ਡੈੱਡਪੂਲ (ਫ਼ਿਲਮ)

ਡੈੱਡਪੂਲ (ਅੰਗਰੇਜ਼ੀ; Deadpool) ਸਾਲ 2016 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਹੀ ਇੱਕ ਕਾਲਪਨਿਕ ਕਿਰਦਾਰ ਉੱਪਰ ਅਧਾਰਿਤ ਹੈ।। ਇਹ ਐਕਸ-ਮੈਨ ਫ਼ਿਲਮ ਲੜੀ ਦਾ ਅੱਠਵਾਂ ਭਾਗ ਹੈ।। ਫ਼ਿਲਮ ਦਾ ਨਿਰਦੇਸ਼ਨ ਟਿਮ ਮਿਲਰ ਨੇ ਕੀਤਾ ਹੈ। ਫ਼ਿਲਮ ਦੀ ਪਟਕਥਾ ਨੂੰ ਰ੍ਹੈਟ ਰੀਸ ਅਤੇ ਪੌਲ ਵਾਰਨਿਕ ਦੁਆਰਾ ਲਿਖਿਆ ਗਿਆ ਹੈ।[3] ਫ਼ਿਲਮ ਵਿੱਚ ਰਿਆਨ ਰੇਨਲਡਸ, ਮੋਰੇਨਾ ਬਕਾਰਿਨ, ਐਡ ਸਕਰੀਨ, ਟੀ. ਜੇ. ਮਿਲਰ, ਜੀਨਾ ਕੈਰਾਨੋ, ਲੈਸਲੀ ਯੁਗੈਮਸ, ਬ੍ਰਿਆਨਾ ਹਿਲਡੇਬਰਾਂਡ ਅਤੇ ਸਟੀਫ਼ਨ ਕੈਪੇਸਿਸ ਨੇ ਅਦਾਕਾਰੀ ਕੀਤੀ ਹੈ। ਫ਼ਿਲਮ ਡੈੱਡਪੂਲ ਵਿੱਚ, ਵੈਡ ਵਿਲਸਨ ਉਸ ਸ਼ਖ਼ਸ ਦੇ ਪਿੱਛੇ ਪਿਆ ਹੈ ਜਿਸਨੇ ਉਸਦੀ ਬੀਮਾਰੀ ਦਾ ਇਲਾਜ ਕਰਾਉਣ ਦੀ ਬਜਾਏ ਉਸਦੀ ਸਰੀਰਕ ਹਾਲਤ ਹੋਰ ਵਿਗਾੜ ਦਿੱਤੀ ਸੀ।

ਡੈੱਡਪੂਲ
Official poster shows the title hero Deadpool in his traditional red and black suit and mask with his arms crossed, and the film's name, credits and billing below him.
ਫ਼ਿਲਮ ਦਾ ਪੋਸਟਰ
ਨਿਰਦੇਸ਼ਕਟਿਮ ਮਿਲਰ
ਲੇਖਕ
ਨਿਰਮਾਤਾ
ਸਿਤਾਰੇ
ਸਿਨੇਮਾਕਾਰਕੈਨ ਸੈਂਗ
ਸੰਪਾਦਕਜੂਲੀਅਨ ਕਲਾਰਕ
ਸੰਗੀਤਕਾਰਟੌਮ ਹੌਲਕਨਬੌਰਗ
ਡਿਸਟ੍ਰੀਬਿਊਟਰ20ਵੀਂ ਸੈਂਚਰੀ ਫ਼ੌਕਸ
ਰਿਲੀਜ਼ ਮਿਤੀਆਂ
ਮਿਆਦ
108 ਮਿੰਟ[1]
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟ$58 ਮਿਲੀਅਨ[2]
ਬਾਕਸ ਆਫ਼ਿਸ$783.1 ਮਿਲੀਅਨ[2]

ਫ਼ਰਵਰੀ 2004 ਵਿੱਚ ਫ਼ਿਲਮ ਡੈੱਡਪੂਲ ਦਾ ਵਿਕਾਸ ਨਿਊ ਲਾਈਨ ਸਿਨੇਮਾ ਦੇ ਨਾਲ ਹੀ ਹੋਇਆ ਸੀ। ਹਾਲਾਂਕਿ ਮਾਰਚ 2005 ਵਿੱਚ ਨਿਊ ਲਾਈਨ ਸਿਨੇਮਾ ਦੇ ਰੁਖ਼ ਬਦਲ ਲਿਆ ਸੀ ਅਤੇ ਇਸ ਪਰਿਯੋਜਨਾ ਤੇ 20ਵੀਂ ਸੈਂਚਰੀ ਫ਼ੌਕਸ ਨੇ ਆਪਣੀ ਰੁਚੀ ਵਿਖਾਈ। ਮਈ 2009 ਵਿੱਚ, ਕਿਉਂਕਿ ਰੇਨਾਲਡਸ ਲਗਭਗ ਇਹੀ ਕਿਰਦਾਰ ਐਕਸ-ਮੈਨ ਔਰੀਜਨ: ਵੌਲਵਰੀਨ ਵਿੱਚ ਨਿਭਾ ਚੁੱਕਾ ਸੀ, ਫ਼ੌਕਸ ਨੇ ਫ਼ਿਲਮ ਦੇ ਬਾਰੇ ਵਿੱਚ ਲੇਖਕਾਂ ਨੂੰ ਰੁਕਣ ਲਈ ਕਿਹਾ ਅਤੇ ਅਪਰੈਲ 2011 ਵਿੱਚ ਮਿਲਰ ਆਪਣੀ ਪਹਿਲੀ ਨਿਰਦੇਸ਼ਿਤ ਫ਼ਿਲਮ ਦੇ ਲਈ ਨਿਯੁਕਤ ਹੋਏ।[4] ਪਰ ਜੁਲਾਈ 2014 ਨੂੰ ਮਿਲਰ ਅਤੇ ਰੇਨਾਲਡਸ ਦੁਆਰਾ ਸੀਜੀਆਈ (ਕੰਪਿਊਟਰ ਜੈਨੇਰੇਟਿਡ ਇਮੇਜ) ਟੈਸਟ ਫ਼ੁਟੇਜ ਮੀਡੀਆ ਵਿੱਚ ਲੀਕ ਹੋਣ ਤੇ ਇਸਦੇ ਉਤਸ਼ਾਹ ਭਰੇ ਨਤੀਜੇ ਆਏ, ਅਤੇ ਫ਼ੌਕਸ ਦੀ ਅਗਵਾਈ ਵਿੱਚ ਸਤੰਬਰ ਵਿੱਚ ਇਸਨੂੰ ਹਰੀ ਝੰਡੀ ਦਿੱਤੀ ਗਈ। ਵਧੇਰੇ ਕਾਸਟਿੰਗ ਦੀ ਸ਼ੁਰੂਆਤ 2015 ਵਿੱਚ ਹੋਈ, ਅਤੇ ਮੂਲ ਫ਼ੋਟੋਗ੍ਰਾਫ਼ੀ ਦੇ ਲਈ ਮਾਰਚ ਤੋਂ ਮਈ ਤੱਕ ਕੈਨੇਡਾ ਦੇ ਵੈਨਕੂਵਰ ਸਥਿਤ ਬ੍ਰਿਟਿਸ਼ ਕੋਲੰਬੀਆ ਵਿੱਚ ਹੋਇਆ।

ਫ਼ਿਲਮ ਦਾ ਪ੍ਰੀਮੀਅਰ ਪੈਰਿਸ ਵਿੱਚ 8 ਫ਼ਰਵਰੀ 2016 ਨੂੰ ਹੋਇਆ ਅਤੇ ਉੱਤਰੀ ਅਮਰੀਕਾ ਵਿੱਚ 12 ਫ਼ਰਵਰੀ 2016 ਨੂੰ ਆਈਮੈਕਸ, ਡੀਐਲਪੀ, ਡੀ-ਬੌਕਸ, ਅਤੇ ਬਾਕੀ ਹੋਰ ਵੱਡੇ ਪ੍ਰੀਮੀਅਰ ਫ਼ਾਰਮੈਟਾਂ ਵਿੱਚ ਰਿਲੀਜ਼ ਹੋਈ। ਫ਼ਿਲਮ ਨੇ ਬਹੁਤ ਸਾਰੇ ਰਿਕਾਰਡ ਤੋੜੇ ਅਤੇ ਇਹ ਸਦੀ ਦੀ ਆਰ ਸ਼੍ਰੇਣੀ ਦੀ ਫ਼ਿਲਮਾਂ ਵਿੱਚ ਸਭ ਤੋਂ ਵਧੇਰੇ ਕਮਾਈ ਕਰਨ ਵਾਲੀਆਂ ਫ਼ਿਲਮਾਂ ਵਿੱਚੋਂ ਇੱਕ ਬਣ ਗਈ। ਫ਼ਿਲਮ ਦੇ ਸਮੀਖਕਾਂ ਨੇ ਇਸ ਫ਼ਿਲਮ ਦੀ ਬਹੁਤ ਤਾਰੀਫ਼ ਕੀਤੀ ਜਿਸ ਵਿੱਚ ਰੇਨਾਲਡਸ ਨੂੰ ਉਸਦੀ ਅਦਾਕਾਰੀ ਅਤੇ ਐਕਸ਼ਨ ਦ੍ਰਿਸ਼ਾਂ ਲਈ ਬਹੁਤ ਸਰਾਹਿਆ ਗਿਆ ਹਾਲਾਂਕਿ ਇਸ ਫ਼ਿਲਮ ਦੀ ਪਟਕਥਾ ਚਲਾਊ ਫ਼ਾਰਮੂਲੇ ਤੇ ਅਧਾਰਿਤ ਹੋਣ ਕਰਕੇ ਇਸਦੀ ਆਲੋਚਨਾ ਵੀ ਕੀਤੀ ਗਈ। ਇਸਦੇ ਅਗਲੇ ਭਾਗ ਬਣਨ ਦੀ ਸੰਭਾਵਨਾ ਤੇ ਵੀ ਘੋਸ਼ਣਾ ਕੀਤੀ ਜਾ ਚੁੱਕੀ ਹੈ।[5]

ਹਿੰਦੀ ਸੰਸਕਰਨ (ਡਬਿੰਗ)ਸੋਧੋ

ਹਵਾਲੇਸੋਧੋ

  1. "Deadpool (15)". British Board of Film Classification. January 31, 2016. Retrieved November 18, 2016. 
  2. 2.0 2.1 "Deadpool (2016)". Box Office Mojo. Retrieved December 21, 2016. 
  3. Reese, Rhett [@@RhettReese] (March 4, 2017). "The idea was to give theater-goers and internet users slightly different treats." (ਟਵੀਟ). Archived from the original on June 4, 2017. Retrieved June 4, 2017 – via ਟਵਿੱਟਰ. 
  4. Lang, Brent (April 14, 2016). "'Deadpool 2' Confirmed With Ryan Reynolds, Director Tim Miller Returning". Variety. Archived from the original on May 24, 2017. Retrieved April 15, 2016. 
  5. Kit, Borys (February 9, 2016). "'Deadpool' Sequel Already in the Works". The Hollywood Reporter. Archived from the original on May 24, 2017. Retrieved February 10, 2016. 

ਬਾਹਰਲੇ ਲਿੰਕਸੋਧੋ