ਡਿਰਕ ਬਾਚ (23 ਅਪ੍ਰੈਲ 1961 – 1 ਅਕਤੂਬਰ 2012) ਇੱਕ ਜਰਮਨ ਅਭਿਨੇਤਾ, ਕਾਮੇਡੀਅਨ ਅਤੇ ਟੈਲੀਵਿਜ਼ਨ ਪੇਸ਼ਕਾਰ ਸੀ, ਜਿਸਨੂੰ 'ਇਸ਼ ਬਿਨ ਏਨ ਸਟਾਰ - ਹੋਲਟ ਮਿਚ ਹੀਏਰ ਰੌਸ' ਦੇ ਸਹਿ-ਹੋਸਟ ਵਜੋਂ ਜਾਣਿਆ ਜਾਂਦਾ ਸੀ।[1]

ਡਿਰਕ ਬਾਚ
ਬਾਚ 2009 'ਚ
ਜਨਮ(1961-04-23)23 ਅਪ੍ਰੈਲ 1961
ਕੋਲੋਨ, ਵੇਸਟ ਜਰਮਨੀ
ਮੌਤ1 ਅਕਤੂਬਰ 2012(2012-10-01) (ਉਮਰ 51)
ਪੇਸ਼ਾਅਦਾਕਾਰ, ਕਾਮੇਡੀਅਨ,ਟੈਲੀਵਿਜ਼ਨ ਪੇਸ਼ਕਾਰ
ਸਰਗਰਮੀ ਦੇ ਸਾਲ1980–2012

ਕਰੀਅਰ ਸੋਧੋ

ਬਾਚ ਦਾ ਜਨਮ ਕੋਲੋਨ ਵਿੱਚ ਹੋਇਆ ਸੀ।[2] ਸਕੂਲ ਤੋਂ ਬਾਅਦ ਉਸਨੇ ਐਮਸਟਰਡਮ, ਬ੍ਰਸੇਲਜ਼, ਲੰਡਨ, ਨਿਊਯਾਰਕ, ਯੂਟਰੈਕਟ ਅਤੇ ਵਿਏਨਾ ਵਿੱਚ ਥੀਏਟਰਾਂ ਵਿੱਚ ਕੰਮ ਕੀਤਾ। [3] 1992 ਵਿੱਚ ਬਾਚ ਕੋਲੋਨ ਵਿੱਚ ਸ਼ਾਉਸਪੀਲਹੌਸ ਵਿੱਚ ਥੀਏਟਰ ਗਰੁੱਪ ਦਾ ਮੈਂਬਰ ਸੀ ਅਤੇ ਡਿਰਕ ਬਾਚ ਸ਼ੋਅ ਵਿੱਚ ਜਰਮਨ ਟੈਲੀਵਿਜ਼ਨ ਚੈਨਲ ਆਰ.ਟੀ.ਐਲ. ਉੱਤੇ ਨਜ਼ਰ ਆਇਆ।[3] ਉਸਨੇ ਜਰਮਨ ਟੀਵੀ ਚੈਨਲ ਜ਼ੈਡ.ਡੀ.ਐਫ. 'ਤੇ ਲੁਕਾਸ (1996–2001) ਵਿੱਚ ਪ੍ਰਦਰਸ਼ਨ ਕੀਤਾ, ਜਿਸ ਲਈ ਉਸਨੂੰ ਟੈਲੀਸਟਾਰ ਅਵਾਰਡ (1996), ਜਰਮਨ ਕਾਮੇਡੀ ਅਵਾਰਡ (1999), ਅਤੇ ਗੋਲਡਨ ਕੈਮਰਾ (2001) ਅਵਾਰਡ ਮਿਲਿਆ।

ਹੋਰ ਕੰਮ ਸੋਧੋ

ਬਾਚ ਇੱਕ ਐਲ.ਜੀ.ਬੀ.ਟੀ. ਕਾਰਕੁਨ ਸੀ ਅਤੇ ਐਲ.ਐਸ.ਵੀ.ਡੀ. ਸੰਗਠਨ (ਜਰਮਨੀ ਵਿੱਚ ਲੈਸਬੀਅਨ ਅਤੇ ਗੇਅ ਫੈਡਰੇਸ਼ਨ) ਦਾ ਮੈਂਬਰ। ਉਹ 2010 ਗੇਅ ਗੇਮਜ਼ ਨੂੰ ਕੋਲੋਨ ਲਿਆਉਣ ਦੀ ਮੁਹਿੰਮ ਦਾ ਹਿੱਸਾ ਸੀ।[4] ਉਸਨੇ ਐਮਨੈਸਟੀ ਇੰਟਰਨੈਸ਼ਨਲ ਅਤੇ ਸੰਸਥਾ ਪੇਟਾ ਦੀ ਵੀ ਮਦਦ ਕੀਤੀ।

ਨਿੱਜੀ ਜੀਵਨ ਅਤੇ ਮੌਤ ਸੋਧੋ

ਬਾਚ ਕੋਲੋਨ ਵਿੱਚ ਆਪਣੇ ਸਾਥੀ ਥਾਮਸ ਨਾਲ ਇਕੱਠੇ ਰਹਿੰਦੇ ਸਨ।[5]

ਬਾਚ ਦੀ ਮੌਤ 1 ਅਕਤੂਬਰ 2012 ਨੂੰ ਬਰਲਿਨ ਵਿੱਚ 51 ਸਾਲ ਦੀ ਉਮਰ ਵਿੱਚ ਦਿਲ ਦੇ ਦੋਰੇ ਕਾਰਨ ਹੋਈ ਸੀ।[6][7]

ਟੈਲੀਵਿਜ਼ਨ ਸੋਧੋ

 
2005 ਵਿੱਚ ਬੈਚ
 
2006 ਵਿੱਚ ਹੇਲਾ ਵਾਨ ਸਿਨੇਨ ਦੇ ਨਾਲ ਬਾਚ

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ

  1. "German entertainer Dirk Bach dies at 51". Deutsche Welle. 1 October 2012. Retrieved 2 October 2012.
  2. Kreitling, Holger (1 October 2012). "Nachruf: Begnadeter Pummel im Fummel – Dirk Bach ist tot". Die Welt (in ਜਰਮਨ). Retrieved 2 October 2012.
  3. 3.0 3.1 Ehrenberg, Markus (1 October 2012). "Nachruf: Dirk Bach: Genie am richtigen, falschen Ort". Tagesspiegel (in ਜਰਮਨ). Retrieved 2 October 2012.
  4. Gay Games VIII in Cologne . Archived 9 August 2007 at the Wayback Machine.
  5. Bild Archived 24 January 2008 at the Wayback Machine.
  6. "Dirk Bach tot - Herzversagen als Todesursache wahrscheinlich". berlin.de (in ਜਰਮਨ). Retrieved 2021-08-25.
  7. "Dirk Bach ist tot". Spiegel Online (in ਜਰਮਨ). 1 October 2012. Retrieved 1 October 2012.