ਡਾ. ਤਾਰਨ ਸਿੰਘ
ਡਾ ਤਾਰਨ ਸਿੰਘ ਜੀ ਗੁਰਬਾਣੀ ਦੇ ਵਿਲੱਖਣ ਵਿਆਖਿਆਕਾਰ ਸਨ। ਉਹ ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ 1966 ਤੋਂ 1981 ਤੱਕ ਮੁਖੀ ਰਹੇ ਹਨ। ਉਨ੍ਹਾਂ ਵੱਲੋਂ ਵਿਭਾਗ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਗਿਆ। ਪੂਰੇ ਸਿੱਖ ਪੰਥ ਵਿੱਚ ਉਨ੍ਹਾਂ ਦਾ ਬਹੁਤ ਮਾਣ ਸਨਮਾਨ ਸੀ। ਯੂਨੀਵਰਸਿਟੀ ਵਿੱਚ ਗੁਰਦੁਆਰਾ ਸਥਾਪਤ ਕਰਵਾਉਣ ਵਿਚ ਉਨ੍ਹਾਂ ਦੀ ਮੋਹਰੀ ਭੂਮਿਕਾ ਸੀ। ਉਨ੍ਹਾਂ ਵੱਲੋਂ ਗੁਰਬਾਣੀ ਦੀ ਕੀਤੀ ਵਿਆਖਿਆ ਜਗਿਆਸੂਆਂ ਦਾ ਰਾਹ ਰੁਸ਼ਨਾਉਂਦੀ ਹੈ।
ਡਾ. ਤਾਰਨ ਸਿੰਘ | |
---|---|
ਜਨਮ | ਕੱਲਰ ਕਹਾਰ, ਜਿਹਲਮ, ਪੰਜਾਬ ਪ੍ਰਾਂਤ (ਹੁਣ ਚਕਵਾਲ, ਪੰਜਾਬ, ਪਾਕਿਸਤਾਨ) | 8 ਫਰਵਰੀ 1922
ਮੌਤ | 30 ਜਨਵਰੀ 1981 | (ਉਮਰ 58)
ਸਿੱਖਿਆ | ਐਮ ਏ (ਅੰਗਰੇਜ਼ੀ, ਪੰਜਾਬੀ), ਪੀ ਐੱਚ ਡੀ |
ਜੀਵਨ ਸਾਥੀ | ਸ਼ਰਨ ਕੌਰ |
ਬੱਚੇ | ਦਲਜੀਤ ਸਿੰਘ, ਪਰਮਜੀਤ ਸਿੰਘ, ਮਲਵਿੰਦਰ ਕੌਰ |
ਜਨਮ
ਸੋਧੋਡਾ. ਤਾਰਨ ਜੀ ਜਨਮ 8 ਫਰਵਰੀ 1922 ਨੂੰ ਪਿੰਡ ਕੱਲਰ ਕਹਾਰ, ਪੰਜਾਬ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਨਿਧਾਨ ਸਿੰਘ ਅਤੇ ਮਾਤਾ ਦਾ ਨਾਮ ਗਿਆਨ ਕੌਰ ਸੀ।
ਰਚਨਾਵਾਂ
ਸੋਧੋ- ਭਗਤੀ ਤੇ ਸ਼ਕਤੀ
- ਨੇਮ ਤੇ ਪ੍ਰੇਮ
- ਸਿੱਖ, ਸਿੱਖੀ ਤੇ ਸਿਧਾਂਤ
- ਸਿੱਖ ਧਰਮ ਦੇ ਰਹਿਸ ਤੇ ਰਮਜ਼
- ਜਪੁ : ਦਰਸ਼ਨ ਦੀਦਾਰ
- ਅਨੰਦੁ : ਜੋਤਿ ਤੇ ਜੁੁਗਤਿ
- ਬਾਰਾਹਮਾਹ ਦਰਪਣ
- ਦਸਮੇਸ਼ ਦਰਪਣ
- ਦਸਮ ਗ੍ਰੰਥ : ਰੂਪ ਤੇ ਰਸ
- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਿਤਕ ਇਤਿਹਾਸ
- ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ
- ਗੁਰੂ ਅੰਗਦ ਦੇਵ ਜੀ
- ਗੁਰੂ ਅਮਰਦਾਸ ਜੀ ਜੀਵਨ, ਰਚਨਾ ਤੇ ਸਿੱਖਿਆ
- ਗੁਰੂ ਤੇਗ ਬਹਾਦਰ : ਜੀਵਨ ਤੇ ਸਿੱਖਿਆ
- ਸ਼ੇਖ ਫਰੀਦ ਜੀਵਨ ਤੇ ਰਚਨਾ
- ਨਾਮੁ ਨਿਧਾਨੁ
- ਨਾਨਕ : ਦਰ ਘਰ
- ਪੰਜਾਬੀ ਸਾਹਿਤ ਦੇ ਮੁਢਲੇ ਸੋਮੇ
- ਪੰਜਾਬੀ ਸਾਹਿਤ ਤੇ ਸਾਹਿਤਕਾਰ
- ਗੁਰੂ ਨਾਨਕ ਬਾਣੀ ਪ੍ਰਕਾਸ਼ ਦੋ ਭਾਗ
- ਗੁਰੂ ਗ੍ਰੰਥ ਰਤਨਾਵਲੀ
- ਗੁਰੂ ਤੇਗ ਬਹਾਦਰ : ਬਾਣੀ ਤੇ ਅਨੁਕ੍ਰਮਣਿਕਾ
- ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ