ਡਾ. ਕਰਮਜੀਤ ਸਿੰਘ (ਜਨਮ 14 ਮਾਰਚ 1952) ਪੰਜਾਬੀ ਦੇ ਵਿਦਵਾਨ ਆਲੋਚਕ ਅਤੇ ਲੇਖਕ ਹਨ।

ਡਾ. ਕਰਮਜੀਤ ਸਿੰਘ
ਜਨਮ (1952-03-14) 14 ਮਾਰਚ 1952 (ਉਮਰ 68)
ਪੰਜਾਬ, ਭਾਰਤ
ਕੌਮੀਅਤਭਾਰਤੀ
ਨਸਲੀਅਤਪੰਜਾਬੀ
ਨਾਗਰਿਕਤਾਭਾਰਤੀ
ਕਿੱਤਾਸਾਹਿਤ ਖੋਜਕਾਰ ਅਤੇ ਆਲੋਚਕ
ਪ੍ਰਮੁੱਖ ਕੰਮਲੋਕ ਗੀਤਾਂ ਦੇ ਨਾਲ ਨਾਲ,
ਪੰਜਾਬੀ ਰੁਬਾਈ: ਨਿਕਾਸ ਤੇ ਵਿਕਾਸ

ਜਾਣ-ਪਛਾਣਸੋਧੋ

ਕਰਮਜੀਤ ਸਿੰਘ ਦੇ ਪਿਤਾ ਦਾ ਨਾਮ ਸ਼੍ਰੀ ਪ੍ਰੀਤਮ ਸਿੰਘ (ਸਵਰਗਵਾਸੀ) ਅਤੇ ਮਾਤਾ ਦਾ ਨਾਮ ਸ਼੍ਰੀਮਤੀ ਰਤਨ ਕੌਰ ਹੈ। ਉਸ ਦਾ ਜਨਮ 14 ਮਾਰਚ 1952 ਨੂੰ ਹੋਇਆ ਸੀ।[1] ਉਹ ਕਾਵਿ ਸ਼ਾਸਤਰ ਅਤੇ ਲੋਕਧਾਰਾ ਦੇ ਵਿਸ਼ੇਸ਼ੱਗ ਹਨ।[2]


ਸਿੱਖਿਆਸੋਧੋ

ਉਨ੍ਹਾਂ ਨੇ ਬੀ. ਏ. ਆਨਰਜ, ਐਮ. ਏ.ਅਤੇ ਪੀਐਚ. ਡੀ਼ ਤੱਕ ਪੜ੍ਹਾਈ ਕੀਤੀ। ਉਨ੍ਹਾਂ ਨੇ ਪੀਅਐਚ. ਡੀ ਦਾ ਖੋਜ ਕਾਰਜ 'ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ' (1980) ਵਿਸ਼ੇ ਉੱਪਰ ਕੀਤਾ ਹੈ।[3]ਸੋਧੋ

ਕਿੱਤਾਸੋਧੋ

ਉਨ੍ਹਾਂ ਨੇ ਕਾਵਿ ਸ਼ਾਸਤਰ ਅਤੇ ਲੋਕਧਾਰਾ ਤੇ ਵਿਸ਼ੇਸ਼ ਅਧਿਐਨ ਕੀਤਾ। ਪੜ੍ਹਾਈ ਉੱਪਰੰਤ 4 ਸਾਲ ਡੀ.ਏ.ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪੜ, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਖੇ ਅਡਹਾਕ ਲੈਕਚਰਾਰ ਵਜੋਂ ਕੰਮ ਕੀਤਾ। ਫਿਰ ਉਹ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਵਿਖੇ 1981 ਵਿੱਚ ਪੰਜਾਬੀ ਵਿਭਾਗ ਵਿੱਚ ਲੈਕਚਰਾਰ ਨਿਯੁਕਤ ਹੋਇਆ ਅਤੇ ਸਾਢੇ 28 ਸਾਲ ਅਧਿਆਪਨ ਸੇਵਾ ਕੀਤੀ। ਉਹ ਪ੍ਰੋਫੈਸਰ ਦੀ ਪਦਵੀ ਤੋਂ ਸੇਵਾ ਮੁਕਤ ਹੋਇਆ।[4]ਇਸ ਦੌੌੌਰਾਨ ਉਹ ਵਿਭਾਗ ਦੇ ਮੁੁਖੀ ਦੇ ਅਹੁੁਦੇ ਉੱਪਰ ਵੀ ਰਹੇ।[5]ਉਹ ਹੁੁਣ ਤੱੱਕ 28 ਖੋਜਾਾਰਥੀਆਂ ਨੂੰ ਪੀਐਚ. ਡੀ. ਅਤੇ 120 ਖੋਜਾਾਰਥੀਆਂ ਨੂੰ ਨਿਗਰਾਨ ਵਜੋਂ ਐਮ. ਫਿਲ. ਕਰਵਾ ਚੁੱਕੇ ਹਨ। ਇਨ੍ਹਾਂ ਕੰਮਾਂ ਤੋਂ ਇਲਾਵਾ ਡਾ. ਕਰਮਜੀਤ ਸਿੰਘ ਸਾਹਿਤ ਧਾਰਾ (ਤਿਮਾਹੀ) ਦੇ 10 ਸਾਲ ਤੱੱਕ ਚੀਫ਼ ਐਡੀਟਰ ਰਹੇ ਹਨ ਅਤੇ ਇਸਦੇ ਐਡੀਟਰ ਬੋੋਰਡ ਵਿੱਚ 1997 ਤੋਂ ਲਗਾਤਾਰ ਸਰਗਰਮ ਹਨ। [6]

ਲੋਕਧਾਰਾ ਸ਼ਾਸਤਰੀ ਜੀਵਨਸੋਧੋ

 ਤੁਸੀਂ ਐਮ. ਏ ਪੰਜਾਬੀ ਸਾਹਿਤ ਵਿੱਚ ਕੀਤੀ ਹੈ। ਉਸ ਸਮੇਂ ਭਾਰੂ ਰੁਝਾਨ ਭਾਵ 'ਪੰਜਾਬੀ ਸਾਹਿਤ ਦੇ ਅਧਿਐਨ' ਵੱਲ ਜਾਣ ਦੀ ਬਜਾਇ 'ਲੋਕਧਾਰਾ ਅਧਿਐਨ' ਵੱਲ ਆਉਣ ਦਾ ਸਬੱਬ ਕਿਵੇਂ ਬਣਿਆ?

-ਇਸ ਵਿੱਚ ਕੋਈ ਦੋ ਰਾਜਾਂ ਨਹੀਂ ਕਿ ਜਦੋਂ ਮੈਂ ਐਮ. ਏ ਕਰ ਰਿਹਾ ਸੀ ਉਦੋਂ ਪੰਜਾਬੀ ਅਕਾਦਮਿਕਤਾ ਤੇ ਖੋਜ ਅੰਦਰ ਭਾਰੂ ਰੁਝਾਨ ਸਾਹਿਤ ਅਧਿਐਨ ਦਾ ਸੀ। ਮੈਂ ਵੀ ਪੀਐਚ. ਡੀ. ਦਾ ਖੋਜ ਕਾਰਜ ਕਾਵਿ ਰੂਪ ਰੁਬਾਈ ਉੱਪਰ ਕੀਤਾ ਹੈ। ਕਾਵਿ ਰੂਪ ਉੱਪਰ ਕੰਮ ਕਰਨ ਦਾ ਕਾਰਨ ਸੀ ਕਿ ਉਸ ਸਮੇਂ ਸਾਹਿਤ ਅਧਿਐਨ ਅੰਦਰ ਵੀ ਅੱਗੇ ਦੋ ਮੁੱਖ ਦ੍ਰਿਸ਼ਟੀਕੋਣਾਂ ਦੇ ਅੰਤਰਗਤ ਕੰਮ ਹੋ ਰਿਹਾ ਸੀ। ਇਨ੍ਹਾਂ ਵਿੱਚ ਹਾਲਾਂਕਿ ਭਾਰੂ ਮਾਰਕਸਵਾਦੀ ਦ੍ਰਿਸ਼ਟੀਕੋਣ ਸੀ ਪਰ ਸਾਡੇ ਸਮੇਂ ਸੰਰਚਨਾਵਾਦੀ ਦ੍ਰਿਸ਼ਟੀਕੋਣ ਵੀ ਆਉਣਾ ਸ਼ੁਰੂ ਹੋ ਗਿਆ ਸੀ। ਲੇਕਿਨ ਜਿਵੇਂ ਕਿ ਤੁਸੀਂ ਕਿਹਾ ਅਧਿਐਨ ਤੇ ਖੋਜ ਦਾ ਮੁੱਖ ਫੋ਼ਕਸ ਸਾਹਿਤ ਹੀ ਸੀ। ਅਸਲ 'ਚ ਰੁਬਾਈ ਕਾਵਿ ਵਾਲੇ ਪਾਸੇ ਮੈਨੂੰ ਡਾ. ਕੇਸਰ ਸਿੰਘ ਕੇਸਰ ਹੋਰਾਂ ਨੇ ਲਾਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਤੇ ਕਿਹਾ ਕਿ ਰੁਬਾਈ ਕਾਵਿ ਉੱਪਰ ਕੰਮ ਹੋਣਾ ਚਾਹੀਦਾ ਹੈ।

ਉਂਝ ਮੈਂ ਐਮ. ਏ. 'ਚ ਪੜ੍ਹਦਿਆਂ ਲੋਕਧਾਰਾ ਤੇ ਵਿਸ਼ੇਸ਼ ਕਰਕੇ ਲੋਕ ਸਾਹਿਤ ਬਾਰੇ ਕਾਫ਼ੀ ਕੁਝ ਪੜ੍ਹ ਲਿਆ ਸੀ। ਉਸ ਸਮੇਂ ਮੈ ਸਤਿਆਰਥੀ ਤੇ ਰੰਧਾਵਾ, ਦੋਵੇਂ ਖ਼ਾਸ ਤੌਰ' ਤੇ ਪੜ੍ਹ ਲਏ ਸਨ। ਉਸ ਸਮੇਂ ਵਣਜਾਰਾ ਬੇਦੀ ਮੇਰੀ ਨਿਗਾਹ ਵਿੱਚ ਉਸ ਤਰ੍ਹਾਂ ਨਹੀਂ ਆਇਆ ਸੀ। ਇਸ ਲਈ ਵਣਜਾਰਾ ਬੇਦੀ ਨੂੰ ਮੈਂ ਬਾਅਦ 'ਚ ਨਿੱਠ ਕੇ ਪੜ੍ਹਿਆ। ਮੇਰੇ ਇਸ ਖੇਤਰ ਨਾਲ ਜੁੜਨ ਦਾ ਇੱਕ ਹੋਰ ਕਾਰਨ ਰੰਧਾਵਾ ਸੀ। ਅਸਲ ਵਿੱਚ ਉਹ ਦੁਆਬੇ ਦਾ ਸੀ ਅਤੇ ਸਾਡੇ ਪਿੰਡ ਦੇ ਨੇੜਲੇ ਪਿੰਡ ਬੋਦਲਾਂ ਦਾ ਸੀ। ਇਸ ਇਲਾਕੇ ਨੂੰ ਕੰਢੀ ਦਾ ਇਲਾਕਾ ਕਹਿੰਦੇ ਹਨ ਭਾਵ ਸ਼ਿਵਾਲਿਕ ਪਹਾੜੀਆਂ ਦੇ ਕੰਢੇ ਦਾ ਇਲਾਕਾ। ਪਰ ਜਦੋਂ ਮੈਂ ਮਹਿੰਦਰ ਸਿੰਘ ਰੰਧਾਵਾ ਨੂੰ ਪੜ ਰਿਹਾ ਸੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਉਸ ਨੇ ਇਸ ਇਲਾਕੇ ਦੇ ਲੋਕ ਗੀਤ ਇੱਕਠੇ ਨਹੀਂ ਕੀਤੇ। ਮੇਰੇ ਲਈ ਇਹ ਹੈਰਾਨੀ ਦੀ ਗੱਲ ਸੀ ਕਿ ਰੰਧਾਵਾ ਹਾਲਾਂਕਿ ਦੁਆਬੇ ਦਾ ਸੀ ਲੇਕਿਨ ਉਸਦੇ ਸੰਗ੍ਰਹਿ 'ਚ ਸਾਡੇ ਇੱਥੋਂ ਦੇ ਲੋਕ ਗੀਤ ਦਰਜ ਨਹੀਂ ਸਨ। ਮੈਂ ਜਦੋਂ ਰੰਧਾਵਾ ਨੂੰ ਆਪਣੀਆਂ ਦੋ ਕਿਤਾਬਾਂ ' ਦੇਸ਼ ਦੁਆਬਾ' ਅਤੇ 'ਧਰਤ ਦੁਆਬੇ ਦੀ' ਦਿੱਤੀਆਂ ਤਾਂ ਉਸਨੇ ਲਿਖਿਆ ਕਿ ਇਨ੍ਹਾਂ ਵਿਚਲੇ ਬਹੁਤ ਸਾਰੇ ਗੀਤ ਕਾਂਗੜੇ ਦੇ ਗੀਤਾਂ ਨਾਲ ਮਿਲਦੇ ਹਨ ਲੇਕਿਨ ਮੈਨੂੰ ਪਤਾ ਹੈ ਕਿ ਇਨ੍ਹਾਂ 'ਚ ਬਹੁਤ ਸਾਰੇ ਅਜਿਹੇ ਗੀਤ ਹਨ ਜਿਹੜੇ ਕਿਸੇ ਹੋਰ ਗੀਤ ਨਾਲ ਨਹੀਂ ਮਿਲਦੇ। ਇਸ ਨਾਲ ਪਹਿਲਾਂ ਹੀ ਮੇਰੇ ਮਨ 'ਚ ਬੈਠੀ ਗੱਲ ਹੋਰ ਦ੍ਰਿੜ ਹੋ ਗਈ ਕਿ ਜਿਹੜੇ ਗੀਤ ਨਹੀਂ ਆਏ ਉਨ੍ਹਾਂ ਨੂੰ ਇੱਕਠਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇਸ ਕੰਮ ਦੀ ਸ਼ੁਰੂਆਤ ਹੁੰਦੀ ਹੈ। [7]


ਪੁਸਤਕ ਸੂਚੀਸੋਧੋ
ਗੁਰੂ ਅਰਜਨ ਬਾਣੀ ਵਿੱਚ ਸਰੋਦੀ ਅੰਸ਼ (1978)ਸੋਧੋ
 1. ਦੇਸ ਦੁਆਬਾ (1982)
 2. ਧਰਤ ਦੋਆਬੇ ਦੀ (1985)
 3. ਬੇਸੁਰਾ ਮੌਸਮ (1985)
 4. ਮਿੱਟੀ ਦੀ ਮਹਿਕ (1989)
 5. ਕੋਲਾਂ ਕੂਕਦੀਆਂ (1990)
 6. ਮੋਰੀਂ ਰੁਣ ਝੁਣ ਲਾਇਆ (1990)
 7. ਬੰਗਾਲ ਦੀ ਲੋਕਧਾਰਾ (ਅਨੁਵਾਦ, 1995)
 8. ਰਜਨੀਸ਼ ਬੇਨਕਾਬ (ਪੰਜਾਬੀ, 2001)
 9. ਰਜਨੀਸ਼ ਬੇਨਕਾਬ (ਹਿੰਦੀ, 2002)
 10. ਲੋਕ ਗੀਤਾਂ ਦੀ ਪੈੜ੍ਹ (2002)
 11. ਲੋਕ ਗੀਤਾਂ ਦੇ ਨਾਲ ਨਾਲ (2003)
 12. ਕੂੰਜਾਂ ਪਰਦੇਸਣਾਂ (2005)
 13. ਟਾਵਰਜ਼ ਵਸਤੂ ਵਿਧੀ ਤੇ ਦ੍ਰਿਸ਼ਟੀ (2006)
 14. ਪੰਜਾਬੀ ਰੁਬਾਈ: ਨਿਕਾਸ ਤੇ ਵਿਕਾਸ (2009)
 15. ਪੰਜਾਬੀ ਲੋਕਧਾਰਾ ਸਮੀਖਿਆ (2012)
 16. ਪੰਜਾਬੀ ਕਵਿਤਾ ਇਤਿਹਾਸਿਕ ਪਰਿਪੇਖ (2014)
 17. ਪਾਲ ਕੌਰ ਦਾ ਰਚਨਾ ਸੰਸਾਰ (2016)
 18. ਕਹਾਣੀ ਸੰਗ੍ਰਿਹ ਟਾਵਰਜ਼-ਉੱਤਰ ਆਧੁਨਿਕ ਪਰਿਪੇਖ (2017)
 19. ਹਰਿਆਣੇ ਦੇ ਪੰਜਾਬੀ ਲੋਕਗੀਤ (2018)
 20. ਕਾਲ਼ੇ ਵਰਕੇ: ਵਸਤੂ, ਬਿਰਤਾਂਤ ਤੇ ਸੰਰਚਨਾ (2018)
 21. ਫਲੋਰਾ ਐਨੀ ਸਟੀਲ (2019)[8]
ਬਚਿੱਆਂ/ਨਵਸਾਖਰਾਂ ਲਈਸੋਧੋ
ਕਿਸੇ ਨੂੰ ਡੰਗਣਾ ਨਹੀਂ ਫੁੰਕਾਰਾ ਛੱਡਣਾ ਨਹੀਂ (2002)ਸੋਧੋ
 1. ਪੰਜਾਬੀ ਲੋਕਗੀਤ (ਦੇਵਨਾਗਰੀ,1994)
 2. ਬੁਲ੍ਹੇ ਸ਼ਾਹ (2002)
 3. ਕੁਲਫੀ (ਸੁਜਾਨ ਸਿੰਘ 2009)[9]
ਸਨਮਾਨ ਪੁਰਸਕਾਰਸੋਧੋ
 1. ਡਾ. ਕਰਮਜੀਤ ਸਿੰਘ ਨੂੰ ਉਨ੍ਹਾਂ ਦੁਆਰਾ ਸਾਹਿਤ ਲੋਕਧਾਰਾ ਅਤੇ ਚਿੰਤਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਇਨਾਮ-ਸਨਮਾਨ ਵੀ ਮਿਲੇ ਹਨ।
 2. ਸਾਹਿਤ ਸਭਾ ਦਸੂਹਾ ਵੱਲੋਂ ਦੋ ਵਾਰ ਮੁਜਰਮ ਲਸੂੜੀ ਐਵਾਰਡ (1997)
 3. ਹਰਿਆਣਾ ਸਾਹਿਤ ਅਕੈਡਮੀ ਵੱਲੋਂ ਲੋ ਕ ਗੀਤਾਂ ਦੀ ਪੈੜ ਨੂੰ ਇਨਾਮ (2003)
 4. ਭਾਰਤ ਐਕਸੇਲੈਂਸ ਅਵਾਰਡ ਆਫ ਫਰੈਂਡਸ਼ਿਪ ਫੋਰਮ ਆਫ ਇੰਡੀਆ (2013)
 5. ਹਰਿਆਣਾ ਸਾਹਿਤ ਅਕੈਡਮੀ ਵਲੋਂ ਭਾਈ ਸੰਤੋਖ ਸਿੰਘ ਅਵਾਰਡ (2012)
 6. ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਰਵਿੰਦਰ ਰਵੀ ਯਾਦਗਾਰੀ ਅਵਾਰਡ(2013)[10]

ਹਵਾਲੇਸੋਧੋ

 1. [http://www.likhari.org/index.php?option=com_content&view=article&id=93:karmjit2&catid=78:profiles&Itemid=11ਉਹ ਕਾਵਿ ਸ਼ਾਸਤਰ ਅਤੇ ਲੋਕਧਾਰਾ ਦੇ ਵਿਸ਼ੇਸ਼ੱਗ ਹਨ। ਡਾ. ਕਰਮਜੀਤ ਸਿੰਘ - ਲਿਖਾਰੀ]
 2. ਕੌਰ ਬਾਵਾ, ਸਰਬਜੀਤ (2020). ਪੰਜਾਬੀ ਲੋਕਧਾਰਾ ਸ਼ਾਸਤਰ ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ. p. 108. ISBN 9789389548945. 
 3. ਕੌਰ ਬਾਵਾ, ਸਰਬਜੀਤ (2020). ਪੰਜਾਬੀ ਲੋਕਧਾਰਾ ਸ਼ਾਸਤਰ ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ. p. 108. ISBN 9789389548945. 
 4. ਉਹੀ
 5. ਕੌਰ ਬਾਵਾ, ਸਰਬਜੀਤ (2020). ਪੰਜਾਬੀ ਲੋਕਧਾਰਾ ਸ਼ਾਸਤਰ:ਚਿੰਤਨ ਸੰਵਾਦ. Near tribune chowk, chandigarh: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ. p. 108. ISBN 9789389548945. 
 6. ਕੌਰ ਬਾਵਾ, ਸਰਬਜੀਤ (2020). ਪੰਜਾਬੀ ਲੋਕਧਾਰਾ ਸ਼ਾਸਤਰ :ਚਿੰਤਨ ਸੰਵਾਦ. Near Tribune chowk, chandigarh: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ. p. 109. ISBN 9789389548945. 
 7. ਕੌਰ ਬਾਵਾ, ਸਰਬਜੀਤ (2020). ਪੰਜਾਬੀ ਲੋਕਧਾਰਾ ਸ਼ਾਸਤਰ : ਚਿੰਤਨ ਸੰਵਾਦ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ. ISBN 9789389548945. 
 8. ਕੌਰ ਬਾਵਾ, ਸਰਬਜੀਤ (2020). ਪੰਜਾਬੀ ਲੋਕਧਾਰਾ ਸ਼ਾਸਤਰ:ਚਿੰਤਨ ਸੰਵਾਦ. Near Tribune chowk, chandigarh: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ. p. 108. ISBN 9789389548945. 
 9. ਕੌਰ ਬਾਵਾ, ਸਰਬਜੀਤ (2020). ਪੰਜਾਬੀ ਲੋਕਧਾਰਾ ਸ਼ਾਸਤਰ :ਚਿੰਤਨ ਸੰਵਾਦ. Near Tribune chowk, chandigarh: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ. p. 108. ISBN 9789389548945. 
 10. ਕੌਰ ਬਾਵਾ, ਸਰਬਜੀਤ (2020). ਪੰਜਾਬੀ ਲੋਕਧਾਰਾ ਸ਼ਾਸਤਰ:ਚਿੰਤਨ ਸੰਵਾਦ. Near Tribune chowk, chandigarh: ਸਪਤਰਿਸ਼ੀ ਪਬਲੀਕੇਸ਼ਨ,. p. 109. ISBN 9789389548945.