ਮਾਲੇਰਕੋਟਲਾ ਰਿਆਸਤ
ਮਾਲੇਰਕੋਟਲਾ ਰਿਆਸਤ ਬਰਤਾਨਵੀ ਭਾਰਤ ਵਿੱਚ ਇੱਕ ਰਜਵਾੜਾਸ਼ਾਹੀ ਸੀ। ਇਹ ਰਿਆਸਤ 1657 ਤੋਂ 1948 ਤੱਕ ਰਹੀ। ਇਸਦੇ ਸ਼ਾਸਕ ਪਠਾਨ ਕਬੀਲੇ ਦੇ ਸਨ ਅਤੇ ਇਸਦੀ ਰਾਜਧਾਨੀ ਮਾਲੇਰਕੋਟਲਾ ਸ਼ਹਿਰ ਸੀ। ਭਾਰਤ ਦੀ ਵੰਡ ਦੋਰਾਨ ਏਥੋਂ ਦਾ ਸ਼ਾਹੀ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ ਅਤੇ ਉਹਨਾਂ ਦੇ ਵੰਸ਼ਜ ਅੱਜ ਵੀ ਲਾਹੌਰ ਵਿੱਚ ਰਹਿੰਦੇ ਹਨ। ਇਹ ਪੰਜਾਬ ਦੀ ਇੱਕੋ-ਇੱਕ ਮੁਸਲਿਮ ਰਿਆਸਤ ਹੈ।
ਮਾਲੇਰਕੋਟਲਾ ਰਿਆਸਤ ਮਾਲੇਰਕੋਟਲਾ /مالیرکوٹلہ | |||||||||
---|---|---|---|---|---|---|---|---|---|
ਬਰਤਾਨਵੀ ਭਾਰਤ ਦਾ/ਦੀ ਰਜਵਾੜਾਸ਼ਾਹੀ | |||||||||
1657–1948 | |||||||||
Coat of arms | |||||||||
ਜ਼ਿਲ੍ਹਾ ਲੁਧਿਆਣਾ ਦਾ 1911 ਦਾ ਨਕਸ਼ਾ ਜਿਸ ਵਿੱਚ ਸਾਰੇ ਪ੍ਰਾਂਤ ਸਮੇਤ ਮਾਲੇਰਕੋਟਲਾ ਦਰਸਾਏ ਗਏ ਹਨ। | |||||||||
ਖੇਤਰ | |||||||||
• 1901 | 433 km2 (167 sq mi) | ||||||||
Population | |||||||||
• 1901 | 77506 | ||||||||
ਇਤਿਹਾਸ | |||||||||
ਇਤਿਹਾਸ | |||||||||
• ਸਥਾਪਨਾ | 1657 | ||||||||
1948 | |||||||||
| |||||||||
ਅੱਜ ਹਿੱਸਾ ਹੈ | ਪੰਜਾਬ, ਭਾਰਤ |
ਇਤਿਹਾਸ
ਸੋਧੋਮਾਲੇਰਕੋਟਲਾ ਰਿਆਸਤ ਦੀ ਸਥਾਪਨਾ ਬਾਇਆਜ਼ੀਦ ਖ਼ਾਨ ਨੇ 1657 ਵਿੱਚ ਕੀਤੀ ਸੀ, ਜਿਸਨੂੰ ਔਰੰਗਜ਼ੇਬ ਦੀ ਜਾਨ ਬਚਾਉਣ ਤੋਂ ਬਾਅਦ ਸੁਤੰਤਰ ਸ਼ਾਸਕ ਵਜੋਂ ਮਾਨਤਾ ਦਿੱਤੀ ਗਈ, ਅਤੇ ਉਸਨੇ ਮਾਲੇਰਕੋਟਲਾ ਨਾਂ ਦਾ ਕਿਲ੍ਹਾ ਉਸਾਰਿਆ ਜਿਸ ਕਰਕੇ ਬਾਅਦ ਵਿੱਚ ਸਾਰੀ ਰਿਆਸਤ ਦਾ ਨਾਂ ਮਾਲੇਰਕੋਟਲਾ ਰਿਆਸਤ ਪੈ ਗਿਆ।
ਮਕਬਰੇ
ਸੋਧੋਰਿਆਸਤ ਮਾਲੇਰਕੋਟਲਾ ਦੇ ਨਵਾਬੀ ਖ਼ਾਨਦਾਨ ਨਾਲ ਸਬੰਧਤ ਸ਼ਾਹੀ ਮਕਬਰਿਆਂ ਸਰਹਿੰਦੀ ਦਰਵਾਜ਼ੇ ਦੇ ਬਾਹਰ ਕਰੀਬ ਅੱਠ ਵਿੱਘੇ ਜ਼ਮੀਨ ਵਿੱਚ ਫੈਲੇ ਸ਼ਾਹੀ ਮਕਬਰਿਆਂ ਵਿੱਚ ਰਿਆਸਤ ਦੇ ਸਮੇਂ-ਸਮੇਂ ਸਿਰ ਰਹੇ ਨਵਾਬ, ਨਵਾਬਾਂ ਦੀਆਂ ਬੇਗ਼ਮਾਂ, ਨਵਾਬ ਖ਼ਾਨਦਾਨ ਦੇ ਪਰਿਵਾਰਕ ਜੀਅ, ਰਿਆਸਤੀ ਫ਼ੌਜਾਂ ਅਤੇ ਪੁਲੀਸ ਦੇ ਨਵਾਬੀ ਖ਼ਾਨਦਾਨ ਨਾਲ ਸਬੰਧਤ ਜਰਨੈਲ ਅਤੇ ਰਿਆਸਤੀ ਪ੍ਰਸ਼ਾਸਨ ਦੇ ਉੱਚ ਅਹਿਲਕਾਰ ਦਫ਼ਨ ਹਨ। ਇਹ ਮਕਬਰੇ ਕਿਸੇ ਵੇਲੇ ਸ਼ੇਰਵਾਨੀ, ਨੁਸਰਤਖ਼ਾਨੀ ਤੇ ਮਿਰਜ਼ਾਖ਼ਾਨੀ ਖਾਨਦਾਨ ਦਾ ਨਿੱਜੀ ਕਬਰਸਤਾਨ ਸਨ। ਇਹ ਸਾਰੇ ਮਕਬਰੇ ਲਾਹੌਰੀ ਇੱਟ ਅਤੇ ਚੂਨੇ ਨਾਲ ਬਣੇ ਹੋਏ ਹਨ। ਇਨ੍ਹਾਂ ’ਚੋਂ ਇੱਕ-ਦੋ ਮਕਬਰਿਆਂ ਦੇ ਅੰਦਰਲੇ ਪਾਸੇ ਜ਼ਿੰਦਗੀ ਅਤੇ ਮੌਤ ਨਾਲ ਸਬੰਧਿਤ ਅਰਬੀ, ਫਾਰਸੀ ਤੇ ਉਰਦੂ ’ਚ ਤੁਕਾਂ ਲਿਖੀਆਂ ਹੋਈਆਂ ਹਨ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਦੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖ਼ਾਨ (1672-1712) ਦਾ ਇੱਥੇ ਮਕਬਰਾ ਹੈ। ਬਾਕੀ ਨਵਾਬਾਂ ਜਿਨ੍ਹਾਂ ਵਿੱਚ ਨਵਾਬ ਜਮਾਲ ਖ਼ਾਨ, ਨਵਾਬ ਭੀਖਣ ਖ਼ਾਨ, ਨਵਾਬ ਉਮਰ ਖ਼ਾਨ, ਨਵਾਬ ਅਸਾਦੁੱਲਾਹ ਖ਼ਾਨ, ਨਵਾਬ ਅਤਾਉਲਾਹ ਖ਼ਾਨ, ਨਵਾਬ ਵਜ਼ੀਰ ਅਲੀ ਖ਼ਾਨ, ਨਵਾਬ ਅਮੀਰ ਅਲੀ ਖ਼ਾਨ, ਨਵਾਬ ਮਹਿਬੂਬ ਅਲੀ ਖ਼ਾਨ ਸ਼ਾਮਲ ਹਨ, ਦੇ ਮਕਬਰਿਆਂ ’ਤੇ ਛੱਤ, ਗੁੰਬਦ ਜਾਂ ਮੀਨਾਰ ਬਣੇ ਹੋਏ ਹਨ। ਇਨ੍ਹਾਂ ’ਤੇ ਉੱਤਮ ਨਮੂਨੇ ਦੀ ਮੀਨਾਕਾਰੀ ਦੇ ਨਾਲ-ਨਾਲ ਚਿੱਟਾ ਅਤੇ ਲਾਲ ਪੱਥਰ ਲੱਗਿਆ ਹੋਇਆ ਹੈ। ਨਵਾਬ ਸਿਕੰਦਰ ਅਲੀ ਖ਼ਾਨ ਦਾ ਮਕਬਰਾ ਇਮਾਰਤਸਾਜ਼ੀ ਦੇ ਲਿਹਾਜ਼ ਨਾਲ ਬਾਕੀ ਮਕਬਰਿਆਂ ਨਾਲੋਂ ਅਲੱਗ ਹੈ। ਵੱਡਾ ਗੋਲ ਗੁੰਬਦ, ਚਾਰੇ ਕੋਨਿਆਂ ’ਤੇ ਛੋਟੇ ਮੀਨਾਰ, ਚਾਰੇ ਪਾਸੇ ਖਿੜਕੀਦਾਰ ਬਰਾਮਦੇ ਅਤੇ ਸੁੰਦਰ ਜਾਲੀਆਂ ਇਸ ਮਕਬਰੇ ਦੀ ਸੁੰਦਰਤਾ ਅਤੇ ਸ਼ਾਨ ਬਿਆਨ ਕਰਦੇ ਹਨ। ਉੱਤਰੀ ਪਾਸੇ ਫਸੀਲ ਦੇ ਨਾਲ ਹੀ ਨਵਾਬ ਇਬਰਾਹੀਮ ਅਲੀ ਖ਼ਾਨ, ਨਵਾਬ ਅਹਿਮਦ ਅਲੀ ਖ਼ਾਨ ਅਤੇ ਨਵਾਬ ਇਫ਼ਤਖਾਰ ਅਲੀ ਖ਼ਾਨ ਦਾ ਇੱਕੋ ਹੀ ਲੰਬਾ ਮਕਬਰਾ ਹੈ, ਜਿਸ ਦੀ ਛੱਤ ’ਤੇ ਗੁੰਬਦ ਦੀ ਬਜਾਏ ਕੰਕਰੀਟ ਦਾ ਲੈਂਟਰ ਹੈ। ਇਸ ਦੇ ਚਾਰੇ ਪਾਸੇ ਸੀਮਿੰਟ ਦੀਆਂ ਜਾਲੀਆਂ ਤੇ ਸੰਗਮਰਮਰ ਦੇ ਕੁਤਬੇ ਹਨ। ਇਨ੍ਹਾਂ ਸ਼ਾਹੀ ਮਕਬਰਿਆਂ ਵਿੱਚ ਨਵਾਬਾਂ ਤੋਂ ਇਲਾਵਾ ਸਭ ਤੋਂ ਸੁੰਦਰ ਦੋ ਮੰਜ਼ਿਲਾ ਮਕਬਰਾ ਸਰ ਮੁਹੰਮਦ ਜ਼ੁਲਫਿਕਾਰ ਅਲੀ ਖ਼ਾਨ (ਜੋ ਰਿਆਸਤ ਪਟਿਆਲਾ ਦੇ 1911 ਤੋਂ 1913 ਤੱਕ ਚੀਫ਼ ਮਨਿਸਟਰ ਰਹੇ) ਦਾ ਹੈ। ਇਸ ਦੇ ਚਾਰੇ ਪਾਸੇ ਬਰਾਮਦੇ, ਸਾਹਮਣੇ ਅਤੇ ਪਿੱਛੇ ਪੌੜੀਆਂ, ਖ਼ੂਬਸੂਰਤ ਗੋਲ ਗੁੰਬਦ ਤੇ ਸੀਮਿੰਟ ਦੀਆਂ ਹੱਥਾਂ ਨਾਲ ਬਣਾਈਆਂ ਜਾਲੀਆਂ, ਉਪਰਲੀ ਮੰਜ਼ਲ ’ਤੇ ਸੰਗਮਰਮਰ ਦਾ ਤਵੀਜ਼ ਦੇਖਣਯੋਗ ਹਨ। ਹੇਠਾਂ ਉਸ ਦੀ ਕਬਰ ਕੱਚੀ ਹੈ। ਇਹ ਮਕਬਰਾ ਮਹਾਰਾਜਾ ਪਟਿਆਲਾ ਨੇ ਤਾਮੀਰ ਕਰਵਾਇਆ ਸੀ। ਇੱਥੇ ਹੀ 1982 ਵਿੱਚ ਬੇਔਲਾਦ ਫ਼ੌਤ ਹੋਏ ਮਾਲੇਰਕੋਟਲਾ ਰਿਆਸਤ ਦੇ ਆਖ਼ਰੀ ਨਵਾਬ ਅਤੇ ਆਜ਼ਾਦੀ ਉਪਰੰਤ ਵਿਧਾਇਕ ਰਹੇ ਨਵਾਬ ਮੁਹੰਮਦ ਇਫ਼ਤਖਾਰ ਅਲੀ ਖ਼ਾਨ, 2008 ਵਿੱਚ ਫ਼ੌਤ ਹੋਈ ਨਵਾਬ ਇਬਰਾਹੀਮ ਅਲੀ ਖ਼ਾਨ ਦੀ ਪੋਤੀ ਅਸਗਰੀ ਬੇਗ਼ਮ ਸਾਹਿਬਾ, ਨਵਾਬ ਮੁਹੰਮਦ ਅਹਿਮਦ ਅਲੀ ਖ਼ਾਨ ਦੀ ਨੂੰਹ, ਰਾਜਾ ਜਾਫ਼ਰ ਅਲੀ ਖ਼ਾਨ ਬਹਾਦਰ ਦੀ ਪੁੱਤਰੀ, ਇੰਗਲੈਂਡ ਤੋਂ ਫ਼ੌਜੀ ਸਿਖਲਾਈ ਪ੍ਰਾਪਤ ਅਲਤਾਫ਼ ਅਲੀ ਖ਼ਾਨ ਬਹਾਦਰ ਦੀ ਪਤਨੀ ਆਦਿ ਦੀ ਕਬਰ ਵੀ ਇਸ ਮਕਬਰਾ ਸਮੂਹ ਦਾ ਹਿੱਸਾ ਹਨ। ਨਵਾਬੀ ਖਾਨਦਾਨ ਵੱਲੋਂ ਸ਼ਾਹੀ ਮਕਬਰਿਆਂ ਦੀ ਸਾਂਭ-ਸੰਭਾਲ ਲਈ ਮੁਕੱਰਰ ਕੀਤੇ ਮਤਵੱਲੀ (ਕੇਅਰਟੇਕਰ) ਖ਼ਾਨਦਾਨ ਦੇ ਮੌਜੂਦਾ ਮਤਵੱਲੀ ਹਾਜੀ ਮੁਹੰਮਦ ਨਸੀਰ ਅਨੁਸਾਰ ਮਰਹੂਮ ਨਵਾਬ ਸਿਕੰਦਰ ਅਲੀ ਖ਼ਾਨ ਦੀ ਮਾਂ ਨੇ ਮਦੇਵੀ ਰੋਡ ਸਥਿਤ 80-85 ਵਿੱਘੇ ਜ਼ਮੀਨ ਮਕਬਰਿਆਂ ਦੇ ਨਾਂ ਲਵਾਈ ਸੀ ਤਾਂ ਜੋ ਇਸ ਜ਼ਮੀਨ ਦੀ ਆਮਦਨ ਨਾਲ ਮਤਵੱਲੀ ਇਨ੍ਹਾਂ ਮਕਬਰਿਆਂ ਦੀ ਸਾਂਭ-ਸੰਭਾਲ ਕਰ ਸਕਣ। ਪੁਰਾਤੱਤਵ ਵਿਭਾਗ ਨੇ 2009 ਵਿੱਚ ਇੱਕ ਕਰੋੜ ਰੁਪਏ ਖ਼ਰਚ ਕੇ ਇਨ੍ਹਾਂ ਮਕਬਰਿਆਂ ਦੀ ਮੁਰੰਮਤ ਅਤੇ ਇਨ੍ਹਾਂ ਦੀ ਪੁਰਾਣੀ ਵਿਰਾਸਤੀ ਦਿੱਖ ਬਰਕਰਾਰ ਰੱਖਣ ਦਾ ਕੰਮ ਨਿੱਜੀ ਕੰਪਨੀ ਰਾਹੀਂ ਸ਼ੁਰੂ ਕਰਵਾਇਆ ਸੀ।[1]
ਸ਼ਾਸਕ
ਸੋਧੋਏਥੋਂ ਦੇ ਸ਼ਾਸਕਾਂ ਨੂੰ ਨਵਾਬ ਕਿਹਾ ਜਾਂਦਾ ਸੀ। [2]
ਰਾਜ ਦਾ ਸਮਾਂ | ਨਵਾਬ ਦਾ ਨਾਮ | ਜਨਮ ਅਤੇ ਮੌਤ |
---|---|---|
1672 - 1712 | ਸ਼ੇਰ ਮੁਹੰਮਦ ਖਾਨ ਬਹਾਦਰ | (1640 - 1712) |
1712 - 1717 | ਗੁਲਾਮ ਹੁਸੈਨ ਖਾਨ | (ਮੌਤ. 1734) |
1717 - 1762 | ਜਮਾਲ ਖਾਨ | (ਮੌਤ. 1762) |
1762 - 1763/64 | ਭੀਕਣ ਖਾਨ | (ਮੌਤ. 1763/64) |
ਹਵਾਲੇ
ਸੋਧੋ- ↑ "ਮਾਲੇਰਕੋਟਲਾ ਰਿਆਸਤ". Retrieved 18 ਫ਼ਰਵਰੀ 2016.
- ↑ States before 1947 A-J