ਡਾ. ਭੀਮ ਇੰਦਰ ਸਿੰਘ ਉਹ ਅੱਜ-ਕੱਲ੍ਹ ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਵਿਖੇ ਬਤੌਰ ਮੁਖੀ ਅਤੇ ਐਸੋਸਿਏਟ ਪ੍ਰੋਫੈਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।[1]

ਡਾ. ਭੀਮ ਇੰਦਰ ਸਿੰਘ
ਡਾ. ਭੀਮ ਇੰਦਰ ਸਿੰਘ ਮਾਰਕਸਵਾਦੀ ਚਿੰਤਕ ਅਤੇ ਆਲੋਚਕ, ਸਾਹਿਤਕਾਰ
ਡਾ. ਭੀਮ ਇੰਦਰ ਸਿੰਘ,
ਜਨਮਭੀਮ ਇੰਦਰ ਸਿੰਘ
2 ਫਰਵਰੀ 1972
ਕਿੱਤਾਐਸੋਸੀਏਟ ਪ੍ਰੋਫ਼ੈਸਰ, ਆਲੋਚਕ
ਸ਼ੈਲੀਉਘੇ ਮਾਰਕਸਵਾਦੀ ਪੰਜਾਬੀ ਆਲੋਚਕ।
ਵਿਸ਼ਾਆਲੋਚਨਾ
ਪ੍ਰਮੁੱਖ ਕੰਮਮਾਰਕਸਵਾਦ, ਨਵ—ਮਾਰਕਸਵਾਦ ਅਤੇ ਉਤਰ ਆਧੁਨਿਕਤਾਵਾਦ (2006)

ਪੁਸਤਕਾਂ ਸੋਧੋ

ਮੌਲਿਕ ਰਚਨਾਵਾਂ ਸੋਧੋ

ਸੰਪਾਦਨਾ ਅਤੇ ਅਨੁਵਾਦ ਸੋਧੋ

  • ਮਾਰਕਸੀ ਵਿਸ਼ਵ ਚਿੰਤਨ (2003)
  • ਸਮਕਾਲੀ ਮਾਰਕਸੀ ਚਿੰਤਨ (2004)

ਸੰਪਾਦਨਾ ਸੋਧੋ

  • ਦਲਿਤ ਚਿੰਤਨ: ਮਾਰਕਸੀ ਪਰਿਪੇਖ (2005)
  • ਵਿਸ਼ਵੀਕਰਨ: ਵਿਸ਼ਲੇਸ਼ਣ ਅਤੇ ਵਿਵੇਚਨ (2006)
  • ਪੋ੍ਰ. ਰਣਧੀਰ ਸਿੰਘ ਦੇ ਚੋਣਵੇਂ ਲੇਖ(2007)
  • ਕਾਮਰੇਡ ਦੇਵਾ ਸਿੰਘ ਦੀਆਂ ਲਿਖਤਾਂ (2008)
  • ਪ੍ਰਿੰਸੀਪਲ ਸੁਜਾਨ ਸਿੰਘ ਜਨਮ ਸ਼ਤਾਬਦੀ ਖੋਜ—ਪੱਤ੍ਰਿਕਾ ਦਾ ਵਿਸ਼ੇਸ਼ ਅੰਕ (63 ਅਤੇ 64)
  • ਪੰਜਾਬੀ ਆਲੋਚਕ ਖੋਜ—ਪੱਤ੍ਰਿਕਾ ਦਾ ਵਿਸ਼ੇਸ਼ ਅੰਕ (69)
  • ਪੰਜਾਬੀ ਮੈਗਜ਼ੀਨ ‘ਸਰੋਕਾਰ’ ਦੇ 2003 ਤੋਂ 2010 ਤੱਕ ਆਨਰੇਰੀ ਸੰਪਾਦਕ
  • ਪਾਸ਼ ਦੀ ਪ੍ਰਸੰਗਿਕਤਾ (2014)
  • ਈਸ਼ਵਰ ਚਿੱਤ੍ਰਕਾਰ ਰਚਨਾਵਲੀ (2018)

ਹੋਰ ਰਚਨਾਵਾਂ ਸੋਧੋ

ਇਸ ਤੋਂ ਇਲਾਵਾ ਕਰੀਬ ਦੋ ਦਰਜਨ ਪ੍ਰਕਾਸ਼ਤ ਖੋਜ—ਪੱਤਰ ਅਤੇ 30 ਦੇ ਕਰੀਬ ਵੱਖ ਵੱਖ ਕਾਨਫਰੰਸਾਂ ਤੇ ਸਭਾਵਾਂ ਵਿੱਚ ਪੜੇ੍ਹ ਗਏ ਖੋਜ—ਪੇਪਰ। ਪੰਜਾਬੀ ਮਾਰਕਸਵਾਦੀ ਸਾਹਿਤ ਚਿੰਤਕਾਂ ਵਿੱਚ ਡਾ. ਭੀਮ ਇੰਦਰ ਸਿੰਘ ਦਾ ਨਾਂ ਵਿਸ਼ੇਸ਼ ਉਲੇਖਯੋਗ ਹੈ।

ਵਿਚਾਰਧਾਰਾ ਸੋਧੋ

ਜੀਵਨ ਅਤੇ ਸੰਘਰਸ਼ ਸੋਧੋ

ਡਾ. ਭੀਮ ਇੰਦਰ ਨੇ ਆਪਣੀ ਜਿੰਦਗੀ ਵਿੱਚ ਸਫਲ ਹੋਣ ਲਈ ਅਨੇਕਾਂ ਨਿੱਕੇ ਵੱਡੇ ਕੰਮ ਕੀਤੇ ਜਿਸ ਵਿੱਚ ਰਿਕਸ਼ਾ ਚਲਾਉਣਾ ਅਤੇ ਲਾਂਗਰੀ ਦਾ ਕੰਮ ਕਰਨਾ ਵੀ ਸ਼ਾਮਲ ਹੈ ਪਰ ਉਸਦੀ ਲਗਾਤਾਰ ਸਿਰੜ ਤੇ ਮਿਹਨਤ ਨੇ ਉਸ ਨੂੰ ਅਨੇਕਾਂ ਮੁਸੀਬਤਾਂ ਤੇ ਜਿਤ ਪ੍ਰਾਪਤ ਕਰਨਾ ਸਿਖਾ ਦਿੱਤਾ ਅਖੀਰ ਉਹ ਪ੍ਰੋਫੈਸਰ ਬਣ ਗਿਆ ਅਤੇ ਉਸਨੇ ਆਪਣੇ ਪੜ੍ਹਨ ਲਿਖਣ ਦੇ ਸੁਪਨੇ ਨੂੰ ਪੂਰਾ ਕਰ ਦਿਖਾਇਆ।[2]

ਖੋਜਾਰਥੀ ਵਜੋਂ ਸੋਧੋ

ਉਹ ਡਾ. ਕੇਸਰ ਸਿੰਘ ਕੇਸਰ (1940—2004) ਹੋਰਾਂ ਦੇ 37 ਖੋਜਾਰਥੀਆਂ ਵਿਚੋਂ ਸਿਰਕੱਢ ਮਾਰਕਸਵਾਦੀ ਸਾਹਿਤ ਆਲੋਚਕ ਹੈ। ਮਾਰਕਸਵਾਦ ਡਾ. ਭੀਮ ਇੰਦਰ ਲਈ ਜੀਵਨ ਦਾ ਉਹ ਕਰਮ ਹੈ ਜਿਹੜਾ ਸਮਾਜ ਨੂੰ ਸਮਝਣ ਤੇ ਬਦਲਣ ਵਿੱਚ ਸਹਾਈ ਹੋ ਸਕਦਾ ਹੈ ਉਸ ਦੇ ਸ਼ਬਦਾਂ ਵਿਚ,‘ਮੈਂ ਆਪਣੇ ਜੀਵਨ ਦਾ ਕਰਮ ਮਾਰਕਸਵਾਦ ਨਾਲ ਇਸ ਲਈ ਜੋੜਿਆ, ਕਿਉਂਕਿ ਅਜੋਕੇ ਸਮਾਜ, ਜਿਸ ਨੂੰ ਪੂੰਜੀਵਾਦ ਸਮਾਜ ਕਿਹਾ ਜਾਂਦਾ ਹੈ, ਨੂੰ ਸਮਝਣ ਤੇ ਬਦਲਣ ਲਈ ਅਜੇ ਤੱਕ ਜੇਕਰ ਕੋਈ ਸਭ ਤੋਂ ਵੱਧ ਪ੍ਰਭਾਵਸ਼ਾਲੀ ਚਿੰਤਨ ਹੈ, ਉਹ ਮਾਰਕਸਵਾਦ ਹੈ।’[3]

ਖੋਜਕਾਰਜ ਅਤੇ ਉੱਚ ਸਿੱਖਿਆ ਸੋਧੋ

ਡਾ. ਭੀਮ ਇੰਦਰ ਨੇ ‘1970 ਤੋਂ ਪਿਛੋਂ ਦੀ ਪੰਜਾਬੀ ਕਹਾਣੀ ਵਿੱਚ ਰਾਜਨੀਤਕ ਚੇਤਨਾ’ ਵਿਸ਼ੈ ਤੇ ਖੋਜ—ਪ੍ਰਬੰਧ ਲਿਖ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ—ਐੱਚ ਦੀ ਡਿਗਰੀ ਹਾਸਲ ਕੀਤੀ। ਉਸ ਦੀ ਪਹਿਲੀ ਪੁਸਤਕ ‘ਸਮਾਜ ਸਿਆਸਤ ਤੇ ਸਾਹਿਤ’ ਦਾ ਪ੍ਰਕਾਸ਼ਨ ਸੰਨ 2000 ਵਿੱਚ ਹੁੰਦਾ ਹੈ ਭਾਵੇਂ ਬਾਅਦ ਵਿੱਚ 2002 ਵਿੱਚ ਇਸ ਖੋਜ—ਪ੍ਰਬੰਧ ਦਾ ਪ੍ਰਕਾਸ਼ਿਤ ਰੂਪ ‘ਆਧੁਨਿਕ ਪੰਜਾਬੀ ਕਹਾਣੀ ਸਿਆਸੀ ਪਰਿਪੇਖ’ ਸਿਰਲੇਖ ਅਧੀਨ ਪ੍ਰਕਾਸ਼ਿਤ ਹੋ ਚੁਕਿਆ ਹੈ ਪਰ ਕਾਲ—ਕਰਮ ਅਨੁਸਾਰ ਉਸਦੀ ਪਹਿਲੀ ਆਲੋਚਨਾਤਕ ਪੁਸਤਕ ‘ਸਮਾਜ ਸਿਆਸਤ ਤੇ ਸਾਹਿਤ’ ਹੀ ਬਣਦੀ ਹੈ।

ਆਲੋਚਨਾ ਦ੍ਰਿਸ਼ਟੀ ਸੋਧੋ

ਡਾ. ਭੀਮ ਇੰਦਰ ਨੇ ਮਾਰਕਸੀ ਦ੍ਰਿਸ਼ਟੀ ਤੋਂ ਸਮਕਾਲੀ ਸਿਆਸੀ ਚੇਤਨਾ ਨੂੰ ਜਿਸ ਸਰਲਤਾ ਤੇ ਸਹਿਜਤਾ ਨਾਲ ਤਸ਼ਰੀਹ ਕੀਤਾ ਹੈ ਉਹ ਸਮਕਾਲੀ ਪੰਜਾਬੀ ਮਾਰਕਸੀ ਚਿੰਤਨ ਵਿੱਚ ਉਲੇਖਣੀਯ ਹੈ। ਪਰੰਪਰਾਵਾਦੀ ਮਾਰਕਸਵਾਦੀ ਆਲੋਚਨਾਤਮ ਸ਼ਬਦਾਵਲੀ ਦੀ ਅਣਹੋਂਦ ਇਸ ਲਿਖਤ ਦੀ ਕਮਜ਼ੋਰੀ ਨਹੀਂ, ਵਿਸ਼ੇਸ਼ਤਾ ਤੇ ਵਲੱਖਣਤਾ ਬਣ ਕੇ ਸਾਹਮਣੇ ਆਉਂਦੀ ਹੈ। ਸਮਕਾਲੀ ਪੰਜਾਬੀ ਮੁਹਾਵਰੇ ਵਿੱਚ ਬਿਆਨ ਕੀਤਾ ਇਹ ਸਿਆਸੀ ਪ੍ਰਵਚਨ ਪਾਠਕ ਦੇ ਨਿਕਟ ਅਨੁਭਵ ਦਾ ਅੰਗ ਹੋਣ ਕਾਰਨ ਸੰਚਾਰ ਦੀ ਸਮੱਸਿਆ ਪੈਦਾ ਨਹੀਂ ਕਰਦਾ, ਦੂਜਾ ਮਾਰਕਸਵਾਦੀ ਆਲੋਚਨਾਮਕ ਸਾਹਿਤ ਦੀ ਪੜਣਯੋਗਿਤਾ ਵਿੱਚ ਵਾਧਾ ਵੀ ਕਰਦਾ ਹੈ। ਪ੍ਰੋਫ਼ੈਸਰ ਹਰਿਭਜਨ ਸਿੰਘ ਭਾਟੀਆ ਮਾਰਕਸਵਾਦੀ ਚਿੰਤਨ ਦੇ ਪ੍ਰਸੰਗ ਵਿੱਚ ਉਸ ਦੀ ਜ਼ਿਕਰਯੋਗ ਭੂਮਿਕਾ ਨੂੰ ਨਿਰਧਾਰਤ ਕਰਦਿਆਂ ਕਹਿੰਦੇ ਹਨ, “ਉਹ ਮਾਰਕਸੀ ਚਿੰਤਨ ਨਾਲ ਸੰਬੰਧਿਤ ਆਪਣੀਆਂ ਵੱਖ—ਵੱਖ ਪੁਸਤਕਾਂ ਵਿੱਚ ਇਸ ਦਰਸ਼ਨ ਦੇ ਸਰੂਪ ਤੇ ਪ੍ਰਾਸੰਗਿਕਤਾ ਨੂੰ ਪੂਰੀ ਸੁਹਿਰਦਤਾ ਤੇ ਆਸਥਾ ਨਾਲ ਉਭਾਰਣ ਦੇ ਨਾਲ—ਨਾਲ ਵਿਸ਼ਵ ਅਤੇ ਵਿਸ਼ੇਸ਼ਕਰ ਭਾਰਤ ਦੇ ਸੁਲਘਦੇ ਮਸਲਿਆਂ ਨੂੰ ਵੀ ਅਗਰਭੂਮੀ ਵਿੱਚ ਲਿਆਉਂਦਾ ਹੈ। ਉਹ ਇਕੋ ਵੇਲੇ ਅਜੋਕੇ ਸਮfਆਂ ਵਿੱਚ ਮਾਰਕਸਵਾਦੀ ਦਰਸ਼ਨ ਦੀ ਉਪਯੋਗਤਾ ਨੂੰ ਸਿੱਧ ਕਰਦਾ ਹੈ ਅਤੇ ਇਸ ਦੀ ਵਿਸ਼ਲੇਸ਼ਣ ਵਿਧੀ ਨੂੰ ਵੀ ਸਪਸ਼ਟ ਕਰਦਾ ਹੈ ਉਸਦੇ ਕਾਰਜ ਦਾ ਪੂਰਾ ਬਲ ਮਾਰਕਸੀ ਸਿਧਾਂਤ ਪ੍ਰਣਾਲੀ ਅਤੇ ਅੰਤਰ—ਦ੍ਰਿਸ਼ਟੀ ਨੂੰ ਸਮਝਣਯੋਗ ਬਣਾਉਣ ਲਤੇ ਵਿਹਾਰ ਰਾਹੀਂ ਸਾਖ਼ਸ਼ਾਤ ਕਰਨ ਵਿੱਚ ਹੈ, ਜੋ ਮਾਰਕਸ ਨੇ ਯਥਾਰਥ ਦੇ ਪ੍ਰਤੱਖਣ ਅਤੇ ਉਸਦੀ ਕ੍ਰਾਂਤੀਕਾਰੀ ਕਾਇਆ ਪਲਟੀ ਲਈ ਪ੍ਰਦਾਨ ਕੀਤੀ।”[4] ਆਪਣੀ ਨਵ—ਪ੍ਰਕਾਸ਼ਿਤ ਆਲੋਚਨਾਤਮਕ ਪੁਤਸਕ ‘ਸਮਕਾਲੀ ਸਰੋਕਾਰ ਅਤੇ ਸਾਹਿਤ’ (2013) ਡਾ. ਭੀਮ ਇੰਦਰ ਸਿੰਘ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਹਨਾਂ ਸੰਕਲਪਾਂ/ਚਿਹਨਾਂ ਨੂੰ ਡੀਕੋਡ ਕਰਨ ਦਾ ਯਤਨ ਕੀਤਾ ਹੈ ਜਿਹਨਾਂ ਨੇ ਪੰਜਾਬੀ ਸਭਿਆਚਾਰਕ ਅਵਚੇਤਨ ਤੇ ਨਿਰਮਾਣਕਾਰੀ ਅਤੇ ਕਲਿਆਣਕਾਰੀ ਤੱਤਾਂ ਦੀ ਵਲੱਖਣਤਾ ਅਤੇ ਵਿਸ਼ੇਸ਼ਤਾ ਕੇਵਲ ਇੱਕ ਭੂ—ਖੰਡ ਹਿੱਸੇ ਤੱਕ ਹੀ ਮਹਿਦੂਦ ਨਹੀਂ ਰਹਿਣ ਦਿੱਤੀ ਸਗੋਂ ਇਸ ਨੂੰ ਵਿਚਰਨ ਤੇ ਵਿਗਸਣ ਲਈ ਲੋੜੀਂਦੀ ਸ਼ਕਤੀ ਵੀ ਪ੍ਰਦਾਨ ਕੀਤੀ।

ਹੋਰ ਆਲੋਚਕਾਂ ਦੀਆਂ ਟਿੱਪਣੀਆਂ ਸੋਧੋ

ਪ੍ਰੋਫੈਸਰ ਸੁਰਜੀਤ ਸਿੰਘ ਭੱਟੀ ਦਾ ਮਤ ਹੈ ਕਿ ‘ਉਸ ਦਾ (ਡਾ. ਭੀਮ ਇੰਦਰ ਸਿੰਘ) ਦ੍ਰਿੜ ਵਿਸ਼ਵਾਸ ਹੈ ਕਿ ਸਮਾਜਵਾਦ ਦੀ ਵਿਗਿਆਨਕ ਵਿਚਾਰਧਾਰਾ ਹੀ ਅਜੋਕੇ ਪੂੰਜੀਵਾਦੀ ਸੰਕਟ ਵਿੱਚ ਫਸੀ ਸਮੁੱਚੀ ਮਨੁੱਖਤਾ ਦੀ ਇਨਕਲਾਬੀ ਮੁਕਤੀ ਦੀ ਜਾਮਨ ਹੋ ਸਕਦੀ ਹੈ। ਉਸ ਨੇ ਨਿੱਗਰ ਰੂਪ ਵਿੱਚ ਅਤੇ ਦੁਨੀਆ ਦੇ ਵੱਡੇ ਮਾਰਕਸਵਾਦੀ ਚਿੰਤਕਾਂ ਦੇ ਹਵਾਲੇ ਨਾਲ ਸਮਾਜਵਾਦੀ ਵਿਚਾਰਧਾਰਾ ਨੂੰ ਪੰਜਾਬੀ ਦੇ ਸੂਝਵਾਨ ਪਾਠਕਾਂ ਨਾਲ ਸਾਂਝਾ ਕਰਨ ਦਾ ਉੱਦਮ ਕੀਤਾ ਹੈ।[5] ਇਸ ਤਰ੍ਹਾਂ ਉਹ ਇੱਕ ਪਾਸੇ ਪੰਜਾਬੀ ਪਾਠਕਾਂ ਨਾਲ ਵਿਸ਼ਵ ਪ੍ਰਸਿਧ ਮਾਰਕਸੀ ਚਿੰਤਕਾਂ ਦੇ ਕਰਟੀਕ ਨੂੰ ਪੇਸ਼ ਕਰਦਾ ਹੈ ਦੂਜੇ ਪਾਸੇ ਉਹਨਾਂ ਦੁਆਰਾ ਪੇਸ਼ ਕੀਤੀਆਂ ਦਲੀਲਾਂ ਅਤੇ ਟਿਪਣੀਆਂ ਨੂੰ ਪੰਜਾਬੀ ਸਮਾਜ ਦੇ ਹਵਾਲੇ ਨਾਲ ਵਿਖਿਆਉਂਣ ਦਾ ਸਾਰਥਕ ਉਪਰਾਲਾ ਕਰਦਾ ਹੈ। ਡਾ. ਭੀਮ ਇੰਦਰ ਸਿੰਘ ਅਨੁਸਾਰ, ‘ਅਜੋਕੇ ਜਗੀਰੂ ਤੇ ਪੂੰਜੀਵਾਦੀ ਢਾਂਚੇ ਵਿੱਚ ਨੀਵੀਂਆਂ ਸ਼ੇਣੀਆਂ ਨੂੰ ਨਾ ਸਿਰਫ ਨਿਆਂ ਤੋਂ ਹੀ ਵਾਂਝੇ ਰੱਖਿਆ ਗਿਆ ਹੈ ਸਗੋਂ ਉਹਨਾਂ ਦੀ ਜਿਨਸੀ, ਮਾਨਸਿਕ ਤੇ ਰੂਹਾਨੀ ਲੁੱਟ—ਖਸੁੱਟ ਵੀ ਜਾਰੀ ਹੈ। ਅੱਜ ਇਹ ਜਾਤੀਆਂ ਉਸ ਪੜਾਅ ਉਤੇ ਖੜੀਆਂ ਹਨ ਕਿ ਇਹਨਾਂ ਨੂੰ ਆਪਣੀ ਹੋਂਦ ਤੱਕ ਦਾ ਅਹਿਸਾਸ ਨਹੀਂ ਹੈ। ਇਸ ਕਰਕੇ ਇਹ ਸ਼ੇਣੀਆਂ ਆਪਣੀ ਵੱਖਰੀ ਜਮਾਤ ਦੇ ਰੂਪ ਵਿੱਚ ਇਕੱਠੇ ਹੋਣ ਤੋਂ ਅਸਮਰੱਥ ਹਨ। ਹਾਕਮ ਜਮਾਤਾਂ ਇਹਨਾਂ ਨੂੰ ਲੁੱਟਣ ਤੇ ਦਬਾਉਣ ਲਈ ਹਰ ਪੈਂਤੜਾ ਵਰਤ ਰਹੀਆਂ ਹਨ।[6]

ਆਲੋਚਨਾ ਉਪਰ ਹੋਇਆ ਖੋਜ ਕਾਰਜ ਸੋਧੋ

ਡਾ. ਭੀਮ ਇੰਦਰ ਸਿੰਘ ਸਾਹਿਤ ਚਿੰਤਨ:ਮੈਟਾ ਅਧਿਐਨ (2017), ਖੋਜਾਰਥੀ ਨਵਜੋਤ ਕੌਰ, ਨਿਗਰਾਨ ਡਾ. ਹੀਰਾ ਸਿੰਘ, ਖ਼ਾਲਸਾ ਕਾਲਜ ਅੰਮ੍ਰਿਤਸਰ।

ਹਵਾਲੇ ਸੋਧੋ

  1. http://punjabitribuneonline.com/2014/09/%E0%A8%AA%E0%A8%BE%E0%A8%B6-%E0%A8%95%E0%A8%BE%E0%A8%B5%E0%A8%BF-%E0%A8%A6%E0%A9%80-%E0%A8%85%E0%A8%A6%E0%A9%81%E0%A9%B1%E0%A8%A4%E0%A9%80-%E0%A8%AA%E0%A8%9B%E0%A8%BE%E0%A8%A3/
  2. http://epaper.dainiktribuneonline.com/868864/Punjabi-Tribune/PT_10_July_2016#page/6/1[permanent dead link]
  3. ਡਾ. ਸੰਤੋਖ ਸਿੰਘ ਸੁੱਖੀ ਨਾਲ ਪ੍ਰਕਾਸ਼ਿਤ ਮੁਲਾਕਾਤ, ਨਵਾਂ ਜ਼ਮਾਨਾ, ਜਲੰਧਰ, 15 ਫਰਵਰੀ, 2015
  4. ਹਰਿਭਜਨ ਸਿੰਘ ਭਾਟੀਆ, ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ (2004)
  5. ਸੁਰਜੀਤ ਸਿੰਘ ਭੱਟੀ, ਫਲੈਪ ਟਿੱਪਣੀ, ਸਮਕਾਲੀ ਸਰੋਕਾਰ ਅਤੇ ਸਾਹਿਤ (2013)
  6. ਡਾ ਭੀਮ ਇੰਦਰ ਸਿੰਘ, ਸਮਾਜ ਸਿਆਸਤ ਤੇ ਸਾਹਿਤ (2000)