ਤਖ਼ਤ ਸਿੰਘ

ਪੰਜਾਬੀ ਕਵੀ

ਪ੍ਰਿੰ: ਤਖ਼ਤ ਸਿੰਘ (15 ਸਤੰਬਰ 1914 - 26 ਫਰਵਰੀ 1999[1])ਪੰਜਾਬੀ ਕਵੀ ਸਨ। ਉਹਨਾਂ ਨੇ ਉਰਦੂ ਸ਼ਾਇਰੀ ਵਿੱਚ ਰੜ੍ਹ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ।[2] ਉਹ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੱਡੇ ਭਰਾ ਸਨ।

ਜੀਵਨ ਬਿਓਰਾ

ਸੋਧੋ

ਤਖ਼ਤ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਚੱਕ ਨੰਬਰ 50 ਈਸੜੂ ਵਿਖੇ 15 ਸਤੰਬਰ 1914 ਨੂੰ ਹੋਇਆ ਸੀ।[1] ਭਾਰਤ ਦੀ ਵੰਡ ਸਮੇਂ ਤਖ਼ਤ ਸਿੰਘ ਵਿਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ, ਚੱਕ ਨੰਬਰ 51 ਵਿੱਚ ਮੁੱਖ ਅਧਿਆਪਕ ਸਨ। ਜਦ ਦੇਸ਼ ਅਜ਼ਾਦ ਹੋਇਆ ਤਾਂ ਪਾਕਿਸਤਾਨ ਤੋਂ ਭਾਰਤ ਆ ਕੇ ਉਹ ਜ਼ਿਲ੍ਹਾ ਬੋਰਡ ਹਾਈ ਸਕੂਲ, ਚੱਕ ਸ਼ੇਰੇ ਵਾਲਾ ਵਿੱਚ ਮੁੱਖ ਅਧਿਆਪਕ ਲੱਗੇ।[3]

ਰਚਨਾਵਾਂ

ਸੋਧੋ

ਨਮੂਨਾ

ਸੋਧੋ

ਕੁਝ ਸ਼ੇਅਰ

ਸੋਧੋ

ਜ਼ੋਰ ਬਥੇਰਾ ਮਾਰਨ ਤਤੀਆਂ ਤੇਜ਼ ਹਵਾਵਾਂ
ਟੁੱਟਣ ਵਿੱਚ ਆਵੇ ਨਾ ਰੁਖ ਨਾਲੋਂ ਪਰਛਾਵਾਂ।

ਰਚ ਰਚ ਕੇ ਸਾਹਾਂ ਵਿੱਚ ਤਨੀ ਮੋਹ-ਮਾਇਆ ਦੀ
ਉਲਝਾਣ ਨੂੰ ਤੂੰ ਮੂਹਰੇ ਤੇ ਗੁੱਸਾ ਮੇਰੇ ਤੇ ?

ਵਾਰ ਵਾਰ ਹੱਸਦੀ ਏ ਸਰਦ ਸਰਦ ਆਹਾਂ ਤੇ
ਇਹ ਬਹਾਰ ਮੈਨੂੰ ਤੇ ਕੁਝ ਸ਼ੁਦੈਣ ਲੱਗੀ ਏ।

ਹਵਾਲੇ

ਸੋਧੋ
  1. 1.0 1.1 ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼, ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 48.
  2. Indian Literature - Volumes 1-2, Sahitya Akademi, 1958 - Page 134
  3. ਗੋਆ ਦੀ ਆਜ਼ਾਦੀ ਦਾ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ, ਪੰਜਾਬੀ ਟ੍ਰਿਬਿਊਨ- 13 ਅਗਸਤ 2013