ਤਕਨੀਕੀਰਾਜ
ਭਾਵੇਂ ਤਕਨੀਕੀਰਾਜ ਦਾ ਸਿਧਾਂਤ ਬਹੁਤਾ ਕਰ ਕੇ ਕਿਤਾਬਾਂ ਤੱਕ ਹੀ ਸੀਮਤ ਹੈ ਪਰ ਕੁਝ ਦੇਸ਼ਾਂ ਨੂੰ ਤਕਨੀਕੀਰਾਜ ਗਿਣਿਆ ਜਾ ਸਕਦਾ ਹੈ ਜੇਕਰ ਉਹਨਾਂ ਦੇ ਸਰਕਾਰੀ ਫ਼ੈਸਲੇ ਲੈਣ ਦੇ ਖੇਤਰ ਵਿੱਚ ਤਕਨੀਕੀ ਮਾਹਰਾਂ ਦਾ ਅਹਿਮ ਰੋਲ ਹੋਵੇ। ਤਕਨੀਕੀ ਮਾਹਰ ਦਾ ਮਤਲਬ ਹੁਣ 'ਤਾਕਤਵਰ ਉੱਚ-ਤਕਨੀਕੀ ਵਰਗ ਦਾ ਮੈਂਬਰ' ਜਾਂ 'ਤਕਨੀਕੀ ਮਾਹਰਾਂ ਦੀ ਸਰਦਾਰੀ ਦਾ ਹਿਮਾਇਤੀ' ਬਣ ਗਿਆ ਹੈ।[1][2][3] ਵਿਗਿਆਨੀ, ਇੰਜੀਨੀਅਰ ਅਤੇ ਤਕਨੀਕਕਾਰ ਇਹਨਾਂ ਮਾਹਰਾਂ ਵਿੱਚ ਹੀ ਆਉਂਦੇ ਹਨ ਜੋ ਸਿਆਸਤਦਾਨਾਂ, ਕਾਰੋਬਾਰੀ ਵਰਗ ਅਤੇ ਅਰਥ ਸ਼ਾਸਤਰੀਆਂ ਦੀ ਥਾਂ ਆਪਣੇ ਗਿਆਨ, ਮੁਹਾਰਤ ਜਾਂ ਨਿਪੁੰਨਤਾ ਰਾਹੀਂ ਪ੍ਰਬੰਧਕੀ ਜੱਥੇਬੰਦੀਆਂ ਬਣਾਉਣ ਦੀ ਕਾਬਲੀਅਤ ਰੱਖਦੇ ਹਨ।[4] ਤਕਨੀਕੀਰਾਜ ਵਿੱਚ ਫ਼ੈਸਲਾ ਕਰਨ ਵਾਲਿਆਂ ਨੂੰ ਇਸ ਅਧਾਰ ਉੱਤੇ ਚੁਣਿਆ ਜਾਂਦਾ ਹੈ ਕਿ ਉਹਨਾਂ ਕੋਲ਼ ਆਪਣੇ ਕਾਰਜ-ਖੇਤਰ ਦੀ ਕਿੰਨੀ ਕੁ ਜਾਣਕਾਰੀ ਅਤੇ ਮੁਹਾਰਤ ਹੈ।
ਹਵਾਲੇ
ਸੋਧੋ- ↑ What’s a Technocrat? Have they ever really been in charge? By Forrest Wickman. Nov. 11, 2011. Slate Magazine
- ↑ http://www.bbc.co.uk/news/magazine-15720438 Retrieved April-23-13
- ↑ http://www.economist.com/economist-asks/will-technocrats-manage-turn-around-greece-and-italy Archived 2014-10-06 at the Wayback Machine. Retrieved April-23-13
- ↑ Ernst R. Berndt, (1982).“From Technocracy To Net Energy Analysis: Engineers, Economists And Recurring Energy Theories Of Value”, Studies in Energy and the American Economy, Discussion Paper No. 11, Massachusetts Institute of Technology, Revised September 1982