈਚ ਕੀ ਪੱਤੀ ਵੱਜਦਾ, ਅੱਜ ਇਹਨਾਂ ਕੋਲ ਜ਼ਮੀਨ ਦੇ ਮਾਲਕੀ ਹੱਕ ਹਨ। ਇੱਕ ਹੋਰ ਦੰਦਕਥਾ ਅਨੁਸਾਰ ਪਨੈਚ ਨੇ ਮੋੜੀ ਗੱਡ ਪਿੰਡ ਬੰਨ੍ਹ ਲਿਆ ਸੀ। ਪਰ ਗੁਰਦਿੱਤ ਨੇ ਧਾਕੜ ਹੋਣ ਕਾਰਨ ਪਨੈਚ ਦੀ ਮੋੜੀ ਪੱਟ ਕੇ ਛੱਪੜੀ 'ਚ ਮਾਰੀ, ਦੱਸਦੇ ਪਨੈਚ ਨੇ ਮੂਲੋਵਾਲ ਆਏ ਦਸ਼ਮ ਪਾਤਸਾਹ ਗੁਰੂ ਗੋਬਿੰਦ ਸਿੰਘ ਅੱਗੇ ਫਰਿਆਦ ਕੀਤੀ ਕਿ ਗੁਰਦਿੱਤੇ ਧਾਲੀਵਾਲ, ਮੇਰਾ ਬੰਨਿਆ ਪਿੰਡ ਖੋਹ ਲਿਆ। ਕਹਿੰਦੇ, ਗੁਰੂ ਜੀ ਮੁਸਕਰਾ ਕਿ ਕਹਿੰਦੇ ਭਾਈ ਵਸੋਂਗੇ ਪਿੰਡ ’ਚ ਈ ਪਰ ਤੁਹਾਡੀ ਔਲਾਦ ਨਰਮ ਤਸ਼ੀਰ ਦੀ ਹੋਉ। ਗੁਰਦਿੱਤੇ ਦੀ ਔਲਾਦ ਵਾਂਗ ਧਾਕੜ ਨੀ ਅੱਜ ਵੀ ਪਿੰਡ 'ਚ ਇਹ ਪੱਤੀ ਨਰਮ ਸੁਭਾਅ ਕਰਕੇ ਜਾਣੀ ਜਾਂਦੀ ਆ।
ਬਾਬੇ ਦੇ ਅੱਗੇ ਤਿੰਨ ਪੁੱਤਰ ਮੱਛਾ, ਮਾਨ, ਤੇ ਚੂਹੜ ਅਤੇ ਇੱਕ ਧੀ ਜੋ ਘਨੌਰੀ ਪਿੰਡ ਚਹਿਲਾਂ ਦੇ ਵਿਆਹੀ ਸੀ। ਕੁਝ ਸਮੇਂ ਬਾਅਦ ਬਾਲ ਬੱਚੇ ਦਾਰ ਧੀ ਵਿਧਵਾ ਹੋ ਗਈ ਉਸ ਨੂੰ ਵੀ ਬਾਬੇ ਨੇ ਆਪਣੇ ਪੁੱਤਾਂ ਬਰਾਬਰ ਹਿੱਸਾ ਦਿੱਤਾ ਉਹ ਠੁੱਲੀਵਾਲ ਹੀ ਰਹਿਣ ਲੱਗ ਪਈ। ਕਿਉਂਕਿ ਉਹ ਚਹਿਲਾਂ ਦੇ ਵਿਆਹੀ ਹੋਣ ਕਾਰਨ, ਚਹਿਲ ਵੀ ਧਾਲੀਵਾਲਾ ਨਾਲ ਨਾਲ ਜਮੀਨ ਦੇ ਮਾਲਕੀ ਹੱਕ ਰੱਖਦੇ ਸਨ। ਪਰ ਪਨੈਚਾਂ ਸਮੇਤ ਹੋਰ ਗੋਤੀ ਜੋ ਬਾਅਦ 'ਚ ਆਏ, ਲੰਬਾ ਸਮੇ ਤੱਕ ਹਰਦੁਆਰ ਦੇ ਰਿਕਾਰਡ ਅਨੁਸਾਰ ਬਾਬਾ ਗੁਰਦਿੱਤ ਦੇ ਮਜ਼ਾਰੇ ਦੇ ਤੌਰ ਤੇ ਦਰਜ਼ ਸਨ ਹੁਣ ਹਰੇਕ ਗੋਤੀ ਕੋਲ ਮਾਲਕੀ ਦੇ ਹੱਕ ਹਨ।
ਜਿਵੇਂ ਕਿ ਪਿੰਡ ਵਾਲੇ ਦੱਸਦੇ ਆ, ਬਾਅਦ ਵਿੱਚ ਇਥੇ ਹੋਰ ਗੋਤਾਂ ਦੇ ਲੋਕ ਵੀ ਆ ਵਸੇ । ਜਿਵੇਂ-
1. ਮਾਗਟ ਚੱਕ ਕਟਾਣਾ ਤੋਂ।
2. ਸਿੱਧੂ ਭੱਟੀ ਭੱਟੀਆਂ ਤੋਂ।
3. ਕਲੇਰ ਕਾਝਲਾ, ਧੰਦੀਵਾਲ ਤੋਂ।
4. ਸੋਹੀ ਬਾਗੜੀਆਂ ਤੋਂ।
5. ਗਰੇਵਾਲ ਨਰੰਗਪੁਰ, ਕਿਲਾ ਰਾਏਪੁਰ ਵਲੋ।
6. ਰਾਏ ਜੋਧਪੁਰ ਤੋਂ।
7. ਖਰੌੜ ਉਪਲ ਤੰਦਾਬੱਧਾ ਤੋਂ।
8. ਗਰਗ(ਅਗਰਵਾਲ) ਮਨਾਲ ਤੋਂ।
9. ਗੋਇਲ(ਅਗਰਵਾਲ) ਕੱਟੂ ਤੋਂ।
10. ਮਜਬੀ ਸਿੱਖ ਹਮੀਦੀ ਤੋਂ।
11. ਝੀਵਰ ਸਿੱਖ ਭੈਣੀ(ਨੇੜੇ ਮਲੇਰ ਕੋਟਲਾ)ਤੋਂ।
12ਬਾਲਮੀਕੀ(ਜਮਾਂਦਾਰ) ਹਰਿਆਣਾ। ਸੱਤਰਵਿਆਂ ਤੋਂ ਬਾਅਦ ਅੱਗੜ ਪਿੱਛੜ ਕਈ ਘਰ ਬਾਲਮੀਕੀ ਭਾਈਚਾਰੇ ਦੇ ਹਰਿਆਣੇ ਤੋ ਆ ਵਸੇ, ਜੋ ਹੁਣ ਪੰਜਾਬੀ ਬੋਲੀ ਅਤੇ ਪੰਜਾਬੀ ਪਹਿਰਾਵਾਂ ਆਪਨਾ ਚੁੱਕੇ ਹਨ। ਕਈ ਸਿੱਖੀ ਸਰੂਪ ਚ ਵੀ ਹਨ।
ਸੋਨੀ ਭਗਤਾਂ (ਸੁਨਾਰਿਆ) ਦੇ ਵੀ ਕਈ ਘਰ ਪਿੰਡ ਚ ਹਨ ਜੋ ਆਪਣਾ ਪੁਰਖਿਆਂ ਦਾ ਕਿੱਤਾ ਪਿੰਡ ਚ ਈ ਰਹਿ ਕੇ ਕਰ ਰਹੇ ਹਨ, ਕੁਝ ਨੇ ਹੋਰ ਕਿੱਤੇ ਵੀ ਅਪਨਾ ਲਏ ਹਨ। ਕਈ ਸ਼ਹਿਰੀਂ ਜਾ ਵਸੇ। ਪਰ ਕਿਸੇ ਸਮੇ ਪਿੰਡ ’ਚ ਸੁਨਾਰਿਆ ਤੋਂ ਲੋਕ ਦੂਰੋਂ-ਦੂਰੋਂ ਗਹਿਣੇ ਬਣਾਉਂਣ ਆਉਦੇ ਸਨ।
ਇਸ ਪਿੰਡ ਦੇ ਰਾਜੇ (ਨਾਈ) ਵੀ ਧਾਲੀਵਾਲ ਗੋਤੀ ਹਨ। ਪਿੰਡ ਵਸਣ ਸਮੇਂ ਤੋਂ ਇਥੋਂ ਦੇ ਵਸਨੀਕ ਨੇ। ਇਸ ਭਾਈਚਾਰੇ ਦੇ ਬਾਹਰਲੀਆਂ ਸਟੇਟਾਂ, ਯੂ ਪੀ, ਕਲਕੱਤਾ, ਗੁਜਰਾਤ ’ਚ ਹੋਟਲਾਂ ਦੇ ਕਾਰੋਬਾਰ ਹਨ। ਕੁੱਝ ਆਪਣਾ ਪਿੱਤਾ ਪੁਰਖੀ ਕਿੱਤਾ ਵੀ ਕਰਦੇ ਹਨ।
ਇਸ ਤੋਂ ਇਲਾਵਾ ਗਿੱਲ, ਸਰਾਅ ਆਦਿ ਗੋਤੀ ਵੀ ਪਿੰਡ ਦੇ ਵਸਨੀਕ ਹਨ। ਪਰਜਾਪਤ ਜੋ ਚਹਿਲ ਗੋਤੀ ਨੇ ਬੰੜੂਦੀ ਤੋ ਆਏ ਦੱਸਦੇ ਆ। ਇਸ ਭਾਈਚਾਰੇ ਨੇ ਪਿੰਡ ਤਰੱਕੀ ’ਚ ਯੋਗਦਾਨ ਤਾਂ ਪਾਇਆ ਹੀ ਆ ਪਰ ਕਬੱਡੀ ਦੀਆ ਟੀਮਾਂ ਵੀ ਇਹਨਾਂ ਬਿਨਾਂ ਅਧੂਰੀਆਂ ਹੀ ਗਿਣੀਆਂ ਜਾਂਦੀਆਂ ਸਨ। ਇਹ ਭਾਈਚਾਰੇ ਦੇ ਉਦਮੀ ਲੋਕ ਥੋਕ ਵਿੱਚ ਆਲੂ, ਪਿਆਜ ਖਰੀਦ ਕਿ ਰੇੜਿਆ ਰਾਹੀਂ ਪਿੰਡ-ਪਿੰਡ ਜਾ ਕੇ ਵੇਚਦੇ ਹਨ ।
ਪਿੰਡ ਵਿੱਚ ਰਾਮਗੜ੍ਹੀਆ ਭਾਈਚਾਰੇ ’ਚ ਪਨੇਸ਼ਰ ਅਤੇ ਰੁਪਾਲ ਗੋਤ ਜਿਆਦਾ ਹਨ। ਰਾਮਗੜ੍ਹੀਆ ਦੀਆਂ ਵਰਕਸ਼ਾਪਾਂ ਦੂਰ ਦੂਰ ਤੱਕ ਮਸ਼ਹੂਰ ਨੇ। ਡੇਰਾ ਬਿਆਸ ਦੇ ਰਾਮਗੜ੍ਹੀਆ ਤੇ ਹੋਰ ਸਰਧਾਲੂਆਂ ਨੇ ਪਿੰਡ ਦੇ ਚੜਦੇ ਵੱਲ ਸੱਤਸੰਗ ਘਰ ਡੇਰਾ ਬਿਆਸ ਦੀ ਸ਼ਾਨਦਾਰ ਇਮਾਰਤ ਬਣਵਾਈ ਹੈ। ਜਿਥੇ ਹਰ ਐਤਵਾਰ ਸੱਤਸੰਗ ਹੁੰਦਾ ਹੈ।
ਰਕਬਾ
ਇਸ ਪਿੰਡ ਦਾ ਕੁੱਲ ਰਕਬਾ ਲਗਭਗ ਅਠਾਰਾਂ ਹਜ਼ਾਰ ਬਿੱਘਾ (ਮੁਰੱਬੇਬੰਦੀ ਸਮੇਂ ਰਸਤਿਆਂ ਛੱਪੜਾਂ ਆਦਿ ਲਈ ਗਿਆਰਾਂ ਸੌ ਬਿੱਘਾ ਜ਼ਮੀਨ ਰੁਕ ਗਈ ਇਸ ਲਈ ਪਿੰਡ ਦਾ ਮੌਜੂਦਾ ਰਕਬਾ ਲਗਭਗ ਸੋਲ੍ਹਾਂ ਹਜ਼ਾਰ ਨੌਂ ਸੌ ਬਿੱਘਾ) ਬਾਕੀ ਹੈ, ਜਿਆਦਾ ਜ਼ਮੀਨ ਰੇਤਲੀ ਸੀ ਉਪਜ ਦੇਣ ਵਾਲੀ ਜ਼ਮੀਨ ਦੀ ਵੰਡ ਬਾਬਾ ਗੁਰਦਿੱਤ ਨੇ ਇਸ ਤਰ੍ਹਾਂ ਕੀਤਾ ਤਿੰਨੇ ਭਰਾਵਾਂ ਨੂੰ ਛੱਤੀ ਸੌ ਬਿੱਘਾ ਭਾਵ ਬਾਰਾਂ-ਬਾਰਾਂ ਸੌ ਬਿੱਘਾ ਵਿਧਵਾ ਧੀ ਨੂੰ ਵੀ ਬਾਰਾ ਸੌ ਬਿੱਘਾ ਜਮੀਨ ਦਿੱਤੀ ਭੈਣ ਨੇ ਬਾਅਦ ਚ ਤਿੰਨੇ ਭਾਈਆਂ ਨੂੰ ਦੋ-ਦੋ ਸੌ ਬਿੱਘਾ ਜ਼ਮੀਨ ਦੇ ਦਿੱਤੀ । ਅੱਜ ਤਿੰਨੇ ਭਰਾਵਾਂ ਅਤੇ ਭੈਣ ਦੇ ਵਾਰਸ ਜ਼ਮੀਨ ਦੇ ਮਾਲਕ ਹਨ। ਜੋ ਇਸ ਤਰ੍ਹਾਂ ਹੈ;
ਮੱਛੇ ਦੇ ਚਾਰ ਠੁਲੇ (ਸਰੀਕਾ) ਮਾਨ ਦੇ ਵੀ ਚਾਰ ਠੁਲੇ, ਚੂਹੜ ਦੇ ਤਿੰਨ ਠੁਲਿਆ ਚ ਵੰਡੀ ਗਈ। ਇਸੇ ਤਰ੍ਹਾਂ ਭੈਣ ਦੀ ਛੇ ਸੌ ਬਿੱਘਾ ਜ਼ਮੀਨ ਚਹਿਲ ਠੁਲੇ ਕੋਲ ਆ। ਇਸ ਤੋਂ ਇਲਾਵਾ ਲਗਭਗ ਦੋ ਸੌ ਤੀਹ ਵਿੱਘੇ ਡੇਰੇ ਉਦਾਸੀ ਕੋਲ, ਗੁਰਦੁਵਾਰਾ ਸਾਹਿਬ ਕੋਲ ਪੰਜਾਹ ਬਿੱਘਾ, ਗੁਰਦੁਵਾਰਾ ਜੰਡਸਰ ਦੇ ਨਾਮ ਚੌਦਾ ਬਿੱਘੇ ਜ਼ਮੀਨ ਇਸ ਤੋ ਇਲਾਵਾ ਬਾਬਾ ਗੁਰਦਿੱਤ ਵਲੋ ਬੈਰਾਗੀ ਸਾਧ, ਬ੍ਰਾਹਮਣਾ ਨੂੰ ਵੀ ਜ਼ਮੀਨ ਦਾਨ ਕੀਤੀ। ਅੱਜ ਲਗਭਗ ਹਰ ਜਿੰਮੀਦਾਰ ਜ਼ਮੀਨ ਦੇ ਮਾਲਕੀ ਹੱਕ ਰੱਖਦਾ ਹੈ।
ਧਾਰਮਿਕ ਸਥਾਨ
ਸੋਧੋਪਿੰਡ ਚ ਧਾਰਮਿਕ ਕੇਂਦਰ ਗੁਰਦੁਵਾਰਾ ਸਾਹਿਬ ਪਿੰਡ ਠੁੱਲੀਵਾਲ, ਗੁਰੁਦੁਆਰਾ ਜੰਡਸਰ ਸਾਹਿਬ, ਮੰਦਰ, ਮਸੀਤ ਵੱਖ ਭਾਈਚਾਰਿਆਂ ਦੇ ਆਸਥਾ ਦੇ ਕੇਂਦਰ ਹਨ। ਇਸ ਤੋ ਇਲਾਵਾ ਟਿੱਲਾ ਦੁੱਧਾਧਾਰੀ, ਕੁੱਟੀਆ ਸੱਚ ਕੀ ਨੰਦ, ਬਾਬਾ ਧੂਤ ਚ ਵੀ ਲੋਕ ਆਸਥਾ ਰੱਖਦੇ ਆ। ਗੁੱਗਾ ਮੈੜੀ ਅਤੇ ਮਾਤਾ ਰਾਣੀ ਵੀ ਪਿੰਡ ਚ ਸ਼ਸੋਬਿਤ ਹਨ।
ਗੁਰਦੁਵਾਰਾ ਜੰਡਸਰ ਸਾਹਿਬ- ਇਹ ਸ਼ਾਨਦਾਰ ਗੁਰਦੁਵਾਰਾ ਪਿੰਡ ਦੇ ਲਹਿੰਦੇ ਪਾਸੇ ਦੋ ਕਿਲੋਮੀਟਰ ਦੂਰ ਰੋਹੀ ’ਚ ਸਸੋਭਿਤ ਹੈ। ਗੁਰਦੁਵਾਰਾ ਸਾਹਿਬ ਆਉਣ ਵਾਲੇ ਮਾਰਗ ਤੇ ਸ਼ਾਨਦਾਰ ਗੇਟ ਵੀ ਬਣਿਆ ਇਹ ਗੁਰਦੁਵਾਰਾ ਛੇਵੇਂ ਪਾਤਸਾਹ ਸ੍ਰੀ ਹਰ ਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਵਾਰਾ ਹੈ। ਇਸ ਦੀ ਉਸਾਰੀ ਵੀ ਅਨੇਕਾ ਪੜਾਵਾਂ ਚ ਲੰਘੀ। ਪਹਿਲਾਂ ਇਥੇ ਇੱਕ ਨਿੱਕੀ ਜਿਹੀ ਕੋਠਰੀ ਹੁੰਦੀ ਸੀ ਜਿਸ ਨੂੰ ਪੀਰਖਾਨਾ ਆਖਦੇ ਸੀ। ਦੱਸਦੇ ਆ ਫਿਰ ਬਾਰ (ਪਾਕਿਸਤਾਨ) 'ਚੌਂ ਆਏ ਇੱਕ ਸਰਦਾਰਾਂ ਦੇ ਜਾਏ ਜਿਸ ਨੂੰ ਹਰ ਕੋਈ ਸੱਤ ਕਰਤਾਰ ਕਰਕੇ ਜਾਣਦਾ ਸੀ। ਉਹ ਗੁਰਦੁਵਾਰਾ ਸਾਹਿਬ ਲਈ ਉਗਰਾਹੀ ਕਰਦਾ ਸੱਤ ਕਰਤਾਰ, ਸੱਤ ਕਰਤਾਰ ਬੋਲਦਾ ਰਹਿੰਦਾ ਉਸ ਨੇ ਰੁਪਿਆ, ਕਣਕ, ਮੱਕੀ ਜੋ ਮਿਲਿਆ ਸੱਤ ਕਰਤਾਰ ਕਰ ਕੇ ਲੈ ਲਿਆ ਇਸ ਤਰ੍ਹਾਂ ਇਹ ਗੁਰਦੁਵਾਰਾ ਹੋਂਦ ਚ ਆਇਆ। ਗੁਰੂਘਰ ਦੀ ਪੁਰਾਣੀ ਇਮਾਰਤ ਦੀ ਥਾਂ ਹੁਣ ਸ਼ਾਨਦਾਰ ਇਮਾਰਤ ਵਾਲਾ ਗੁਰਦੁਵਾਰਾ ਤਮੀਰ ਹੋ ਗਿਆ। ਇਸ ਗੁਰਦੁਵਾਰਾ ਸਾਹਿਬ ਚ ਮੀਰੀ ਪੂਰੀ ਦੇ ਦੋ ਨਿਸ਼ਾਨ ਸਾਹਿਬ ਝੂਲਦੇ ਹਨ।
ਦਰਵਾਜ਼ੇ ਅਤੇ ਪ੍ਰਾਚੀਨ ਇਮਾਰਤਾਂ
ਸੋਧੋ1 ਵਰਵਾਜਾ ਮੱਛੇਕਾ- ਇਹ ਦਰਵਾਜ਼ਾ ਪੱਤੀ ਮੱਛੇਕੇ ਅਤੇ ਪਿੰਡ ਦੇ ਉੱਤਰ ਦਿਸਾ ਚ ਸਥਿਤ ਆ। 1987 ਵਿੱਚ ਇਸ ਦਾ ਪੁਨਰ ਨਿਰਮਾਣ ਹੋਇਆ। ਗੋਲ ਡਾਟਦਾਰ ਦਰਵਾਜ਼ੇ ਦੀ ਥਾਂ ਹੁਣ ਆਇਤਾਕਾਰ ਦਰਵਾਜ਼ਾ ਬਣ ਗਿਆ ਇਹ ਬਾਬਾ ਗੁਰਦਿੱਤ ਦੇ ਪੁੱਤਰਾਂ ਦੇ ਵਾਰਸਾਂ ਮਾਨ ਅਤੇ ਮੱਛੇਕਿਆ ਦਾ ਸਾਂਝਾ ਦਰਵਾਜ਼ਾ ਹੈ। ਮੱਛੇਕੇ ਦਰਵਾਜ਼ੇ ਤੋਂ ਪਿੰਡ ’ਚ ਪ੍ਰਵੇਸ਼ ਕਰਦਿਆ ਅੱਗੇ ਮਾਨ ਅਤੇ ਮੱਛੇਕਿਆ ਦੀ ਸਾਂਝੀ ਧਰਮਸਾਲਾ (ਜੰਝਘਰ) ਜੋ ਕਿ ਸੌ ਸਾਲ ਤੋਂ ਪੁਰਾਣੀ ਆ ਤੇ ਸੰਭਾਲ ਭਾਲਦੀ ਆ। ਜਦੋ ਇਥੇ ਪਟਵਾਰੀ ਬੈਠਦਾ ਸੀ ਰੌਣਕਾਂ ਹੁੰਦੀ ਸੀ। ਅੱਜ ਉਦਾਸੀ ਦੇ ਆਲਮ ’ਚ ਆ ਇਹ ਧਰਮਸਾਲਾ।
2 ਦਰਵਾਜ਼ਾ ਚੂਹੜ ਕਾ- ਇਹ ਦਰਵਾਜਾ ਬਾਬੇ ਗੁਰਦਿੱਤ ਦੇ ਪੁੱਤਰ ਚੂਹੜ ਦੇ ਨਾਂ ਬਣੀ ਚੂਹੜ ਪੱਤੀ ਦਾ ਦਰਵਾਜ਼ਾ ਇਹ ਪਿੰਡ ਦੀ ਦੱਖਣੀ ਬਾਹੀ ਤੇ ਸਥਿਤ ਆ। ਡਾਟਦਰ ਦਰਵਾਜ਼ੇ ਦੀ ਦਿੱਖ ਪਹਿਲਾਂ ਵਾਂਗ ਹੀ ਹੈ ਛੱਤ ਬਦਲ ਦਿੱਤੀ ਹੈ।
3 ਦਰਵਾਜਾ ਪਨੈਚ- ਇਹ ਦਰਵਾਜ਼ਾ ਵੀ ਪਿੰਡ ਦੀ ਦੱਖਣੀ ਗੁੱਠ ਚ ਸਥਿਤ ਹੈ। ਇਹ ਪਨੈਚ ਪੱਤੀ ਦਾ ਦਰਵਾਜ਼ਾ ਹੈ। ਇਸ ਦੀਆਂ ਵੀ ਛੱਤਾਂ ਬਦਲ ਦਿੱਤੀਆਂ ਹਨ। ਇਸ ਪੱਤੀ ਚ ਸਰਾਅ, ਰਾਏ, ਪਨੇਸਰ, ਸਿੱਧੂ ਭੱਟੀ, ਧਾਲੀਵਾਲ, ਗਿੱਲ ਗੋਤੀ ਵਸਦੇ ਹਨ।
4 ਦਰਵਾਜ਼ਾ ਬਾਠ- ਇਹ ਦਰਵਾਜ਼ਾ ਚੜ੍ਹਦੇ ਵੱਲ ਆ ਇਹ ਬਾਠ ਪੱਤੀ ਦਾ ਦਰਵਾਜ਼ਾ ਪਰ ਇਸ ਪੱਤੀ ਚ ਬਾਠਾਂ ਤੋਂ ਇਲਾਵਾ ਮਾਗਟ, ਸੋਹੀ, ਗਿੱਲ ਆਦਿ ਗੋਤੀ ਵਸਦੇ ਹਨ ਇਸ ਦੀ ਡਾਟਦਾਰ ਦਿੱਖ ਅਜੇ ਵੀ ਕਾਇਮ, ਇਸ ਦੇ ਨਾਲ ਸੌ ਸਾਲ ਕੋ ਵੱਧ ਪੁਰਾਣੀ ਥਾਈ (ਧਰਮਸਾਲਾ, ਜੰਝਘਰ) ਅਜੇ ਵੀ ਕਾਇਮ ਹੈ ਤੇ ਇਸ ਦੀ ਸਾਭ ਸੰਭਾਲ ਦੀ ਲੋੜ ਆ।
5 ਦਰਵਾਜ਼ਾ ਰਵਿਦਾਸੀਆਂ ਸਿੰਘ- ਇਹ ਦਰਵਾਜ਼ਾ ਪਿੰਡ ਦੇ ਚੜ੍ਹਦੇ ਵੱਲ ਸ਼ਾਨਦਾਰ ਡਾਟਦਾਰ ਦਰਵਾਜ਼ਾ ਰਵਿਦਾਸੀਏ ਸਿੰਘਾਂ ਦੇ ਤੌਰ ਤੇ ਜਾਣਿਆ ਜਾਦਾ ਹੈ। । ਰਵਿਦਾਸੀਆਂ ਭਾਈਚਾਰੇ ਚ ਚੁਹਾਨ, ਸੀਂਹਮਾਰ ਅਤੇ ਜੱਸੀ ਗੋਤ ਨਾਲ ਸਬੰਧਤ ਪਰਿਵਾਰ ਹੀ ਬਹੁਗਿਣਤੀ ’ਚ ਹਨ।
6 ਕਿਲਾ ਸੋਡੀਆ ਇਹ ਇਮਾਰਤ ਪੱਤੀ ਮੱਛੇਕੀ ਅਤੇ ਪੱਤੀ ਚੂਹੜ ਦੀ ਹੱਦ ਤੇ ਘੱਟੋ ਘੱਟ ਸੱਤ ਅੱਠ ਫੁਟ ਉੱਚੇ ਚਬੂਤਰੇ ਤੇ ਦੋ ਢਾਈ ਇੱਟ ਦੀਆ ਚੌੜੀਆਂ ਕੰਧਾਂ ਵਾਲਾ 30×40 ਵਰਗ ਫੁੱਟ ਦਾ ਭਵਨ ਆ ਅੱਗੇ ਖਾਲੀ ਚਬੂਤਰਾ ਛੱਡ ਕੇ ਇੱਕ ਖੂਹ ਵੀ ਸੀ। ਸਿਆਣਿਆਂ ਦੇ ਦੱਸਣ ਅਨਸਾਰ ਇਹ ਕਿਸੇ ਰਾਜੇ ਨੇ ਬਣਵਾਇਆ ਸੀ ਸੁਣਿਆ ਇਥੇ ਤਿੰਨ ਪਿੰਡਾਂ ਦਾ ਕਰ (ਟੈਕਸ) ਅਨਾਜ਼ ਆਦਿ ਦੇ ਰੂਪ ਵਿੱਚ ਉਗਰਾ ਕੇ ਸੰਭਾਲਿਆ ਜਾਂਦਾ ਸੀ ਹੋ ਸਕਦਾ ਅਨਾਜ ਨੂੰ ਮੀਂਹ ਦੇ ਪਾਣੀ ਤੋ ਬਚਾਊਣ ਲਈ ਉਚੇ ਚਬੂਤਰੇ ਤੇ ਇਹ ਇਮਾਰਤ ਉਸਾਰੀ ਗਈ ਸੀ ਇਸ ਪਿੰਡ ਦੀ ਆਯੁਰਵੈਦਿਕ ਡਿਸਪੈਂਸਰੀ ਕਿਲੇ ਚ ਲੰਬਾ ਸਮਾਂ ਰਹੀ। ਇਹ ਇਮਾਰਤ ਦੀ ਸੰਭਾਲ ਬਹੁਤ ਜਰੂਰੀ ਆ।
ਕਾਗੜਾ ਸ਼ੈਲੀ ਦੀ ਚਿਤ੍ਰਕਾਰੀ ਵਾਲੀ ਡਾਟ
ਪਿੰਡ ਚ ਇੱਕ ਹੋਰ ਪੁਰਾਤਨ ਡਾਟਦਾਰ ਇਮਾਰਤ ਹੈ, ਜਿਸ ਦੀਆ ਡਾਟਾਂ ਤੇ ਕਾਗੜਾ ਸੈਲੀ ਚ ਪਰੀਆਂ, ਗੁਰੁਆਂ ਦੇ ਅਤੇ ਹੋਰ ਚਿੱਤਰ ਉਕਰੇ ਹੋਏ ਹਨ ਅੱਜ ਵੀ ਰੰਗ ਪੱਖੋਂ ਵਧੀਆ ਹਾਲਤ ’ਚ ਹਨ । ਇਹ ਘਰ ਮੌਜੂਦਾ ਨੰਬਰਦਾਰ ਸੁਖਵਿੰਦਰ ਸਿੰਘ ਦੇ ਪੁਰਖਿਆਂ ਨੇ ਬਣਾਇਆ ਸੀ।
ਪੁਰਾਣਾ ਤਲਾਅ
ਪਿੰਡ ਦੀ ਉੱਤਰ ਬਾਹੀ ’ਤੇ ਮਾਂਗੇਵਾਲ ਰੋਡ ਅਤੇ ਗੁਰੂਦਵਾਰਾ ਸਾਹਿਬ ਦੀ ਵੱਖੀ ਵਿਚਾਲੇ ਕਰਕੇ ਇੱਕ ਟੋਭਾ(ਛੱਪੜ) ਲਗਭਗ ਏਕੜ ਡੇਢ ਏਕੜ ’ਚ ਹੋਵੇਗਾ। ਕਿਸੇ ਸਮੇਂ ਇਸ ਨੂੰ ਤਲਾਅ ਆਖਦੇ ਸਨ । ਉਦੋਂ ਇਹ ਨੀਵੀਂ ਥਾਂ ਤੇ ਸੀ ਸਾਫ਼ ਸੁਥਰਾ ਪਾਣੀ ਜੋ ਜਾਂ ਤਾਂ ਬਰਸਾਤ ਦਾ ਹੁੰਦਾ ਜਾਂ ਨੇੜਲੇ ਬੋਰਾਂ ’ਤੇ ਇੰਜਣ ਚਲਾ ਕੇ ਭਰਿਆ ਜਾਂਦਾ ਸੀ ਇਸ ਲਈ ਪਾਣੀ ਸਾਫ਼ ਸੁਥਰਾ ਈ ਰਹਿੰਦਾ ਸੀ। ਇਸ ਦੀ ਲਹਿੰਦੀ ਬਾਹੀ ਬਾਉਲੀ ਵਾਂਗ 25-30 ਫੁੱਟ ਲੰਬੀਆਂ ਪੌੜੀਆਂ ਲਹੌਰੀ ਇੱਟ ਦੀਆ ਬਣੀਆਂ ਸੀ। ਜਿੰਨਾ ਦੀ ਗਿਣਤੀ 15 ਕੁ ਹੋਉ, ਇਸ ਦੇ ਦੋਨੇ ਪਾਸੇ ਚੌੜੀਆਂ ਕੰਧਾਂ ਜਿੰਨਾ ਦੇ ਸਿਰਿਆਂ ਤੇ ਤਿੰਨ ਫੁੱਟ ਵਿਆਸ ਦੀਆ ਬੁਰਜੀਆਂ ਬਣੀਆਂ ਸਨ। ਇਹ ਤਲਾਬ ਪਿੰਡ ਵਸਣ ਵੇਲੇ ਦਾ ਹੋ ਸਕਦਾ। ਇਹਨਾਂ ਬੁਰਜੀਆਂ ਤੇ ਬੈਠ ਮਾਈਆਂ ਕੱਪੜਾ ਲੱਤਾ ਧੋਂਦੀਆਂ। ਮੁੰਡੇ ਬੁਰਜੀਆਂ ਤੇ ਖਲੋ ਕੇ ਤਲਾਅ ਚ ਛਾਲਾਂ ਮਾਰਦੇ। ਜੇਠ ਹਾੜ ’ਚ ਲੋਕ ਪਾਉੜੀਆਂ ਰਾਹੀਂ ਕੋਠੇ ਲਿੱਪਣ ਲਈ ਚੀਕਣੀ ਮਿੱਟੀ ਕੱਢਦੇ, ਅੱਜ ਇਹ ਪੌੜੀਆਂ ਪਾਣੀ ’ਚ ਸਮਾ ਗਈਆਂ ਹਨ। ਇਹ ਤਲਾਅ ਪਿੰਡ ਵਸਣ ਸਮੇਂ ਦਾ ਹੋ ਸਕਦਾ।
ਨੰਬਰਦਾਰੀਆਂ - ਪਹਿਲਾਂ ਪਿੰਡ ’ਚ ਤਿੰਨ ਨੰਬਰਦਾਰੀਆ ਹੁੰਦੀਆਂ ਸਨ ਤੇ ਹੁਣ ਇਹ ਗਿਣਤੀ ਚ ਪੰਜ ਹੋ ਗਈਆਂ ਹਨ। ਇੱਕ ਨੰਬਰਦਾਰੀ ਮੱਛੇ ਕੀ, ਦੋ ਮਾਨ ਕੀਆ, ਇੱਕ ਚੂਹੜ ਕੀ, ਇੱਕ ਰਵੀਦਸੀਏ ਸਿੰਘਾਂ ਦੀ ਜਿੰਮੀਦਾਰਾਂ ਦੀਆਂ ਚਾਰੇ ਨੰਬਰਦਾਰੀਆ ਬਾਬਾ ਗੁਰਦਿੱਤ ਦੇ ਵਾਰਸਾਂ ਕੋਲ ਹੀ ਹਨ।
ਅਬਾਦੀ- ਪਿੰਡ ਦੀ ਲਗਭਗ 3600 ਵੋਟ ਹੈ ਕੁੱਲ ਜਨਸੰਖਿਆ ਸਾਢੇ ਕੁ ਪੰਜ ਹਜਾਰ ਹੈ ਪਿੰਡ ’ਚ ਸਿੱਖ ਹਿੰਦੂ ਮੁਸਲਿਮ ਆਪਸੀ ਭਾਈਚਾਰੇ ਅਤੇ ਅਮਨ ਨਾਲ ਰਹਿੰਦੇ ਹਨ, ਦੱਸਦੇ ਕਹਿੰਦੇ ਇੱਕ ਵਾਰ ਇੱਕ ਜਿੰਮੀਦਾਰ ਸ. ਦੇਵਾ ਸਿੰਘ ਅਤੇ ਸੇਠ ਮਾਰੀ ਮੱਲ ਦੀਆ ਪੰਚਾਇਤੀ ਚੌਣਾ ’ਚ ਮੈਬਰੀ ਦੀਆ ਇੱਕੋ ਜਿੰਨੀਆ ਵੋਟਾਂ ਪੈ ਗਈਆਂ ਜਦੋ ਗੱਲ ਪਰਚੀਆਂ ਤੇ ਆਈ ਦੇਵਾ ਸਿੰਘ ਜੋ ਉਮਰ ਦਰਾਜ਼ ਸੀ ਕਹਿੰਦਾ ਭਰਾਵੋ ਮੀਰੀ ਮੱਲ ਨੌਜਵਾਨ ਆ ਪਿੰਡ ਦਾ ਵਧੀਆ ਕੰਮ ਕਰੂ ਇਹਨੂੰ ਈ ਟਿੱਕਲੋ। ਇਹ ਸੀ ਆਪਸੀ ਭਾਈਚਾਰਾ।
ਪੰਚਾਇਤ ਨੌ ਮੈਂਬਰੀ ਚੁਣੀ ਜਾਂਦੀ ਆ। ਜੇ ਸਰਪੰਚੀ ਦੀ ਚੋਣ ਮੈਬਰਾਂ ਦੁਵਾਰਾ ਹੋਵੇ ਤਾਂ ਸਰਪੰਚ ਇਨਾਂ ਨੌ ਮੈਬਰਾਂ ਚ ਈ ਚੁਣਿਆ ਜਾਂਦਾ। ਜੇ ਸਿੱਧੀ ਤਾ ਸਰਪੰਚ ਸਮੇਤ ਮੈਬਰਾਂ ਦੀ ਗਿਣਤੀ ਦਸ ਹੋ ਜਾਂਦੀ ਹੈ।
ਕਬੱਡੀ ਤੇ ਕਾੜਨੀ
ਪਿੰਡ ਵਾਸੀ ਖੇਡਾਂ ਦੇ ਪੂਰੇ ਸ਼ੌਂਕੀ ਨੇ ਗੱਭਰੂ ਘੁਲਦੇ ਮੁਦਗਰ ਚੁੱਕਦੇ ਮੂੰਗਲੀਆ ਫੇਰਦੇ। ਪਿੰਡਾਂ ’ਚ ਘੋਲਾਂ ਦੀ ਥਾਂ ਕਬੱਡੀ ਨੇ ਮੱਲ ਲਈ। ਇਸ ਪਿੰਡ ਦੀਆ ਕਬੱਡੀ ਟੀਮਾਂ ਅਤੇ ਪਿੰਡ ਦੇ ਟੂਰਨਾਮੈਂਟ ਚਰਚਾ ’ਚ ਹੁੰਦੇ ਸਨ। ਸੱਤਵੇ ਅੱਠਵੇ ਦਹਾਕੇ ਚ ਜਦੋ ਟਾਵੇਂ-ਟਾਵੇਂ ਪਿੰਡਾਂ ਚ ਟੂਰਨਾਮੈਂਟ ਹੁੰਦੇ ਸਨ ਪਿੰਡ ’ਚ ਸਾਲਾਨਾ ਟੂਰਨਾਮੈਂਟ ਕਰਵਾਏ ਜਾਦੇ। ਚਲਦੇ ਟੂਰਨਾਮੈਂਟ ਚ ਪਤਾ ਈ ਨਾ ਲਗਦਾ ਕਦ ਸ਼ਾਮ ਨੂੰ ਸਿਰਾਂ ਤੇ ਦੁੱਧ ਦੀਆਂ ਕਾਹੜਨੀਆ ਚੁੱਕੀ ਨੌਜਵਾਨ ਗਰਾਊਡ ਆ ਜਾਂਦੇ ਜਿਹੜੀਆ ਸਪੈਸ਼ਲ ਖਿਡਾਰੀਆਂ ਲਈ ਹੀ ਕਾਹੜੀਆ ਜਾਦੀਆ ਸਨ ਦੂਰ ਤੱਕ ਦੁੱਧ ਦੀਆਂ ਕਾਹੜਨੀਆ ਹੀ ਕਾਹੜਨੀਆ ਨਜਰ ਆਉਦੀਆਂ। ਸ਼ਰਦੇ ਪੁਜਦੇ ਘਰ ਟੋਕਨੀਆ ’ਚ ਦੁੱਧ ਲੈ ਕੇ ਆਉਦੇ ਦੁੱਧ-ਘਿਉ ਖਿਡਾਰੀਆਂ ਦੀ ਖੁਰਾਕ ਹੁੰਦੀ ਆ। ਚੋਬਰ ਰੇਡ ਪਾਉਦੇ, ਜੱਫੇ ਲਾਉਂਦੇ ਨਾਲ ਦੀ ਨਾਲ ਮਲਾਈ ਵਾਲਾ ਕਾੜਿਆ ਦੁੱਧ ਛਕੀ ਜਾਦੇ। ਸ਼ਾਲਾ! ਕਾਹੜਨੀਆ ਦਾ ਦੁੱਧ ਪੀ ਕੇ ਚੋਬਰ ਕਬੱਡੀਆ ਪਾਉਦੇ ਰਹਿਣ, ਜੱਫੇ ਲਾਉਦੇ ਰਹਿਣ।
ਪਰਤਾਪਾ, ਪਿੱਪਲ ਅਤੇ ਇਕਾਦਸ਼ੀ
ਪਿੰਡ ਦੇ ਸ਼ਹੀਦਾਂ ਵਾਲੇ ਅੱਡੇ ਉਤਰ ਕੇ ਮਨਾਲ ਵਾਲੀ ਸੜਕ ਵੱਲ ਜਾਈਏ, ਗੁਰਦੁਵਾਰਾ ਸਾਹਿਬ ਦੇ ਪ੍ਰਵੇਸ਼ ਦੁਵਾਰ ਦੇ ਬਿਲਕੁਲ ਸਾਹਮਣੇ ਇੱਕ ਵਿਸ਼ਾਲ ਕਾਇਆ ਪਿੱਪਲ ਨਜਰ ਆਵੇਗਾ ਜਿਸ ਦੇ ਟਹਿਣ, ਟਹਿਣੀਆਂ ਦਾ ਫਲਾਅ ਲਗਭਗ ਦੋ ਢਾਈ ਬਿੱਘੇ ਚ ਹੋਵੇਗਾ। ਦੱਸਦੇ ਆ ਇਹ ਪਿੱਪਲ ਪਰਤਾਪੇ ਮਿਸਤਰੀ ਨੇ ਲਾਇਆ ਸੀ, ਇਸ ਤੋ ਬਿਨਾਂ ਪਰਤਪੇ ਨੇ ਹੋਰ ਵੀ ਬਹੁਤ ਸਾਰੇ ਰੁੱਖ ਲਾਏ ਸੀ। ਜਾ ਸਵਰਗੀ ਮੁਖਤਿਆਰ ਸਿੰਘ ਚਹਿਲ, ਨੇ ਵੀ ਪਿੰਡ ’ਚ ਅਥਾਹ ਰੁੱਖ ਲਾਏ, ਜਿਨਾਂ ਦੀ ਛਾਂ ਸਾਰਾ ਪਿੰਡ ਮਾਣਦਾ। ਕਹਿੰਦੇ ਪਰਤਾਪੇ ਚ ਇੱਕ ਹੋਰ ਵੀ ਗੁਣ ਸੀ ਉਸ ਦੀ ਉੱਚੀ ਅਵਾਜ਼। ਲਾਉਡ ਸਪੀਕਰ ਆਉਣ ਤੋ ਪਹਿਲਾਂ ਕੋਈ ਸੂਚਨਾ ਦੇਣੀ ਹੁੰਦੀ ਖਾਸਕਰ ਇਕਾਦਸ਼ੀ ਰੱਖਣ ਦੀ। ਪਰਤਾਪਾ ਕਿਸੇ ਚੁਬਾਰੇ ਤੇ ਚੜ ਕੇ ਬੱਦਲ ਵਾਂਗ ਗਰਜਦਾ, ਭਾਈ ਕੱਲ੍ਹ ਨੂੰ ਕਾਸ਼ਤੀ ਆ, ਕਾਸ਼ਤੀ; ਕੋਈ ਭਾਈ ਗੁਉ ਦੇ ਜਾਏ ਨੂੰ ਨਰਾਜ਼ ਨਾ ਕਰਿਓ ਜੂਲੇ ਹੇਠ ਨਾ ਦਿਓ । ਆਪਣਾ ਪੱਠਾ ਤੱਥਾ ਅੱਜ ਈ ਲੈ ਆਓ ਭਾਈ। ਕਾਸ਼ਤੀ ਨੀ ਤੋੜਨੀ, ਤੋੜਨ ਵਾਲੇ ਨੂੰ ਜੁਰਮਾਨੇ ਵਜੋਂ ਭਾਈ ਗੁੜ ਦੀ ਭੇਲੀ ਲੱਗੂ। ਫਿਰ ਪਿੰਡ ਲਾਊਡ ਸਪੀਕਰ ਆਉਣ ਤੱਕ ਇਹ ਜੁੰਮੇਵਰੀ ਬਖਸੀ ਮਜਬੀ ਨੇ ਢੋਲ ਤੇ ਡੱਗਾ ਲਾ ਕੇ ਨਿਭਾਈ।
ਪਰਵਾਸ- ਪਿੰਡ ਚ ਪਹਿਲਾ ਪਰਵਾਸ 1947 ਨੂੰ ਹੋਇਆ ਇਸ ਪਿੰਡ ਚ ਲਗਭਗ 50-60 ਘਰ ਮੁਸਲਮਾਨਾਂ ਦੇ ਸਨ ਜੋ ਪਾਕਿਸਤਾਨ ਚਲੇ ਗਏ ਜਿਨ੍ਹਾਂ ’ਚ ਕਮਾਲਾਂ ਜੁਲਾਹਾ, ਜਾਨ ਅਤੇ ਕੁੰਮਾ ਮੁਸਲਿਮ ਭਾਈਚਾਰੇ ’ਚ ਚੰਗਾ ਰਸੂਖ ਰੱਖਦੇ ਸੀ। ਤਸੱਲੀ ਵਾਲੀ ਗੱਲ ਆ ਇਸ ਪਿੰਡ ਚ ਵੰਡ ਟੁੱਕ ਨੀ ਹੋਈ ਰਿਆਸਤ ਮਲੇਰਕੋਟਲਾ ਦੀ ਹੱਦ ਢਾਈ ਤਿੰਨ ਕੋਹ ਸੀ ਪਿੰਡ ਦੇ ਮੋਹਤਬਰ ਮੁਸਲਮ ਭਾਈਚਾਰੇ ਨੂੰ ਮਲੇਰਕੋਟਲਾ ਛੱਡ ਆਏ। ਦਸਮ ਪਾਤਸਾਹ ਦੇ ਬਚਨਾਂ ਕਾਰਨ ਮਲੇਰਕੋਟਲਾ ਰਿਆਸਤ ਚ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆਂ। ਧਾੜਵੀ ਵੀ ਮਲੇਰਕੋਟਲਾ ਦੀ ਜੂਹ ’ਚ ਕਾਤਲੋ ਗਾਰਦ ਕਰਨ ਤੋਂ ਕਤਰਾਉਂਦੇ ਸਨ। ਪਿੰਡ ਨੇ ਸਹਿਮਤੀ ਨਾਲ ਤਿੰਨ ਮੁਸਲਮਾਨਾਂ ਦੇ ਘਰ ਰੱਖ ਲਏ। ਇੱਕ ਘਰ ਭਰਾਈਆਂ ਦਾ, ਇੱਕ ਤੇਲੀਆ ਦਾ, ਇੱਕ ਵੱਗ ਚਾਰਨ ਲਈ ਗੁੱਜਰ ਪਰਿਵਾਰ, ਗੁਜਰ ਪਰਿਵਾਰ ਨੂੰ ਕੱਝ ਜਮੀਨ ਵੀ ਦਿੱਤੀ ਸੀ। ਜਿਸ ਦੇ ਮਾਲਕੀ ਹੱਕ ਅੱਜ ਵੀ ਇਸ ਪਰਿਵਾਰ ਕੋਲ ਹਨ।
ਕਿਸੇ ਸਮੇਂ ਪਿੰਡ ਚ ਗਿਣਤੀ ਪੱਖੋ ਅਗਰਵਾਲ ਭਾਈਚਰਾ ਵੀ ਵਿਸ਼ੇਸ਼ ਥਾਂ ਰੱਖਦਾ ਸੀ। ਇੱਕ ਵਾਰ ਕੱਲੇ ਅਗਰਵਾਲ ਪਰਿਵਾਰ ਦੀ ਵੱਛੀ ਵੱਗ ਵਿੱਚੋਂ ਕਿਸੇ ਜਿੰਮੀਦਾਰ ਨੇ ਮੋੜਤੀ ਸੇਠ ਹੱਤਕ ਮੰਨ ਕੇ ਪਿੰਡ ਛੱਡ ਗਏ। ਅੱਜ ਇਸ ਅਗਰਵਾਲ ਪਰਿਵਾਰ ਦੇ ਮੁੰਬਈ, ਦਿੱਲੀ, ਪਟਿਆਲਾ, ਬਰਨਾਲਾ ਵਿਖੇ ਵੱਡੇ ਕਾਰੋਬਾਰ ਹਨ। ਕੁੱਝ ਪਰਿਵਾਰ ਪੰਜਾਬ ਚ ਕਾਲੇ ਦਿਨਾਂ ਚ ਪਰਵਾਸ ਕਰ ਗਏ। ਕੁੱਝ ਤਰੱਕੀ ਵਾਸਤੇ ਸਹਿਰੀਂ ਜਾ ਵਸੇ। ਪਰ ਇਸ ਭਾਈਚਾਰੇ ਨੇ ਪਿੰਡ ਨੂੰ ਵਿਸਾਰਿਆ ਨੀਂ ਦੀਵਾਲੀ ਤੋਂ ਦੂਜੇ ਦਿਨ ਇਹ ਪਿੰਡ ਆਉਦੇ ਹਨ। ਪਰਿਵਾਰਾਂ ਦੇ ਪਰਿਵਾਰ ਬਾਬੇ ਧੂਤ ਦੀ ਮੰਨਤਾ ਲਈ ਇਨ੍ਹਾਂ ਪਰਿਵਾਰਾਂ ਨੇ ਬਾਬੇ ਧੂਤ ਦੀ ਉਜੜੀ ਤੇ ਓਬੜ ਖੋਬੜ ਜ਼ਮੀਨ ਤੇ ਖੂਬਸੂਰਤ ਪਾਰਕ ਬਣਾ ਦਿੱਤਾ ਜਿਸ ਵਿੱਚ ਬੱਚੇ, ਜਵਾਨ ਅਤੇ ਬੁੱਢੇ ਆਪੋ ਆਪਣੀਆਂ ਖੇਡਾਂ ਖੇਡਦੇ ਆ।
ਸਰਕਾਰੀ ਸਹੂਲਤਾਂ- ਪਿੰਡ ਵਿੱਚ ਦੋ ਬੈਕਾਂ, ਟੈਲੀਫੋਨ ਐਕਸਚੇਂਜ, ਬਿਜਲੀ ਘਰ, ਹਸਪਤਾਲ, ਵੈਟਨਰੀ ਹਸਪਤਾਲ, ਸੈਕੈਂਡਰੀ ਤੱਕ ਲੜਕੇ ਤੇ ਲੜਕੀਆਂ ਦਾ ਸਾਂਝਾ ਸਕੂਲ, ਫੋਕਲ ਪੋਇੰਟ, ਐਗਰੀਕਲਚਰ ਸੁਸਾਇਟੀ ਜੋ ਖੇਤੀਬਾੜੀ ਦੇ ਸੰਦਾਂ ਨਾਲ ਨਾਲ ਰਸਾਇਣਕ ਖਾਦ, ਕੀਟਨਾਸ਼ਕ, ਅਤੇ ਖੇਤੀ ਲਈ ਕਰਾਏ ਦੇ ਸੰਦਾ ਦਾ ਪਰਬੰਧ ਵੀ ਕਰਦੀ ਆ। ਆਯੁਰਵੈਦਿਕ ਡਿਸਪੈਂਸਰੀ, ਆਂਗਣਵਾੜੀ ਸੈਂਟਰ ਵੀ ਅਬਾਦੀ ਅਨੁਸਾਰ ਸੰਤੋਸ਼ਜਨਕ ਹਨ। ਪ੍ਰਮੁੱਖ ਸਹਿਰਾਂ ਤੱਕ ਜਾਣ ਲਈ 18 ਫੁੱਟੀਆ ਸੜਕਾਂ ਪਿੰਡ ਵਾਸੀਆ ਲਈ ਵਰਦਾਨ ਸਿੱਧ ਹੋਈਆਂ ਨੇ। ਪਿੰਡ ਦੇ ਗਭਰੂ ਖੇਤੀਬਾੜੀ ਦੇ ਨਾਲ ਨਾਲ ਸਹਾਹਿਕ ਧੰਦੇ, ਵੱਖ ਵੱਖ ਸਰਕਾਰੀ, ਅਰਧ ਸਰਕਾਰੀ ਪ੍ਰਾਈਵੇਟ ਅਦਾਰਿਆਂ ਚ ਵੀ ਕੰਮ ਕਰ ਰਹੇ ਹਨ।
ਸਾਰਾਗੜ੍ਹੀ ਜੰਗ ਦੇ ਸ਼ਹੀਦ ਠੁੱਲੀਵਾਲ ਦੇ ਜਵਾਨ
ਸੋਧੋਅਮਰ ਸ਼ਹੀਦ ਸਿਪਾਹੀ ਨਰਾਇਣ ਸਿੰਘ ਧਾਲੀਵਾਲ ਸਾਰਾਗੜ੍ਹੀ ਜੰਗ ਵਿਚ (12 ਸਤੰਬਰ 1897 ) ਨੂੰ ਸ਼ਹੀਦ ਹੋਣ ਵਾਲੇ 36 ਵੀ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਫੌਜੀਆਂ ਵਿਚ ਸਨ। ਨਾਰਾਇਣ ਸਿੰਘ ਧਾਲੀਵਾਲ ਠੁੱਲੀਵਾਲ ਪਿੰਡ ਦੇ ਵਸਨੀਕ ਸਨ। ਸਰਦਾਰ ਨਰਾਇਣ ਸਿੰਘ ਧਾਲੀਵਾਲ ਦਾ ਸ਼ਹੀਦੀ ਦਿਹਾੜਾ ਹਰ ਸਾਲ 12 ਸਤੰਬਰ ਨੂੰ ਹੁੰਦਾ ਹੈ।
ਪਹਿਲੀ ਸੰਸਾਰ ਜੰਗ ਵਿੱਚ ਪਿੰਡ ਦੇ ਸ਼ਹੀਦ ਜਵਾਨ
ਸੋਧੋ1, ਸ਼ਹੀਦ ਸਿਪਾਹੀ ਗੰਡਾ ਸਿੰਘ ਪੁੱਤਰ ਖਜਾਨ ਸਿੰਘ (ਬੈਲਜੀਅਮ ਜੰਗ 1916) 2, ਸ਼ਹੀਦ ਕ੍ਰਿਸ਼ਨ ਸਿੰਘ ਪੁੱਤਰ ਪ੍ਰੇਮ ਸਿੰਘ (ਪਹਿਲੀ ਸੰਸਾਰ ਜੰਗ 1917) 3, ਸ਼ਹੀਦ ਭਾਗ ਸਿੰਘ ਪੁੱਤਰ ਸ, ਨਰਾਇਣ ਸਿੰਘ ਮਾਂਗਟ (ਪਹਿਲੀ ਸੰਸਾਰ ਜੰਗ 1917)
ਭਾਰਤ ਚੀਨ ਜੰਗ ਦੇ ਸ਼ਹੀਦ
ਸੋਧੋ1 ਸ਼ਹੀਦ ਪਿਆਰਾ ਸਿੰਘ ਪੁੱਤਰ ਭਾਨ ਸਿੰਘ ਧਾਲੀਵਾਲ (ਭਾਰਤ ਚੀਨ ਜੰਗ 1962)
1 ਸ਼ਹੀਦ ਨਾਇਕ ਪਰਗਟ ਸਿੰਘ ਪੁੱਤਰ ਭਜਨ ਸਿੰਘ ਕਲੇਰ (ਕਾਰਗਿਲ ਜੰਗ 1999) 2 ਸ਼ਹੀਦ ਜਗਰਾਜ ਸਿੰਘ ਪੁੱਤਰ ਜੰਗੀਰ ਸਿੰਘ ਸਰਾਂ ( ਕਾਰਗਿਲ ਜੰਗ 1999)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |