ਡਾ. ਗੁਰਮਿੰਦਰ ਸਿੱਧੂ

ਪੰਜਾਬੀ ਕਵੀ
(ਡਾ.ਗੁਰਮਿੰਦਰ ਸਿੱਧੂ ਤੋਂ ਮੋੜਿਆ ਗਿਆ)

ਡਾ. ਗੁਰਮਿੰਦਰ ਸਿੱਧੂ ਇੱਕ ਪੰਜਾਬੀ ਕਵਿੱਤਰੀ ਹੈ। ਉਹ ਸੇਵਾ ਮੁਕਤ ਮੈਡੀਕਲ ਡਾਕਟਰ ਹੈ ਅਤੇ ਅਜਕਲ ਪੰਜਾਬ ਦੇ ਸ਼ਹਿਰ ਮੁਹਾਲੀ ਵਿਖੇ ਰਹਿ ਰਹੀ ਹੈ। ਉਸ ਦੀ ਨਾ!ਮੰਮੀ ਨਾ ਨਾਮ ਦੀ ਕੰਨਿਆ ਭਰੂਣ ਹੱਤਿਆ ਤੋਂ ਲੋਕਾਂ ਨੂੰ ਵਰਜਣ ਸਬੰਧੀ ਰਚਨਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ। 'ਇੰਡੀਅਨ ਐਕਸਪਰੈਸ' ਵਿੱਚ ਇਹਦਾ ਅੰਗਰੇਜ਼ੀ ਅਨੁਵਾਦ ਦੋ ਵਾਰ ਛਪਿਆ ਅਤੇ ਪੰਜਾਬੀ ਟ੍ਰਿਬਿਊਨ ਦੇ ਕਲਾ ਝਰੋਖੇ ਵਿੱਚ ਸੁਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਨੇ ਇਹਨੂੰ ਸ਼ਾਹਕਾਰ ਕਵਿਤਾ ਦਾ ਮਾਣ ਦਿੱਤਾ ਸੀ।

ਡਾ. ਗੁਰਮਿੰਦਰ ਸਿੱਧੂ
ਡਾ. ਗੁਰਮਿੰਦਰ ਸਿੱਧੂ
ਡਾ. ਗੁਰਮਿੰਦਰ ਸਿੱਧੂ
ਜਨਮਗੁਰਮਿੰਦਰ ਕੌਰ
1 ਜਨਵਰੀ 1951
ਸਿਧਵਾਂ ਬੇਟ , ਲੁਧਿਆਣਾ ,ਪੰਜਾਬ, ਭਾਰਤ
ਕਿੱਤਾਮੈਡੀਕਲ ਡਾਕਟਰ, ਕਵਿਤਰੀ
ਅਲਮਾ ਮਾਤਰਐਮ.ਬੀ.ਬੀ.ਐਸ. ਡਾਕਟਰ ਸਰਕਾਰੀ ਮੈਡੀਕਲ ਕਾਲਜ, ਪਟਿਆਲਾ
ਸਰਗਰਮੀ ਦੇ ਸਾਲਲਗਪਗ ਪਿਛਲੇ ਚਾਰ ਦਹਾਕਿਆਂ ਤੋਂ
ਡਾ. ਗੁਰਮਿੰਦਰ ਸਿੱਧੂ ਆਪਣੇ ਪਤੀ ਬਲਦੇਵ ਸਿੰਘ ਖਹਿਰਾ ਨਾਲ ਸਾਰੰਗ ਲੋਕ ਮੋਹਾਲੀ -19 ਫ਼ਰਵਰੀ 2017
ਡਾ.ਗੁਰਮਿੰਦਰ ਸਿੱਧੂ ਅਤੇ ਸ਼ਾਇਰ ਹਰਵਿੰਦਰ ਸਿੰਘ

ਜੀਵਨ

ਸੋਧੋ

ਡਾ. ਗੁਰਮਿੰਦਰ ਸਿੱਧੂ ਦਾ ਜਨਮ ਪਿਤਾ ਕੈਪਟਨ ਕਰਨੈਲ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਸਿਧਵਾਂ ਬੇਟ,ਜ਼ਿਲ੍ਹਾ ਲੁਧਿਆਣਾ ਵਿਖੇ 1 ਜਨਵਾਰੀ 1950 ਨੂੰ ਹੋਇਆ। ਉਹ ਸੀਨੀਅਰ ਮੈਡੀਕਲ ਅਫਸਰ,ਸਿਹਤ ਵਿਭਾਗ, ਪੰਜਾਬ ਵਿੱਚੋ ਸੇਵਾ ਮੁਕਤ ਹੋਏ ਹਨ। ਉਹਨਾ ਦੇ ਪਤੀ ਡਾ. ਬਲਦੇਵ ਸਿੰਘ ਖਹਿਰਾ ਵੀ ਨਿੱਕੀ ਕਹਾਣੀ ਦੇ ਖੇਤਰ ਵਿੱਚ ਰਚਨਾ ਕਰਦੇ ਹਨ। ਉਸ ਦੀਆ ਕਵਿਤਾਵਾਂ ਤੇ ਆਧਾਰਿਤ ਨਾਟਕਚਿੜੀ ਦੀ ਅੰਬਰ ਵੱਲ ਉਡਾਣ ਜਾਣੀ ਪਹਿਚਾਣੀ ਨਾਟਕ ਨਿਰਦੇਸ਼ਕਾ ਅਨੀਤਾ ਸ਼ਬਦੀਸ਼ ਵਲੋਂ ਵੱਖ ਵੱਖ ਸਟੇਜਾਂ 'ਤੇ ਪੇਸ਼ ਕੀਤਾ ਗਿਆ ਹੌ ਅਤੇ ਹੁਣ ਤੱਕ ਇਸਦੇ ਕਰੀਬ 126 ਸ਼ੋਅ ਦੇਸ ਵਿਦੇਸ ਵਿੱਚ ਹੋ ਚੁੱਕੇ ਹਨ। ਡਾ : ਗੁਰਮਿੰਦਰ ਸਿੱਧੂ ਪਹਿਲੀ ਡਾਕਟਰ ਹੈ ਜਿਸਨੇ ਸੈਕਸ-ਟੈਸਟ ਰਾਹੀਂ ਧੀ ਦਾ ਪਤਾ ਲੱਗਣ ’ਤੇ ਗਰਭਪਾਤ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਹਦੀ ਚਿੱਠੀ-ਨੁਮਾ ਰਚਨਾ ‘ਨਾ! ਮੰਮੀ ਨਾ’ ਨੇ ਸਮਾਜ ਦੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ। ਲੱਗਭੱਗ ਹਰ ਰਿਸਾਲੇ ਅਖ਼ਬਾਰ ਨੇ ਇਹ ਛਾਪੀ।ਹਿੰਦੀ ਦੇ‘ ਦੈਨਿਕ-ਭਾਸਕਰ’ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਵਿੱਚ ਅਨੁਵਾਦ ਛਪੇ।ਇਸ ਕਰਕੇ ਉਸ ਨੂੰ ਕੰਨਿਆ ਭਰੂਣ ਹੱਤਿਆ ਬਾਰੇ ਆਮਿਰ ਖਾਨ ਦੇ ਸਟਾਰ-ਪਲੱਸ ਚੈਨਲ ਉੱਤੇ ਟੀ ਵੀ ਸ਼ੋਅ.. 'ਸੱਤਯਮੇਵ ਜਯਤੇ' ਵਿੱਚ ਬੁਲਾਇਆ ਗਿਆ ਜਿੱਥੇ ਉਸ ਨੇ ਧੀਆਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ। ਔਰਤ ਅੰਦਰ ਜਿਊਣ ਤੇ ਜੂਝਣ ਦਾ ਜੋਸ਼ ਭਰਦੀਆਂ ਦੋ ਕਿਤਾਬਾਂ ‘ਕਹਿ ਦਿਓ ਉਸ ਕੁੜੀ ਨੂੰ’ ਤੇ ‘ਧੀਆਂ ਨਾਲ ਜੱਗ ਵਸੇਂਦਾ’ ਨੇ ਕੁੜੀਆਂ ਅੰਦਰ ਬਹੁਤ ਜੋਸ਼ ਭਰਿਆ ਹੈ। ਵਿਆਹਾਂ ਦੇ ਕਾਰਡ ਪੰਜਾਬੀ ਵਿਚ ਛਪਵਾਉਣ ਲਈ ਉਤਸ਼ਾਹਿਤ ਕਰਦੀ  ਉਹਦੀ ਕਿਤਾਬ ‘ਚੌਮੁਖੀਆ ਇਬਾਰਤਾਂ’, ਜਿਸ ਵਿਚ ਸਵਾਗਤੀ ਸਮਾਰੋਹ, ਜਨਮ-ਦਿਨ, ਨਵਾਂ ਸਾਲ, ਦੀਵਾਲੀ, ਲੋਹੜੀ, ਹੋਲੀ ਵਰਗੇ ਤਿਉਹਾਰਾਂ ਲਈ ਸ਼ੁਭ-ਇਛਾਵਾਂ ਤੇ ਕਾਰਡਾਂ ਦੇ ਨਮੂਨੇ ਵੀ ਹਨ, ਇੰਟਰਨੈਟ ’ਤੇ ਬਹੁਤ ਚਰਚਿਤ ਹੋਈ ਹੈ, ਜਿਹਨਾਂ ਨੂੰ ਪੰਜਾਬੀ ਪ੍ਰੇਮੀ ਫੇਸਬੁਕ ਜਾਂ ਵਟਸ ਐਪ ਦੇ ਸੁਨੇਹਿਆਂ ਰਾਹੀਂ ਇਕ ਦੂਜੇ ਨੂੰ ਭੇਜਣ ਲਈ ਵਰਤ ਰਹੇ ਹਨ।ਇੰਟਰਨੈਸ਼ਨਲ ਲੇਖਕ ਡਾਇਰਕੈਟਰੀ ’/ਇੰਟਰਨੈਸ਼ਨਲ ਰਾਈਟਰਜ਼ ਬਾਇਓਗ੍ਰਾਫੀ ਵਿੱਚ ਉਹਦਾ ਨਾਂ ਅਤੇ ਜੀਵਨ-ਵੇਰਵਾ ਸ਼ਾਮਿਲ ਹੈ।

ਸਨਮਾਨ

ਸੋਧੋ
  • ਭਾਰਤ ਜਿਓਤੀ ਐਵਾਰਡ
  • ਦੇਸ਼ ਸੇਵਾ ਰਤਨ ਐਵਾਰਡ
  • ਮਾਲਵੇ ਦਾ ਮਾਣ ਐਵਾਰਡ
  • ਪਾਸ਼ ਯਾਦਗਾਰੀ ਐੇਵਾਰਡ
  • ਸਰਵੋਤਮ ਕਵਿਤਾ, ਭਾਸ਼ਾ ਵਿਭਾਗ ਪੰਜਾਬ
  • ਪੰਜਾਬੀ ਕਵਿਤਾ ਵਿੱਚ ਵਿਲੱਖਣ ਸ਼ਖਸ਼ੀਅਤ, ਇੰਟਰਨੈਸ਼ਨਲ ਕਲਚਰਲ ਫੋਰਮ
  • ਪੰਜਾਬੀ ਸਾਹਿਤ ਅਤੇ ਸੱਭਿਆਚਾਰ ਲਈ ਵਿਸ਼ੇਸ਼ ਦੇਣ ਵਾਸਤੇ ਐੇਵਾਰਡ
  • ਸਾਲ ਦੀ ਸਰਵੋਤਮ ਕਵਿੱਤਰੀ, ਕਲਾਕਾਰ ਸੰਗਮ
  • ਐੇਵਾਰਡ ਆਫ ਆਨਰ, ਕੋਹਿਨੂਰ ਵੈਲਫੇਅਰ ਸੋਸਾਇਟੀ ਸਿਧਵਾਂ ਬੇਟ
  • ਡਾ:ਜਸਵੰਤ ਗਿੱਲ ਐੇਵਾਰਡ, ਪੰਜਾਬੀ ਸਾਹਿਤ ਟਰੱਸਟ ਢੁੱਡੀਕੇ
  • ਲਾਭ ਸਿੰਘ ਚਾਤ੍ਰਿਕ ਐੇਵਾਰਡ, ਸਾਹਿਤ ਸਭਾ ਰਾਮਪੁਰ
  • ਰਾਣੀ ਸਾਹਿਬ ਕੌਰ ਪੁਰਸਕਾਰ, ਪੰਜਾਬੀ ਸੱਥ ਲਾਂਬੜਾਂ
  • ਕਵਿੱਤਰੀ ਲੇਖਕਾ ਸਮਾਜ ਸੇਵਾ ਸਨਮਾਨ, ਸ਼ੋਸ਼ਲ ਡਿਵੈਲਪਮੈਂਟ ਕੌਂਸਲ ਪੰਜਾਬ
  • ਵਿਸ਼ਵਾਨਾਥ ਤਿਵਾੜੀ ਐਵਾਰਡ, ਮਾਲਵਾ ਸੱਭਿਆਚਾਰਕ ਮੰਚ ਪੰਜਾਬ
  • ਪੰਜਾਬ ਰਤਨ ਐਵਾਰਡ, ਸ਼ਹੀਦ ਮੈਮੋਰੀਅਲ ਇੰਟਰਨੈਸ਼ਨਲ ਸੋਸਾਇਟੀ
  • ਸਾਹਿਤ ਸਮਾਜ ਸੇਵਾ ਲਈ ਸਨਮਾਨ, ਤਰਕਸ਼ੀਲ ਸੋਸਾਇਟੀ(ਪੰਜਾਬ)
  • ਐਵਾਰਡ ਆਫ ਆਨਰ, ਇੰਟਰਨੈਸ਼ਨਲ ਪੰਜਾਬੀ ਲਿਟਰੇਚਰ ਅਕੈਡਮੀ,ਕੈਲੇਫੋਰਨੀਆ,ਯੂ.ਐਸ.ਏ
  • ਸਨਮਾਨ ਮੇਲਾ ਗਦਰੀ ਬਾਬਿਆਂ ਦਾ ਇੰਡੋਕੈਨੇਡੀਅਨ ਕਲਚਰਲ ਆਰਗੇਨਾਈਜ਼ੇਸ਼ਨ,ਯੁ.ਐਸ.ਏ.
  • ਐਪਰੀਸੀਏਸ਼ਨ ਐਵਾਰਡ, ਪੀਪਲ-ਰਾਈਟਰਜ਼ ਲਿਟਰੇਰੀ ਐਸੋਸੀਏਸ਼ਨ,ਨਾਰਥ ਅਮਰੀਕਾ
  • ਧੀ ਪੰਜਾਬ ਦੀ ਐਵਾਰਡ, ਸ਼ਿਰੋਮਣੀ ਪੰਜਾਬੀ ਲਿਖਾਰੀ ਸਭਾ
  • ਕਰਨਲ ਭੱਠਲ ਪੁਰਸਕਾਰ

ਰਚਨਾਵਾਂ

ਸੋਧੋ

ਕਾਵਿ ਸੰਗ੍ਰਹਿ:

ਸੋਧੋ
  • ਹੰਝੂ ਭਿੱਜਿਆ ਮੌਸਮ
  • ਤਾਰਿਆਂ ਦੀ ਛਾਵੇਂ
  • ਮੱਸਿਆ ਤੇ ਗੁਲਾਬੀ ਲੋਅ
  • ਬੁੱਕਲ ਵਿਚਲੇ ਸੂਰਜ
  • ਚੌਮੁਖੀਆ ਇਬਾਰਤਾਂ[1]
  • ਹੁਣ ਅਲਵਿਦਾ ਹੁੰਦੇ ਨੇ ਖ਼ਤ
  • ਕਹਿ ਦਿਓ ਉਸ ਕੁੜੀ ਨੂੰ
  • ਬਾਲ-ਕਵਿਤਾਵਾਂ-‘ਚੰਦ ਦੀ ਬਰਫੀ’, ਨੂੰ ਭਾਸ਼ਾ-ਵਿਭਾਗ ਪੰਜਾਬ ਵਲੋਂ ਬਾਲ-ਸਾਹਿਤ ਵਜੋਂ *ਸ੍ਰੀ ਗੁਰੂ ਹਰਕਿਸ਼ਨ ਪੁਰਸਕਾਰ* ਮਿਲ ਚੁੱਕਿਐ
  • ਬਾਲਾਂ ਲਈ ਕਾਵਿ-ਪੁਸਤਕ ‘ਰੁੱਖਾਂ ਦੀ ਅੰਤਾਕਸ਼ਰੀ’ ਸਕੂਲਾਂ ਲਈ ਪ੍ਰਵਾਨਿਤ ਹੋ ਚੁੱਕੀ ਹੈ
  • ਅਨੁਵਾਦ-ਹਿੰਦੀ ਤੋਂ ਪੰਜਾਬੀ,ਬਾਲ-ਪੁਸਤਕ 'ਬੋਹੜ ਦਾ ਦਰੱਖਤ '

ਵਾਰਤਕ:

ਸੋਧੋ
  • ਧੀਆਂ ਨਾਲ ਜੱਗ ਵਸੇਂਦਾ
  • ਨਾ!ਮੰਮੀ ਨਾ
  • 'ਚੇਤਿਆਂ ਦਾ ਸੰਦੂਕ’ ਨੂੰ ਭਾਸ਼ਾ-ਵਿਭਾਗ ਪੰਜਾਬ ਵਲੋਂ ਪੁਰਸਕਾਰ

ਕਾਵਿ ਵੰਨਗੀ

ਸੋਧੋ

1.
ਬਹੁਤ ਹੀ ਹੱਸਦੀਆਂ ਨੇ ਕੁੜੀਆਂ
ਸੋਲ੍ਹਵੇਂ ਸੰਧੂਰੀ ਸਾਲ ਵਿੱਚ
ਬਿਨਾਂ ਗੱਲੋਂ ਹੀ
ਦੀਵਾਲੀ ਦੇ ਅਨਾਰਾਂ ਵਾਂਗ ਖਿੜ-ਖਿੜ ਪੈਂਦੀਆਂ
ਕਿ ਪੌਣਾਂ ਵਿੱਚ ਹਾਸੇ ਦੇ ਲਹਿਰੀਏ ਬੁਣੇ ਜਾਂਦੇ ਨੇ

ਨਿੱਕੀ ਜਿਹੀ ਗੱਲ 'ਤੇ
ਦੂਹਰੀਆਂ ਤੀਹਰੀਆਂ ਚੌਹਰੀਆਂ ਹੁੰਦੀਆਂ
ਕਿ ਦੇਖਣ ਵਾਲੀਆਂ ਅੱਖਾਂ ਕਦੀ ਘੂਰਦੀਆਂ,
ਕਦੀ ਮੁਸਕਾਣ ਲੱਗ ਪੈਂਦੀਆਂ ਨੇ
ਇਕ ਦੂਜੀ ਦੇ ਕੰਨ ਵਿੱਚ ਨਿੱਕੀ ਜਿਹੀ ਸਰਗੋਸ਼ੀ ਕਰਕੇ
ਬੁੱਕਲਾਂ ਵਿੱਚ ਮੂੰਹ ਲੁਕਾ ਲੈਂਦੀਆਂ
ਤੇ ਫਿਰ ਮੱਕੀ ਦੀਆਂ ਭੁੱਜਦੀਆਂ ਖਿੱਲਾਂ ਵਾਂਗ
ਤਿੜ-ਤਿੜ ਕਰਕੇ
ਆਪਣੇ-ਆਪ ਤੋਂ ਵੀ ਬਾਹਰ ਡੁੱਲ੍ਹਣ ਲੱਗਦੀਆਂ ਨੇ
ਕਿ ਫਿਜ਼ਾ ਵਿੱਚ
ਸੱਜਰੇ ਗੁੜ ਦੀ ਮਹਿਕ ਘੁਲ਼ ਜਾਂਦੀ ਹੈ


ਹੱਸ ਹੱਸ ਕੇ ਦੁਖਦੀਆਂ ਵੱਖੀਆਂ ਵਿੱਚ ਮੁੱਕੀਆਂ ਦੇ ਕੇ
ਇੰਜ ' ਹਾਇ ਨੀ ਮੈਂ ਮਰਗੀ..ਨੀ ਮੈਂ ਮਰਗੀ '
ਕਰਦੀਆਂ ਨੇ ਚੰਦਰੀਆਂ
ਕਿ ਬਾਕੀ ਸਾਰੀ ਉਮਰ
ਕਿਤੋਂ ਨਾ ਕਿਤੋਂ ਮਰੀਆਂ ਹੀ ਰਹਿੰਦੀਆਂ ਨੇ

2.

ਮੈਨੂੰ ਲੈ ਦੇ ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ
ਪੀਲੇ ਰੰਗ ਦੀ ਨੀਲਾਮੀ ਹੋਈ ! ਲੋਈ ਸਰ੍ਹੋਆਂ ਦੀ


ਕਿਸ ਮਿਰਜ਼ੇ ਨੇ ਖੇਤ ਇਹ ਵਾਹਿਆ ?
ਦਿਲ ਬੀਜ ਦੇ ਵਿੱਚ ਰਲਾਇਆ
ਹੁਣ ਖਿੜ ਕੇ ਵੰਡੇ ਖੁਸ਼ਬੋਈ, ਲੋਈ ਸਰ੍ਹੋਆਂ ਦੀ
ਮੈਨੂੰ ਲੈ ਦੇ ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ


ਇਹ ਤਾਂ ਸੁੱਚੜੇ ਵਾਅਦੇ ਨੇ ਪੁੱਗੇ
ਫੁੱਲ ਸੋਨੇ ਦੇ ਧਰਤੀ 'ਚੋਂ ਉੱਗੇ
ਪੀਲੇ ਮੋਤੀਆਂ ਵਿੱਚ ਪਰੋਈ ! ਲੋਈ ਸਰ੍ਹੋਆਂ ਦੀ
ਲੈ ਦੇ! ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ

ਪਰ੍ਹੇ ਗੰਨੇ, ਉਰੇ ਹਰੇਵਾਈ
ਵਿੱਚ ਧੁੱਪ ਹੈ ਫੜ ਕੇ ਬਿਠਾਈ
ਵੇ ਮੈਂ ਤੱਕ ਕੇ ਸ਼ਰਾਬਣ ਹੋਈ, ਲੋਈ ਸਰ੍ਹੋਆਂ ਦੀ
ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ

3.

ਕਣਕ ਛੋਲਿਆਂ ਦਾ ਖੇਤ,ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ…

ਅਸੀਂ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ
ਅਸੀਂ ਅੰਮੜੀ ਦੇ ਕਾਲਜੇ ਦਾ ਰੁੱਗ ਵੱਢ ਲਿਆਈਆਂ
ਵਗੇ ਹੰਝੂਆਂ ਦਾ ਚੇਤਾ, ਜੀ ਬਿਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ[2]

ਬਲਾਗ

ਸੋਧੋ

ਲਿੰਕ:

ਕੰਨਿਆ ਭਰੂਣ ਹੱਤਿਆ: drgurminder.blogspot.com

ਕਵਿਤਾਵਾਂ:  gurmindersidhu.blogspot.com

ਗੀਤ :     gurmindersidhudegeet.blogspot.com

ਗ਼ਜ਼ਲਾਂ :  gurmindersidhugazalan.blogspot.com

ਬਾਲ ਸਾਹਿਤ: Gurmindersidhudabalsahit.blogspot.com

ਵਾਰਤਕ:    drgurmindersidhu.blogspot.com

ਫੇਸਬੁੱਕ ਪੰਨਾ

ਸੋਧੋ

ਲਿੰਕ: [2]

ਹਵਾਲੇ

ਸੋਧੋ
  1. https://drive.google.com/file/d/0BwKHvS9OaWUbVjZfZ2ZfX2Rjdlk/preview
  2. "ਪੁਰਾਲੇਖ ਕੀਤੀ ਕਾਪੀ". Archived from the original on 2017-05-01. Retrieved 2017-03-20.