ਸ਼ਹੀਦ ਕਰਨੈਲ ਸਿੰਘ ਈਸੜੂ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ ਜਿਸਨੇ ਗੋਆ ਦੀ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ।

ਗੈਲਰੀ

ਸੋਧੋ
ਸ਼ਹੀਦ ਕਰਨੈਲ ਸਿੰਘ ਈਸੜੂ
ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ

ਜ਼ਿੰਦਗੀ

ਸੋਧੋ

ਮੁਢਲੀ ਜ਼ਿੰਦਗੀ

ਸੋਧੋ

ਕਰਨੈਲ ਸਿੰਘ ਦਾ ਜਨਮ 1929 ਈਸਵੀ ਵਿੱਚ ਚੱਕ ਨੰਬਰ 30, ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ।[1]

ਪੜ੍ਹਾਈ

ਸੋਧੋ

ਆਪ ਨੇ ਸੱਤਵੀਂ ਜਮਾਤ ਤੱਕ ਦੀ ਵਿੱਦਿਆ ਹਾਈ ਸਕੂਲ ਖੁਸ਼ਪੁਰ ਤੋਂ ਪ੍ਰਾਪਤ ਕੀਤੀ। ਅੱਠਵੀਂ ਪਾਸ ਕਰਨ ਮਗਰੋਂ ਆਪ ਵੀ ਮਾਤਾ ਜੀ ਪਾਸ ਪਿੰਡ ਈਸੜੂ ਆ ਗਏ ਅਤੇ ਦਸਵੀਂ ਦੀ ਪੜ੍ਹਾਈ ਖੰਨੇ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ।

ਅਧਿਆਪਕ

ਸੋਧੋ

ਘਰ ਦੀ ਹਾਲਾਤ ਠੀਕ ਨਾ ਹੋਣ ਕਰ ਕੇ ਆਪ ਕਾਲਜ ਵਿੱਚ ਦਾਖਲਾ ਨਾ ਲੈ ਸਕੇ ਤੇ ਪ੍ਰਾਈਵੇਟ ਤੌਰ ’ਤੇ ਐਫ.ਏ. ਦੀ ਪ੍ਰੀਖਿਆ ਪਾਸ ਕਰਨ ਉੱਪਰੰਤ ਪਿੰਡ ਬੰਬਾ ਦੇ ਸਕੂਲ ਵਿਖੇ ਅਧਿਆਪਕ ਦੇ ਤੌਰ ’ਤੇ ਸੇਵਾ ਨਿਭਾਉਣ ਲੱਗੇ। ਇਸੇ ਦੌਰਾਨ ਹੀ ਆਪ ਅਧਿਆਪਕ ਦੀ ਬੇਸਿਕ ਸਿਖਲਾਈ ਲਈ ਜਗਰਾਉਂ ਸਕੂਲ ਚਲੇ ਗਏ। ਉਹ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਚੁੱਕਾ ਸੀ।

ਅਜ਼ਾਦੀ ਦੀ ਲੜ੍ਹਾਈ

ਸੋਧੋ

ਇਸ ਸਮੇਂ ਗੋਆ ਦੀ ਆਜ਼ਾਦੀ ਲਈ ਸੰਘਰਸ਼ ਸਿਖਰਾਂ ਤੇ ਸੀ। ਆਪ ਨੇ ਬਿਨਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਸਲਾਹ ਲਏ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਤੇ ਜਗਰਾਉਂ ਤੋਂ ਸਿੱਧਾ ਗੋਆ ਪਹੁੰਚ ਗਏ। ਉੱਥੇ ਆਪ ਨੇ ਪੁਰਤਗਾਲੀ ਸੈਨਾ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਆਜ਼ਾਦੀ ਦਾ ਤਰੰਗਾ ਝੰਡਾ ਲਹਿਰਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਆਪ ਨੇ ਆਪਣੀ ਸ਼ਹੀਦੀ ਦੇ ਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ। ਆਪ ਦੀ ਯਾਦ ਵਿੱਚ ਪਿੰਡ ਈਸੜੂ ਵਿਖੇ ਹਰ ਸਾਲ 15 ਅਗਸਤ ਨੂੰ ਭਾਰੀ ਸ਼ਹੀਦੀ ਮੇਲਾ ਲੱਗਦਾ ਹੈ, ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਸ਼ਰਧਾਲੂ ਆਪਣੇ ਇਸ ਮਹਾਨ ਸ਼ਹੀਦ ਨੂੰ ਨਤਮਸਤਕ ਹੁੰਦੇ ਹਨ। ਕਸਬਾ ਈਸੜੂ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ, ਇਸ ਛੋਟੇ ਜਿਹੇ ਕਸਬੇ ਨੂੰ ਸੰਸਾਰ ਭਰ ’ਚ ਸਤਿਕਾਰ ਦਿਵਾਉਣ ਵਾਲੀ ਮਹਾਨ ਸ਼ਖਸੀਅਤ ਹਨ।[2]

ਵਿਰਾਸਤ

ਸੋਧੋ

ਪੰਜਾਬ ਸਰਕਾਰ ਵੱਲੋਂ ਹਰ ਸਾਲ ਈਸੜੂ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਮਾਗਮ ਕਰਵਾਇਆ ਜਾਂਦਾ ਹੈ।[3]

ਪੰਜਾਬ ਵਿਚ ਈਸੜੂ ਦੇ ਨਾਂ 'ਤੇ ਇਕ ਬੁੱਤ, ਪਿੰਡ ਦੀ ਲਾਇਬ੍ਰੇਰੀ, ਪਾਰਕ ਅਤੇ ਇਕ ਸੀਨੀਅਰ ਸੈਕੰਡਰੀ ਸਕੂਲ ਸਥਾਪਿਤ ਕੀਤਾ ਗਿਆ ਹੈ| 2015 ਵਿੱਚ, ਗੋਆ ਦੇ ਪਤਰਾਦੇਵੀ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਈਸਰੂ ਦਾ ਇੱਕ ਕਾਂਸੀ ਦਾ ਬੁੱਤ ਲਗਾਇਆ ਗਿਆ।[4]

ਹਵਾਲੇ

ਸੋਧੋ
  1. ਖੰਨਾ, ਅਜੀਤ ਸਿੰਘ (15 August 2023). "ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ". ਪੰਜਾਬੀ ਟ੍ਰਿਬਿਊਨ. Retrieved 4 September 2023.
  2. ਗਰੇਵਾਲ, ਗੁਰਮਿੰਦਰ (15 August 2022). "ਕਰਨੈਲ ਸਿੰਘ ਈਸੜੂ ਕੌਣ ਸਨ ਜਿਨ੍ਹਾਂ ਨੂੰ ਗੋਆ ਦੀ ਆਜ਼ਾਦੀ ਨਾਲ ਜੋੜ ਕੇ ਪੰਜਾਬ ਵਿੱਚ ਯਾਦ ਕੀਤਾ ਜਾਂਦਾ ਹੈ". ਬੀਬੀਸੀ ਪੰਜਾਬੀ. Retrieved 4 September 2023.
  3. "State level function to mark 'Martyrdom Day' of Shaheed Karnail Singh Isru at his native village on August 15" [ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 15 ਅਗਸਤ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿਖੇ]. ਦ ਟ੍ਰਿਬਿਊਨ (in ਅੰਗਰੇਜ਼ੀ). ਲੁਧਿਆਣਾ. 9 August 2022. Retrieved 4 September 2023.
  4. ਜੱਗਾ, ਰਾਖੀ (15 August 2023). "Who was Karnail Singh Isru, the Punjabi leader who died during the Goa Liberation Movement?" [ਗੋਆ ਮੁਕਤੀ ਅੰਦੋਲਨ ਦੌਰਾਨ ਸ਼ਹੀਦ ਹੋਏ ਪੰਜਾਬੀ ਆਗੂ ਕਰਨੈਲ ਸਿੰਘ ਈਸੜੂ ਕੌਣ ਸਨ?]. ਦਾ ਇੰਡੀਅਨ ਐਕਸਪ੍ਰੈਸ (in ਅੰਗਰੇਜ਼ੀ). Retrieved 4 September 2023.