ਡਾ. ਪ੍ਰੇਮ ਸਿੰਘ (1928 - 23 ਜਨਵਰੀ 2013) ਉੱਘੇ ਮਾਰਕਸੀ ਚਿੰਤਕ, ਇਤਿਹਾਸਕਾਰ ਅਤੇ ਆਲੋਚਕ, ਵਿਦਵਾਨ, ਕਮਿਊਨਿਸਟ ਆਗੂ ਸੀ।[1] ਉਹ ਦੇਸ਼ ਭਗਤ ਯਾਦਗਾਰ ਹਾਲ ਦੇ ਨਿਰਮਾਤਾ ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਦੇ ਦਾਮਾਦ ਸਨ। ਉਹ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਸੀ। ਗ਼ਦਰ ਪਾਰਟੀ ਦੇ ਇਤਿਹਾਸ ਨੂੰ ਸਾਂਭਣ ਲਈ ਉਹਨਾਂ ਨੇ ਵੱਡਾ ਯੋਗਦਾਨ ਪਾਇਆ।

ਜੀਵਨੀ

ਸੋਧੋ

ਪ੍ਰੇਮ ਸਿੰਘ 1928 ਵਿੱਚ ਪਿੰਡ 294 ਜੀ ਬੀ, ਜ਼ਿਲ੍ਹਾ ਲਾਇਲਪੁਰ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਪੈਦਾ ਹੋਏ ਸੀ। ਭਾਰਤ ਦੇਸ਼ ਦੀ ਵੰਡ ਦੇ ਵੇਲੇ, ਉਹ ਸਿੱਖ ਨੈਸ਼ਨਲ ਕਾਲਜ, ਲਾਹੌਰ ਪੜ੍ਹਦੇ ਸੀ। ਉੱਨੀ ਸਾਲ ਦੀ ਉਮਰ ਸੀ ਜਦੋਂ ਪਰਿਵਾਰ ਨੂੰ ਭਾਰਤ ਪਰਵਾਸ ਕਰਨਾ ਪਿਆ। ਉਹ ਆਪਣੀ ਸਿੱਖਿਆ ਦੇ ਮੁੜ ਚਾਲੂ ਕਰਨ ਲਈ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਦਾਖਲ ਹੋ ਗਏ।[2] 1950 ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ ਦਾ ਕੁਲਵਕਤੀ ਕਾਰਕੁਨ ਬਣ ਗਿਆ ਸੀ ਅਤੇ ਅਗਲੇ 17 ਸਾਲ ਪਾਰਟੀ ਕੰਮ ਕਰਦੇ ਰਹੇ। ਉਹਨਾਂ ਨੇ ਕਿਸਾਨ ਮਜਦੂਰ ਸੰਘਰਸ਼ਾਂ ਵਿੱਚ ਸਰਗਰਮ ਹਿੱਸਾ ਲਿਆ। ਪੰਜਾਬੀ ਦੇ ਰੋਜ਼ਾਨਾ ਅਖਬਾਰ ਨਵਾਂ ਜ਼ਮਾਨਾ ਵਿੱਚ ਕੰਮ ਵੀ ਕੰਮ ਕੀਤਾ। ਫਿਰ ਦਿੱਲੀ ਜਾ ਕੇ, ਉਸ ਨੇ ਕਾਮਰੇਡ ਨਿਖਿਲ ਚਕਰਵਰਤੀ ਦੇ ਤਹਿਤ ਮੁੱਖਧਾਰਾ ਵਿੱਚ ਕੰਮ ਕੀਤਾ ਅਤੇ ਫਿਰ ਉਸੇ ਦੀ ਸਲਾਹ ਤੇ ਉਸ ਨੇ ਸੋਵੀਅਤ ਸੂਚਨਾ ਵਿਭਾਗ ਦੇ ਰਿਸਰਚ ਭਾਗ ਵਿੱਚ 1993 ਤਕ ਕੰਮ ਕੀਤਾ ਹੈ ਅਤੇ ਇੱਕ ਸੀਨੀਅਰ ਸੰਪਾਦਕ ਦੇ ਤੌਰ 'ਤੇ ਸੇਵਾ ਮੁਕਤ ਹੋਏ। ਇਸ ਦੌਰਾਨ ਉਸ ਦੇ ਖੋਜ ਅਤੇ ਐਨਾਲਿਟੀਕਲ ਹੁਨਰ ਨੂੰ ਦੇਖ ਕੇ ਮਾਸਕੋ ਦੇ ਓਰੀਐਟਲ ਸਟੱਡੀਜ਼ ਦੇ ਇੰਸਟੀਚਿਊਟ ਵਲੋਂ ਉਹਨਾਂ ਪੀਐਚ.ਡੀ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ।

ਪੁਸਤਕਾਂ

ਸੋਧੋ
  • ਮਹਾਂਸ਼ਕਤੀਆਂ ਦੀਆਂ ਆਖਰੀ ਘੜੀਆਂ
  • ਪਗੜੀ ਸੰਭਾਲ ਜੱਟਾਂ ਤੋਂ ਜਲ੍ਹਿਆਂਵਾਲਾ ਬਾਗ਼ ਤੱਕ
  • ਅਜ਼ਾਦੀ ਦੀ ਪਹਿਲੀ ਜੰਗ 1857
  • ਅਜ਼ਾਦੀ ਸੰਗਰਾਮ ਵਿੱਚ ਭਾਰਤੀ ਫੌਜੀਆਂ ਦੀ ਦੇਣ
  • ਕਾਲੇ ਪਾਣੀਆਂ ਦੀ ਦਾਸਤਾਂ (ਸੰਪਾਦਕ: ਡਾ. ਪ੍ਰੇਮ ਸਿੰਘ ਅਤੇ ਪ੍ਰੋ. ਦਲਬੀਰ ਕੌਰ)।

ਹਵਾਲੇ

ਸੋਧੋ