ਡੱਗੀ ਗਠੜੀ ਨੂੰ ਕਹਿੰਦੇ ਹਨ। ਵਿਸ਼ੇਸ਼ ਤੌਰ ਤੇ ਕੱਪੜਿਆਂ ਦੀ ਗਠੜੀ ਨੂੰ। ਕਪੜਿਆਂ ਦੀ ਉਸ ਗਠੜੀ ਨੂੰ ਡੱਗੀ ਕਹਿੰਦੇ ਹਨ ਜੋ ਪਿੱਠ ਪਿੱਛੇ ਲਾਈ ਜਾਂਦੀ ਹੈ। ਡੱਗੀ ਵਾਲਾ ਉਹ ਵਿਅਕਤੀ ਹੁੰਦਾ ਹੈ ਜੋ ਕਪੜਿਆਂ ਦੀ ਡੱਗੀ ਨੂੰ ਆਪਣੀ ਪਿੱਠ ਪਿੱਛੇ ਲਾ ਕੇ ਹੋਕਾ ਦੇ ਕੇ ਕਪੜਾ ਵੇਚਦਾ ਹੈ। ਡੱਗੀ ਵਾਲੇ ਦੇ ਹੱਥ ਵਿਚ ਲੋਹੇ ਦਾ ਗਜ਼ ਹੁੰਦਾ ਹੈ। ਡੱਗੀ ਵਾਲੇ ਆਮ ਤੌਰ ਤੇ ਪਿੰਡਾਂ ਵਿਚ ਹੀ ਕਪੜੇ ਵੇਚਦੇ ਹੁੰਦੇ ਸਨ। ਸ਼ਹਿਰਾਂ ਵਿਚ ਤਾਂ ਕਪੜੇ ਦੁਕਾਨਾਂ ਉੱਪਰ ਵੇਚੇ ਜਾਂਦੇ ਹਨ। ਪਹਿਲੇ ਸਮਿਆਂ ਵਿਚ ਲੋਕ ਖੱਦਰ ਪਹਿਣਦੇ ਸਨ। ਖੱਦਰ ਪਿੰਡਾਂ ਵਿਚ ਹੀ ਤਿਆਰ ਕੀਤਾ ਜਾਂਦਾ ਸੀ। ਜਦ ਮਿਲਾਂ ਵਿਚ ਕਪੜਾ ਬਣਨਾ ਸ਼ੁਰੂ ਹੋਇਆ ਉਸ ਸਮੇਂ ਹੀ ਕੁਝ ਲੋਕਾਂ ਨੇ ਡੱਗੀ ਨਾਲ ਕਪੜਾ ਵੇਚਣ ਨੂੰ ਆਪਣਾ ਧੰਦਾ ਬਣਾ ਲਿਆ। ਪਹਿਲੇ ਸਮਿਆਂ ਵਿਚ ਸਾਰਾ ਸਫਰ ਪੈਦਲ ਕੀਤਾ ਜਾਂਦਾ ਸੀ। ਇਸ ਲਈ ਡੱਗੀ ਵਾਲੇ ਕੱਪੜੇ ਦੀ ਗਠੜੀਆਂ ਬਣਾ ਕੇ ਆਪਣੀਆਂ ਪਿੱਠਾਂ ਤੇ ਰੱਖ ਕੇ ਪਿੰਡਾਂ ਵਿਚ ਲਿਜਾਂਦੇ ਸਨ। ਗਲੀ ਗਲੀ ਹੋਕਾ ਦੇ ਕੇ ਕਪੜਾ ਵੇਚਦੇ ਸਨ। ਫੇਰ ਸਾਈਕਲ ਦੀ ਕਾਢ ਨਿਕਲਣ ਤੇ ਡੱਗੀ ਵਾਲੇ ਸਾਈਕਲ ਤੇ ਡੱਗੀ ਲਿਜਾ ਕੇ ਕਪੜੇ ਵੇਚਣ ਲੱਗੇ।

ਹੁਣ ਡੱਗੀ ਵਾਲਾ ਧੰਦਾ/ਕਿੱਤਾ ਲਗਭਗ ਖ਼ਤਮ ਹੋਣ ਦੇ ਨੇੜੇ ਹੈ। ਕੋਈ-ਕੋਈ ਵਿਅਕਤੀ ਹੀ ਡੱਗੀ ਦਾ ਕੰਮ ਕਰਦਾ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.