ਸਰ ਡੇਰੇਕ ਅਲਟਨ ਵਾਲਕੋਟ (23 ਜਨਵਰੀ 1930 – 17 ਮਾਰਚ 2017) ਇੱਕ ਸੇਂਟ ਲੂਸੀਆਈ ਕਵੀ ਅਤੇ ਨਾਟਕਕਾਰ ਸੀ।  ਉਸ ਨੇ  1992 ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ।[1] ਉਹ ਅਲਬਰਟਾ ਦੀ ਯੂਨੀਵਰਸਿਟੀ ਵਿੱਚ ਪਹਿਲਾ ਮੰਨਿਆ ਪ੍ਰਮੰਨਿਆ ਨਿਵਾਸ ਸਕਾਲਰ ਸੀ, ਜਿਥੇ ਉਸ ਨੇ ਅੰਡਰ-ਗਰੈਜੂਏਟ ਅਤੇ ਗ੍ਰੈਜੂਏਟ ਲਿਖਣ ਦੇ ਕੋਰਸ ਪੜ੍ਹਾਏ। ਉਹ 2010 ਤੋਂ 2013 ਤੱਕ ਏਸੀਕਸ ਯੂਨੀਵਰਸਿਟੀ ਵਿੱਚ ਪੋਇਟਰੀ ਦਾ ਪ੍ਰੋਫੈਸਰ ਵੀ ਰਿਹਾ ਸੀ। ਉਸ ਦੀਆਂ ਰਚਨਾਵਾਂ ਵਿੱਚ ਹੋਮਰਿਕ ਮਹਾਂਕਾਵਿਕ ਕਵਿਤਾ ਓਮਰੋਸ (1990) ਸ਼ਾਮਲ ਹੈ, ਜਿਸ ਨੂੰ ਬਹੁਤ ਸਾਰੇ ਆਲੋਚਕ "ਵਾਲਕੋਟ ਦੀ ਮੁੱਖ ਪ੍ਰਾਪਤੀ" ਮੰਨਦੇ ਹਨ।[2] ਨੋਬਲ ਪੁਰਸਕਾਰ ਜਿੱਤਣ ਦੇ ਨਾਲ ਨਾਲ, ਵਾਲਕੋਟ ਨੇ ਆਪਣੇ ਕੈਰੀਅਰ ਦੇ ਦੌਰਾਨ ਬਹੁਤ ਸਾਰੇ ਸਾਹਿਤਕ ਪੁਰਸਕਾਰ ਪ੍ਰਾਪਤ ਕੀਤੇ, ਜਿਹਨਾਂ ਵਿੱਚ ਉਸਦੇ ਨਾਟਕ 'ਡਰੀਮ ਆਨ ਮੌਂਕੀ ਮਾਊਂਟਨ' ਲਈ 1971 ਵਿੱਚ ਓਬੀ ਅਵਾਰਡ, ਇੱਕ ਮੈਕ ਆਰਥਰ ਫਾਊਂਡੇਸ਼ਨ "ਪ੍ਰਤਿਭਾ" ਪੁਰਸਕਾਰ, ਇੱਕ ਰਾਇਲ ਸੁਸਾਇਟੀ ਆਫ ਲਿਟਰੇਚਰ ਅਵਾਰਡ, ਕਾਵਿ ਲਈ ਕੁਈਨ ਦਾ ਮੈਡਲ, ਕੈਰੀਬੀਅਨ ਸਾਹਿਤ ਲਈ ਉਦਘਾਟਨੀ ਓਸੀਐਮ ਬੋਕਾਸ ਇਨਾਮ, 2011 ਵਿੱਚ ਆਪਣੀ ਕਵਿਤਾ ਦੀ ਕਿਤਾਬ ਵਾਈਟ ਇਗਰੇਟਸ ਲਈ ਟੀਐਸ ਇਲੀਅਟ ਪੁਰਸਕਾਰ [3]  ਅਤੇ 2015 ਵਿੱਚ ਗ੍ਰੈਫਿਨ ਟ੍ਰਸਟ ਫਾਰ ਐਕਸੇਲੈਂਸ ਇਨ ਕਵਿਤਾ ਲਾਈਫ ਟਾਈਮ ਰਿਕਗਨੀਸ਼ਨ ਅਵਾਰਡ ਸ਼ਾਮਲ ਹਨ।

ਡੇਰੇਕ ਵਾਲਕੋਟ
ਐਮਟਰਡਮ ਵਿੱਚ ਆਨਰੇਰੀ ਡਿਨਰ ਵਿੱਚ ਵਾਲਕੋਟ, 20 ਮਈ 2008
ਐਮਟਰਡਮ ਵਿੱਚ ਆਨਰੇਰੀ ਡਿਨਰ ਵਿੱਚ ਵਾਲਕੋਟ, 20 ਮਈ 2008
ਜਨਮਡੇਰੇਕ ਅਲਟਨ ਵਾਲਕੋਟ
(1930-01-23)23 ਜਨਵਰੀ 1930
ਕੈਸਟਰੀਜ, ਸੇਂਟ ਲੂਸ਼ੀਆ
ਮੌਤ17 ਮਾਰਚ 2017(2017-03-17) (ਉਮਰ 87)
ਕੈਪ ਐਸਟੇਟ, ਗਰੋਸ-ਆਈਲੇਟ, ਸੇਂਟ ਲੂਸ਼ੀਆ
ਕਿੱਤਾਕਵੀ, ਨਾਟਕਕਾਰ, ਅਧਿਆਪਕ
ਭਾਸ਼ਾEnglish
ਰਾਸ਼ਟਰੀਅਤਾਸੇਂਟ ਲੂਸ਼ੀਅਨ,
ਸ਼ੈਲੀਕਵਿਤਾ ਅਤੇ ਨਾਟਕ
ਪ੍ਰਮੁੱਖ ਕੰਮਓਮੇਰੋਸ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1992
ਟੀਐਸ ਇਲੀਅਟ ਪੁਰਸਕਾਰ
2011
ਬੱਚੇ3
ਦਸਤਖ਼ਤ

ਮੁਢਲਾ ਜੀਵਨ ਅਤੇ ਬਚਪਨ ਸੋਧੋ

ਵਾਲਕੋਟ ਦਾ ਜਨਮ ਵੈਸਟ ਇੰਡੀਜ਼ ਦੇ ਕੈਸਟਰੀਜ਼, ਸੇਂਟ ਲੂਸ਼ਿਆ ਵਿੱਚ ਹੋਇਆ ਸੀ ਅਤੇ ਐਲਿਕਸ (ਮਾਰਲਿਨ) ਅਤੇ ਵਾਰਵਿਕ ਵਾਲਕੋਟ ਦਾ ਪੁੱਤਰ ਸੀ।[4] ਉਸ ਦਾ ਇੱਕ ਜੁੜਵਾਂ ਭਰਾ, ਨਾਟਕਕਾਰ ਰੌਡਰਿਕ ਵਾਲਕੋਟ ਅਤੇ ਇੱਕ ਭੈਣ, ਪਾਮਾ ਵਾਲਕੋਟ ਸੀ। ਉਸ ਦਾ ਪਰਿਵਾਰ ਅੰਗਰੇਜ਼ੀ, ਡੱਚ ਅਤੇ ਅਫ਼ਰੀਕੀ ਮੂਲ ਦਾ ਹੈ, ਜਿਸ ਵਿੱਚੋਂ ਟਾਪੂ ਦਾ ਗੁੰਝਲਦਾਰ ਬਸਤੀਵਾਦੀ ਇਤਿਹਾਸ ਝਲਕਦਾ ਹੈ, ਜਿਸ ਨੂੰ ਉਸ ਨੇ ਆਪਣੀ ਕਵਿਤਾ ਵਿੱਚ ਤਲਾਸਿਆ ਹੈ। ਉਸ ਦੀ ਮਾਂ, ਇੱਕ ਅਧਿਆਪਕ ਸੀ, ਕਲਾ ਦੇ ਨਾਲ ਪਿਆਰ ਕਰਦੀ ਸੀ ਅਤੇ ਅਕਸਰ ਘਰ ਦੇ ਮਾਹੌਲ ਵਿੱਚ ਕਵਿਤਾ ਪਾਠ ਕਰਦੀ ਰਹਿੰਦੀ ਸੀ। [5] ਉਸ ਦਾ ਪਿਤਾ ਦੀ, ਜਿਸ ਨੂੰ ਪੇਂਟਿੰਗ ਅਤੇ ਕਵਿਤਾ ਲਿਖਣ ਦਾ ਸ਼ੌਕ ਸੀ, 31 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਦੇ ਪੇਟ ਵਿੱਚ ਡੇਰੇਕ ਅਤੇ ਰੋਡੇਰੀਕ ਜੌੜੇ ਬਾਲਕ ਸੀ।  ਵਾਲਕੋਟ ਦਾ ਪਰਿਵਾਰ ਘੱਟਗਿਣਤੀ ਮੈਥੋਡਿਸਟ ਕਮਿਊਨਿਟੀ ਦਾ ਹਿੱਸਾ ਸੀ, ਜੋ ਫ਼ਰਾਂਸ ਦੇ ਬਸਤੀਵਾਦੀ ਸ਼ਾਸਨ ਦੌਰਾਨ ਸਥਾਪਿਤ ਟਾਪੂ ਦੇ ਪ੍ਰਭਾਵੀ ਕੈਥੋਲਿਕ ਸੱਭਿਆਚਾਰ ਦਾ ਦੱਬਿਆ ਹੋਇਆ ਮਹਿਸੂਸ ਕਰਦਾ ਸੀ[6]

ਕੈਰੀਅਰ ਸੋਧੋ

 
ਡੇਰੇਕ ਵਾਲਕੋਟ, ਅੱਠਵਾਂ ਫੈਸਟੀਵਲ ਇੰਟਰਨੈਸ਼ਨਲ, 1992

ਗ੍ਰੈਜੂਏਸ਼ਨ ਤੋਂ ਬਾਅਦ, ਵਾਲਕੋਟ ਨੇ 1953 ਵਿੱਚ ਤ੍ਰਿਨੀਦਾਦ ਵਿੱਚ ਰਹਿਣ ਚਲੇ ਗਿਆ, ਜਿੱਥੇ ਉਹ ਇੱਕ ਆਲੋਚਕ, ਅਧਿਆਪਕ ਅਤੇ ਪੱਤਰਕਾਰ ਬਣ ਗਿਆ। ਉਸਨੇ 1959 ਵਿੱਚ ਤ੍ਰਿਨਿਦਾਦ ਥੀਏਟਰ ਵਰਕਸ਼ਾਪ ਦੀ ਸਥਾਪਨਾ ਕੀਤੀ ਅਤੇ ਆਪਣੇ ਬੋਰਡ ਆਫ਼ ਡਾਇਰੈਕਟਰਾਂ ਦੇ ਨਾਲ ਕਾਰਜਸ਼ੀਲ ਰਿਹਾ।[7]

ਰਚਨਾ ਸੋਧੋ

 
ਕੰਧ ਕਵਿਤਾ ਓਮੇਰੋਸ  ਲਾਇਡਨ ਵਿੱਚ 
 
ਕੰਧ ਕਵਿਤਾ ਮਿਡਸਮਰ, ਟੋਬੈਗੋ  ਹੇਗ ਵਿਚ

ਮੌਤ ਸੋਧੋ

 
ਮੋਰਨੇ ਫੌਰਚਿਊਨ ਤੇ ਡੈਰੇਕ ਵਾਲਕੋਟ ਦੀ ਕਬਰ

ਵਾਲਕੋਟ ਦੀ 17 ਮਾਰਚ 2017 ਨੂੰ ਕੈਪ ਐਸਟੇਟ, ਸੈਂਟ ਲੂਸੀਆ ਵਿੱਚ ਆਪਣੇ ਘਰ ਵਿੱਚ ਦਿਹਾਂਤ ਹੋ ਗਿਆ ਸੀ।[8] ਉਹ 87 ਸਾਲ ਦਾ ਸੀ। ਉਸ ਦਾ ਸ਼ਨੀਵਾਰ ਨੂੰ 25 ਮਾਰਚ ਨੂੰ ਇੱਕ ਰਾਜਕੀ ਅੰਤਿਮ ਅਲਵਿਦਾ ਕਹੀ ਗਈ ਸੀ ਮੋਰਨੇ ਫ਼ਾਰਚੂਨ ਦੇ ਕਬਰਿਸਤਾਨ ਵਿੱਚ ਦਫਨਾਇਆ ਗਿਆ ਸੀ।[9][10]

ਹਵਾਲੇ ਸੋਧੋ

  1. "Derek Walcott – Biographical". Nobelprize.org. 1992. Retrieved 18 March 2017.
  2. "Derek Walcott 1930–2017". Chicago, IL: Poetry Foundation. Retrieved 18 March 2017.
  3. Charlotte Higgins, "TS Eliot prize goes to Derek Walcott for 'moving and technically flawless' work", The Guardian, 24 January 2011.
  4. Mayer, Jane (9 February 2004). "The Islander". The New Yorker. Retrieved 20 March 2017.
  5. Edward Hirsch, "Derek Walcott, The Art of Poetry No. 37", The Paris Review, Issue 101, Winter 1986.
  6. Grimes, William (17 March 2017). "Derek Walcott, Poet and Nobel Laureate of the Caribbean, Dies at 87". New York Times. Retrieved 18 March 2017.
  7. Als, Hilton (17 March 2017). "Derek Walcott - a mighty poet has fallen". The New Yorker. Retrieved 18 March 2017.
  8. "Derek Walcott has died". St. Lucia Times. 17 March 2017. Archived from the original on 18 ਮਾਰਚ 2017. Retrieved 17 March 2017. {{cite news}}: Unknown parameter |dead-url= ignored (help)
  9. "World bids farewell to Derek Walcott"[permanent dead link], Jamaica Observer, 25 March 2017.
  10. "Derek Walcott laid to rest" Archived 2018-07-14 at the Wayback Machine., St. Lucia Times, 27 March 2017.