ਡਾ. ਪਰਮਜੀਤ ਸਿੰਘ ਸਿੱਧੂ

ਡਾ. ਪਰਮਜੀਤ ਸਿੰਘ ਸਿੱਧੂ (-17 ਜੁਲਾਈ 2023) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦਾ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਉੱਘਾ ਭਾਸ਼ਾ ਵਿਗਿਆਨੀ ਸੀ।[1] ਉਹ ਪੰਜਾਬੀ ਸਾਹਿਤ ਦੇ ਮੋਢੀ ਖੋਜੀ ਵਿਦਵਾਨਾਂ ਵਿੱਚ ਇੱਕ ਡਾ. ਮੋਹਨ ਸਿੰਘ ਦੀਵਾਨਾ ਦਾ ਵਿਦਿਆਰਥੀ ਅਤੇ ਮਾਨਵ-ਭਾਸ਼ਾ ਵਿਗਿਆਨੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਜੇਐੱਨਯੂ ਦੇ ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਰਹੇ ਡਾ. ਹਰਜੀਤ ਸਿੰਘ ਗਿੱਲ ਦਾ ਪਹਿਲਾ ਪੀਐੱਚਡੀ ਖੋਜ ਵਿਦਿਆਰਥੀ ਸੀ। ਉਸ ਦਾ ਪਿਤਾ ਡਾ. ਗੁਰਦੇਵ ਸਿੰਘ ਸਿੱਧੂ ਵੀ ਪੰਜਾਬੀ ਸਾਹਿਤ ਦਾ ਵਿਦਵਾਨ ਸਨ ਜਿਸ ਨੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਜਿਵੇਂ ਕਿੱਸਾ, ਸੂਫ਼ੀ ਕਾਵਿ ਅਤੇ ਅਠਾਰਵੀਂ-ਉੱਨੀਵੀਂ ਸਦੀ ਦੇ ਵਾਰਤਕ ਸਾਹਿਤ ਤੇ ਕੰਮ ਕੀਤਾ।

  • ਮਾਨਵ ਵਿਗਿਆਨਕ ਭਾਸ਼ਾ ਵਿਗਿਆਨ
  • ਕੋਸ਼ਕਾਰੀ ਕਲਾ ਅਤੇ ਪੰਜਾਬੀ ਕੋਸ਼ਕਾਰੀ
  • ਪੰਜਾਬੀ ਵਾਕੰਸ਼ ਜੁਗਤ
  • ਸੁਖਮਨੀ ਸਾਹਿਬ : ਪਾਠ ਤੇ ਪ੍ਰਵਚਨ
  • ਗੁਰਮਤਿ ਤੇ ਸੂਫ਼ੀ ਕਾਵਿ
  • ਸ਼ਬਦ : ਸੰਕਲਪ ਅਤੇ ਸਰੂਪ

ਹਵਾਲੇ

ਸੋਧੋ
  1. "ਉੱਘੇ ਵਿਦਵਾਨ ਡਾ. ਪਰਮਜੀਤ ਸਿੰਘ ਸਿੱਧੂ ਨੂੰ ਯਾਦ ਕਰਦਿਆਂ". Punjabi Jagran News. Retrieved 2023-07-19.